ਮੁੰਬਈ - ਵੋਡਾਫੋਨ ਆਈਡੀਆ ਨੂੰ ਵੱਡਾ ਝਟਕਾ ਲੱਗਾ ਹੈ। ਦੂਰਸੰਚਾਰ ਵਿਭਾਗ (DoT) ਨੇ ਵੋਡਾਫੋਨ ਆਈਡੀਆ ਨੂੰ 6,090 ਕਰੋੜ ਰੁਪਏ ਦੀ ਬੈਂਕ ਗਾਰੰਟੀ ਜਮ੍ਹਾ ਕਰਨ ਲਈ ਕਿਹਾ ਹੈ। ਸੂਤਰਾਂ ਮੁਤਾਬਕ ਇਹ ਗਾਰੰਟੀ 10 ਮਾਰਚ 2025 ਤੋਂ ਪਹਿਲਾਂ ਦੇਣੀ ਪਵੇਗੀ ਅਤੇ ਇਹ ਇਕ ਸਾਲ ਲਈ ਵੈਧ ਹੋਵੇਗੀ। 5,493 ਕਰੋੜ ਰੁਪਏ ਨਕਦ ਜਮ੍ਹਾ ਕਰਨ ਦਾ ਵਿਕਲਪ ਵੀ ਹੈ। ਇਹ ਮੰਗ 2015 ਤੋਂ ਬਾਅਦ ਖਰੀਦੇ ਗਏ ਸਪੈਕਟਰਮ ਲਈ ਭੁਗਤਾਨ ਨਾਲ ਸਬੰਧਤ ਹੈ।
ਇਹ ਵੀ ਪੜ੍ਹੋ : ਨਿਵੇਸ਼ਕਾਂ 'ਚ ਵਧੀ ਸੋਨਾ ਖ਼ਰੀਦਣ ਦੀ ਦੌੜ, COMSCO ਨੂੰ ਵਿਕਰੀ ਕਰਨੀ ਪਈ ਬੰਦ
ਨਕਦੀ ਦੀ ਕਿੱਲਤ ਦਰਮਿਆਨ ਸੰਕਟ ਵਧਿਆ
ਕੰਪਨੀ ਦੀ ਵਿੱਤੀ ਹਾਲਤ ਪਹਿਲਾਂ ਹੀ ਕਮਜ਼ੋਰ ਹੈ ਅਤੇ ਨਵੇਂ ਫੰਡਿੰਗ ਲਈ ਅਜੇ ਤੱਕ ਕੋਈ ਸਪੱਸ਼ਟ ਸਮਾਂ ਸੀਮਾ ਨਹੀਂ ਦਿੱਤੀ ਗਈ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇਕਰ ਫੰਡਿੰਗ ਸਮੇਂ 'ਤੇ ਨਾ ਮਿਲੀ ਤਾਂ ਅਗਲੇ ਡੇਢ ਮਹੀਨੇ 'ਚ ਕੰਪਨੀ ਕੋਲ ਨਕਦੀ ਪੂਰੀ ਤਰ੍ਹਾਂ ਖਤਮ ਹੋ ਸਕਦੀ ਹੈ।
ਇਹ ਵੀ ਪੜ੍ਹੋ : ਮਹਿੰਗਾਈ ਦਾ ਇਕ ਹੋਰ ਵੱਡਾ ਝਟਕਾ, ਹੋਲੀ ਤੋਂ ਪਹਿਲਾਂ ਵਧੀਆਂ ਖੁਰਾਕੀ ਤੇਲ ਦੀਆਂ ਕੀਮਤਾਂ
ਸਟਾਕ ਵਧਣਾ ਜਾਰੀ
ਵੱਡੀ ਬੈਂਕ ਗਾਰੰਟੀ ਦੀਆਂ ਖਬਰਾਂ ਦੇ ਬਾਵਜੂਦ ਵੋਡਾਫੋਨ ਆਈਡੀਆ ਦਾ ਸਟਾਕ ਮਜ਼ਬੂਤ ਬਣਿਆ ਹੋਇਆ ਹੈ। ਇਹ NSE 'ਤੇ 5.72% ਦੇ ਵਾਧੇ ਨਾਲ 8.90 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ। ਅੱਜ ਇਹ ਸ਼ੇਅਰ 8.06 ਰੁਪਏ 'ਤੇ ਖੁੱਲ੍ਹਿਆ ਅਤੇ ਹੁਣ ਤੱਕ ਦੇ ਉੱਚ ਪੱਧਰ 8.94 ਰੁਪਏ 'ਤੇ ਪਹੁੰਚ ਗਿਆ ਹੈ। ਸਟਾਕ ਦਾ 52 ਹਫਤਿਆਂ ਦਾ ਉੱਚ ਪੱਧਰ 19.18 ਰੁਪਏ ਅਤੇ ਨੀਵਾਂ 6.61 ਰੁਪਏ ਰਿਹਾ ਹੈ।
ਇਹ ਵੀ ਪੜ੍ਹੋ : 1 ਡਾਲਰ ਦੇ ਨਿਵੇਸ਼ ਤੋਂ ਹੋਇਆ 698 ਕਰੋੜ ਦਾ ਮੁਨਾਫਾ, SEBI ਨੇ ਕੀਤੀ ਕਾਰਵਾਈ, ਜਾਣੋ ਪੂਰਾ ਮਾਮਲਾ
ਵੋਡਾਫੋਨ ਆਈਡੀਆ ਦੀ ਮੌਜੂਦਾ ਸਥਿਤੀ
ਕੁੱਲ ਕਰਜ਼ਾ: 2,330 ਕਰੋੜ ਰੁਪਏ (31 ਦਸੰਬਰ, 2024 ਤੱਕ)
ਕੁੱਲ ਗਾਹਕ: 19.98 ਕਰੋੜ
4G/5G ਗਾਹਕ: 63%
ਆਉਣ ਵਾਲੇ ਦਿਨਾਂ 'ਚ ਨਿਵੇਸ਼ਕ ਕੰਪਨੀ ਦੀ ਫੰਡਿੰਗ ਯੋਜਨਾਵਾਂ ਅਤੇ ਸਰਕਾਰ ਤੋਂ ਕਿਸੇ ਰਾਹਤ ਦੀ ਉਮੀਦ 'ਤੇ ਨਜ਼ਰ ਰੱਖਣਗੇ।
ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਤੋਹਫਾ, ਸਰਕਾਰ ਨੇ ਮਹਿੰਗਾਈ ਭੱਤੇ 'ਚ ਕੀਤਾ ਭਾਰੀ ਵਾਧਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਕੈਬਨਿਟ ਦੇ ਵੱਡੇ ਫੈਸਲੇ ਤੇ ਜ਼ਿਲ੍ਹਾਂ ਪ੍ਰੀਸ਼ਦ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ, ਅੱਜ ਦੀਆਂ ਟੌਪ-10 ਖਬਰਾਂ
NEXT STORY