ਨਵੀਂ ਦਿੱਲੀ—ਯੂਨੀਅਨ ਬੈਂਕ ਆਫ ਇੰਡੀਆ (ਯੂ.ਬੀ.ਆਈ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਵੱਖ-ਵੱਖ ਪਰਿਪੱਕਤਾ ਮਿਆਦ ਦੇ ਕਰਜ਼ 'ਤੇ ਫੰਡ ਦੀ ਸੀਮਾਂਤ ਲਾਗਤ (ਐੱਮ.ਸੀ.ਐੱਲ.ਆਰ.) ਆਧਾਰਿਤ ਵਿਆਜ ਦਰ 'ਚ 0.10 ਫੀਸਦੀ ਦੀ ਕਮੀ ਕੀਤੀ ਹੈ। ਬੈਂਕ ਨੇ ਬੁਲੇਟਿਨ 'ਚ ਕਿਹਾ ਕਿ ਉਸ ਨੇ ਸਾਰੇ ਪਰਿਪੱਕਤਾ ਮਿਆਦ ਲਈ ਐੱਨ.ਸੀ.ਐੱਲ.ਆਰ. ਆਧਾਰਿਤ ਦਰ 'ਚ 0.10 ਫੀਸਦੀ ਦੀ ਕਟੌਤੀ ਕੀਤੀ ਹੈ। ਨਵੀਂਆਂ ਦਰਾਂ 11 ਜਨਵਰੀ (ਸ਼ਨੀਵਾਰ) 2020 ਤੋਂ ਲਾਗੂ ਹੋਣਗੀਆਂ। ਇਕ ਸਾਲ ਦੀ ਮਿਆਦ ਦੇ ਕਰਜ਼ ਲਈ ਐੱਮ.ਸੀ.ਐੱਲ.ਆਰ. ਦਰ 8.10 ਫੀਸਦੀ ਹੋਵੇਗੀ। ਬੈਂਕ ਨੇ ਕਿਹਾ ਕਿ ਜੁਲਾਈ 2019 ਦੇ ਬਾਅਦ ਤੋਂ ਵਿਆਜ ਦਰ 'ਚ ਇਹ ਲਗਾਤਾਰ ਨੌਵੀਂ ਕਟੌਤੀ ਹੈ। ਇਸ ਦੌਰਾਨ ਬੈਂਕ ਆਫ ਬੜੌਦਾ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਉਹ ਐਤਵਾਰ ਤੋਂ ਇਕ ਮਹੀਨੇ ਦੀ ਮਿਆਦ ਲਈ ਆਪਣੀ ਐੱਮ.ਸੀ.ਐੱਲ.ਆਰ. ਦਰ ਨੂੰ 7.65 ਫੀਸਦੀ ਤੋਂ ਘਟਾ ਕੇ 7.60 ਫੀਸਦੀ ਕਰੇਗਾ। ਬੈਂਕ ਨੇ ਕਿਹਾ ਕਿ ਹੋਰ ਪਰਿਪੱਕਤਾ ਮਿਆਦ ਦੇ ਕਰਜ਼ ਦੀਆਂ ਦਰਾਂ ਪਹਿਲਾਂ ਦੀ ਹੀ ਤਰ੍ਹਾਂ ਰਹਿਣਗੀਆਂ।
ਸਰਕਾਰ ਦੀ ਕਮਾਈ ਘਟੀ, RBI ਤੋਂ 45 ਹਜ਼ਾਰ ਕਰੋੜ ਮਦਦ ਦੀ ਮੰਗ
NEXT STORY