ਮੁੰਬਈ - ਪਿਆਜ਼ ਅਤੇ ਟਮਾਟਰ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਫਰਵਰੀ ਦੇ ਮਹੀਨੇ ਸ਼ਾਕਾਹਾਰੀ ਥਾਲੀ 7 ਫ਼ੀਸਦੀ ਮਹਿੰਗੀ ਹੋ ਗਈ, ਜਦਕਿ ਚਿਕਨ ਸਸਤਾ ਹੋਣ ਕਾਰਨ ਮਾਸਾਹਾਰੀ ਥਾਲੀ 9 ਫ਼ੀਸਦੀ ਦੇ ਕਰੀਬ ਸਸਤੀ ਹੋ ਗਈ। CRISIL ਮਾਰਕਿਟ ਇੰਟੈਲੀਜੈਂਸ ਐਂਡ ਐਨਾਲਿਸਿਸ ਨੇ ਸ਼ੁੱਕਰਵਾਰ ਨੂੰ 'ਰੋਟੀ ਚਾਵਲ ਦੀਆਂ ਕੀਮਤਾਂ' 'ਤੇ ਜਾਰੀ ਆਪਣੀ ਮਹੀਨਾਵਾਰ ਰਿਪੋਰਟ 'ਚ ਕਿਹਾ ਕਿ ਫਰਵਰੀ 'ਚ ਪੋਲਟਰੀ ਦੀਆਂ ਕੀਮਤਾਂ 'ਚ ਗਿਰਾਵਟ ਕਾਰਨ ਮਾਸਾਹਾਰੀ ਥਾਲੀ ਨੌਂ ਫ਼ੀਸਦੀ ਸਸਤੀ ਹੋ ਗਈ ਹੈ।
ਇਹ ਵੀ ਪੜ੍ਹੋ - ਟਰੇਨਾਂ 'ਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਸਸਤੀਆਂ ਹੋਈਆਂ ਟਿਕਟਾਂ
ਦੱਸ ਦੇਈਏ ਕਿ ਇੱਕ ਸ਼ਾਕਾਹਾਰੀ ਥਾਲੀ ਦੀ ਕੀਮਤ ਫਰਵਰੀ ਵਿੱਚ ਵੱਧ ਕੇ 27.5 ਰੁਪਏ ਹੋ ਗਈ, ਜੋ ਇੱਕ ਸਾਲ ਪਹਿਲਾਂ ਦੀ ਇਸੇ ਮਿਆਦ ਵਿੱਚ 25.6 ਰੁਪਏ ਸੀ। ਇਸ ਥਾਲੀ ਵਿੱਚ ਰੋਟੀ, ਸਬਜ਼ੀ (ਪਿਆਜ਼, ਟਮਾਟਰ ਅਤੇ ਆਲੂ), ਚਾਵਲ, ਦਾਲ, ਦਹੀਂ ਅਤੇ ਸਲਾਦ ਸ਼ਾਮਲ ਹਨ। ਇਸ ਰਿਪੋਰਟ ਦੇ ਅਨੁਸਾਰ, “ਪਿਆਜ਼ ਅਤੇ ਟਮਾਟਰ ਦੀਆਂ ਕੀਮਤਾਂ ਵਿੱਚ ਸਾਲਾਨਾ ਆਧਾਰ 'ਤੇ ਕ੍ਰਮਵਾਰ 29 ਫ਼ੀਸਦੀ ਅਤੇ 38 ਫ਼ੀਸਦੀ ਦੇ ਵਾਧੇ ਕਾਰਨ ਸ਼ਾਕਾਹਾਰੀ ਥਾਲੀ ਦੀ ਕੀਮਤ ਵਧੀ ਹੈ।
ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ
ਇਸ ਤੋਂ ਇਲਾਵਾ ਚੌਲ ਅਤੇ ਦਾਲਾਂ ਵੀ ਮਹਿੰਗੀਆਂ ਹੋ ਗਈਆਂ ਹਨ।'' ਹਾਲਾਂਕਿ ਜਨਵਰੀ ਦੀ 28 ਰੁਪਏ ਦੀ ਕੀਮਤ ਦੇ ਮੁਕਾਬਲੇ ਪਿਛਲੇ ਮਹੀਨੇ ਦੀ ਸ਼ਾਕਾਹਾਰੀ ਥਾਲੀ ਸਸਤੀ ਹੈ। ਮਾਸਾਹਾਰੀ ਥਾਲੀ ਦੇ ਮਾਮਲੇ ਵਿੱਚ ਕੀਮਤ ਇੱਕ ਸਾਲ ਪਹਿਲਾਂ ਦੀ ਮਿਆਦ ਵਿੱਚ 59.2 ਰੁਪਏ ਦੇ ਮੁਕਾਬਲੇ ਘਟ ਕੇ 54 ਰੁਪਏ ਰਹਿ ਗਈ ਹੈ। ਹਾਲਾਂਕਿ ਜਨਵਰੀ 'ਚ ਇਹ 52 ਰੁਪਏ ਤੋਂ ਜ਼ਿਆਦਾ ਹੈ। ਇਸ ਥਾਲੀ ਵਿੱਚ ਸ਼ਾਕਾਹਾਰੀ ਥਾਲੀ ਵਿੱਚ ਦਾਲ ਦੀ ਥਾਂ ਚਿਕਨ ਨੇ ਲੈ ਲਈ ਹੈ।
ਇਹ ਵੀ ਪੜ੍ਹੋ - ਸੋਨਾ-ਚਾਂਦੀ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਨੂੰ ਵੱਡਾ ਝਟਕਾ, ਕੀਮਤਾਂ 'ਚ ਹੋਇਆ ਰਿਕਾਰਡ ਵਾਧਾ
'ਬਰਾਇਲਰ' ਚਿਕਨ ਦੀਆਂ ਕੀਮਤਾਂ 'ਚ 20 ਫ਼ੀਸਦੀ ਦੀ ਗਿਰਾਵਟ ਆਈ ਹੈ। ਇਸ ਦੇ ਕੁੱਲ ਮੁੱਲ ਵਿੱਚ 50 ਪ੍ਰਤੀਸ਼ਤ ਭਾਰ ਹੈ। ਸਾਲਾਨਾ ਆਧਾਰ 'ਤੇ ਮਾਸਾਹਾਰੀ ਥਾਲੀ ਦੀ ਕੀਮਤ 'ਚ ਗਿਰਾਵਟ ਦਾ ਇਹ ਮੁੱਖ ਕਾਰਨ ਹੈ। ਰਿਪੋਰਟ ਦੇ ਅਨੁਸਾਰ, ਫਰਵਰੀ ਵਿੱਚ ਬਰਾਇਲਰ ਦੀਆਂ ਕੀਮਤਾਂ ਵਿੱਚ 10 ਫ਼ੀਸਦੀ ਦਾ ਵਾਧਾ ਹੋਇਆ ਹੈ, ਕਿਉਂਕਿ ਆਂਧਰਾ ਪ੍ਰਦੇਸ਼ ਵਿੱਚ ਬਰਡ ਫਲੂ ਦੇ ਪ੍ਰਕੋਪ ਨੇ ਰਮਜ਼ਾਨ ਦੇ ਪਵਿੱਤਰ ਮਹੀਨੇ ਤੋਂ ਪਹਿਲਾਂ ਸਪਲਾਈ ਅਤੇ ਮੰਗ ਵਿੱਚ ਵਾਧਾ ਪ੍ਰਭਾਵਿਤ ਕੀਤਾ ਸੀ।
ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੇਲੰਗਾਨਾ 'ਚ 25.6 ਕਰੋੜ ਰੁਪਏ ਦੇ GST ਰਿਫੰਡ ਧੋਖਾਧੜੀ ਦਾ ਪਰਦਾਫਾਸ਼, ਇਕ ਗ੍ਰਿਫ਼ਤਾਰ
NEXT STORY