ਹੈਦਰਾਬਾਦ- ਵਪਾਰਕ ਕਰ ਵਿਭਾਗ ਨੇ 25.65 ਕਰੋੜ ਰੁਪਏ ਦੀ ਗੈਰ-ਕਾਨੂੰਨੀ ਵਸਤੂ ਅਤੇ ਸੇਵਾ ਕਰ (ਜੀ.ਐੱਸ.ਟੀ.) ਰਿਫੰਡ ਧੋਖਾਧੜੀ ਦਾ ਪਰਦਾਫਾਸ਼ ਕੀਤਾ ਹੈ ਅਤੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਕਮਿਸ਼ਨਰ ਦਫ਼ਤਰ ਵੱਲੋਂ ਕੀਤੇ ਗਏ ਇੱਕ ਡੈਸਕ ਆਡਿਟ ਵਿੱਚ ਸਾਹਮਣੇ ਆਇਆ ਹੈ ਕਿ ਕੁਝ ਵਿਅਕਤੀਆਂ ਨੇ ਧੋਖੇ ਨਾਲ ਜੀ.ਐੱਸ.ਟੀ. ਰਿਫੰਡ ਪ੍ਰਾਪਤ ਕਰਨ ਦੇ ਮਕਸਦ ਨਾਲ ਤਿੰਨ ਫਰਮਾਂ ਸਥਾਪਤ ਕੀਤੀਆਂ ਸਨ।
ਅਧਿਕਾਰੀਆਂ ਦੇ ਅਨੁਸਾਰ, ਨੈਸਕੋਨ ਐਸੋਸੀਏਟ ਐੱਲ.ਐੱਲ.ਪੀ. ਨੇ 5.56 ਕਰੋੜ ਰੁਪਏ, ਨੈਸਕੋਨ ਸਾਫਟ ਸਲਿਊਸ਼ਨ ਪ੍ਰਾਈਵੇਟ ਲਿਮਟਿਡ ਨੇ 14.02 ਕਰੋੜ ਰੁਪਏ ਅਤੇ ਸੈਮੇਟ੍ਰਿਕਸ (ਆਈ.ਟੀ.) ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਨੇ 6.05 ਕਰੋੜ ਰੁਪਏ ਦੇ ਜੀ.ਐੱਸ.ਟੀ. ਰਿਫੰਡ ਦਾ ਦਾਅਵਾ ਕੀਤਾ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਰਾਜੇਸ਼ ਗੁਪਤਾ ਕੋਠਾ ਅਤੇ ਸ਼ਿਲਪਾ ਬਾਂਡਾ ਨੈਸਕੋਨ ਸਾਫਟ ਸੋਲਿਊਸ਼ਨ ਪ੍ਰਾਈਵੇਟ ਲਿਮਟਿਡ ਅਤੇ ਸੈਮੇਟ੍ਰਿਕਸ (ਆਈ.ਟੀ.) ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਸਨ, ਜਦੋਂ ਕਿ ਪ੍ਰਸੇਨ ਕੁਮਾਰ ਪੁਵਵਾਲਾ ਅਤੇ ਸ਼ਿਲਪਾ ਬਾਂਡਾ ਨੈਸਕੋਨ ਐਸੋਸੀਏਟਸ ਐੱਲ.ਐੱਲ.ਪੀ. ਦੇ ਹਿੱਸੇਦਾਰ ਸਨ।
ਖੋਜਾਂ ਦੇ ਬਾਅਦ, ਮਾਧਾਪੁਰ ਡਿਵੀਜ਼ਨ ਦੇ ਸੰਯੁਕਤ ਕਮਿਸ਼ਨਰ ਦੁਆਰਾ ਇੱਕ ਨਿਰੀਖਣ ਨੂੰ ਅਧਿਕਾਰਤ ਕੀਤਾ ਗਿਆ ਸੀ, ਜਿਸ ਦੇ ਨਤੀਜੇ ਵਜੋਂ ਗੁਪਤਾ ਦੇ ਘਰ ਦੀ ਤਲਾਸ਼ੀ ਲਈ ਗਈ ਸੀ ਅਤੇ ਦੋਸ਼ੀ ਸਬੂਤ ਜ਼ਬਤ ਕੀਤੇ ਗਏ ਸਨ। ਬਾਅਦ ਵਿਚ ਗੁਪਤਾ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ।
25.7 ਕਰੋੜ ਦੇ GST ਰੈਕੇਟ ਦਾ ਪਰਦਾਫਾਸ਼, ਫਰਜ਼ੀ ਕੰਪਨੀ ਬਣਾ ਕੇ ਕਰ ਰਹੇ ਸਨ ਠੱਗੀ, ਇਕ ਗ੍ਰਿਫਤਾਰ
NEXT STORY