ਨਵੀਂ ਦਿੱਲੀ— ਯੈੱਸ ਬੈਂਕ ਦਾ ਕੰਮਕਾਜ ਇਸ ਵੀਰਵਾਰ ਤੋਂ ਪਟੜੀ 'ਤੇ ਦੁਬਾਰਾ ਪਰਤਣ ਜਾ ਰਿਹਾ ਹੈ। ਇੰਟਰਨੈੱਟ ਬੈਂਕਿੰਗ, ਮੋਬਾਇਲ ਬੈਂਕਿੰਗ ਤੇ ਬ੍ਰਾਂਚ 'ਚ ਪਹਿਲਾਂ ਦੀ ਤਰ੍ਹਾਂ ਹਰ ਸਰਵਿਸ ਦਾ ਇਸਤੇਮਾਲ ਤੁਸੀਂ ਵੀਰਵਾਰ ਤੋਂ ਕਰ ਸਕੋਗੇ। ਬੈਂਕ ਨੇ ਟਵੀਟ ਕਰਕੇ ਇਹ ਵੱਡੀ ਖੁਸ਼ਖਬਰੀ ਦਿੱਤੀ ਹੈ। ਇਸ ਤੋਂ ਪਹਿਲਾਂ ਵਿੱਤ ਮੰਤਰਾਲਾ ਵੀ ਕਹਿ ਚੁੱਕਾ ਹੈ ਕਿ ਬੈਂਕ 'ਤੇ 3 ਅਪ੍ਰੈਲ ਤੱਕ ਲਾਈ ਗਈ ਪਾਬੰਦੀ 18 ਮਾਰਚ ਨੂੰ ਹਟਾ ਲਈ ਜਾਵੇਗੀ। ਹੁਣ ਯੈੱਸ ਬੈਂਕ ਨੇ ਵੀ ਟਵੀਟ 'ਚ ਗਾਹਕਾਂ ਨੂੰ ਜਾਣਕਾਰੀ ਦਿੱਤੀ ਹੈ ਕਿ 18 ਮਾਰਚ ਨੂੰ ਸ਼ਾਮ 6 ਵਜੇ ਤੋਂ ਸਾਰੀਆਂ ਸੇਵਾਵਾਂ ਬਹਾਲ ਹੋ ਜਾਣਗੀਆਂ ਤੇ ਵੀਰਵਾਰ ਤੋਂ ਗਾਹਕ ਉਸ ਦੀ ਕਿਸੇ ਵੀ ਸ਼ਾਖਾ 'ਚ ਜਾ ਕੇ ਸੇਵਾਵਾਂ ਦਾ ਪਹਿਲਾਂ ਦੀ ਤਰ੍ਹਾਂ ਇਸਤੇਮਾਲ ਕਰ ਸਕਣਗੇ।
ਕੀ ਕਿਹਾ ਟਵੀਟ 'ਚ?
ਯੈੱਸ ਬੈਂਕ ਨੇ ਕਿਹਾ, ''18 ਮਾਰਚ ਨੂੰ ਸਾਰੀਆਂ ਬੈਂਕਿੰਗ ਸੇਵਾਵਾਂ ਦੁਬਾਰਾ ਸ਼ੁਰੂ ਹੋ ਜਾਣਗੀਆਂ। 19 ਮਾਰਚ ਤੋਂ ਤੁਸੀਂ 1,132 ਸ਼ਾਖਾਵਾਂ 'ਚੋਂ ਕਿਸੇ ਵੀ ਸ਼ਾਖਾ 'ਚ ਜਾ ਸਕਦੇ ਹੋ। ਤੁਸੀਂ ਡਿਜੀਟਲ ਸੇਵਾਵਾਂ ਨੂੰ ਵੀ ਬਿਨਾਂ ਕਿਸੇ ਰੋਕ-ਟੋਕ ਦੇ ਇਸਤੇਮਾਲ ਕਰ ਸਕੋਗੇ।''
ਇਹ ਵੀ ਪੜ੍ਹੋ ► ਬੈਂਕ FD ਤੋਂ ਪਿੱਛੋਂ ਹੁਣ ਲੱਗੇਗਾ ਇਹ 'ਵੱਡਾ ਝਟਕਾ', ਸਰਕਾਰ ਘਟਾ ਸਕਦੀ ਹੈ ਦਰਾਂ ►ਇਟਲੀ ਦੇ ਕਿਸਾਨ ਦਾ ਪੁੱਤਰ ਸੀ ਲੈਂਬੋਰਗਿਨੀ ►ਕੋਰੋਨਾ ਦੇ ਟੈਸਟ ਤੋਂ ਇਨਕਾਰ ਕਰਨ 'ਤੇ ਲੱਗ ਸਕਦਾ ਹੈ 91 ਹਜ਼ਾਰ ਜੁਰਮਾਨਾ
ਫਰਵਰੀ 'ਚ ਥੋਕ ਮਹਿੰਗਾਈ ਦਰ ਘੱਟ ਕੇ 2.26 ਫੀਸਦੀ 'ਤੇ ਆਈ
NEXT STORY