ਨਵੀਂ ਦਿੱਲੀ (ਭਾਸ਼ਾ) - ਅਮਰੀਕਾ ਦੇ ਇਕ ਅਕਤੂਬਰ ਤੋਂ ਬ੍ਰਾਂਡਿਡ ਅਤੇ ਪੇਟੈਂਟ ਵਾਲੇ ਦਵਾਈ ਉਤਪਾਦਾਂ ਦੀ ਦਰਾਮਦ ’ਤੇ 100 ਫੀਸਦੀ ਟੈਰਿਫ ਲਾਉਣ ਨਾਲ ਭਾਰਤੀ ਦਵਾਈ ਨਿਰਮਾਤਾਵਾਂ ਨੂੰ ਕੋਈ ਖਾਸ ਨੁਕਸਾਨ ਨਹੀਂ ਹੋਵੇਗਾ। ਵਿਸ਼ਲੇਸ਼ਕਾਂ ਨੇ ਇਹ ਅੰਦਾਜ਼ਾ ਜਤਾਉਂਦੇ ਹੋਏ ਕਿਹਾ ਕਿ ਸਨ ਫਾਰਮਾ ’ਤੇ ਕੁਝ ਜੋਖਿਮ ਤਾਂ ਹੈ ਪਰ ਆਮਦਨ ’ਤੇ ਸੀਮਤ ਅਸਰ ਪਵੇਗਾ।
ਇਹ ਵੀ ਪੜ੍ਹੋ : ਹਰ ਪੇਮੈਂਟ 'ਤੇ ਮਿਲੇਗਾ Gold Coin, Paytm ਦੇ ਰਿਹਾ ਸੋਨੇ ਦੇ ਸਿੱਕੇ ਕਮਾਉਣ ਦਾ ਮੌਕਾ, ਜਾਣੋ ਪੂਰੀ ਪ੍ਰਕਿਰਿਆ
ਐੱਚ. ਐੱਸ. ਬੀ. ਸੀ. ਗਲੋਬਲ ਇਨਵੈਸਟਮੈਂਟ ਰਿਸਰਚ ਨੇ ਇਕ ਰਿਪੋਰਟ ’ਚ ਕਿਹਾ ਕਿ ਭਾਰਤੀ ਕੰਪਨੀਆਂ ’ਚ ਸਿਰਫ ਸਨ ਫਾਰਮਾ ਦੀ ਅਮਰੀਕਾ ’ਚ ਪੇਟੈਂਟ ਵਾਲੀਆਂ ਦਵਾਈਆਂ ਨਾਲ ਚੰਗੀ-ਖਾਸੀ ਵਿਕਰੀ ਹੈ (ਵਿੱਤੀ ਸਾਲ 2024 25 ਦੇ ਮਾਲੀਏ ਦਾ ਲੱਗਭਗ 17 ਫੀਸਦੀ)।
ਅਮਰੀਕਾ ਨੇ ਪਿਛਲੇ ਹਫਤੇ ਇਕ ਅਕਤੂਬਰ ਤੋਂ ਅਮਰੀਕਾ ’ਚ ਆਉਣ ਵਾਲੀਆਂ ਬ੍ਰਾਂਡਿਡ ਜਾਂ ਪੇਟੈਂਟ ਦਵਾਈਆਂ ’ਤੇ 100 ਫੀਸਦੀ ਟੈਰਿਫ ਲਾਉਣ ਦਾ ਐਲਾਨ ਕੀਤਾ। ਹਾਲਾਂਕਿ ਅਮਰੀਕਾ ’ਚ ਨਿਰਮਾਣ ਪਲਾਂਟ ਬਣਾਉਣ ਵਾਲੀਆਂ ਦਵਾਈਆਂ ਕੰਪਨੀਆਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ।
ਇਹ ਵੀ ਪੜ੍ਹੋ : 1 ਅਕਤੂਬਰ ਤੋਂ ਲਾਗੂ ਹੋਣਗੇ ਕਈ ਵੱਡੇ ਬਦਲਾਅ; ਬੈਂਕ, UPI ਅਤੇ ਪੈਨਸ਼ਨ ਤੱਕ ਜੇਬ 'ਤੇ ਪਵੇਗਾ ਸਿੱਧਾ ਅਸਰ!
ਐੱਚ. ਐੱਸ. ਬੀ. ਸੀ. ਨੇ ਕਿਹਾ ਕਿ ਸਨ ਫਾਰਮਾ ਨੇ ਵਿੱਤੀ ਸਾਲ 2024-25 ’ਚ ਪੇਟੈਂਟ ਉਤਪਾਦਾਂ ਨਾਲ 1.217 ਅਰਬ ਅਮਰੀਕੀ ਡਾਲਰ ਦੀ ਗਲੋਬਲ ਵਿਕਰੀ ਦਰਜ ਕੀਤੀ, ਜਿਸ ’ਚ ਅਮਰੀਕੀ ਬਾਜ਼ਾਰ ਦਾ ਯੋਗਦਾਨ ਲੱਗਭਗ 1.1 ਅਰਬ ਅਮਰੀਕੀ ਡਾਲਰ (ਗਲੋਬਲ ਵਿਕਰੀ ਦਾ 85-90 ਫੀਸਦੀ) ਸੀ।
ਇਹ ਅੰਕੜਾ ਕੁਲ ਮਾਲੀਏ ਦਾ 17 ਫੀਸਦੀ ਅਤੇ ਏਕੀਕ੍ਰਿਤ ਪ੍ਰਤੀ ਸ਼ੇਅਰ ਕਮਾਈ (ਈ. ਪੀ. ਐੱਸ.) ਦਾ 8-10 ਫੀਸਦੀ ਸੀ। ਰਿਪੋਰਟ ’ਚ ਕਿਹਾ ਗਿਆ,‘‘ਜੈਨਰਿਕ (ਪੇਟੈਂਟ-ਮੁਕਤ) ਦਵਾਈਆਂ ਅਮਰੀਕੀ ਟੈਰਿਫ ਤੋਂ ਮੁਕਤ ਹਨ, ਇਸ ਲਈ ਹੋਰ ਭਾਰਤੀ ਕੰਪਨੀਆਂ ’ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ।’’
ਇਹ ਵੀ ਪੜ੍ਹੋ : Health Insurance ਧਾਰਕਾਂ ਨੂੰ ਵੱਡਾ ਝਟਕਾ: 3 ਬੀਮਾ ਕੰਪਨੀਆਂ ਨੇ ਬੰਦ ਕੀਤੀ Cashless Claim service
ਕ੍ਰਿਸਿਲ ਰੇਟਿੰਗਜ਼ ਦੇ ਸੀਨੀਅਰ ਡਾਇਰੈਕਟਰ ਅਨੁਜ ਸੇਠੀ ਨੇ ਕਿਹਾ ਕਿ ਨਵੇਂ ਟੈਰਿਫ ਨਾਲ ‘ਭਾਰਤੀ ਦਵਾਈ ਨਿਰਮਾਤਾਵਾਂ ਨੂੰ ਕੋਈ ਖਾਸ ਨੁਕਸਾਨ ਨਹੀਂ ਹੋਵੇਗਾ’ ਕਿਉਂਕਿ ਅਮਰੀਕਾ ਨੂੰ ਬਰਾਮਦ ’ਚ ਮੁੱਖ ਤੌਰ ’ਤੇ ਜੈਨਰਿਕ, ਪੇਟੈਂਟ ਮੁਕਤ ਦਵਾਈਆਂ ਸ਼ਾਮਲ ਹਨ, ਜੋ ਇਸ ਟੈਰਿਫ ਦੇ ਘੇਰੇ ’ਚ ਨਹੀਂ ਆਉਂਦੀਆਂ ਹਨ। ਐੱਚ. ਐੱਸ. ਬੀ. ਸੀ. ਨੇ ਕਿਹਾ ਕਿ ਇਸ ਸਮੇਂ ਸਨ ਫਾਰਮਾ ਦੇ ਪੇਟੈਂਟ ਉਤਪਾਦ ਜ਼ਿਆਦਾਤਰ ਗਲੋਬਲ ਸਮਝੌਤਾ ਵਿਕਾਸ ਅਤੇ ਨਿਰਮਾਣ ਸੰਗਠਨ (ਸੀ. ਡੀ. ਐੱਮ. ਓ.) ਭਾਈਵਾਲ ਦੱਸਦੇ ਹਨ।
ਇਸ ’ਚ ਅੱਗੇ ਕਿਹਾ ਗਿਆ,‘‘ਹਾਲਾਂਕਿ ਇਹ ਟੈਰਿਫ ਸਨ ਫਾਰਮਾ ਲਈ ਵਿਆਪਕ ਤੌਰ ’ਤੇ ਨਕਾਰਾਤਮਕ ਹੈ, ਸਾਨੂੰ ਲੱਗਦਾ ਹੈ ਕਿ ਕਮਾਈ ’ਤੇ ਟੈਰਿਫ ਦਾ ਪ੍ਰਭਾਵ ਕਈ ਪਹਿਲੂਆਂ ’ਤੇ ਨਿਰਭਰ ਕਰਦਾ ਹੈ।’’
ਇਹ ਵੀ ਪੜ੍ਹੋ : 1 ਅਕਤੂਬਰ ਤੋਂ ਸਪੀਡ ਪੋਸਟ 'ਚ ਹੋਣਗੇ ਵੱਡੇ ਬਦਲਾਅ: ਪੂਰੀ ਤਰ੍ਹਾਂ ਬਦਲ ਜਾਣਗੀਆਂ ਡਾਕਘਰ ਸੇਵਾਵਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਜ ਤੋਂ ਸ਼ੁਰੂ ਹੋਵੇਗੀ RBI MPC ਦੀ ਮੀਟਿੰਗ, ਇਨ੍ਹਾਂ ਮੁੱਦਿਆਂ ਨੂੰ ਲੈ ਕੇ ਲਏ ਜਾ ਸਕਦੇ ਹਨ ਫ਼ੈਸਲੇ
NEXT STORY