ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਜੀ ਇੰਟਰਟੇਨਮੈਂਟ ਦਾ ਮੁਨਾਫਾ 2.5 ਗੁਣਾ ਵਧ ਕੇ 591 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਜੀ ਇੰਟਰਟੇਨਮੈਂਟ 'ਚ ਮੁਨਾਫਾ 238.4 ਕਰੋੜ ਰੁਪਏ ਰਿਹਾ ਸੀ। ਜੁਲਾਈ-ਸਤੰਬਰ ਤਿਮਾਹੀ 'ਚ ਜੀ ਇੰਟਰਟੇਨਮੈਂਟ ਨੂੰ 134.6 ਕਰੋੜ ਰੁਪਏ ਦਾ ਇਕਸਾਰ ਮੁਨਾਫਾ ਹੋਇਆ ਹੈ। ਜੀ ਇੰਟਰਟੇਨਮੈਂਟ ਨੂੰ ਸਪੋਰਟਸ ਬਿਜ਼ਨੈੱਸ ਵੇਚ ਕੇ ਇਕਸਾਰ ਮੁਨਾਫਾ ਹਾਸਲ ਹੋਇਆ ਹੈ।
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਜੀ ਇੰਟਰਟੇਨਮੈਂਟ ਦੀ ਆਮਦਨ 6.7 ਫੀਸਦੀ ਘੱਟ ਕੇ 1582 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਜੀ ਇੰਟਰਟੇਨਮੈਂਟ ਦੀ ਆਮਦਨ 1695 ਕਰੋੜ ਰੁਪਏ ਰਹੀ ਸੀ।
ਸਾਲ ਦਰ ਸਾਲ ਆਧਾਰ 'ਤੇ ਦੂਜੀ ਤਿਮਾਹੀ 'ਚ ਜੀ ਇੰਟਰਟੇਮੈਂਟ ਦਾ ਐਬਿਟਡਾ 406.3 ਕਰੋੜ ਰੁਪਏ ਤੋਂ ਵਧ ਕੇ 476.4 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਜੀ ਇੰਟਰਟੇਨਮੈਂਟ ਦਾ ਐਬਿਟਡਾ ਮਾਰਜਨ 24 ਫੀਸਦੀ ਤੋਂ ਵਧ ਕੇ 30.1 ਫੀਸਦੀ ਰਿਹਾ ਹੈ। ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਜੀ ਇੰਟਰਟੇਨਮੈਂਟ ਦੀ ਹੋਰ ਆਮਦਨ 43.2 ਕਰੋੜ ਰੁਪਏ ਤੋਂ ਵਧ ਕੇ 203.1 ਕਰੋੜ ਰੁਪਏ ਰਹੀ ਹੈ।
ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਜੀ ਇੰਟਰਟੇਨਮੈਂਟ ਦੀ ਵਿਗਿਆਪਨ ਆਮਦਨ 2.9 ਫੀਸਦੀ ਵਧ ਕੇ 986.7 ਕਰੋੜ ਰੁਪਏ ਰਹੀ ਹੈ। ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਜੀ ਇੰਟਰਟੇਨਮੈਂਟ ਦੀ ਸਬਸਕ੍ਰਿਪਸ਼ਨ ਆਮਦਨ 14 ਫੀਸਦੀ ਘਟ ਕੇ 501 ਕਰੋੜ ਰੁਪਏ ਰਹੀ ਹੈ।
ਪਨਾਇਆ ਡੀਲ : ਹੁਣ ਇੰਫੋਸਿਸ ਬੋਰਡ ਨਾਲ ਨਰਾਜ਼ ਫਾਊਂਡਰ ਨਾਰਾਇਣਮੂਰਤੀ
NEXT STORY