ਨਵੀਂ ਦਿੱਲੀ–ਕਰਜ਼ੇ ’ਚ ਡੁੱਬੀ ਦੂਰਸੰਚਾਰ ਕੰਪਨੀ ਵੋਡਾਫੋਨ ਆਈਡੀਆ ਨੇ ਦੱਸਿਆ ਕਿ ਦਸੰਬਰ 2021 ਨੂੰ ਸਮਾਪਤ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ ਉਸ ਦਾ ਸ਼ੁੱਧ ਘਾਟਾ ਵਧ ਕੇ 7,230.9 ਕਰੋੜ ਹੋ ਗਿਆ ਹੈ। ਕੰਪਨੀ ਨੂੰ ਇਕ ਸਾਲ ਪਹਿਲਾਂ ਇਸੇ ਮਿਆਦ ’ਚ 4,532.1 ਕਰੋੜ ਦਾ ਘਾਟਾ ਹੋਇਆ ਸੀ। ਵੋਡਾਫੋਨ ਆਈਡੀਆ ਨੇ ਦੱਸਿਆ ਕਿ ਸਮੀਖਿਆ ਅਧੀਨ ਮਿਆਦ ’ਚ ਆਪ੍ਰੇਟਿੰਗ ਤੋਂ ਸ਼ੁੱਧ ਆਮਦਨ 10,894.1 ਕਰੋੜ ਰੁਪਏ ਤੋਂ 10.8 ਫੀਸਦੀ ਘਟ ਕੇ 9,717.3 ਕਰੋੜ ਰੁਪਏ ਰਹਿ ਗਈ। ਕੰਪਨੀ ਦਾ ਗਾਹਕ ਆਧਾਰ ਘਟ ਕੇ 24.72 ਕਰੋੜ ਰਹਿ ਗਈ ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ 26.98 ਕਰੋੜ ਸੀ। ਟੈਕਸ ਦਰਾਂ ’ਚ ਵਾਧੇ ਦੇ ਬਾਵਜੂਦ ਕੰਪਨੀ ਦੀ ਪ੍ਰਤੀ ਯੂਜ਼ਰ ਔਸਤ ਆਮਦਨ (ਏ. ਆਰ. ਪੀ. ਯੂ.) ਲਗਭਗ 5 ਫੀਸਦੀ ਘਟ ਕੇ 115 ਰੁਪਏ ਰਹਿ ਗਈ ਜੋ 2020-21 ਦੀ ਇਸੇ ਤਿਮਾਹੀ ’ਚ 121 ਰੁਪਏ ਸੀ।
CCE ਨੇ ਜੇਨਰਾਲੀ ਗਰੁੱਪ ਨੂੰ ਫਿਊਚਰ ਜੇਨਰਾਲੀ ਇੰਡੀਆ ’ਚ ਵਾਧੂ ਹਿੱਸੇਦਾਰੀ ਹਾਸਲ ਕਰਨ ਦੀ ਮਨਜ਼ੂਰੀ ਦਿੱਤੀ
NEXT STORY