ਨਵੀਂ ਦਿੱਲੀ—ਮਿਲੇ-ਜੁਲੇ ਗਲੋਬਲ ਸੰਕੇਤਾਂ ਅਤੇ ਏਸ਼ੀਆਈ ਬਾਜ਼ਾਰਾਂ 'ਚ ਕਮਜ਼ੋਰੀ ਨਾਲ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਘਰੇਲੂ ਸਟਾਕ ਮਾਰਕਿਟ ਦੀ ਸੁਸਤ ਸ਼ੁਰੂਆਤ ਹੋਈ ਹੈ। 30 ਸ਼ੇਅਰਾਂ ਵਾਲਾ ਬੀ.ਐਸ.ਈ. ਇੰਡੈਕਸ ਸੈਂਸੈਕਸ 16 ਅੰਕ ਚੜ੍ਹ ਕੇ 30,766 'ਤੇ ਖੁੱਲ੍ਹਿਆ। ਉਧਰ ਨਿਫਟੀ 2 ਅੰਕ ਦੀ ਗਿਰਾਵਟ ਦੇ ਨਾਲ 9507 ਦੇ ਪੱਧਰ 'ਤੇ ਖੁੱਲ੍ਹਿਆ।
ਮਿਡ-ਸਮਾਲਕੈਪ ਸ਼ੇਅਰਾਂ 'ਚ ਵਾਧਾ
ਅੱਜ ਦੇ ਸ਼ੁਰੂਆਤੀ ਕਾਰੋਬਾਰ 'ਚ ਦਿੱਗਜ਼ ਸ਼ੇਅਰਾਂ ਦੇ ਨਾਲ ਹੀ ਮਿਡ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਸ਼ਾਨਦਾਰ ਖਰੀਦਾਰੀ ਦੇਖਣ ਨੂੰ ਮਿਲ ਰਹੀ ਹੈ। ਬੀ.ਐਸ.ਈ. ਦੀ ਮਿਡਕੈਪ ਇੰਡੈਕਸ 0.87 ਫੀਸਦੀ ਅਤੇ ਸਮਾਲਕੈਪ ਇੰਡੈਕਸ 0.91 ਫੀਸਦੀ ਦੇ ਵਾਧੇ ਦੇ ਨਾਲ ਕਾਰੋਬਾਰ ਕਰ ਰਿਹਾ ਹੈ। ਉਧਰ ਬੀ.ਐਸ.ਈ. ਦਾ ਆਇਲ ਐਂਡ ਗੈਸ ਇੰਡੈਕਸ 0.70 ਫੀਸਦੀ ਦੀ ਕਮਜ਼ੋਰੀ ਦੇ ਨਾਲ ਕਾਰੋਬਾਰ ਕਰ ਰਿਹਾ ਹੈ।
ਮੈਟਲ, ਫਾਰਮਾ 'ਚ ਖਰੀਦਾਰੀ
ਅੱਜ ਦੇ ਕਾਰੋਬਾਰ 'ਚ ਪੀ.ਐਸ. ਯੂ ਬੈਂਕਾਂ 'ਚ ਬਿਕਵਾਲੀ ਦਾ ਦਬਾਅ ਬਣਿਆ ਹੋਇਆ ਹੈ ਜਦਕਿ ਪ੍ਰਾਈਵੇਟ ਬੈਂਕਾਂ 'ਚ ਖਰੀਦਾਰੀ ਦੇਖਣ ਨੂੰ ਮਿਲ ਰਹੀ ਹੈ। ਪੀ.ਐਸ.ਯੂ.ਬੈਂਕਾਂ 'ਚ ਬਣੇ ਬਿਕਵਾਲੀ ਦੇ ਦਬਾਅ ਦੇ ਚੱਲਦੇ ਬੈਂਕ ਨਿਫਟੀ 0.07 ਫੀਸਦੀ ਦੀ ਕਮਜ਼ੋਰੀ ਦੇ ਨਾਲ 23175 ਦੇ ਪੱਧਰ ਦੇ ਆਲੇ-ਦੁਆਲੇ ਨਜ਼ਰ ਆ ਰਿਹਾ ਹੈ। ਬਾਜ਼ਾਰ 'ਚ ਅੱਜ ਮੈਟਲ, ਫਾਰਮਾ, ਐਫ.ਐਮ.ਸੀ.ਜੀ. ਅਤੇ ਆਟੋ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਖਰੀਦਾਰੀ ਦੇਖਣ ਨੂੰ ਮਿਲ ਰਹੀ ਹੈ। ਜਿਸ ਦੇ ਚੱਲਦੇ ਨਿਫਟੀ ਦਾ ਮੈਟਲ ਇੰਡੈਕਸ 1 ਫੀਸਦੀ ਤੋਂ ਜ਼ਿਆਦਾ ਦੀ ਵਾਧੇ ਦੇ ਨਾਲ ਕਾਰੋਬਾਰ ਕਰ ਰਿਹਾ ਹੈ। ਉਧਰ ਨਿਫਟੀ ਦੇ ਫਾਰਮਾ ਇੰਡੈਕਸ 'ਚ 0.95 ਫੀਸਦੀ, ਐਫ.ਐਮ.ਸੀ.ਜੀ. ਇੰਡੈਕਸ 'ਚ 0.75 ਫੀਸਦੀ ਅਤੇ ਆਟੋ ਇੰਡੈਕਸ 'ਚ 0.71 ਫੀਸਦੀ ਦੇ ਵਾਧੇ ਦੇ ਨਾਲ ਕਾਰੋਬਾਰ ਕਰ ਰਿਹਾ ਹੈ।
ਬੈਂਕ ਨਿਫਟੀ 'ਚ ਕਮਜ਼ੋਰੀ
ਹਾਲਾਂਕਿ ਕਾਰੋਬਾਰ ਦੇ ਇਸ ਦੌਰਾਨ ਪੀ.ਐਸ.ਯੂ.ਬੈਂਕ, ਰਿਐਲਟੀ, ਆਈ.ਟੀ., ਅਤੇ ਐਨਰਜ਼ੀ ਸ਼ੇਅਰ ਦਬਾਅ 'ਚ ਦਿੱਸ ਰਹੇ ਹਨ ਜਿਸ ਦੇ ਚੱਲਦੇ ਨਿਫਟੀ ਦੇ ਪੀ.ਐਸ.ਯੂ. ਬੈਂਕ ਇੰਡੈਕਸ 'ਚ 0.38 ਫੀਸਦੀ, ਆਈ.ਟੀ.ਇੰਡੈਕਸ 'ਚ 0.05 ਫੀਸਦੀ, ਰਿਐਲਟੀ ਇੰਡੈਕਸ 'ਚ 0.20 ਫੀਸਦੀ ਅਤੇ ਐਨਰਜ਼ੀ ਇੰਡੈਕਸ 'ਚ 0.30 ਫੀਸਦੀ ਦੀ ਕਮਜ਼ੋਰੀ ਦੇ ਨਾਲ ਕਾਰੋਬਾਰ ਹੋ ਗਿਆ ਹੈ।
ਕੱਚਾ ਤੇਲ 5% ਫਿਸਲਿਆ, ਸੋਨਾ ਸਪਾਟ
NEXT STORY