ਨਵੀਂ ਦਿੱਲੀ–ਸੂਚਨਾ ਤਕਨਾਲੋਜੀ (ਆਈ. ਟੀ.) ਕੰਪਨੀ ਵਿਪਰੋ ਲਿਮਟਿਡ ਦਾ ਚਾਲੂ ਵਿੱਤੀ ਸਾਲ ਦੀ ਦੂਜੀ ਜੁਲਾਈ-ਸਤੰਬਰ ਤਿਮਾਹੀ ਦਾ ਸ਼ੁੱਧ ਲਾਭ 9.6 ਫੀਸਦੀ ਘਟ ਗਿਆ। ਕੰਪਨੀ ਨੇ ਦੱਸਿਆ ਕਿ ਗੈਰ-ਅਮਰੀਕੀ ਬਾਜ਼ਾਰਾਂ ’ਚ ਆਮਦਨ ਘਟਣ ਨਾਲ ਉਸ ਦੇ ਸ਼ੁੱਧ ਲਾਭ ’ਚ ਕਮੀ ਹੋਈ।
ਕੰਪਨੀ ਨੇ ਕਿਹਾ ਕਿ ਵਿੱਤੀ ਸਾਲ 2022-23 ਦੀ ਜੁਲਾਈ-ਸਤੰਬਰ ਤਿਮਾਹੀ ’ਚ ਉਸ ਨੂੰ 2,649.1 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਜਦ ਕਿ ਇਕ ਸਾਲ ਪਹਿਲਾਂ ਇਸੇ ਮਿਆਦ ’ਚ ਇਹ ਅੰਕੜਾ 2,930.6 ਕਰੋੜ ਰੁਪਏ ਸੀ। ਸਮੀਖਿਆ ਅਧੀਨ ਤਿਮਾਹੀ ’ਚ ਕੰਪਨੀ ਦੀ ਆਮਦਨ ਵਧ ਕੇ 22,539.7 ਕਰੋੜ ਰੁਪਏ ਹੋ ਗਈ ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 19,667.4 ਕਰੋੜ ਰੁਪਏ ਸੀ।
ਵਿਪਰੋ ਨੇ ਕਿਹਾ ਕਿ ਦੂਜੀ ਤਿਮਾਹੀ ’ਚ ਗੈਰ-ਅਮਰੀਕੀ ਬਾਜ਼ਾਰਾਂ ’ਚ ਉਸ ਦੀ ਆਮਦਨ ’ਚ ਗਿਰਾਵਟ ਹੋਈ ਹੈ। ਯੂਰਪ ’ਚ ਕਮਾਈ ਇਕ ਸਾਲ ਪਹਿਲਾਂ ਦੇ 918.6 ਕਰੋੜ ਰੁਪਏ ਤੋਂ ਘਟ ਕੇ ਸਮੀਖਿਆ ਅਧੀਨ ਮਿਆਦ ’ਚ 787.5 ਕਰੋੜ ਰੁਪਏ ਰਹਿ ਗਈ। ਇਸੇ ਤਰ੍ਹਾਂ ਏਸ਼ੀਆ ਪ੍ਰਸ਼ਾਂਤ, ਪੱਛਮੀ ਏਸ਼ੀਆ, ਅਫਰੀਕਾ (ਏ. ਪੀ. ਐੱਮ. ਈ. ਏ.) ਖੇਤਰ ’ਚ ਆਮਦਨ ਘਟ ਕੇ 219.4 ਕਰੋੜ ਰੁਪਏ ਰਹਿ ਗਈ ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 302.8 ਕਰੋੜ ਰੁਪਏ ਸੀ।
ਡਿਸ਼ ਟੀ. ਵੀ., ਚਾਰ ਹੋਰ ਨੇ ਸੇਬੀ ਨਾਲ ਮਾਮਲੇ ਦਾ ਕੀਤਾ ਨਿਪਟਾਰਾ
NEXT STORY