ਵੈੱਬ ਡੈਸਕ- BSNL ਕੋਲ ਲੰਬੀ ਵੈਧਤਾ ਵਾਲੇ ਕਈ ਸਸਤੇ ਰੀਚਾਰਜ ਪਲਾਨ ਹਨ। ਕੰਪਨੀ ਆਪਣੇ ਉਪਭੋਗਤਾਵਾਂ ਨੂੰ ਘੱਟ ਕੀਮਤ 'ਤੇ ਜ਼ਿਆਦਾ ਵੈਲੇਡਿਟੀ ਅਤੇ ਅਨਲਿਮਟਿਡ ਕਾਲਿੰਗ ਵਰਗੀਆਂ ਪੇਸ਼ਕਸ਼ਾਂ ਪ੍ਰਦਾਨ ਕਰਦੀ ਹੈ। BSNL ਕੋਲ 336 ਦਿਨਾਂ ਦੀ ਵੈਲੇਡਿਟੀ ਦੇ ਨਾਲ ਇੱਕ ਅਜਿਹਾ ਸਸਤਾ ਰੀਚਾਰਜ ਪਲਾਨ ਹੈ, ਜਿਸ ਵਿੱਚ ਉਪਭੋਗਤਾਵਾਂ ਨੂੰ ਭਰਪੂਰ ਡੇਟਾ ਦੇ ਨਾਲ ਅਨਲਿਮਟਿਡ ਕਾਲਿੰਗ ਦਾ ਲਾਭ ਮਿਲਦਾ ਹੈ। BSNL ਦਾ ਇਹ ਰੀਚਾਰਜ ਪਲਾਨ ਉਪਭੋਗਤਾਵਾਂ ਨੂੰ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਏਅਰਟੈੱਲ, ਵੋਡਾਫੋਨ-ਆਈਡੀਆ ਦੇ ਮੁਕਾਬਲੇ ਜ਼ਿਆਦਾ ਲਾਭ ਦਿੰਦਾ ਹੈ। ਆਓ ਜਾਣਦੇ ਹਾਂ BSNL ਦੇ ਇਸ ਸਸਤੇ ਪਲਾਨ ਬਾਰੇ...
ਇਹ ਵੀ ਪੜ੍ਹੋ-ਵੋਡਾਫੋਨ ਆਈਡੀਆ ਨੇ ਲਾਂਚ ਕੀਤੇ ਦੋ ਸਸਤੇ ਪਲਾਨ, ਮਿਲੇਗਾ ਸਾਲ ਭਰ ਮੁਫਤ ਕਾਲਿੰਗ ਦਾ ਮਜ਼ਾ
BSNL ਦਾ 336 ਦਿਨਾਂ ਦਾ ਪਲਾਨ
ਭਾਰਤ ਸੰਚਾਰ ਨਿਗਮ ਲਿਮਟਿਡ ਦਾ ਇਹ ਸਸਤਾ ਰੀਚਾਰਜ 1,499 ਰੁਪਏ ਦੀ ਕੀਮਤ 'ਤੇ ਆਉਂਦਾ ਹੈ। BSNL ਦੇ ਇਸ ਪਲਾਨ 'ਚ ਯੂਜ਼ਰਸ ਨੂੰ 336 ਦਿਨਾਂ ਦੀ ਲੰਬੀ ਵੈਲੀਡਿਟੀ ਮਿਲਦੀ ਹੈ। ਇਸ ਪਲਾਨ 'ਚ ਮੌਜੂਦ ਫਾਇਦਿਆਂ ਦੀ ਗੱਲ ਕਰੀਏ ਤਾਂ ਯੂਜ਼ਰਸ ਨੂੰ ਪੂਰੇ ਭਾਰਤ 'ਚ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਵੌਇਸ ਕਾਲਿੰਗ ਦਾ ਲਾਭ ਮਿਲੇਗਾ। ਇਸ ਤੋਂ ਇਲਾਵਾ ਇਹ ਪਲਾਨ ਮੁਫਤ ਨੈਸ਼ਨਲ ਰੋਮਿੰਗ ਅਤੇ ਰੋਜ਼ਾਨਾ 100 ਮੁਫਤ SMS ਦੇ ਨਾਲ ਆਉਂਦਾ ਹੈ।
ਇਹ ਵੀ ਪੜ੍ਹੋ-ਤੁਸੀਂ ਵੀ ਖੂਨ ਨਾ ਬਣਨ ਦੀ ਸਮੱਸਿਆ ਤੋਂ ਪਰੇਸ਼ਾਨ, ਤਾਂ ਖੁਰਾਕ 'ਚ ਸ਼ਾਮਲ ਕਰੋ ਇਹ ਚੀਜ਼
ਇੰਨਾ ਹੀ ਨਹੀਂ ਸਰਕਾਰੀ ਕੰਪਨੀ ਆਪਣੇ 11 ਮਹੀਨਿਆਂ ਦੇ ਰੀਚਾਰਜ ਪਲਾਨ 'ਚ ਯੂਜ਼ਰਸ ਨੂੰ ਕੁੱਲ 24GB ਡਾਟਾ ਵੀ ਆਫਰ ਕਰਦੀ ਹੈ। ਡਾਟਾ ਖਤਮ ਹੋਣ ਤੋਂ ਬਾਅਦ ਵੀ ਇਸ ਪਲਾਨ 'ਚ ਯੂਜ਼ਰਸ ਨੂੰ 40kbps ਦੀ ਸਪੀਡ 'ਤੇ ਅਨਲਿਮਟਿਡ ਡਾਟਾ ਆਫਰ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ-ਤੁਸੀਂ ਵੀ ਖੂਨ ਨਾ ਬਣਨ ਦੀ ਸਮੱਸਿਆ ਤੋਂ ਪਰੇਸ਼ਾਨ, ਤਾਂ ਖੁਰਾਕ 'ਚ ਸ਼ਾਮਲ ਕਰੋ ਇਹ ਚੀਜ਼
ਨਿੱਜੀ ਕੰਪਨੀਆਂ ਦੇ ਪਲਾਨ
ਪ੍ਰਾਈਵੇਟ ਟੈਲੀਕਾਮ ਕੰਪਨੀਆਂ ਨੇ ਹਾਲ ਹੀ 'ਚ ਟਰਾਈ ਦੇ ਨਿਰਦੇਸ਼ਾਂ 'ਤੇ ਯੂਜ਼ਰਸ ਲਈ ਸਿਰਫ ਵਾਇਸ ਪਲਾਨ ਲਾਂਚ ਕੀਤਾ ਹੈ। Airtel, Jio ਅਤੇ Vodafone-Idea ਦੇ ਪਲਾਨ 'ਚ ਯੂਜ਼ਰਸ ਨੂੰ ਅਨਲਿਮਟਿਡ ਕਾਲਿੰਗ ਦੇ ਨਾਲ SMS ਦਾ ਫਾਇਦਾ ਮਿਲਦਾ ਹੈ। ਪ੍ਰਾਈਵੇਟ ਕੰਪਨੀਆਂ ਆਪਣੇ ਉਪਭੋਗਤਾਵਾਂ ਨੂੰ ਡੇਟਾ ਦੀ ਪੇਸ਼ਕਸ਼ ਨਹੀਂ ਕਰਦੀਆਂ ਹਨ। ਏਅਰਟੈੱਲ ਦੇ 365 ਦਿਨਾਂ ਦੇ ਪਲਾਨ ਲਈ ਯੂਜ਼ਰਸ ਨੂੰ 1,849 ਰੁਪਏ ਖਰਚ ਕਰਨੇ ਪੈਣਗੇ। ਵੋਡਾਫੋਨ ਆਈਡੀਆ ਦੇ 365 ਦਿਨਾਂ ਦੇ ਪਲਾਨ ਲਈ ਵੀ ਯੂਜ਼ਰਸ ਨੂੰ 1,849 ਰੁਪਏ ਖਰਚ ਕਰਨੇ ਪੈਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Youtube 'ਚ ਆਏ ਦੋ ਧਮਾਕੇਦਾਰ ਫੀਚਰ, ਕ੍ਰਿਏਟਰਾਂ ਤੇ ਯੂਜ਼ਰਜ਼ ਨੂੰ ਹੋਵੇਗਾ ਫਾਇਦਾ
NEXT STORY