ਨਵੀਂ ਦਿੱਲੀ - ਸਰਦੀਆਂ ਸ਼ੁਰੂ ਹੁੰਦੇ ਹੀ ਆਮਤੌਰ 'ਤੇ ਸੁੱਕੇ ਮੇਵਿਆਂ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਸਾਲ ਕੁਝ ਉਲਟਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਇਨ੍ਹਾਂ ਬੀਤੇ ਦੋ ਮਹੀਨਿਆਂ ਵਿਚ ਮੇਵਿਆਂ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਜ਼ਿਆਦਾਤਰ ਸੁੱਕੇ ਮੇਵਿਆਂ ਦੀਆਂ ਕੀਮਤਾਂ 20-30 ਫੀਸਦੀ ਤੱਕ ਡਿੱਗ ਗਈਆਂ ਹਨ, ਸਿਰਫ਼ ਇੰਨਾ ਹੀ ਨਹੀਂ ਕਈ ਵਸਤੂਆਂ ਦੀਆਂ ਕੀਮਤਾਂ ਤਾਂ 50 ਫੀਸਦੀ ਤੋਂ ਵੱਧ ਟੁੱਟ ਗਈਆਂ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਜਿਸ ਰਫ਼ਤਾਰ ਨਾਲ ਥੋਕ ਬਾਜ਼ਾਰ ਵਿੱਚ ਡਰਾਈਫ਼ਰੂਟ ਦੀ ਆਮਦ ਹੋ ਰਹੀ ਹੈ, ਜੇਕਰ ਇਹ ਰਫ਼ਤਾਰ ਇੱਕ ਮਹੀਨੇ ਤੱਕ ਬਰਕਰਾਰ ਰਹੀ ਤਾਂ ਆਉਣ ਵਾਲੇ ਦਿਨਾਂ ਵਿੱਚ ਕੀਮਤਾਂ ਵਿੱਚ ਹੋਰ ਗਿਰਾਵਟ ਆਉਣੀ ਤੈਅ ਹੈ। ਦੂਜੇ ਪਾਸੇ ਪ੍ਰਚੂਨ ਬਾਜ਼ਾਰ ਵਿੱਚ ਸੁੱਕੇ ਮੇਵੇ ਅੱਜ ਵੀ ਪੁਰਾਣੇ ਰੇਟਾਂ ’ਤੇ ਹੀ ਵਿਕ ਰਹੇ ਹਨ। ਜਦੋਂਕਿ ਥੋਕ ਬਾਜ਼ਾਰ 'ਚ ਸੁੱਕੇ ਮੇਵਿਆਂ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਆ ਚੁੱਕੀ ਹੈ।
ਇਹ ਵੀ ਪੜ੍ਹੋ : LIC ਦਾ IPO ਆਉਣ ਤੋਂ ਪਹਿਲਾਂ ਸੁਧਰੀ ਸਿਹਤ, ਸਿਰਫ਼ 0.05 ਫ਼ੀਸਦੀ ਰਹਿ ਗਿਆ ਨੈੱਟ NPA
ਇਸ ਕਾਰਨ ਕੀਮਤਾਂ 'ਚ ਆ ਰਹੀ ਗਿਰਾਵਟ
ਇਸ ਸਾਲ ਅਗਸਤ ਮਹੀਨੇ ਵਿੱਚ ਅਫਗਾਨਿਸਤਾਨ 'ਤੇ ਤਾਲਿਬਾਨੀ ਸਰਕਾਰ ਦੇ ਕਬਜ਼ੇ ਤੋਂ ਬਾਅਦ ਭਾਰਤ ਸਮੇਤ ਕਈ ਦੇਸ਼ਾਂ ਨੂੰ ਸੁੱਕੇ ਮੇਵਿਆਂ ਦੀ ਆਮਦ ਬੰਦ ਹੋ ਗਈ ਸੀ। ਇਸ ਤੋਂ ਬਾਅਦ ਮੇਵਿਆਂ ਦੀਆਂ ਕੀਮਤਾਂ 'ਚ ਭਾਰੀ ਵਾਧਾ ਦੇਖਣ ਨੂੰ ਮਿਲਿਆ। ਦੇਸ਼ ਦੇ ਠੰਡੇ ਇਲਾਕਿਆਂ ਜਿਵੇਂ ਦਿੱਲੀ, ਪੰਜਾਬ, ਜੰਮੂ-ਕਸ਼ਮੀਰ ਵਿੱਚ ਵਧੀਆਂ ਕੀਮਤਾਂ ਦਾ ਅਸਰ ਵਧੇਰੇ ਦੇਖਣ ਨੂੰ ਮਿਲਿਆ। ਮੇਵਿਆਂ ਦੇ ਵਪਾਰੀਆਂ ਨੇ ਦੱਸਿਆ ਕਿ ਕੀਮਤਾਂ 'ਚ ਵਾਧੇ ਦਾ ਕਾਰਨ ਅਫਗਾਨਿਸਤਾਨ ਤੋਂ ਸਪਲਾਈ ਬੰਦ ਹੋਣਾ ਹੈ।
ਇਹ ਵੀ ਪੜ੍ਹੋ : Zoom call 'ਤੇ ਹੀ 900 ਤੋਂ ਵਧ ਮੁਲਾਜ਼ਮਾਂ ਨੂੰ ਕੱਢਿਆ ਨੌਕਰੀਓਂ, ਜਾਣੋ ਵਜ੍ਹਾ
ਅਫਗਾਨਿਸਤਾਨ ਨੇ ਆਰਥਿਕਤਾ 'ਚ ਸੁਧਾਰ ਲਈ ਵਧਾਇਆ ਨਿਰਯਾਤ
ਅਫਗਾਨਿਸਤਾਨ 'ਤੇ ਕਬਜ਼ੇ ਤੋਂ ਬਾਅਦ ਤਾਲੀਬਾਨ ਸਰਕਾਰ ਭਾਰੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੈ। ਆਪਣੀ ਆਰਥਿਕਤਾ ਨੂੰ ਸੁਧਰਾਨ ਲਈ ਤਾਲੀਬਾਨ ਸਰਕਾਰ ਨੇ ਨਿਰਯਾਤ ਵਧਾ ਦਿੱਤਾ ਹੈ। ਦੂਜੇ ਪਾਸੇ ਵਿੱਚ ਇਸ ਵਾਰ ਉੱਥੇ ਸੁੱਕੇ ਮੇਵੇ ਜਿਵੇਂ ਅੰਜੀਰ ਅਤੇ ਖੁਰਮਾਨੀ ਦੀ ਬੰਪਰ ਫਸਲ ਹੋਈ ਹੈ। ਹੁਣ ਹਾਲਾਤ ਆਮ ਹੋਣ ਦੇ ਨਾਲ ਅਤੇ ਆਰਥਿਕਤਾ ਵਿਚ ਸੁਧਾਰ ਲਈ ਦੇਸ਼ 'ਚ ਡਰਾਈਫਰੂਟਸ ਦੀ ਸਪਲਾਈ ਵਧ ਰਹੀ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਤਿਉਹਾਰਾਂ ਦਾ ਸੀਜ਼ਨ ਵੀ ਇਸ ਸਾਲ ਫਿੱਕਾ ਹੀ ਰਿਹਾ। ਦੂਜੇ ਪਾਸੇ ਵਿਆਹ ਦੇ ਸੀਜ਼ਨ ਵੀ ਦਸੰਬਰ ਮਹੀਨੇ 'ਚ ਖ਼ਤਮ ਹੋਣ ਜਾ ਰਿਹਾ ਹੈ। ਇਸ ਲਈ ਮੰਡੀ ਵਿੱਚ ਸਿਰਫ ਸਰਦੀਆਂ ਦੇ ਸੀਜ਼ਨ ਦੀ ਖਰੀਦਦਾਰੀ ਤੋਂ ਹੀ ਉਮੀਦ ਕੀਤੀ ਜਾ ਸਕਦੀ ਹੈ। ਕੋਰੋਨਾ ਕਾਰਨ ਘੱਟ ਮੰਗ ਕਾਰਨ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਕੋਰੋਨਾ ਮਹਾਮਾਰੀ ਦੀ ਮਾਰ ਤੋਂ ਬਾਅਦ ਹੁਣ ਓਮੀਕ੍ਰੋਨ ਦੀ ਸਾਇਆ ਵੀ ਕਾਰੋਬਾਰ 'ਚ ਸੁਸਤੀ ਨੂੰ ਵਧਾ ਰਿਹਾ ਹੈ।
ਇਹ ਵੀ ਪੜ੍ਹੋ : ਵਾਹਨ ਖ਼ਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਝਟਕਾ, ਵਧ ਸਕਦੀਆਂ ਹਨ ਕੀਮਤਾਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਆਮਦਨ ਟੈਕਸ ਵਿਭਾਗ ਨੇ ਦਿੱਲੀ ਦੇ ਇਕ ਵਿਅਕਤੀ ਕੋਲੋਂ 30 ਕਰੋੜ ਰੁਪਏ ਦੇ ਕਾਲੇ ਧਨ ਦਾ ਪਤਾ ਲਗਾਇਆ
NEXT STORY