Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAR 08, 2026

    1:24:21 PM

  • sukhbir badal reaction on budget

    ਝੂਠ ਦਾ ਪੁਲੰਦਾ ਹੈ ਬਜਟ, 'ਆਪ' ਸਰਕਾਰ ਨੇ ਔਰਤਾਂ...

  • police detained congress women who came to protest peacefully ekam warring

    'ਆਪ' ਖਿਲਾਫ ਪ੍ਰਦਰਸ਼ਨ ਕਰ ਰਹੀ ਰਾਜਾ ਵੜਿੰਗ ਦੀ ਧੀ...

  • us israeli   special forces   will enter iran

    ਈਰਾਨ 'ਚ ਦਾਖਲ ਹੋਵੇਗੀ US-Israel ਦੀ 'ਸਪੈਸ਼ਲ...

  • ashwani sharma statement on punjab budget session 2026

    'ਆਪ' ਸਰਕਾਰ ਦਾ ਬਜਟ ਝੂਠ ਦਾ ਪੁਲੰਦਾ, ਪੰਜਾਬੀਆਂ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • ਲੰਡਨ
  • ਕਿੱਥੇ ਪਹੁੰਚੇਗੀ ਦੁਨੀਆ ਦੀ ਅਰਥਵਿਵਸਥਾ, ਬ੍ਰਿਟੇਨ ਅੱਜ ਕਰੇਗਾ ਇਤਿਹਾਸਕ ਫੈਸਲਾ

BUSINESS News Punjabi(ਵਪਾਰ)

ਕਿੱਥੇ ਪਹੁੰਚੇਗੀ ਦੁਨੀਆ ਦੀ ਅਰਥਵਿਵਸਥਾ, ਬ੍ਰਿਟੇਨ ਅੱਜ ਕਰੇਗਾ ਇਤਿਹਾਸਕ ਫੈਸਲਾ

  • Updated: 24 Jun, 2016 10:15 AM
ਲੰਡਨ
where to reach the world s economy britain will today s historic decision
  • Share
    • Facebook
    • Tumblr
    • Linkedin
    • Twitter
  • Comment

ਲੰਡਨ— ਪੂਰੀ ਦੁਨੀਆ ਲਈ ਅੱਜ ਦਾ ਦਿਨ ਇਤਿਹਾਸਕ ਹੈ ਕਿਉਂਕਿ ਅੱਜ ਹੋਣ ਵਾਲੀਆਂ ਵੋਟਾਂ 'ਚ ਇਹ ਫੈਸਲਾ ਹੋ ਜਾਵੇਗਾ ਕੀ ਯੂਰਪੀ ਸੰਘ 'ਚ ਬ੍ਰਿਟੇਨ ਰਹੇਗਾ ਜਾਂ ਫਿਰ ਅਲਵਿਦਾ ਕਹਿ ਦੇਵੇਗਾ। ਬ੍ਰੇਗਜ਼ਿਟ 'ਤੇ ਹਲਚਲ ਮਚੀ ਹੋਈ ਹੈ। ਜਿਹੜੇ ਲੋਕ ਯੂਰਪੀ ਸੰਘ ਤੋਂ ਬ੍ਰਿਟੇਨ ਦੇ ਨਿਕਲਣ ਮਤਲਬ ਕਿ ਬ੍ਰੇਗਜ਼ਿਟ ਦੀ ਵਕਾਲਤ ਕਰ ਰਹੇ ਹਨ ਉਹ ਇਸ ਨੂੰ ਆਪਣੇ ਹੀ ਦੇਸ਼ 'ਤੇ ਫਿਰ ਤੋਂ ਹੱਕ ਜਮਾਉਣ ਦੀ ਲੜਾਈ ਮੰਨ ਰਹੇ ਹਨ। ਜਿਨ੍ਹਾਂ ਨੇ ਯੂਰਪੀ ਸੰਘ 'ਚ ਰਹਿਣ ਦਾ ਮਨ ਬਣਾਇਆ ਹੈ ਉਹ ਮੰਨਦੇ ਹਨ ਕਿ ਬ੍ਰਿਟੇਨ ਨੂੰ ਬਚਾਉਣ ਦਾ ਸਭ ਤੋਂ ਵੱਡਾ ਮੌਕਾ ਹੈ। ਬ੍ਰੇਗਜ਼ਿਟ 'ਤੇ ਅੱਜ (23 ਜੂਨ 2016) ਭਾਰਤੀ ਸਮੇਂ ਮੁਤਾਬਕ 11.30 ਵਜੇ ਸਵੇਰ ਤੋਂ ਰਾਤ 2.30 ਵਜੇ ਤੱਕ ਵੋਟਾਂ ਪੈਣਗੀਆਂ। ਜਿਸ ਦੇ ਨਤੀਜੇ ਸ਼ੁਕਰਵਾਰ (24 ਜੂਨ 2016) ਨੂੰ ਭਾਰਤੀ ਸਮੇਂ ਮੁਤਾਬਕ 11.30 ਵਜੇ ਸਵੇਰੇ ਆਉਣਗੇ।

ਲੰਡਨ ਤੋਂ ਲੈ ਕੇ ਦਿੱਲੀ ਤੱਕ ਦੀ ਨਜ਼ਰ ਇਸ ਅਹਿਮ ਦਿਨ 'ਤੇ ਬਣੀ ਹੋਈ ਹੈ। ਫੈਸਲਾ ਚਾਹੇ ਜਿਹੜਾ ਵੀ ਹੋਵੇ, ਇਸ ਨਾਲ ਨਜਿੱਠਣ ਲਈ ਮੋਦੀ ਸਰਕਾਰ ਨੇ ਪਹਿਲਾਂ ਤੋਂ ਹੀ ਕਮਰ ਕੱਸ ਲਈ ਹੈ। ਬ੍ਰੇਗਜ਼ਿਟ 'ਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਕੱਲ ਅਹਿਮ ਬੈਠਕ ਕੀਤੀ ਹੈ। ਇਸ ਬੈਠਕ 'ਚ ਬ੍ਰੇਗਜ਼ਿਟ ਨਾਲ ਹੋਣ ਵਾਲੇ ਅਸਰ 'ਤੇ ਚਰਚਾ ਕੀਤੀ ਗਈ। ਇਸ ਬੈਠਕ 'ਚ ਵਿੱਤ ਰਾਜ ਮੰਤਰੀ ਜਯੰਤ ਸਿਨਹਾ, ਪੀ ਐੱਮ ਦੇ ਮੁੱਖ ਸਕੱਤਰ ਨਰਪੇਂਦਰ ਮਿਸ਼ਰਾ, ਅਰਵਿੰਦ ਸੁਬਰਾਮਣੀਅਮ, ਸ਼ਕਤੀਕਾਂਤ ਦਾਸ ਵੀ ਸ਼ਾਮਲ ਸਨ।

ਹਾਲਾਂਕਿ ਵੋਟਿੰਗ ਤੋਂ ਪਹਿਲਾਂ ਲਾਏ ਗਏ ਅੰਦਾਜ਼ਿਆਂ 'ਚ ਇਹੀ ਦੱਸਿਆ ਜਾ ਰਿਹਾ ਹੈ ਕਿ ਬ੍ਰਿਟੇਨ ਦੇ ਯੂਰਪੀ ਸੰਘ 'ਚ ਬਣੇ ਰਹਿਣ ਦੇ ਸਮਰਥਕਾਂ ਅਤੇ ਉਸ ਦੇ ਵਿਰੋਧੀਆਂ ਵਿਚਕਾਰ ਜ਼ੋਰਦਾਰ ਟੱਕਰ ਹੈ। ਵੋਟਿੰਗ ਇਸ ਲਈ ਹੋ ਰਹੀ ਹੈ ਕਿਉਂਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਪਿਛਲੇ ਸਾਲ ਆਪਣੇ ਚੋਣ ਐਲਾਨ ਪੱਤਰ 'ਚ ਲੋਕ-ਰਾਇਸ਼ੁਮਾਰੀ ਦਾ ਵਾਅਦਾ ਕੀਤਾ ਸੀ।

ਕੀ ਹੈ ਯੂਰਪੀ ਸੰਘ?

ਇਹ 28 ਯੂਰਪੀ ਦੇਸ਼ਾਂ ਦਾ ਆਰਥਿਕ ਅਤੇ ਸਿਆਸੀ ਗੱਠਜੋੜ ਹੈ। ਇਹ ਸਿੰਗਲ ਬਾਜ਼ਾਰ ਦੀ ਤਰ੍ਹਾਂ ਹੈ ਜਿੱਥੇ ਮੈਂਬਰ ਦੇਸ਼ਾਂ ਦੇ ਲੋਕਾਂ ਅਤੇ ਵਸਤੂਆਂ ਦੀ ਆਵਾਜਾਈ 'ਤੇ ਕੋਈ ਰੋਕ ਨਹੀਂ ਹੈ।

ਕੀ ਹੈ ਬ੍ਰੇਗਜ਼ਿਟ?

ਬ੍ਰੇਗਜ਼ਿਟ ਦਾ ਮਤਲਬ 28 ਦੇਸ਼ਾਂ ਦੇ ਯੂਰਪੀ ਸੰਘ ਤੋਂ ਬ੍ਰਿਟੇਨ ਦੇ ਬਾਹਰ ਨਿਕਲਣ ਤੋਂ ਹੈ। ਯੂਰਪੀ ਸੰਘ 'ਚ ਬ੍ਰਿਟੇਨ ਰਹੇਗਾ ਜਾਂ ਨਹੀਂ ਇਸ 'ਤੇ ਫੈਸਲਾ ਵੀਰਵਾਰ ਨੂੰ ਬ੍ਰਿਟੇਨ 'ਚ ਲੋਕ-ਰਾਇਸ਼ੁਮਾਰੀ ਰਾਹੀਂ ਹੋਵੇਗਾ।

ਬ੍ਰੇਗਜ਼ਿਟ ਕਿਉਂ?

ਇਸ ਬਾਰੇ ਬ੍ਰਿਟੇਨ ਦੀ ਜਨਤਾ ਦੀ ਰਾਏ ਵੱਖ-ਵੱਖ ਹੈ। ਹਾਲਾਂਕਿ ਇਸਦਾ ਮੁੱਖ ਕਾਰਨ ਇਹ ਹੈ ਕਿ ਕਈ ਲੋਕਾਂ ਨੂੰ ਲੱਗਦਾ ਹੈ ਕਿ ਯੂਰਪੀ ਸੰਘ ਨਾਲ ਜੁੜੇ ਰਹਿਣ ਨਾਲ ਬ੍ਰਿਟੇਨ ਤੇਜ਼ੀ ਨਾਲ ਵਿਕਾਸ ਕਰਨ 'ਚ ਸਮਰਥ ਨਹੀਂ ਹੋ ਸਕੇਗਾ। ਇਹ ਲੋਕ ਚਾਹੁੰਦੇ ਹਨ ਕਿ ਬ੍ਰਿਟੇਨ ਆਪਣੀਆਂ ਹੱਦਾਂ 'ਤੇ ਕੰਟਰੋਲ ਕਾਇਮ ਕਰੇ ਅਤੇ ਇੱਥੇ ਆ ਕੇ ਕੰਮ ਕਰਨ ਵਾਲੇ ਪ੍ਰਵਾਸੀਆਂ ਦੀ ਗਿਣਤੀ ਘੱਟ ਕਰੇ।

ਯੂ. ਆਰ. ਭੱਟ, ਪ੍ਰਬੰਧ ਨਿਰਦੇਸ਼ਕ (ਡਾਲਟਨ ਕੈਪੀਟਲ ਐਡਵਾਈਜ਼ਰਸ) ਨੇ ਕਿਹਾ—

''ਬ੍ਰਿਟੇਨ ਬਾਹਰ ਨਿਕਲ ਗਿਆ ਤਾਂ ਸਮੀਕਰਨ ਤੇਜ਼ੀ ਨਾਲ ਬਦਲ ਸਕਦੇ ਹਨ। ਫੈਡਰਲ ਰਿਜ਼ਰਵ ਦੇ ਫੈਸਲਿਆਂ ਤੋਂ ਬਾਅਦ ਬ੍ਰਿਟੇਨ ਦਾ ਫੈਸਲਾ ਹੀ ਸਭ ਤੋਂ ਵੱਡੀ ਘਟਨਾ ਹੈ ਜਿਸ 'ਤੇ ਪੂਰੀ ਦੁਨੀਆ ਦੀ ਨਜ਼ਰ ਹੈ। ਬ੍ਰਿਟੇਨ ਨੇ ਯੂਰਪੀ ਸੰਘ ਛੱਡ ਦਿੱਤਾ ਤਾਂ ਯੂਰਪ 'ਚ ਹਫੜਾ-ਦਫੜੀ ਮਚ ਸਕਦੀ ਹੈ।''

ਅਰਵਿੰਦ ਨਾਰਾਇਣ, ਕਾਰਜਕਾਰੀ ਨਿਰਦੇਸ਼ਕ ਅਤੇ ਖਜ਼ਾਨਾ ਮੁਖੀ (ਡੀ. ਬੀ. ਐੱਸ. ਬੈਂਕ, ਇੰਡੀਆ) ਨੇ ਕਿਹਾ—

''ਇਹ ਅਨੋਖੀ ਘਟਨਾ ਹੋਵੇਗੀ ਜਿਸਦਾ ਅਸਰ ਲਾਗਤ, ਕਿਰਤ ਅਤੇ ਪੂੰਜੀ 'ਤੇ ਹੋਵੇਗਾ। ਜੇਕਰ ਬ੍ਰਿਟੇਨ ਯੂਰਪੀ ਸੰਘ ਤੋਂ ਬਾਹਰ ਜਾਣ ਦਾ ਫੈਸਲਾ ਕਰਦਾ ਹੈ ਤਾਂ ਨਿਵੇਸ਼ਕ ਭਾਰਤ ਵਰਗੇ ਤੇਜ਼ੀ ਨਾਲ ਉਭਰ ਰਹੇ ਬਾਜ਼ਾਰਾਂ ਤੋਂ ਆਪਣੀ ਰਕਮ ਕੱਢ ਕੇ ਅਮਰੀਕਾ ਅਤੇ ਜਾਪਾਨ ਵਰਗੇ ਸੁਰੱਖਿਅਤ ਬਾਜ਼ਾਰਾਂ 'ਚ ਲਾਉਣਗੇ। ਇਸ ਨਾਲ ਭਾਰਤ ਨੂੰ ਵੀ ਕੁਝ ਸਮੇਂ ਲਈ ਝਟਕਾ ਲੱਗ ਸਕਦਾ ਹੈ।''

ਭਾਰਤ ਦੀ ਚਿੰਤਾ ਦੀ ਵਜ੍ਹਾ

ਬ੍ਰਿਟੇਨ ਦੇ ਯੂਰਪੀ ਸੰਘ ਤੋਂ ਬਾਹਰ ਨਿਕਲਣ 'ਤੇ ਪੌਂਡ 'ਚ ਭਾਰੀ ਉਤਰਾਅ-ਚੜ੍ਹਾਅ ਹੋਵੇਗਾ ਜਿਸਦਾ ਅਸਰ ਭਾਰਤੀ ਕਾਰੋਬਾਰ ਅਤੇ ਵਪਾਰ 'ਤੇ ਪਵੇਗਾ। ਭਾਰਤ ਦੇ ਦੁਵੱਲੇ ਵਾਪਰ 'ਚ ਬ੍ਰਿਟੇਨ 12ਵੇਂ ਨੰਬਰ 'ਤੇ ਹੈ ਅਤੇ ਭਾਰਤ ਜਿਨ੍ਹਾਂ ਦੇਸ਼ਾਂ ਦੇ ਨਾਲ ਸਰਪਲਸ ਵਪਾਰ ਕਰ ਰਿਹਾ ਹੈ ਉਨ੍ਹਾਂ 'ਚ ਬ੍ਰਿਟੇਨ 7ਵੇਂ ਨੰਬਰ 'ਤੇ ਹੈ। ਵਣਜ ਮੰਤਰਾਲੇ ਦੇ ਅੰਕੜਿਆਂ ਮੁਤਾਬਕ 2015-16 'ਚ ਭਾਰਤ ਦਾ ਬ੍ਰਿਟੇਨ ਨਾਲ ਕਾਰੋਬਾਰ 14 ਅਰਬ ਡਾਲਰ (ਲਗਭਗ 93,000 ਕਰੋੜ ਰੁਪਏ) ਦਾ ਰਿਹਾ। ਮਾਰੀਸ਼ਸ ਅਤੇ ਸਿੰਗਾਪੁਰ ਤੋਂ ਬਾਅਦ ਬ੍ਰਿਟੇਨ ਭਾਰਤ ਦਾ ਤੀਸਰਾ ਸਭ ਤੋਂ ਵੱਡਾ ਨਿਵੇਸ਼ਕ ਦੇਸ਼ ਹੈ ਅਤੇ ਅਪ੍ਰੈਲ 2000 ਤੋਂ ਸਤੰਬਰ 2015 ਦੌਰਾਨ ਇਸ 'ਚ ਬ੍ਰਿਟੇਨ ਨੇ 22.56 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ।

ਆਈ. ਟੀ. ਕੰਪਨੀਆਂ ਅਤੇ ਟਾਟਾ ਸਮੂਹ ਦਾ ਬ੍ਰਿਟੇਨ 'ਚ ਚੰਗਾ-ਖਾਸਾ ਕਾਰੋਬਾਰ ਹੈ। ਅਜਿਹੇ 'ਚ ਪੌਂਡ 'ਚ ਗਿਰਾਵਟ ਨਾਲ ਉਨ੍ਹਾਂ ਦੇ ਕਾਰੋਬਾਰ 'ਤੇ ਵਿਆਪਕ ਅਸਰ ਪਵੇਗਾ। ਬ੍ਰਿਟੇਨ 23 ਜੂਨ ਨੂੰ ਯੂਰਪੀ ਸੰਘ (ਈ. ਯੂ.) ਤੋਂ ਬਾਹਰ ਨਿਕਲਣ ਦਾ ਫੈਸਲਾ ਕਰਦਾ ਹੈ ਤਾਂ ਕੋਈ ਵਿੱਤੀ ਬਾਜ਼ਾਰ ਬੇਅਸਰ ਨਹੀਂ ਹੋਵੇਗਾ। ਆਰਥਿਕ ਪੰਡਤ ਕਰੰਸੀ ਨੀਤੀਆਂ, ਬੈਂਕ ਦਰਾਂ ਅਤੇ ਵਿਆਪਕ ਆਰਥਿਕ ਪਹਿਲੂਆਂ ਨਾਲ ਇਸਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕਰੰਸੀ, ਜਿਣਸ ਅਤੇ ਸ਼ੇਅਰ ਬਾਜ਼ਾਰਾਂ 'ਤੇ ਸਭ ਤੋਂ ਪਹਿਲਾਂ ਇਸਦਾ ਅਸਰ ਹੋਵੇਗਾ।

ਅਮਰੀਕਾ ਨੂੰ ਸਭ ਤੋਂ ਜ਼ਿਆਦਾ ਨੁਕਸਾਨ

ਬ੍ਰਿਟੇਨ ਦੇ ਸਭ ਤੋਂ ਵੱਡੇ ਵਪਾਰਕ ਸਾਂਝੇਦਾਰ ਅਮਰੀਕਾ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਵੇਗਾ। ਰਾਸ਼ਟਰਪਤੀ ਓਬਾਮਾ ਨੇ ਚਿਤਾਵਨੀ ਦਿੱਤੀ ਹੈ ਕਿ ਬ੍ਰੇਗਜ਼ਿਟ ਕਾਰਨ ਬ੍ਰਿਟੇਨ ਨੂੰ ਅਮਰੀਕਾ ਨਾਲ ਨਵੇਂ ਵਪਾਰਕ ਸਮਝੌਤੇ ਕਰਨ 'ਚ ਘੱਟ ਤੋਂ ਘੱਟ 10 ਸਾਲ ਲੱਗ ਜਾਣਗੇ। ਗੋਲਡਮੈਨ ਸਾਕਸ, ਜੇ. ਪੀ. ਮਾਰਗਨ, ਮਾਰਗਨ ਸਟੈਨਲੀ ਅਤੇ ਸਿਟੀ ਗਰੁੱਪ ਵਰਗੀਆਂ ਕੰਪਨੀਆਂ ਬ੍ਰੇਗਜ਼ਿਟ ਖਿਲਾਫ ਮੁਹਿੰਮ ਚਲਾ ਰਹੀਆਂ ਹਨ।

ਪੁਰਾਣੇ ਦਾਅਵਿਆਂ ਤੋਂ ਪਲਟੇ ਭਾਰਤੀ ਵਪਾਰੀ

ਡੈਰੀਵੇਟਿਵ ਮਾਰਕੀਟ ਦੇ ਕੁਝ ਚੋਣਵੇਂ ਵਪਾਰੀਆਂ ਨੇ ਟਾਟਾ ਮੋਟਰਸ, ਟਾਟਾ ਸਟੀਲ, ਟੀ. ਸੀ. ਐੱਸ. ਅਤੇ ਦੂਸਰੀਆਂ ਕੰਪਨੀਆਂ 'ਤੇ ਲੱਗੇ ਆਪਣੇ ਪੁਰਾਣੇ ਦਾਅ ਬਦਲ ਲਏ ਹਨ। ਹਾਲੀਆ ਓਪੀਨੀਅਨ ਪੋਲ ਤੋਂ ਇਸ ਗੱਲ ਦੇ ਸੰਕੇਤ ਮਿਲ ਰਹੇ ਹਨ ਕਿ ਬ੍ਰਿਟੇਨ 'ਚ ਜ਼ਿਆਦਾਤਰ ਲੋਕ ਯੂਰਪੀ ਯੂਨੀਅਨ (ਈ. ਯੂ.) 'ਚ ਬਣੇ ਰਹਿਣ ਦੇ ਪੱਖ 'ਚ ਵੋਟਿੰਗ ਕਰਨਗੇ। ਵਪਾਰੀ ਵਾਅਦਾ ਬਾਜ਼ਾਰ 'ਚ ਸ਼ਾਰਟ ਪੁਜ਼ੀਸ਼ਨਜ਼ ਨਿਪਟਾਉਂਦੇ ਨਜ਼ਰ ਆਏ ਅਤੇ ਬ੍ਰੇਗਜਿਟ ਦੀ ਸੂਰਤ 'ਚ ਉਸ ਤੋਂ ਪ੍ਰਭਾਵਿਤ ਹੋਣ ਵਾਲੀਆਂ ਕੰਪਨੀਆਂ 'ਤੇ ਆਪਸ਼ੰਸ ਮਾਰਕੀਟ (ਬਦਲਵੇਂ ਬਾਜ਼ਾਰਾਂ) 'ਚ ਸੌਦਿਆਂ ਨੂੰ ਕਟਦੇ ਨਜ਼ਰ ਆਏ।

ਤੇਲ ਦੀਆਂ ਕੀਮਤਾਂ 'ਚ ਆ ਸਕਦੀ ਹੈ ਗਿਰਾਵਟ

ਬ੍ਰਿਟੇਨ ਦੇ ਯੂਰਪੀ ਸੰਘ ਤੋਂ ਬਾਹਰ ਨਿਕਲਣ ਦਾ ਝਟਕਾ ਤੇਲ ਬਾਜ਼ਾਰ ਨੂੰ ਵੀ ਲੱਗ ਸਕਦਾ ਹੈ। ਮਾਹਰ ਇਹ ਮੰਨ ਕੇ ਚਲ ਰਹੇ ਹਨ ਬ੍ਰਿਟੇਨ ਨੇ ਸੰਘ ਛੱਡਿਆ ਤਾਂ ਤੇਲ ਦੀਆਂ ਕੀਮਤਾਂ 'ਚ 10 ਫੀਸਦੀ ਦੀ ਗਿਰਾਵਟ ਆ ਸਕਦੀ ਹੈ। ਟਾਟਾ ਮੋਟਰਸ ਦੀ ਮਲਕੀਅਤ ਵਾਲੀ ਜੈਗੁਆਰ-ਲੈਂਡ ਰੋਵਰ ਅਤੇ ਟਾਟਾ ਸਟੀਲ ਯੂਰਪ ਦੇ ਅਧਿਕਾਰੀਆਂ ਨੇ ਆਪਣੇ ਬ੍ਰਿਟਿਸ਼ ਕਰਮਚਾਰੀਆਂ ਨੂੰ ਬ੍ਰੇਗਜਿਟ ਹੋਣ 'ਤੇ ਹਾਲਾਤ ਵਿਗੜਨ ਸਬੰਧੀ ਚਿਤਾਵਨੀ ਦਿੱਤੀ ਹੈ। ਜੇ. ਐੱਲ. ਆਰ. ਦੇ ਮੁੱਖ ਕਾਰਜਕਾਰੀ ਰੈਲਫ ਸਪੇਥ ਨੇ ਕਿਹਾ ਕਿ ਬ੍ਰਿਟੇਨ ਯੂਰਪੀ ਸੰਘ ਤੋਂ ਬਾਹਰ ਹੋਇਆ ਤਾਂ ਕੰਪਨੀ ਦੇ ਸਾਹਮਣੇ ਮੁਸ਼ਕਿਲਾਂ ਆਉਣਗੀਆਂ ਕਿਉਂਕਿ ਯੂਰਪੀ ਦੇਸ਼ਾਂ ਤੋਂ ਕਲਪੁਰਜ਼ੇ ਖਰੀਦਣਾ ਅਤੇ ਉੱਥੇ ਗੱਡੀਆਂ ਵੇਚਣਾ ਸੌਖਾ ਨਹੀਂ ਹੋਵੇਗਾ।

ਰਿਜ਼ਰਵ ਬੈਂਕ ਦੀ ਪੈਨੀ ਨਜ਼ਰ

ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ ਉਹ ਬ੍ਰਿਟੇਨ ਦੇ ਯੂਰਪੀ ਸੰਘ 'ਚ ਬਣੇ ਰਹਿਣ ਜਾਂ ਉਸ ਤੋਂ ਬਾਹਰ ਹੋਣ 'ਤੇ ਲੋਕ-ਰਾਇਸ਼ੁਮਾਰੀ ਦੇ ਨਤੀਜਿਆਂ ਦੇ ਵਿੱਤੀ ਬਾਜ਼ਾਰਾਂ 'ਤੇ ਪੈਣ ਵਾਲੇ ਅਸਰ 'ਤੇ ਨਜ਼ਰ ਰੱਖ ਰਿਹਾ ਹੈ। ਕੇਂਦਰੀ ਬੈਂਕ ਨੇ ਜਾਰੀ ਬਿਆਨ 'ਚ ਕਿਹਾ, ਬ੍ਰੇਗਜ਼ਿਟ ਦੇ ਨਤੀਜੇ ਨੂੰ ਲੈ ਕੇ ਨਿਵੇਸ਼ਕਾਂ ਵਲੋਂ ਚੌਕਸੀ ਵਰਤਨ ਨਾਲ ਸ਼ੇਅਰ ਬਾਜ਼ਾਰ ਅਤੇ ਰੁਪਏ ਦੋਵਾਂ 'ਤੇ ਦਬਾਅ ਦੇਖਿਆ ਜਾ ਰਿਹਾ ਹੈ। ਇਸ ਦੇ ਵਿੱਤੀ ਬਾਜ਼ਾਰ 'ਤੇ ਹੋਣ ਵਾਲੇ ਅਸਰ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਵਿੱਤੀ ਬਾਜ਼ਾਰ 'ਚ ਸੰਤੁਲਨ ਬਣਾਈ ਰੱਖਣ ਲਈ ਤਰਲਤਾ ਦਾ ਪ੍ਰਵਾਹ ਵਧਾਉਣ ਦੇ ਨਾਲ ਹੀ ਸਾਰੇ ਜ਼ਰੂਰੀ ਕਦਮ ਚੁੱਕੇ ਜਾਣਗੇ।''

  • economy
  • Britain
  • ਪੂਰੀ
  • ਦੁਨੀਆ

ਪਿੰਡਾਂ ਨੂੰ ਆਧੁਨਿਕ ਬਣਾਉਣ 'ਤੇ ਖਰਚ ਹੋਣਗੇ 2 ਕਰੋੜ ਰੁਪਏ

NEXT STORY

Stories You May Like

  • pm modi on india s economy
    ਬਦਲਾਅ ਦੇ ਦੌਰ 'ਚ ਦੁਨੀਆ ਲਈ ਆਸ ਦੀ ਕਿਰਨ ਬਣੀ ਭਾਰਤ ਦੀ ਮਜ਼ਬੂਤ ਅਰਥਵਿਵਸਥਾ : PM ਮੋਦੀ
  • a march from hoshiarpur to harchowal via the beas river today
    ਹੁਸ਼ਿਆਰਪੁਰ ਤੋਂ ਬਿਆਸ ਦਰਿਆ ਰਾਹੀਂ ਅੱਜ ਹਰਚੋਵਾਲ ਵਿਖੇ ਪਹੁੰਚੇਗੀ ਪੈਦਲ ਯਾਤਰਾ
  • iran crisis hits india  s economy from all sides  fears of rising inflation
    ਈਰਾਨ ਸੰਕਟ ਦੀ ਮਾਰ : ਭਾਰਤ ਦੀ ਅਰਥਵਿਵਸਥਾ ’ਤੇ ਚੌਤਰਫਾ ਹਮਲਾ, ਮਹਿੰਗਾਈ ਵਧਣ ਦਾ ਖਦਸ਼ਾ
  • rinku singh return to team india
    ਟੀਮ ਇੰਡੀਆ 'ਚ ਵਾਪਸੀ ਕਰੇਗਾ ਇਹ ਧਾਕੜ ਖਿਡਾਰੀ, ਪਿਤਾ ਦੇ ਦਿਹਾਂਤ ਦੇ ਬਾਵਜੂਦ ਲਿਆ ਵੱਡਾ ਫੈਸਲਾ
  • hola mohalla begins today in historic city of sri kiratpur sahib
    ਇਤਿਹਾਸਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਵਿਚ ਕੌਮੀ ਤਿਉਹਾਰ ਹੋਲਾ-ਮਹੱਲਾ ਅੱਜ ਤੋਂ ਸ਼ੁਰੂ
  • paidal sang yatra in tanda
    ਦੋਆਬੇ ਦੀ ਸਭ ਤੋਂ ਵੱਡੀ ਤੇ ਇਤਿਹਾਸਕ ਡੇਰਾ ਬਾਬਾ ਨਾਨਕ ਜਾਣ ਵਾਲੀ ਪੈਦਲ ਸੰਗ ਯਾਤਰਾ ਆਰੰਭ
  • despite us economy being strong risks persist
    ਅਮਰੀਕੀ ਅਰਥਵਿਵਸਥਾ ‘ਮਜ਼ਬੂਤ’ ਹੋਣ ਦੇ ਬਾਵਜੂਦ ਜੋਖਿਮ ਬਰਕਰਾਰ
  • britain returns ancient statue   installed in tamil nadu temple
    ਬ੍ਰਿਟੇਨ ਨੇ ਪ੍ਰਾਚੀਨ ਮੂਰਤੀ ਕੀਤੀ ਵਾਪਸ, ਤਾਮਿਲਨਾਡੂ ਮੰਦਰ 'ਚ ਹੋਵੇਗੀ ਸਥਾਪਿਤ
  • ashwani sharma statement on punjab budget session 2026
    'ਆਪ' ਸਰਕਾਰ ਦਾ ਬਜਟ ਝੂਠ ਦਾ ਪੁਲੰਦਾ, ਪੰਜਾਬੀਆਂ ਦਾ ਸਰਕਾਰ ਤੋਂ ਮੋਹ ਭੰਗ :...
  • case registered against one and a half dozen attackers in woman  s death case
    ਮੋਬਾਇਲ ਨਾ ਦੇਣ 'ਤੇ ਹੋਏ ਝਗੜੇ ਮਗਰੋਂ ਔਰਤ ਦੀ ਮੌਤ ਦੇ ਮਾਮਲੇ 'ਚ ਡੇਢ ਦਰਜਨ...
  • sukhpal khaira says law and order has completely failed in punjab
    ਪੰਜਾਬ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ, CM ਮਾਨ ਔਰਤਾਂ ਦੀ ਕਰ ਰਹੇ ਨੇ...
  • pargat singh reaction on budget
    ਚੰਗਾ ਹੁੰਦਾ ਜੇ ਪੰਜਾਬ ਸਰਕਾਰ ਪੈਨਸ਼ਨ ਵਿਚ 1000-1000 ਰੁਪਏ ਦਾ ਵਾਧਾ ਕਰ ਦਿੰਦੀ:...
  • consumer commission issues non bailable warrant to chairman of improvement trust
    ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ’ਤੇ ਡਿੱਗੀ ਗਾਜ, ਖ਼ਪਤਕਾਰ ਕਮਿਸ਼ਨ ਨੇ ਜਾਰੀ...
  • punjab temperature will again
    ਪੰਜਾਬ 'ਚ ਇਸ ਦਿਨ ਤੋਂ ਬਦਲ ਸਕਦੈ ਮੌਸਮ, ਫਿਰ ਤੋਂ ਡਿੱਗੇਗਾ ਤਾਪਮਾਨ, ਪੜ੍ਹੋ...
  • sunil jakhar statement
    ਅਮਿਤ ਸ਼ਾਹ ਆਧੁਨਿਕ ਭਾਰਤ ਦੇ ਲੋਹ ਪੁਰਸ਼, ਪੰਜਾਬ ਉਨ੍ਹਾਂ ਦੇ ਦੌਰੇ ਦਾ ਬੇਸਬਰੀ...
  • congress launches yudh gappa virudh against aap government
    ਕਾਂਗਰਸ ਨੇ 'ਆਪ' ਸਰਕਾਰ ਖ਼ਿਲਾਫ਼ ਸ਼ੁਰੂ ਕੀਤਾ 'ਯੁੱਧ ਗੱਪਾਂ ਵਿਰੁੱਧ'! ਔਰਤਾਂ...
Trending
Ek Nazar
massive destruction at tehran s shahran oil depot

ਤਹਿਰਾਨ ਦੇ ਸ਼ਾਹਰਾਨ ਤੇਲ ਡਿਪੂ 'ਚ ਭਾਰੀ ਤਬਾਹੀ: US-Israel ਦੀ ਸਾਂਝੀ ਬੰਬਾਰੀ...

fire at haifa port

ਹਾਇਫਾ ਬੰਦਰਗਾਹ 'ਤੇ ਲੱਗੀ ਭਿਆਨਕ ਅੱਗ, ਜੰਗ ਨੇ ਧਾਰਿਆ ਹੋਰ ਵੀ ਖ਼ਤਰਨਾਕ ਰੂਪ

renu bhatia slams badshah over   tateeree

ਕਸੂਤਾ ਫਸਿਆ ਪੰਜਾਬੀ ਗਾਇਕ ! ਹੱਥ ਜੋੜ ਮੁਆਫੀ, ਫ਼ਿਰ ਵੀ ਨਹੀਂ ਛੁੱਟੀ ਜਾਨ, ਹੁਣ...

vancouver womancreated a unique tradition of honesty

ਵੈਨਕੂਵਰ ਦੀ ਔਰਤ ਨੇ ਕਾਇਮ ਕੀਤੀ ਇਮਾਨਦਾਰੀ ਦੀ ਨਿਵੇਕਲੀ ਪਿਰਤ !

t20 world cup 2026 final

'ਮੈਂ ਚਾਹੁੰਦਾ ਹਾਂ ਭਾਰਤ T20 WC ਫਾਈਨਲ ਹਾਰ ਜਾਵੇ', ਦਿੱਗਜ ਖਿਡਾਰੀ ਦੇ ਬਿਆਨ ਨੇ...

ind vs nz final sanju samson

IND vs NZ Final: ਸੰਜੂ ਸੈਮਸਨ ਦੇ 26 ਦੌੜਾਂ ਬਣਾਉਂਦਿਆਂ ਹੀ ਚੈਂਪੀਅਨ ਬਣ...

young man

ਪੰਜਾਬ 'ਚ ਵੱਡੀ ਵਾਰਦਾਤ! ਗੋਲੀ ਮਾਰ ਕੇ ਨੌਜਵਾਨ ਦਾ ਕਤਲ

us intelligence report week before war found large scale assault

ਵੱਡੇ ਹਮਲੇ ਦੇ ਬਾਵਜੂਦ ਈਰਾਨੀ ਸ਼ਾਸਨ ਦਾ ਡਿੱਗਣਾ 'ਨਾਮੁਮਕਿਨ'! ਅਮਰੀਕੀ ਰਿਪੋਰਟ...

t20 world cup 2026 ind vs nz final mitchell santner

'ਟਰਾਫੀ ਲਈ ਭਾਰਤੀਆਂ ਦੇ ਦਿਲ ਤੋੜਨੇ ਵੀ ਪਏ ਤਾਂ...', ਕੀਵੀ ਕਪਤਾਨ ਨੇ ਟੀਮ ਇੰਡੀਆ...

badshah apologizes over tateeree song

'ਮੈਨੂੰ ਮਾਫ਼ ਕਰ ਦਿਓ'... ਵਿਵਾਦਤ ਗੀਤ 'ਤੇ ਪੰਜਾਬੀ ਗਾਇਕ ਨੇ ਸਿਰ ਝੁਕਾਅ ਕੇ ਮੰਗ...

baba ra ped a woman for 20 years

20 ਸਾਲ ਬਾਬੇ ਨੇ ਔਰਤ ਦੀ ਰੋਲੀ ਪੱਤ, ਪੰਜਾਬ ਪੁਲਸ 'ਚ ਰਹਿ ਚੁੱਕਾ ASI

iran israel war 100 factories locked

ਜੰਗ ਦਾ ਸੇਕ ਗੁਜਰਾਤ ਤੱਕ ਪੁੱਜਾ: 100 ਫੈਕਟਰੀਆਂ ਨੂੰ ਲੱਗੇ ਤਾਲੇ, 400 ਹੋਰ ਬੰਦ...

golden opportunity to buy this powerful electric car from tata

TATA ਦੀ ਇਹ ਧਾਕੜ ਇਲੈਕਟ੍ਰਿਕ ਕਾਰ ਖਰੀਦਣ ਦਾ ਸੁਨਹਿਰੀ ਮੌਕਾ ! ਕੰਪਨੀ ਦੇ ਰਹੀ...

deputy cm helicopter emergency landing

ਉਡਾਣ ਭਰਦੇ ਹੀ 'ਧੂੰਏਂ ਦਾ ਗੁਬਾਰ' ਬਣਿਆ ਡਿਪਟੀ CM ਦਾ ਹੈਲੀਕਾਪਟਰ, ਲਖਨਊ 'ਚ...

gurnam bhullar and isha malviya ishqan de lekhe wins hearts

ਗੁਰਨਾਮ ਭੁੱਲਰ ਤੇ ਈਸ਼ਾ ਮਾਲਵੀਆ ਦੀ ਫ਼ਿਲਮ ‘ਇਸ਼ਕਾਂ ਦੇ ਲੇਖੇ’ ਨੂੰ ਦਰਸ਼ਕਾਂ ਵਲੋਂ...

allu sirish marries nayanika reddy in star studded hyderabad wedding

ਵੱਜ ਗਈਆਂ ਸ਼ਹਿਨਾਈਆਂ ! 38 ਸਾਲ ਦੀ ਉਮਰ 'ਚ ਲਾੜਾ ਬਣਿਆ ਮਸ਼ਹੂਰ ਅਦਾਕਾਰ, ਜਾਣੋ...

famous actress rajshri deshpande diagnosed with breast cancer

ਮਸ਼ਹੂਰ ਅਦਾਕਾਰਾ ਨੂੰ ਹੋਇਆ ਬ੍ਰੈਸਟ ਕੈਂਸਰ ! ਹਸਪਤਾਲ ਤੋਂ ਤਸਵੀਰ ਸਾਂਝੀ ਕਰਦਿਆਂ...

gold becomes cheaper silver also sees big fall

ਸੋਨਾ ਹੋਇਆ ਸਸਤਾ, ਚਾਂਦੀ 'ਚ ਵੀ ਆਈ ਵੱਡੀ ਗਿਰਾਵਟ, ਜਾਣੋ ਨਵੀਆਂ ਕੀਮਤਾਂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਪਾਰ ਦੀਆਂ ਖਬਰਾਂ
    • hurun global rich list 2026  mukesh ambani again becomes the richest indian
      ਹੁਰੁਨ ਗਲੋਬਲ ਰਿਚ ਲਿਸਟ 2026: ਭਾਰਤ 'ਚ ਵਧੀ ਅਰਬਪਤੀਆਂ ਦੀ ਫ਼ੌਜ, ਮੁਕੇਸ਼...
    • jobs down in america unemployment rate rises
      ਅਮਰੀਕਾ ’ਚ ਨੌਕਰੀਆਂ ਘਟੀਆਂ, ਬੇਰੋਜ਼ਗਾਰੀ ਦਰ ਵਧ ਕੇ 4.4 ਫੀਸਦੀ ਹੋਈ
    • lpg gas cylinder booking rules changed
      ਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ...
    • victims of digital fraud will get compensation of rs 25 000
      ਡਿਜੀਟਲ ਫਰਾਡ ਦੇ ਸ਼ਿਕਾਰ ਲੋਕਾਂ ਨੂੰ ਮਿਲੇਗਾ 25,000 ਦਾ ਮੁਆਵਜ਼ਾ! ਜਾਣੋ ਨਿਯਮਾਂ...
    • gold prices have fallen why the prices fall amidst the war
      ਧੜੰਮ ਡਿੱਗੀਆਂ ਸੋਨੇ ਦੀਆਂ ਕੀਮਤਾਂ, ਜੰਗ ਦਰਮਿਆਨ ਆਖਿਰ ਕਿਉਂ ਟੁੱਟੇ ਸੋਨੇ ਚਾਂਦੀ...
    • meesho  it department sends tax of 1 500 crores
      Meesho ਨੂੰ ਵੱਡਾ ਝਟਕਾ, IT ਵਿਭਾਗ ਨੇ ਭੇਜਿਆ 1,500 ਕਰੋੜ ਦਾ ਟੈਕਸ
    • hdfc bank hikes interest rates
      HDFC ਬੈਂਕ ਦੇ ਖ਼ਾਤਾਧਾਰਕਾਂ ਲਈ ਵੱਡੀ ਖ਼ਬਰ, Bank ਨੇ ਵਿਆਜ ਦਰਾਂ 'ਚ ਕੀਤਾ ਵਾਧਾ
    • it will be expensive to keep an old car increased green tax
      ਹੁਣ ਪੁਰਾਣੀ ਗੱਡੀ ਰੱਖਣੀ ਪਵੇਗੀ ਮਹਿੰਗੀ: ਸੂਬਾ ਸਰਕਾਰ ਨੇ 'ਗ੍ਰੀਨ ਟੈਕਸ' 'ਚ...
    • phonepe ipo  network of 4 7 crore merchants  new earning  revealed
      IPO ਤੋਂ ਪਹਿਲਾਂ PhonePe ਦਾ ਧਮਾਕਾ: 4.7 ਕਰੋੜ ਵਪਾਰੀਆਂ ਦਾ ਨੈੱਟਵਰਕ, ਕਮਾਈ ਦੇ...
    • amidst the war huge discount on gold you will be surprised
      ਜੰਗ ਦਰਮਿਆਨ ਇਥੇ ਮਿਲ ਰਿਹੈ ਸੋਨਾ 'ਤੇ ਭਾਰੀ Discount, ਕਾਰਨ ਜਾਣ ਹੋਵੋਗੇ ਹੈਰਾਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +