ਨਵੀਂ ਦਿੱਲੀ—ਦਿੱਲੀ ਦੀ ਇਕ ਅਦਾਲਤ ਨੇ 9000 ਕਰੋੜ ਰੁਪਏ ਦਾ ਲੋਨ ਲੈ ਕੇ ਦੇਸ਼ ਤੋਂ ਭੱਜ ਚੁੱਕੇ ਉਦਯੋਗਪਤੀ ਵਿਜੇ ਮਾਲਿਆ ਦੀਆਂ ਸੰਪਤੀਆਂ ਨੂੰ ਅਟੈਚ ਕਰਨ ਦਾ ਆਦੇਸ਼ ਦਿੱਤਾ ਹੈ। ਪਟਿਆਲਾ ਹਾਊਸ ਕੋਰਟ ਨੇ ਫਾਰਨ ਐਕਸਚੇਂਜ ਰੈਗੂਲੇਸ਼ਨ ਐਕਟ (ਐੱਫ.ਈ.ਆਰ.ਏ.) ਉਲੰਘਣ ਨਾਲ ਜੁੜੇ ਮਨੀ ਲਾਡਰਿੰਗ ਕੇਸ 'ਚ ਵਿਜੇ ਮਾਲਿਆ ਦੀਆਂ ਸੰਪਤੀਆਂ ਨੂੰ ਅਟੈਚ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 5 ਜੁਲਾਈ ਨੂੰ ਹੋਵੇਗੀ।
ਮਾਲਿਆ ਕਰੀਬ 9,000 ਕਰੋੜ ਰੁਪਏ ਦੀ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਮਾਮਲੇ 'ਚ ਭਾਰਤ 'ਚ ਵਾਂਛਿਤ ਹਨ ਅਤੇ ਮਾਰਚ 2016 ਤੋਂ ਲੰਡਨ 'ਚ ਰਹਿ ਰਹੇ ਹਨ। ਮਾਲਿਆ ਦੀ ਹਵਾਲਗੀ ਦਾ ਮਾਮਲਾ ਬ੍ਰਿਟੇਨ ਦੀ ਅਦਾਲਤ 'ਚ ਚੱਲ ਰਿਹਾ ਹੈ। ਪਿਛਲੇ ਸਾਲ ਅਪ੍ਰੈਲ 'ਚ ਸਕਾਟਲੈਂਡ ਯਾਰਡ ਦੇ ਵਲੋਂ ਹਵਾਲਗੀ ਵਾਰੰਟ 'ਤੇ ਆਪਣੀ ਗ੍ਰਿਫਤਾਰੀ ਤੋਂ ਬਾਅਦ ਉਹ 650,000 ਪਾਊਂਡ ਦੀ ਜ਼ਮਾਨਤ 'ਤੇ ਹੈ। ਅਦਾਲਤ ਨੇ ਵਿਵਾਦਿਤ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ ਹਵਾਲਗੀ ਨਾਲ ਜੁੜੇ ਮਾਮਲੇ 'ਚ ਭਾਰਤੀ ਅਧਿਕਾਰੀਆਂ ਵਲੋਂ ਸੌਂਪੇ ਗਏ ਬਹੁਤ ਸਾਰੇ ਸਬੂਤਾਂ ਨੂੰ ਸਵੀਕਾਰ ਕਰ ਲਿਆ ਹੈ।
ਆਦਿੱਤਿਆ ਬਿਰਲਾ ਕੈਪੀਟਲ ਨੂੰ 208 ਕਰੋੜ ਦਾ ਮੁਨਾਫਾ
NEXT STORY