ਹੈਲਥ ਡੈਸਕ- ਸਵੇਰੇ ਤੁਸੀਂ ਜੋ ਸਭ ਤੋਂ ਪਹਿਲਾਂ ਖਾਂਦੇ ਹੋ ਉਹ ਤੁਹਾਡੇ ਮੈਟਾਬੋਲਿਜ਼ਮ, ਊਰਜਾ ਦੇ ਪੱਧਰ ਅਤੇ ਪਾਚਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਰਾਤ ਭਰ ਦੀ ਫਾਸਟਿੰਗ ਤੋਂ ਬਾਅਦ, ਸਰੀਰ ਨੂੰ ਦਿਨ ਦੀ ਸ਼ੁਰੂਆਤ ਕਰਨ ਲਈ ਸਹੀ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ। ਹਾਲਾਂਕਿ ਕੁਝ ਭੋਜਨ ਖਾਲੀ ਪੇਟ ਖਾਣ ‘ਤੇ ਪੇਟ ਫੁੱਲਣਾ, ਐਸਿਡਿਟੀ ਜਾਂ ਪਾਚਨ ਸੰਬੰਧੀ ਪਰੇਸ਼ਾਨੀ ਦਾ ਕਾਰਨ ਬਣ ਸਕਦੇ ਹਨ। ਇਸ ਲਈ ਸਾਨੂੰ ਕੁੱਝ ਚੀਜ਼ਾਂ ਨੂੰ ਸਵੇਰੇ ਖਾਲੀ ਪੇਟ ਖਾਣ ਤੋਂ ਪਹਿਲਾਂ ਖਾਸ ਧਿਆਨ ਰੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ-ਜ਼ਰੂਰ ਕਰੋ 'ਅਜਵਾਇਣ ਵਾਲੀ ਚਾਹ' ਸੇਵਨ, ਸਿਹਤ ਲਈ ਬੇਹੱਦ ਲਾਹੇਵੰਦ
ਲੋਕ ਆਪਣੇ ਦਿਨ ਦੀ ਸ਼ੁਰੂਆਤ ਕੌਫੀ ਨਾਲ ਕਰਦੇ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਅਜਿਹਾ ਕਰਨਾ ਤੁਹਾਡੀ ਸਿਹਤ ਲਈ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਕੌਫੀ ਪੀਣ ਤੋਂ ਬਾਅਦ, ਪੇਟ ਵਿੱਚ ਹਾਈਡ੍ਰੋਕਲੋਰਿਕ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ। ਇਹ ਖਾਲੀ ਪੇਟ ਵਿੱਚ ਪਹਿਲਾਂ ਹੀ ਮੌਜੂਦ ਹੁੰਦਾ ਹੈ ਅਤੇ ਕੌਫੀ ਪੀਣ ਤੋਂ ਬਾਅਦ ਵਧ ਜਾਂਦਾ ਹੈ। ਪੀਣ ਤੋਂ ਬਾਅਦ ਪੇਟ ਵਿੱਚ ਗੜਬੜ ਹੁੰਦੀ ਹੈ ਅਤੇ ਇਹ ਸਾਰਾ ਦਿਨ ਫੁੱਲਿਆ ਰਹਿੰਦਾ ਹੈ। ਜਿਸ ਕਾਰਨ ਐਸੀਡਿਟੀ ਅਤੇ ਗੈਸਟ੍ਰਿਕ ਸਮੱਸਿਆ ਹੋ ਸਕਦੀ ਹੈ।
ਇਹ ਵੀ ਪੜ੍ਹੋ-ਸ਼ਹਿਦ ਨਾਲ ਬਿਲਕੁੱਲ ਨਾ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ
ਮਸਾਲੇਦਾਰ ਭੋਜਨ
ਕਦੇ ਵੀ ਖਾਲੀ ਪੇਟ ਮਸਾਲੇਦਾਰ ਭੋਜਨ ਨਹੀਂ ਖਾਣਾ ਚਾਹੀਦਾ, ਇਸ ਨਾਲ ਪੇਟ ਦੀਆਂ ਸਮੱਸਿਆਵਾਂ ਹੁੰਦੀਆਂ ਹਨ। ਮਸਾਲਿਆਂ ਵਿੱਚ ਮੌਜੂਦ ਐਸਿਡ ਅੰਤੜੀਆਂ ਦੀ ਪਰਤ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦੇ ਹਨ। ਅੰਤੜੀ ਦਾ ਬਾਹਰੀ ਖੇਤਰ ਸਿੱਧਾ ਜਿਗਰ, ਗੁਰਦੇ ਅਤੇ ਦਿਮਾਗ ਨਾਲ ਸੰਬੰਧਿਤ ਹੈ। ਜਿਸ ਦਾ ਸਿੱਧਾ ਅਸਰ ਜਿਗਰ ਅਤੇ ਗੁਰਦਿਆਂ ‘ਤੇ ਪੈਂਦਾ ਹੈ।
ਇਹ ਵੀ ਪੜ੍ਹੋ-ਤੁਸੀਂ ਤਾਂ ਨਹੀਂ ਕਰਦੇ ਦਾਲਾਂ ਦਾ ਜ਼ਿਆਦਾ ਸੇਵਨ, ਜਾਣ ਲਓ ਨੁਕਸਾਨ
ਮੀਠੀਆਂ ਚੀਜ਼ਾਂ
ਬਹੁਤ ਸਾਰੇ ਲੋਕ ਆਪਣੀ ਸਵੇਰ ਦੀ ਸ਼ੁਰੂਆਤ ਖਾਲੀ ਪੇਟ ਫਲਾਂ ਜਾਂ ਜੂਸ ਨਾਲ ਕਰਦੇ ਹਨ ਪਰ ਇਸਦਾ ਸਿੱਧਾ ਅਸਰ ਤੁਹਾਡੇ ਪੈਨਕ੍ਰੀਅਸ ‘ਤੇ ਪੈਂਦਾ ਹੈ। ਤੁਹਾਨੂੰ ਇਸ ਤੋਂ ਬਚਣਾ ਚਾਹੀਦਾ ਹੈ। ਦੇਰ ਰਾਤ ਆਰਾਮ ਕਰਨ ਤੋਂ ਬਾਅਦ, ਪੈਨਕ੍ਰੀਅਸ ਨੂੰ ਸਵੇਰੇ ਅਜਿਹੇ ਮਿੱਠੇ ਭੋਜਨ ਨੂੰ ਹਜ਼ਮ ਕਰਨ ਲਈ ਵਧੇਰੇ ਮਿਹਨਤ ਕਰਨੀ ਪੈਂਦੀ ਹੈ। ਇਸ ਕਰਕੇ ਇਹ ਪੂਰੇ ਪੇਟ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ, ਤੁਹਾਨੂੰ ਆਪਣੀ ਸਵੇਰ ਦੀ ਸ਼ੁਰੂਆਤ ਕਦੇ ਵੀ ਮਠਿਆਈਆਂ ਜਾਂ ਪ੍ਰੋਸੈਸਡ ਭੋਜਨ ਨਾਲ ਨਹੀਂ ਕਰਨੀ ਚਾਹੀਦੀ। ਇਸਦਾ ਜਿਗਰ ‘ਤੇ ਵੀ ਖ਼ਤਰਨਾਕ ਪ੍ਰਭਾਵ ਪੈਂਦਾ ਹੈ।
ਇਹ ਵੀ ਪੜ੍ਹੋ-30 ਦਿਨ ਪੀਓ ਔਲਿਆਂ ਦਾ ਜੂਸ, ਫਿਰ ਦੇਖੋ ਕਮਾਲ
ਖੱਟੇ ਫਲ
ਤੁਹਾਨੂੰ ਕਦੇ ਵੀ ਆਪਣੇ ਦਿਨ ਦੀ ਸ਼ੁਰੂਆਤ ਨਿੰਬੂ, ਸੰਤਰਾ, ਅੰਗੂਰ ਵਰਗੇ ਫਲਾਂ ਨਾਲ ਨਹੀਂ ਕਰਨੀ ਚਾਹੀਦੀ। ਕਦੇ ਵੀ ਆਪਣੇ ਦਿਨ ਦੀ ਸ਼ੁਰੂਆਤ ਸੰਤਰੇ ਨਾਲ ਨਾ ਕਰੋ, ਨਹੀਂ ਤਾਂ ਤੁਹਾਡਾ ਪੇਟ ਸਾਰਾ ਦਿਨ ਫੁੱਲਿਆ ਰਹੇਗਾ। ਇਸ ਤੋਂ ਇਲਾਵਾ, ਕਦੇ ਵੀ ਖਾਲੀ ਪੇਟ ਬਹੁਤ ਸਾਰੇ ਫਲ ਨਾ ਖਾਓ, ਨਹੀਂ ਤਾਂ ਤੁਹਾਨੂੰ ਸਾਰਾ ਦਿਨ ਭੁੱਖ ਨਹੀਂ ਲੱਗੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦੇਸ਼ ਅੰਦਰ ਫੈਲਣ ਲੱਗਾ ਨਵਾਂ ਵਾਇਰਸ! ਹੁਣ ਤਕ 7 ਮੌਤਾਂ, ਕਈ ਨਵੇਂ ਕੇਸ
NEXT STORY