ਗੈਜੇਟ ਡੈਸਕ—ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਭਾਰਤ 'ਚ ਕੋਵਿਡ-19 ਨੂੰ ਮਾਤ ਦਿੰਦੇ ਹੋਏ ਇਸ ਸਾਲ ਦੀ ਪਹਿਲੀ ਤਿਮਾਹੀ (ਜਨਵਰੀ-ਮਾਰਚ) 'ਚ ਸ਼ਾਨਦਾਰ ਦਰ ਨਾਲ ਬਾਜ਼ਾਰ ਹਿੱਸੇਦਾਰੀ 'ਤੇ ਕਬਜ਼ਾ ਕੀਤਾ ਹੈ। ਇਕ ਰਿਪੋਰਟ 'ਚ ਸ਼ੁੱਕਰਵਾਰ ਨੂੰ ਕਿਹਾ ਗਿਆ ਹੈ ਕਿ ਕੰਪਨੀ ਨੇ ਸਾਲ 2018 ਦੀ ਪਹਿਲੀ ਤਿਮਾਹੀ ਤੋਂ ਹੁਣ ਤਕ ਆਪਣੀ ਜ਼ਿਆਦਾ ਬਾਜ਼ਾਰ ਹਿੱਸੇਦਾਰੀ ਦਰਜ ਕਰਦੇ ਹੋਏ ਸ਼ਿਪਮੈਂਟ ਦੇ ਮਾਮਲੇ 'ਚ 30 ਫੀਸਦੀ ਦਾ ਵਾਧਾ ਦਰਜ ਕੀਤਾ ਹੈ।
ਇਸ ਮਿਆਦ ਦੌਰਾਨ 17 ਫੀਸਦੀ ਨਾਲ ਵੀਵੋ ਅਤੇ 16 ਫੀਸਦੀ ਨਾਲ ਸੈਮਸੰਗ ਦੂਜੀ ਅਤੇ ਤੀਸਰੀ ਵੱਡੀ ਕੰਪਨੀ ਉਭਰ ਕੇ ਸਾਹਮਣੇ ਆਈ ਹੈ। ਇਸ ਤਿਮਾਹੀ ਦੌਰਾਨ 14 ਫੀਸਦੀ ਦੀ ਹਿੱਸੇਦਾਰੀ ਨਾਲ ਮਿਲ ਕੇ ਰੀਅਲਮੀ ਸਭ ਤੋਂ ਤੇਜ਼ੀ ਨਾਲ ਵਧਦਾ ਹੋਇਆ ਬ੍ਰਾਂਡ (ਕੁਲ ਮਿਲਾ ਕੇ 119 ਫੀਸਦੀ) ਬਣ ਕੇ ਉਭਰਿਆ ਹੈ। ਇਸ ਤੋਂ ਬਾਅਦ ਓਪੋ (83ਫੀਸਦੀ ਤੋਂ ਜ਼ਿਆਦਾ), ਐਪਲ (79 ਫੀਸਦੀ ਤੋਂ ਜ਼ਿਆਦਾ) ਦਾ ਨੰਬਰ ਆਉਂਦਾ ਹੈ। ਸ਼ਾਓਮੀ ਨੇ ਜਿੱਥੇ 2019 ਦੀ ਚੌਥੀ ਤਿਮਾਹੀ 'ਚ 27 ਫੀਸਦੀ ਦਾ ਹਿੱਸੇਦਾਰੀ ਦਰਜ ਕੀਤੀ ਸੀ, ਉੱਥੇ ਕੰਪਨੀ ਨੇ 2020 ਦੀ ਪਹਿਲੀ ਤਿਮਾਹੀ 'ਚ 6 ਫੀਸਦੀ (ਸਾਲ ਦਰ ਸਾਲ) ਦੇ ਵਾਧੇ ਨਾਲ ਭਾਰਤ ਦੇ ਸਮਾਰਟਫੋਨ ਬਾਜ਼ਾਰ ਦੀ ਅਗਵਾਈ ਕੀਤੀ ਹੈ।
ਕਾਊਂਟਰਪੁਆਇੰਟ ਰਿਸਰਚ ਦੇ ਮਾਰਕੀਟ ਮਾਨਿਟਰ ਸਰਵਿਸ ਮੁਤਾਬਕ ਇਹ ਰੈੱਡਮੀ ਨੋਟ 8 ਸੀਰੀਜ਼ ਦੇ ਸ਼ਾਨਦਾਰ ਪ੍ਰਦਰਸ਼ਨ ਦੁਆਰਾ ਸੰਚਾਲਿਤ ਹੈ। ਆਫਲਾਈਨ ਵਿਸਤਾਰ, ਗਾਹਕਾਂ 'ਤੇ ਫੋਕਸ ਅਤੇ ਕਿਫਾਇਤੀ ਮੂਲ ਨਿਧਾਰਣ ਵਰਗੀਆਂ ਗਤੀਵਿਧੀਆਂ ਨੇ ਵੀ ਸ਼ਾਓਮੀ ਨੂੰ ਆਪਣੇ ਉਪਭੋਗਤਾ ਆਧਾਰ ਦਾ ਵਿਸਤਾਰ ਕਰਨ 'ਚ ਮਦਦ ਕੀਤੀ ਹੈ। ਵੀਵੋ ਨੇ 2020 ਦੀ ਪਹਿਲੀ ਤਿਮਾਹੀ 'ਚ ਵਾਈ ਸੀਰੀਜ਼ ਦੇ ਮਾਡਲ 'ਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ 40 ਫੀਸਦੀ ਦਾ ਵਾਧਾ ਦਰਜ ਕੀਤਾ ਹੈ।
ਸੁੰਦਰ ਪਿਚਾਈ ਨੂੰ 2019 'ਚ ਮਿਲੀ ਵਿਸ਼ਵ 'ਚ ਸਭ ਤੋਂ ਜ਼ਿਆਦਾ ਸੈਲਰੀ
NEXT STORY