ਨਵੀਂ ਦਿੱਲੀ–ਡ੍ਰੈਗਨ ਯਾਨੀ ਚੀਨ ਨੂੰ ਇਕ ਵਾਰ ਮੁੜ ਮਿਰਚਾਂ ਲੱਗਣ ਜਾ ਰਹੀਆਂ ਹਨ। ਕਾਰਣ ਹੈ ਕਿ ਐਪਲ ਅਤੇ ਬਾਕੀ ਅਮਰੀਕੀ ਕੰਪਨੀਆਂ ਦੇ ਚੀਨ ਨਾਲ ਰਿਸ਼ਤਾ ਖਤਮ ਕਰਨ ਤੋਂ ਬਾਅਦ ਵਾਲਮਾਰਟ ਵੀ ਚੀਨ ’ਚ ਆਪਣਾ ਕਾਰੋਬਾਰ ਸਮੇਤ ਰਹੀ ਹੈ। ਹੁਣ ਭਾਰਤ ਇਸ ਮੌਕੇ ਦਾ ਲਾਭ ਲੈਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਅਤੇ ਉਸ ਦਾ ਵੈਲਕਮ ਕਰਨ ਨੂੰ ਤਿਆਰ ਹੈ। ਵਾਲਮਾਰਟ ਆਈ. ਟੀ. ਹਾਰਡਵੇਅਰ, ਮੋਬਾਇਲ ਅਸੈੱਸਰੀਜ਼, ਇਲੈਕਟ੍ਰਾਨਿਕ ਪ੍ਰੋਡਕਟਸ ਨੂੰ ਖਰੀਦਣ ਲਈ ਪ੍ਰਮੁੱਖ ਇਲੈਕਟ੍ਰਾਨਿਕਸ ਕਾਂਟ੍ਰੈਕਟ ਮੈਨੂਫੈਕਚਰਰਸ ਨਾਲ ਗੱਲਬਾਤ ਕਰ ਰਹੀ ਹੈ ਤਾਂ ਕਿ ਉਹ ਅਮਰੀਕਾ ’ਚ ਵੇਚ ਸਕੇ। ਵਾਲਮਾਰਟ ਨੇ ਇਸ ਲਈ ਡਿਕਸਨ ਤਕਨਾਲੋਜੀ ਅਤੇ ਆਪਟੀਮਿਸ ਇਲੈਕਟ੍ਰਾਨਿਕਸ ਵਰਗੇ ਮੈਨੂਫੈਕਚਰਰਸ ਨਾਲ ਗੱਬਲਾਬਤ ਕੀਤੀ ਹੈ। ਅਮਰੀਕੀ ਰਿਟੇਲ ਕੰਪਨੀ ਸੋਰਸਿੰਗ ਨੂੰ ਭਾਰਤ ’ਚ ਸ਼ਿਫਟ ਕਰਨ ਦੀ ਯੋਜਨਾ ਬਣਾ ਰਹੀ ਹੈ।
ਇਹ ਵੀ ਪੜ੍ਹੋ-ਦੁਬਈ ਤੋਂ ਮੁੰਬਈ ਆ ਰਹੇ ਜਹਾਜ਼ 'ਚ ਸ਼ਰਾਬ ਪੀਣ ਮਗਰੋਂ ਹੰਗਾਮਾ ਕਰਨ 'ਤੇ 2 ਯਾਤਰੀ ਗ੍ਰਿਫ਼ਤਾਰ
ਇਨ੍ਹਾਂ ਕੰਪਨੀਆਂ ਨਾਲ ਚੱਲ ਰਹੀ ਹੈ ਗੱਲ
ਵਾਲਮਾਰਟ ਕੋਲ ਪਹਿਲਾਂ ਤੋਂ ਹੀ ਫਲਿੱਪਕਾਰਟ ਅਤੇ ਫੋਨਪੇਅ ’ਚ ਮੈਜਿਓਰਿਟੀ ਸਟੈਕ ਹੈ। ਉਹ ਕੇਬਲ, ਚਾਰਜਰ, ਸਕ੍ਰੀਨ ਪ੍ਰੋਟੈਕਟਰ, ਟੈਬਲੇਟ, ਲੈਪਟੌਪ ਵਰਗੇ ਪ੍ਰੋਡਕਟਸ ਦੀ ਇਕ ਵਾਈਡ ਰੇਂਜ ਦੇ ਸੋਰਸ ਦੀ ਭਾਲ ਕਰ ਰਿਹਾ ਹੈ। ਮੀਡੀਆ ਰਿਪੋਰਟ ਮੁਤਾਬਕ ਵਾਲਮਾਰਟ ਦੇ ਕਰਮਚਾਰੀਆਂ ਨੇ ਕਈ ਕ੍ਰਾਂਟ੍ਰੈਕਟ ਮੈਨੂਫੈਕਚਰਰਸ ਨਾਲ ਮੁਲਾਕਾਤ ਕੀਤੀ ਹੈ, ਉਨ੍ਹਾਂ ਦੀ ਸਮਰੱਥਾ, ਪ੍ਰੋਸੈੱਸ ਅਤੇ ਟੈਸਟਿੰਗ ਦੇ ਤਰੀਕਿਆਂ ਬਾਰੇ ਪੁੱਛਗਿੱਛ ਕੀਤੀ ਹੈ। ਇਕ ਈਮੇਲ ਦੇ ਜਵਾਬ ’ਚ ਵਾਲਮਾਰਟ ਦੇ ਬੁਲਾਰੇ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਭਾਰਤ ਦੇ ਸੋਰਸ ਬਾਰੇ ਵਾਲਮਾਰਟ ਦੀ ਪਲਾਨਿੰਗ ਕਾਫ਼ੀ ਪੁਰਾਣੀ ਹੈ ਅਤੇ ਇਸ ਦੇ ਬਾਰੇ ਸਾਰਿਆਂ ਨੂੰ ਜਾਣਕਾਰੀ ਹੈ। ਉੱਥੇ ਹੀ ਭਾਰਤੀ ਕਾਂਟ੍ਰੈਕਟ ਮੈਨੂਫੈਕਚਰਰਸ ਡਿਕਸਨ, ਆਪਟੀਮਿਸ ਇਲੈਕਟ੍ਰਾਨਿਕਸ, ਜੈਨਾ ਗਰੁੱਪ ਅਤੇ ਭਗਵਤੀ ਪ੍ਰੋਡਕਟਸ ਵਲੋਂ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ ਹੈ।
ਇਹ ਵੀ ਪੜ੍ਹੋ-Hurun Rich List : ਇੰਨੀ ਅਮੀਰ ਹੋ ਗਈ ਬਿਗ ਬੁਲ ਰਾਕੇਸ਼ ਝੁਨਝੁਨਵਾਲਾ ਦੀ ਪਤਨੀ, ਕਈ ਅਰਬਪਤੀ ਛੱਡੇ ਪਿੱਛੇ
ਕੀ ਹੈ ਵਾਲਮਾਰਟ ਦੀ ਪਲਾਨਿੰਗ
2020 ਤੱਕ 3 ਬਿਲੀਅਨ ਡਾਲਰ ਦੇ ਸਾਲਾਨਾ ਐਕਸਪੋਰਟ ਨਾਲ ਭਾਰਤ ਪਹਿਲਾਂ ਤੋਂ ਹੀ ਵਾਲਮਾਰਟ ਦੇ ਟੌਪ ਸੋਰਸਿੰਗ ਮਾਰਕੀਟਿੰਗ ’ਚੋਂ ਇਕ ਹੈ। ਉਸ ਸਾਲ ਵਾਲਮਾਰਟ ਨੇ ਕਿਹਾ ਸੀ ਕਿ ਉਹ 2027 ਤੱਕ ਹਰੇਕ ਸਾਲ ਭਾਰਤ ਤੋਂ ਆਪਣੇ ਪ੍ਰੋਡਕਟਸ ਦੇ ਐਕਸਪੋਰਟ ਨੂੰ ਤਿੰਨ ਗੁਣਾ ਵਧਾ ਕੇ 10 ਬਿਲੀਅਨ ਡਾਲਰ ਕਰਨ ਦੀ ਯੋਜਨਾ ਬਣਾ ਰਿਹਾ ਹੈ। ਮੀਡੀਆ ਰਿਪੋਰਟ ’ਚ ਇਕ ਐਗਜ਼ੀਕਿਊਟਿਵ ਨੇ ਕਿਹਾ ਕਿ ਇਹ ਭਾਰਤੀ ਮੈਨੂਫੈਕਚਰਰਸ ਲਈ ਅਮਰੀਕਾ ’ਚ ਹੋਂਦ ਬਣਾਉਣ ਦਾ ਬਿਹਤਰੀਨ ਮੌਕਾ ਹੋਵੇਗਾ, ਜਿਨ੍ਹਾਂ ਦੀ ਐਕਸਪੋਰਟ ਸਮਰੱਥਾ ਬਹੁਤ ਵੱਡੀ ਹੈ। ਵਾਲਮਾਰਟ ਅਮਰੀਕਾ ਅਤੇ ਚੀਨ ਦਰਮਿਆਨ ਵਧਦੇ ਭੂ-ਸਿਆਸੀ ਤਨਾਅ ਦਰਮਿਆਨ ਚੀਨੀ ਸਪਲਾਇਰਸ ’ਤੇ ਆਪਣੀ ਨਿਰਭਰਤਾ ਘੱਟ ਕਰਨਾ ਚਾਹੰਦੀ ਹੈ।
ਇਹ ਵੀ ਪੜ੍ਹੋ-ਸਰਕਾਰ ਹਿੰਦੁਸਤਾਨ ਏਅਰੋਨਾਟਿਕਸ ’ਚ ਵੇਚਣ ਜਾ ਰਹੀ 3.5 ਫ਼ੀਸਦੀ ਹਿੱਸੇਦਾਰੀ, 2450 ਰੁਪਏ ਤੈਅ ਕੀਤਾ ਫਲੋਰ ਪ੍ਰਾਈਸ
ਗੁਣਵੱਤਾ ਹੋਵੇਗੀ ਵੱਡੀ ਚੁਣੌਤੀ
ਉੱਥੇ ਹੀ ਦੂਜੇ ਐਗਜ਼ੀਕਿਊਟਿਵ ਮੁਤਾਬਕ ਸੋਰਸਿੰਗ ਕਈ ਫੇਜ਼ ’ਚ ਸ਼ੁਰੂ ਹੋਵੇਗੀ। ਵਾਲਮਾਰਟ ਉਨ੍ਹਾਂ ਕਾਂਟ੍ਰੈਕਟ ਮੈਨੂਫੈਕਚਰਰਸ ਨਾਲ ਸੰਪਰਕ ਕਰਦਾ ਹੈ ਜੋ ਪਹਿਲਾਂ ਤੋਂ ਹੀ ਉਨ੍ਹਾਂ ਪ੍ਰੋਡਕਟਸ ਨੂੰ ਬਣਾਉਂਦੇ ਹਨ ਜੋ ਇਸ ਨੂੰ ਸੋਰਸ ਕਰਦੇ ਹਨ। ਉਦਾਹਰਣ ਲਈ ਜੇ ਕਿਸੇ ਕਾਂਟ੍ਰੈਕਟ ਮੈਨੂਫੈਕਚਰਰਸ ਕੋਲ ਕਿਸੇ ਦੂਜੇ ਬ੍ਰਾਂਡ ਲਈ ਬਣਾਏ ਗਏ ਲੈਪਟੌਪ ਦਾ ਇਨ-ਹਾਊਸ ਡਿਜ਼ਾਈਨ ਹੈ ਤਾਂ ਵਾਲਮਾਰਟ ਇਹ ਨਿਰੀਖਣ ਕਰਨ ਲਈ ਆਵੇਗਾ ਕਿ ਕੀ ਇਹ ਉਨ੍ਹਾਂ ਦੇ ਸਖਤ ਗੁਣਵੱਤਾ ਮਿਆਰ ਨੂੰ ਪੂਰਾ ਕਰਦਾ ਹੈ। ਉਂਝ ਭਾਰਤ ਦੇ ਕਾਂਟ੍ਰੈਕਟ ਮੈਨੂਫੈਕਚਰਰਸ ਲਈ ਗੁਣਵੱਤਾ ਮਿਆਰ ਨੂੰ ਪੂਰਾ ਕਰਨਾ ਸਭ ਤੋਂ ਵੱਡੀ ਚੁਣੌਤੀ ਹੋਵੇਗੀ।
ਇਹ ਵੀ ਪੜ੍ਹੋ-ਵੋਟਰ ID ਕਾਰਡ ਨਾਲ ਆਧਾਰ ਲਿੰਕ ਕਰਨ ਦਾ ਇੱਕ ਹੋਰ ਮੌਕਾ, ਕੇਂਦਰ ਨੇ ਵਧਾਈ ਸਮਾਂ ਸੀਮਾ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਸ਼੍ਰੀਲੰਕਾ ਨੇ ਭਾਰਤ ਤੋਂ ਮੰਗਵਾਏ 20 ਲੱਖ ਆਂਡੇ, ਇਸ ਕਾਰਨ ਲਿਆ ਇਹ ਫ਼ੈਸਲਾ
NEXT STORY