ਨਵੀਂ ਦਿੱਲੀ : ਇਸ ਸਮੇਂ ਯੂਟਿਊਬ ਸ਼ੋਅ ਇੰਡੀਆਜ਼ ਗੌਟ ਲੇਟੈਂਟ ਨੂੰ ਚਲਾਉਣ ਵਾਲੇ ਯੂਟਿਊਬਰ ਸਮਾਈ ਰੈਨਾ ਦਾ ਨਾਂ ਵਿਵਾਦਾਂ ਵਿੱਚ ਹੈ। ਸ਼ੋਅ ਵਿੱਚ ਅਸ਼ਲੀਲ ਕਮੈਂਟ ਤੇ ਅਸ਼ਲੀਲਤਾ ਫੈਲਾਉਣ ਦੇ ਮਾਮਲੇ ਵਿੱਚ ਸਮਾਈ ਤੇ ਰਣਵੀਰ ਇਲਾਹਾਬਾਦੀਆ ਖ਼ਿਲਾਫ਼ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਪੁਲਸ ਸ਼ਿਕਾਇਤ ਵੀ ਦਰਜ ਕੀਤੀ ਗਈ ਹੈ। ਦੂਜੇ ਪਾਸੇ ਫ਼ਿਲਮ ਜਗਤ ਦੇ ਤਮਾਮ ਸੇਲੇਬਸ ਇਨ ਦੋਨਾਂ ਦੀ ਆਲੋਚਨਾ ਵੀ ਕਰ ਰਹੇ ਹਨ। ਇਸ ਵਿਚਕਾਰ ਸਟੈਡਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਨੇ ਉਲਟੀ ਧਾਰਾ ਵਿੱਚ ਵਹਿਦੇ ਹੋਏ ਸਮੇਂ ਰੈਨਾ ਨੂੰ ਸਪੋਰਟ ਕੀਤਾ ਅਤੇ ਉਸ ਦੇ ਸਮਰਥਨ ਵਿੱਚ ਵੱਡਾ ਬਿਆਨ ਦਿੱਤਾ। ਆਓ ਜਾਣਦੇ ਹਾਂ ਮੁਨੱਵਰ ਨੇ ਕੀ ਕਿਹਾ ਹੈ।
ਇਹ ਵੀ ਪੜ੍ਹੋ- ਰਣਵੀਰ ਦੇ ਮੁੱਦੇ 'ਤੇ ਤੱਤੇ ਹੋਏ ਜਸਬੀਰ ਜੱਸੀ, ਆਵਾਜ਼ ਚੁੱਕਣ ਵਾਲਿਆਂ ਨੂੰ ਸ਼ਰੇਆਮ ਆਖੀ ਵੱਡੀ ਗੱਲ
ਸਲਮਾਨ ਖ਼ਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 17' ਦਾ ਖਿਤਾਬ ਜਿੱਤਣ ਵਾਲੇ ਮੁਨੱਵਰ ਫਾਰੂਕੀ ਹੁਣ ਸਮੇਂ ਰੈਨਾ ਤੇ ਰਣਵੀਰ ਇਲਾਹਾਬਾਦੀਆ ਕੰਟਰੋਵਰਸੀ ਵਿਚਕਾਰ ਮੈਦਾਨ ਵਿੱਚ ਉਤਰਿਆ ਹੈ। ਸਮੇਂ ਨੂੰ ਸਪੋਰਟ ਕਰਦੇ ਹੋਏ ਉਸ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਹੈਡਲ 'ਤੇ ਇੱਕ ਲੇਟੈਸਟ ਸਟੋਰੀ ਸ਼ੇਅਰ ਕੀਤੀ ਹੈ, ਜਿਸ ਵਿੱਚ ਲਿਖਿਆ ਹੈ- ''ਆਰਟ ਜੋ ਇੱਕ ਸਪ੍ਰਿੰਗ ਹੈ, ਇਸ ਨੂੰ ਜਿਨ੍ਹਾਂ ਦਬਾਓਗੇ, ਉਨ੍ਹਾਂ ਉੱਪਰ ਉੱਠੇਗਾ। ਮੇਰਾ ਜੀ ਇੰਨ੍ਹਾਂ ਮਜ਼ਬੂਤ ਹੋਣ ਵਾਲਾ ਹੈ, ਇਹ ਤੁਸੀਂ ਆਉਣ ਵਾਲੇ ਸਮੇਂ ਵਿੱਚ ਦੇਖੋਗੇ।''
ਇਹ ਵੀ ਪੜ੍ਹੋ- ਨਾਮੀ ਪੰਜਾਬੀ ਗਾਇਕ ਦੀ ਸਟੇਜ ਕੋਲ ਬੰਦੂਕ ਲੈ ਪੁੱਜਿਆ ਅਣਜਾਣ ਸ਼ਖਸ, ਮਚੀ ਤਰਥੱਲੀ
ਇਸ ਦੇ ਨਾਲ ਹੀ ਮੁਨੱਵਰ ਨੇ ਸਮੇਂ ਨਾਂ ਨਾਲ ਹਾਰਟ ਵਾਲਾ ਇਮੋਜੀ ਵੀ ਸ਼ੇਅਰ ਕੀਤਾ। ਇਸ ਤਰ੍ਹਾਂ ਉਸ ਨੇ ਯੂਟਿਊਬਰ ਨੂੰ ਖੁੱਲ੍ਹ ਕੇ ਸਪੋਰਟ ਕੀਤਾ ਹੈ। ਮੁਨੱਵਰ ਫਾਰੂਕੀ ਦੇ ਇਸ ਕੁਮੈਂਟ ਤੋਂ ਇਹ ਅੰਦਾਜ਼ਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ ਕਿ ਕਿਸੇ ਵੀ ਐਂਗਲ ਨਾਲ ਉਹ ਸਮੇਂ ਰੈਨਾ ਤੇ ਉਸ ਦੇ ਸ਼ੋਅ ਖ਼ਿਲਾਫ਼ ਨਹੀਂ ਹੈ। ਮੁਨੱਵਰ ਫਾਰੂਕੀ ਖ਼ੁਦ ਇੱਕ ਸਟੈਂਡਅੱਪ ਕਾਮੇਡੀਅਨ ਰਿਹਾ ਹੈ ਤੇ ਇਹ ਨਾਂ ਵੀ ਕਾਫੀ ਵਿਵਾਦਾਂ ਵਿੱਚ ਰਿਹਾ ਹੈ, ਜਿਸ ਕਾਰਨ ਉਸ ਦੀ ਜੇਲ੍ਹ ਦੀ ਹਵਾ ਵੀ ਖਾਣੀ ਪਈ ਸੀ। ਸਮੇਂ ਰੈਨਾ ਦੇ ਮਾਮਲੇ ਵਿੱਚ ਪੁਲਸ ਕੀ ਐਕਸ਼ਨ ਲੈਂਦੀ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ।
ਇਹ ਵੀ ਪੜ੍ਹੋ- ਰਣਵੀਰ ਦੀ ਵੱਢ ਲੈ ਆਓ ਜੀਭ ਤੇ ਲੈ ਜਾਓ 5 ਲੱਖ ਨਕਦ ਇਨਾਮ! ਅੰਸਾਰੀ ਨੇ ਦਿੱਤੀ ਧਮਕੀ
ਸਮੇਂ ਰੈਨਾ ਦੇ 'ਇੰਡੀਆਜ਼ ਗੌਟ ਲੇਟੈਂਟ' ਸ਼ੋਅ 'ਤੇ ਰਣਬੀਰ ਇਲਾਹਾਬਾਦੀਆ ਤੇ ਅਪੂਰਵਾ ਮਖੀਜਾ ਨੇ ਅਸ਼ਲੀਲ ਕਮੈਂਟ ਕੀਤੇ ਸੀ, ਜਿਨ੍ਹਾਂ ਨੂੰ ਲੈ ਕੇ ਨਵਾਂ ਵਿਵਾਦ ਛਿੜ ਗਿਆ ਹੈ। ਰਣਵੀਰ ਤੇ ਸਮੇਂ ਇਸ ਮਾਮਲੇ ਵਿਚ ਮਾਫੀ ਵੀ ਮੰਗਦਾ ਚੁੱਕੇ ਹਨ। ਜਦੋਂਕਿ ਅਪੂਰਵਾ ਨੇ ਪੁਲਸ ਸਟੇਸ਼ਨ ਜਾ ਕੇ ਆਪਣਾ ਸਪਸ਼ਟੀਕਰਨ ਦਿੱਤਾ ਹੈ। ਸਾਰੇ ਸੈਲੇਬਜ਼ ਨੇ ਇਨ੍ਹਾਂ ਲੋਕਾਂ ਨੂੰ ਲਤਾੜ ਲਗਾਈ ਤੇ ਅਲੋਚਨਾ ਕੀਤੀ ਹੈ। ਇਨ੍ਹਾਂ ਵਿੱਚ ਵੀਰ ਦਾਸ, ਵਿਵੇਕ ਰੰਜਨ ਅਗਨੀਹੋਤਰੀ, ਰਾਜਪਾਲ ਯਾਦਵ, ਏ ਆਰ ਰਹਿਮਾਨ, ਮੁਕੇਸ਼ ਖੰਨਾ ਤੇ ਇਮਤਿਆਜ਼ ਅਲੀ ਵਰਗੀਆਂ ਕਈ ਹਸਤੀਆਂ ਦੇ ਨਾਂ ਸ਼ਾਮਲ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਨਾਂ ਕਿਸੀ ਕੱਟ ਦੇ ਫ਼ਿਲਮ ਦੀ ਰਿਲੀਜ਼ 'ਤੇ ਅੜੇ ਦਿਲਜੀਤ ਦੋਸਾਂਝ, ਕਿਹਾ...
NEXT STORY