ਵਾਸ਼ਿੰਗਟਨ : ਕੋਰੋਨਾ ਵਾਇਰਸ ਦੇ ਪ੍ਰਕੋਪ ਅਤੇ ਭੰਡਾਰਨ ਸਮਰੱਥਾ ਨਾ ਹੋਣ ਕਾਰਨ ਅਮਰੀਕੀ ਕੱਚਾ ਤੇਲ ਸੋਮਵਾਰ ਨੂੰ ਦੋ ਦਹਾਕੇ ਤੋਂ ਵੱਧ ਸਮੇਂ ਦੇ ਆਪਣੇ ਹੇਠਲੇ ਪੱਧਰ 15 ਡਾਲਰ ਪ੍ਰਤੀ ਬੈਰਲ ਦੀ ਕੀਮਤ 'ਤੇ ਆ ਗਿਆ ।
ਏਸ਼ੀਆਈ ਬਾਜ਼ਾਰ ਵਿਚ ਸ਼ੁਰੂਆਤੀ ਕਾਰੋਬਾਰ ਦੌਰਾਨ ਅਮਰੀਕੀ ਸਟੈਂਡਰਡ ਵੈਸਟ ਟੈਕਸਾਸ ਇੰਟਰਮੀਡੀਏਟ (ਡਬਲਿਊ. ਟੀ. ਆਈ.) ਕੱਚਾ ਤੇਲ 19 ਫੀਸਦੀ ਤੋਂ ਵੱਧ ਦੀ ਗਿਰਾਵਟ ਨਾਲ 14.73 ਡਾਲਰ ਪ੍ਰਤੀ ਬੈਰਲ ਦੀ ਕੀਮਤ 'ਤੇ ਆ ਗਿਆ। ਹਾਲਾਂਕਿ ਬਾਅਦ ਵਿਚ ਇਸ ਵਿਚ ਕੁਝ ਸੁਧਾਰ ਹੋਇਆ ਅਤੇ ਇਹ 15.78 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। ਉੱਥੇ ਹੀ ਇਸ ਦੌਰਾਨ ਕੌਮਾਂਤਰੀ ਬੈਂਚਮਾਰਕ ਬ੍ਰੈਂਟ ਕਰੂਡ 4.1 ਫੀਸਦੀ ਡਿੱਗ ਕੇ 23.93 ਡਾਲਰ ਪ੍ਰਤੀ ਬੈਰਲ ਤੱਕ ਪੁੱਜ ਗਿਆ, ਹਾਲਾਂਕਿ ਬਾਅਦ ਵਿਚ ਇਸ ਵਿਚ ਵੀ ਥੋੜ੍ਹਾ ਸੁਧਾਰ ਹੋਇਆ ਅਤੇ ਇਹ 28.11 ਡਾਲਰ ਦੀ ਕੀਮਤ 'ਤੇ ਸੀ। ਜ਼ਿਕਰਯੋਗ ਹੈ ਕਿ ਹਾਲ ਹੀ ਦੇ ਹਫਤਿਆਂ ਵਿਚ ਲਾਕਡਾਊਨ ਅਤੇ ਯਾਤਰਾ ਪਾਬੰਦੀ ਕਾਰਨ ਦੁਨੀਆ ਭਰ ਵਿਚ ਕੱਚੇ ਤੇਲ ਦੀ ਮੰਗ ਘਟੀ ਹੈ।
ਸ਼ੇਅਰ ਬਾਜ਼ਾਰ 'ਚ ਵਾਧਾ, ਸੈਂਸੈਕਸ 31500 ਦੇ ਉੱਪਰ ਤੇ ਨਿਫਟੀ 45 ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ
NEXT STORY