ਬਿਜ਼ਨੈੱਸ ਡੈਸਕ : ਵਾਕਸਵੈਗਨ ਯਾਤਰੀ ਕਾਰ ਇੰਡੀਆ ਨੇ ਤਾਈਗੁਨ ਦਾ ‘ਇਕ ਸਾਲ’ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਮਾਰਕੀਟ ’ਚ ਆਉਣ ਤੋਂ ਇਕ ਸਾਲ ਦੇ ਅੰਦਰ ਹੀ ਤਾਈਗੁਨ ਨੇ ਬਾਜ਼ਾਰ ’ਚ ਆਪਣੀ ਚੰਗੀ ਪਕੜ ਬਣਾ ਲਈ ਹੈ ਅਤੇ ਇਹ 2021-22 ਦੀ ਸਭ ਤੋਂ ਵੱਧ ਐਵਾਰਡਿਡ ਐੱਸ. ਯੂ. ਵੀ. ਡਬਲਯੂ. ਗੱਡੀ ਸਾਬਤ ਹੋਈ ਹੈ। ਤਾਈਗੁਨ ਨੂੰ ਬਾਜ਼ਾਰ ’ਚ ਜ਼ਬਰਦਸਤ ਰਿਸਪੌਂਸ ਮਿਲਿਆ ਹੈ ਅਤੇ 40,000 ਤੋਂ ਵੱਧ ਕਸਟਮਰ ਆਰਡਰ ਆਏ ਹਨ।
ਸਪਲਾਈ ਦੇ ਮਾਮਲੇ ’ਚ ਚੁਣੌਤੀਆਂ ਦੇ ਬਾਵਜੂਦ ਇਸ ਬ੍ਰਾਂਡ ਨੇ ਵਾਕਸਵੈਗਨ ਤਾਈਗੁਨ ਦੀਆਂ 20,000 ਗੱਡੀਆਂ ਡਿਲਿਵਰ ਕੀਤੀਆਂ ਹਨ। ਭਾਰਤ ’ਚ ਇਕ ਸਾਲ ਪੂਰਾ ਹੋਣ ’ਤੇ ਵਾਕਸਵੈਗਨ ਪਹਿਲਾ ਐਨੀਵਰਸਰੀ ਐਡੀਸ਼ਨ ਮਨਾ ਰਹੀ ਹੈ।
ਬੋਲਡ, ਗਤੀਸ਼ੀਲ ਅਤੇ ਜਰਮਨ ਇੰਜੀਨੀਅਰਿੰਗ ਵਾਲੀ ਤਾਈਗੁਨ ਦਾ ਸਪੈਸ਼ਲ ਐਡੀਸ਼ਨ ਪੇਸ਼ ਕੀਤਾ ਜਾ ਰਿਹਾ ਹੈ ਜੋ 1.0 ਟੀ. ਐੱਸ. ਆਈ. ਐੱਮ. ਟੀ. ਅਤੇ ਏ. ਟੀ. ’ਤੇ ਮੁਹੱਈਆ ਹੈ। ਇਸ ਤੋਂ ਇਲਾਵਾ ਤਾਈਗੁਨ ਦਾ ਫਸਟ ਐਨੀਵਰਸਰੀ ਐਡੀਸ਼ਨ 11 ਵਿਸ਼ੇਸ਼ਤਾਵਾਂ ਨਾਲ ਲੈਸ ਹੈ, ਜਿਨ੍ਹਾਂ ’ਚ ਹਾਈ ਲਕਸ ਫੌਗ ਲੈਂਪਸ, ਬਾਡੀ ਕਲਰਡ ਡੋਰ ਗਾਰਨਿਸ਼, ਬਲੈਕ ਸਾਫਟ ਪਿੱਲਰ ਗ੍ਰਾਫਿਕਸ, ਬਲੈਕ ਰੂਫ ਫਾਈਲ, ਡੋਰ ਇਜ਼ ਪ੍ਰੋਟੈਕਟਰ ਆਦਿ ਵਿਸ਼ੇਸ਼ਤਾਵਾਂ ਸ਼ਾਮਲ ਹਨ।
ਤਿਓਹਾਰੀ ਸੀਜ਼ਨ ਦੇ ਪਹਿਲੇ ਹਫਤੇ ’ਚ ਈ-ਕਾਮਰਸ ਪਲੇਟਫਾਰਮਾਂ ਦੀ ਵਿਕਰੀ 30 ਫ਼ੀਸਦੀ ਵਧੀ
NEXT STORY