ਨਵੀਂ ਦਿੱਲੀ-ਹਸਪਤਾਲਾਂ 'ਚ ਕਮਰੇ ਲਈ ਕੀਤੇ ਜਾਣ ਵਾਲੇ ਕਿਰਾਏ ਦਾ ਭੁਗਤਾਨ ਮਾਲ ਅਤੇ ਸੇਵਾ ਕਰ (ਜੀ. ਐੱਸ. ਟੀ.) ਦੇ ਦਾਇਰੇ ਤੋਂ ਬਾਹਰ ਰਹੇਗਾ। ਸੈਂਟਰਲ ਬੋਰਡ ਆਫ ਐਕਸਾਈਜ਼ ਐਂਡ ਕਸਟਮ ਡਿਊਟੀ (ਸੀ. ਬੀ. ਈ. ਸੀ.) ਨੇ ਕਿਰਾਏ ਸਬੰਧੀ ਜੀ. ਐੱਸ. ਟੀ. ਦੀਆਂ ਦਰਾਂ 'ਤੇ ਸਪੱਸ਼ਟੀਕਰਨ ਜਾਰੀ ਕਰਦਿਆਂ ਅੱਜ ਕਿਹਾ ਹਸਪਤਾਲਾਂ ਦੇ ਕਮਰਿਆਂ ਦਾ ਕਿਰਾਇਆ ਜੀ. ਐੱਸ. ਟੀ. ਦੇ ਦਾਇਰੇ ਤੋਂ ਬਾਹਰ ਹੋਵੇਗਾ। ਉਸ ਨੇ ਅੱਗੇ ਕਿਹਾ ਕਿ ਹੋਟਲ, ਗੈਸਟ ਹਾਊਸ ਆਦਿ 'ਚ ਲਾਏ ਗਏ ਅਸਲ ਚਾਰਜਿਜ਼ 'ਤੇ ਹੀ ਜੀ. ਐੱਸ. ਟੀ. ਲਾਇਆ ਜਾਵੇਗਾ। ਇਕ ਹਜ਼ਾਰ ਰੁਪਏ ਤੋਂ ਘੱਟ ਵਾਲੇ ਕਮਰੇ ਦੇ ਕਿਰਾਏ 'ਤੇ ਜੀ. ਐੱਸ. ਟੀ. ਲਾਗੂ ਨਹੀਂ ਹੋਵੇਗਾ। ਇਕ ਹਜ਼ਾਰ ਰੁਪਏ ਤੋਂ ਜ਼ਿਆਦਾ ਅਤੇ 2500 ਰੁਪਏ ਤੋਂ ਘੱਟ ਦੇ ਕਿਰਾਏ 'ਤੇ 12 ਫ਼ੀਸਦੀ ਅਤੇ 2500 ਰੁਪਏ ਤੋਂ 7500 ਰੁਪਏ ਤੱਕ ਦੇ ਕਿਰਾਏ 'ਤੇ 18 ਫੀਸਦੀ ਜੀ. ਐੱਸ. ਟੀ. ਲੱਗੇਗਾ। 7500 ਰੁਪਏ ਤੋਂ ਜ਼ਿਆਦਾ ਕਿਰਾਇਆ ਹੋਣ 'ਤੇ ਜੀ. ਐੱਸ. ਟੀ. ਦੀ ਦਰ 28 ਫ਼ੀਸਦੀ ਹੋਵੇਗੀ। ਇਹ ਕਰ ਵਾਧੂ ਬਿਸਤਰੇ ਦੇ ਚਾਰਜ ਸਮੇਤ ਪੂਰੀ ਰਾਸ਼ੀ 'ਤੇ ਲਾਏ ਜਾਣਗੇ। ਮਨੋਰੰਜਨ ਦੇ ਪ੍ਰੋਗਰਾਮਾਂ ਅਤੇ ਸਥਾਨਾਂ, ਥੀਮ ਪਾਰਕਾਂ, ਵਾਟਰ ਪਾਰਕਾਂ, ਜੁਆਏੇ ਰਾਈਡਸ, ਗੋ ਕਾਰਟਿੰਗ, ਕੈਸਿਨੋਜ, ਰੇਸ ਕੋਰਸ, ਬੈਲੇਟ ਜਾਂ ਆਈ. ਪੀ. ਐੱਲ. ਵਰਗੇ ਖੇਡ ਪ੍ਰੋਗਰਾਮ 'ਚ ਜਾਣ 'ਤੇ 28 ਫ਼ੀਸਦੀ ਦੀ ਦਰ ਨਾਲ ਜੀ. ਐੱਸ. ਟੀ. ਦੇਣ ਯੋਗ ਹੋਵੇਗਾ। ਕੈਸਿਨੋ 'ਚ ਅਤੇ ਸੱਟੇ ਦੀ ਰਾਸ਼ੀ 'ਤੇ ਵੀ 28 ਫੀਸਦੀ ਜੀ. ਐੱਸ. ਟੀ. ਲੱਗੇਗਾ।
ਸੂਬਾ ਸਰਕਾਰ ਹੁਣ ਕਰੇਗੀ ਪਿਆਜ ਦੀ ਭੰਡਾਰਣ ਸੀਮਾ ਤੈਅ
NEXT STORY