ਨਵੀਂ ਦਿੱਲੀ- Valentine’s Week ਇਸੇ ਲਈ ਬਣਾਇਆ ਗਿਆ ਹੈ ਤਾਂ ਜੋ ਲੋਕ ਆਪਣੇ ਪਾਰਟਨਰ ਨੂੰ ਪੂਰੇ ਹਫ਼ਤੇ ਖੁਸ਼ ਰੱਖਣ ਅਤੇ ਫਿਰ ਇਸ ਖ਼ਾਸ ਦਿਨ ਨੂੰ ਇਕੱਠੇ ਬਿਤਾ ਸਕਣ। ਹਾਲਾਂਕਿ, ਇਸ ਨੂੰ ਲੈ ਕੇ ਹਰ ਦੇਸ਼ ਵਿਚ ਵੱਖ-ਵੱਖ ਤਰੀਕੇ ਹਨ। ਇਸ ਮੌਸਮ 'ਚ ਲੋਕ ਆਪਣੇ ਪਿਆਰ ਦਾ ਖੁੱਲ੍ਹ ਕੇ ਇਜ਼ਹਾਰ ਕਰਦੇ ਹਨ ਅਤੇ ਆਪਣੇ ਪਾਰਟਨਰ ਦੇ ਨਾਲ ਵੈਲੈਂਟਾਈਨ ਡੇਅ ਮਨਾਉਂਦੇ ਹਨ।ਕੁਝ ਦੇਸ਼ਾਂ 'ਚ ਕਪਲਜ਼ ਇੱਕ ਦੂਜੇ ਨੂੰ ਚਾਕਲੇਟ ਦਿੰਦੇ ਹਨ, ਜਦਕਿ ਕੁਝ ਥਾਵਾਂ ਉਤੇ ਚੋਰੀ-ਛਿਪੇ ਪਿਆਰ ਦਾ ਇਜ਼ਹਾਰ ਕੀਤਾ ਜਾਂਦਾ ਹੈ। ਇੱਕ ਇਹੋ ਜਿਹਾ ਦੇਸ਼ ਵੀ ਹੈ, ਜਿੱਥੇ ਕੁੜੀਆਂ ਵੈਲੈਂਟਾਈਨ ਡੇਅ ਤੋਂ ਪਹਿਲਾਂ ਵਾਲੀ ਰਾਤ ਇੱਕ ਵਿਸ਼ੇਸ਼ ਟੋਟਕਾ ਕਰਦੀਆਂ ਹਨ।
ਇਹ ਵੀ ਪੜ੍ਹੋ- ਮਨਾਲੀ ਦੇ ਕਾਰਤਿਕ ਸਵਾਮੀ ਮੰਦਰ ਪੁੱਜੀ ਕੰਗਨਾ ਰਣੌਤ, ਲਿਆ ਆਸ਼ੀਰਵਾਦ
ਅਸਲ ਵਿਚ ਇਹ ਇੰਗਲੈਂਡ 'ਚ ਇੱਕ ਪ੍ਰਥਾ ਹੈ, ਜਿਸ 'ਚ ਕੁੜੀਆਂ ਅਤੇ ਮਹਿਲਾਵਾਂ ਰਾਤ ਨੂੰ ਆਪਣੇ ਸਿਰਹਾਣੇ ਹੇਠਾਂ ਤੇਜ ਪੱਤੇ ਰੱਖ ਕੇ ਸੌਂਦੀਆਂ ਹਨ। ਇਸ ਦੇ ਪਿੱਛੇ ਇੱਕ ਖ਼ਾਸ ਕਾਰਨ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਇੰਝ ਕਰਨ ਨਾਲ ਕੁੜੀਆਂ ਨੂੰ ਆਪਣੇ ਭਵਿੱਖ ਦੇ ਪਤੀ ਦੀ ਸ਼ਕਲ ਸੁਪਨੇ 'ਚ ਦਿਖ ਸਕਦੀ ਹੈ। ਨਾਲ ਹੀ, ਇਹ ਚੰਗੀ ਨੀਂਦ ਆਉਣ 'ਚ ਵੀ ਮਦਦ ਕਰਦਾ ਹੈ। ਹਾਲਾਂਕਿ ਹੁਣ ਇਹ ਪ੍ਰਥਾ ਇਥੇ ਬਹੁਤ ਘੱਟ ਹੋ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੁਰਕੀ ਦੇ ਰਾਸ਼ਟਰਪਤੀ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
NEXT STORY