ਮੁੰਬਈ - ਮਸ਼ਹੂਰ FMCG ਕੰਪਨੀ Nestle ਵਲੋਂ ਆਪਣੇ ਗਾਹਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਨਵੀਂ ਸਹੂਲਤ ਪੇਸ਼ ਕੀਤੀ ਹੈ। ਹੁਣ ਗਾਹਕਾਂ ਨੂੰ ਬਾਜ਼ਾਰ ਜਾ ਕੇ ਮੈਗੀ ਖ਼ਰੀਦਣ ਦੇ ਝੰਜਟ ਤੋਂ ਛੁਟਕਾਰਾ ਮਿਲੇਗਾ। ਕੰਪਨੀ ਹੁਣ ਆਪਣੇ ਉਤਪਾਦ ਸਿੱਧੇ ਗਾਹਕਾਂ ਤੱਕ ਪਹੁੰਚਾਏਗੀ। ਉਪਭੋਗਤਾਵਾਂ ਨਾਲ ਸਿੱਧਾ ਜੁੜਨ ਲਈ, ਕੰਪਨੀ ਨੇ ਆਪਣਾ ਈ-ਕਾਮਰਸ ਪਲੇਟਫਾਰਮ MyNestle ਲਾਂਚ ਕੀਤਾ ਹੈ। ਇਸ ਦੇ ਨਾਲ ਗਾਹਕ ਸਿੱਧਾ ਕੰਪਨੀ ਤੋਂ ਹੋਰ ਉਤਪਾਦ ਖਰੀਦ ਸਕਣਗੇ ਜਿਸ ਵਿੱਚ ਮੈਗੀ ਅਤੇ ਮੰਚ ਵਰਗੇ ਮਸ਼ਹੂਰ ਉਤਪਾਦ ਸ਼ਾਮਲ ਹਨ। ਇਸ ਪਲੇਟਫਾਰਮ 'ਤੇ ਨੈਸਲੇ ਦੇ ਉਤਪਾਦ ਹੀ ਨਹੀਂ ਸਗੋਂ ਗਾਹਕ ਮੁਫਤ ਵਿਚ ਪੋਸ਼ਣ ਸੰਬੰਧੀ ਸਲਾਹ ਦਾ ਲਾਭ ਵੀ ਲੈ ਸਕਣਗੇ। ਕੰਪਨੀ ਈ-ਕਾਮਰਸ ਪਲੇਟਫਾਰਮ ਰਾਹੀਂ ਚੁਣੇ ਹੋਏ ਉਤਪਾਦ ਬੰਡਲ, ਵਿਅਕਤੀਗਤ ਤੋਹਫ਼ੇ, ਸਬਸਕ੍ਰਿਪਸ਼ਨ ਅਤੇ ਡਿਸਕਾਊਂਟ ਦੀ ਸਹੂਲਤ ਦੇਵੇਗੀ।
ਇਹ ਵੀ ਪੜ੍ਹੋ : Meta India ਨੇ ਦਰਜ ਕੀਤਾ ਜ਼ਬਰਦਸਤ ਮੁਨਾਫ਼ਾ, 74 ਫ਼ੀਸਦੀ ਵਧੀ ਵਿਗਿਆਪਨ ਆਮਦਨ
ਹਿੰਦੁਸਤਾਨ ਯੂਨੀਲੀਵਰ, ਮੈਰਿਕੋ, ਆਈਟੀਸੀ ਸਮੇਤ ਕਈ ਐੱਫਐੱਮਸੀਜੀ ਕੰਪਨੀਆਂ ਪਹਿਲਾਂ ਹੀ ਭਾਰਤ ਵਿਚ ਆਪਣੇ ਗਾਹਕਾਂ ਲਈ ਆਪਣੇ ਡੀ2ਸੀ ਪਲੇਟਫਾਰਮ ਲਾਂਚ ਕਰ ਚੁੱਕੀਆਂ ਹਨ। ਮਾਮਾਅਰਥ, ਪਲੱਮ ਗੁੱਡਨੈੱਸ ਅਤੇ Licious ਦੇ ਬਾਜ਼ਾਰ ਵਿਚ ਆਉਣ ਤੋਂ ਬਾਅਦ ਹੁਣ ਇਨ੍ਹਾਂ ਕੰਪਨੀਆਂ ਲਈ ਆਪਣਾ ਡੀ2ਸੀ ਪਲੇਟਫਾਰਮ ਲਾਂਚ ਕਰਨਾ ਮਜਬੂਰੀ ਹੋ ਗਿਆ ਹੈ। ਈ-ਕਾਮਰਸ ਜ਼ਰੀਏ ਖ਼ਰੀਦਦਾਰੀ ਦਾ ਲਗਾਤਾਰ ਵਧਦਾ ਰੁਝਾਨ ਵੀ ਹੁਣ ਵੱਡੀਆਂ ਕੰਪਨੀਆਂ ਨੂੰ ਆਪਣੇ ਈ-ਕਾਮਰਸ ਪਲੇਟਫਾਰਮ ਸ਼ੁਰੂ ਕਰਨ ਲਈ ਮਜਬੂਰ ਕਰ ਰਿਹਾ ਹੈ।
ਪਹਿਲਾਂ ਦਿੱਲੀ ਐੱਨਸੀਆਰ ਵਿਚ ਮਿਲੇਗੀ ਇਹ ਸਹੂਲਤ
ਸ਼ੁਰੂ ਵਿੱਚ, ਨੇਸਲੇ ਦੇ ਇਸ ਪਲੇਟਫਾਰਮ ਰਾਹੀਂ ਉਤਪਾਦ ਖਰੀਦਣ ਦੀ ਸਹੂਲਤ ਦਿੱਲੀ-ਐਨਸੀਆਰ ਵਿੱਚ ਉਪਲਬਧ ਹੋਵੇਗੀ। ਨੇਸਲੇ ਆਪਣੇ ਈ-ਕਾਮਰਸ ਪਲੇਟਫਾਰਮ ਦੀ ਸਹੂਲਤ ਨੂੰ ਹੌਲੀ-ਹੌਲੀ ਦੇਸ਼ ਭਰ ਵਿੱਚ ਉਪਲਬਧ ਕਰਵਾਉਣ ਦਾ ਇਰਾਦਾ ਰੱਖਦਾ ਹੈ। ਨੇਸਲੇ ਇੰਡੀਆ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸੁਰੇਸ਼ ਨਾਰਾਇਣਨ ਨੇ ਕਿਹਾ ਹੈ ਕਿ ਕੰਪਨੀ ਆਪਣੇ ਉਤਪਾਦਾਂ ਨੂੰ ਆਪਣੇ D2C ਪਲੇਟਫਾਰਮ ਰਾਹੀਂ ਗਾਹਕਾਂ ਦੇ ਘਰਾਂ ਤੱਕ ਸਿੱਧੇ ਪਹੁੰਚਾਏਗੀ। ਇਸ ਦੇ ਲਈ ਕੰਪਨੀ ਨੇ www.mynestle.in ਲਾਂਚ ਕੀਤਾ, ਉਨ੍ਹਾਂ ਕਿਹਾ ਕਿ ਕੰਪਨੀ ਦਾ ਉਦੇਸ਼ ਆਪਣੇ ਗਾਹਕਾਂ ਨੂੰ ਉਨ੍ਹਾਂ ਦੀ ਸਹੂਲਤ ਅਨੁਸਾਰ ਗੁਣਵੱਤਾ ਵਾਲੇ ਉਤਪਾਦ ਪ੍ਰਦਾਨ ਕਰਨਾ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਕਿਸਾਨਾਂ ਨੂੰ ਤੋਹਫ਼ਾ, ਹਾੜੀ ਦੀਆਂ 6 ਫ਼ਸਲਾਂ ਦੇ MSP 'ਚ ਕੀਤਾ ਵਾਧਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਰੁਪਏ 'ਚ ਰਿਕਾਰਡ ਗਿਰਾਵਟ, ਡਾਲਰ ਮੁਕਾਬਲੇ ਨਵੇਂ ਹੇਠਲੇ ਪੱਧਰ 'ਤੇ ਪਹੁੰਚਿਆ ਰੁਪਇਆ
NEXT STORY