ਨਵੀਂ ਦਿੱਲੀ (ਭਾਸ਼ਾ)– ਆਨਲਾਈਨ ਖਾਣਾ ਆਰਡਰ ਦੀ ਸਹੂਲਤ ਦੇਣ ਵਾਲਾ ਮੰਚ ਜ਼ੋਮੈਟੋ ਅਤੇ ਰੈਸਟੋਰੈਂਟ ਭਾਈਵਾਲ ਮੈਨਡੋਨਲਡਜ਼ ’ਤੇ ਸ਼ਾਕਾਹਾਰੀ ਭੋਜਨ ਦੀ ਥਾਂ ਮਾਸਾਹਾਰੀ ਭੋਜਨ ਦੀ ਕਥਿਤ ਗਲਤ ਡਲਿਵਰੀ ਲਈ 1 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਦੱਸ ਦੇਈਏ ਕਿ ਜੋਧਪੁਰ ਦੇ ਜ਼ਿਲ੍ਹਾ ਖਪਤਕਾਰ ਵਿਵਾਦ ਨਿਪਟਾਰਾ ਮੰਚ ਨੇ ਇਹ ਜੁਰਮਾਨਾ ਦੋਹਾਂ ਨੂੰ ਲਗਾਇਆ ਹੈ। ਇਸ ਸਬੰਧ ਵਿੱਚ ਜ਼ੋਮੈਟੋ ਨੇ ਦੱਸਿਆ ਕਿ ਕੰਪਨੀ ਹੁਕਮ ਦੇ ਖ਼ਿਲਾਫ਼ ਅਪੀਲ ਦਾਇਰ ਕਰੇਗੀ।
ਇਹ ਵੀ ਪੜ੍ਹੋ - ਭਲਕੇ ਲੱਗੇਗਾ ਸਾਲ ਦਾ ਦੂਜਾ ਅਤੇ ਆਖਰੀ 'ਸੂਰਜ ਗ੍ਰਹਿਣ', ਜਾਣੋ ਸਮਾਂ ਅਤੇ ਸਥਾਨ
ਕੰਪਨੀ ਨੇ ਦੱਸਿਆ ਕਿ ਜ਼ਿਲ੍ਹਾ ਖਪਤਕਾਰ ਵਿਵਾਦ ਨਿਪਟਾਰਾ ਫੋਰਮ (2) ਜੋਧਪੁਰ ਨੇ ਜ਼ੋਮੈਟੋ ਅਤੇ ਰੈਸਟੋਰੈਂਟ ਭਾਈਵਾਲ ਮੈਕਡੋਨਲਡਜ਼ ’ਤੇ ਖਪਤਕਾਰ ਸੁਰੱਖਿਆ ਐਕਟ, 2019 ਦੀ ਉਲੰਘਣਾ ਨੂੰ ਲੈ ਕੇ ਉਕਤ ਜੁਰਮਾਨਾ ਲਗਾਇਆ ਹੈ। ਨਾਲ ਹੀ ਮੁਕੱਦਮੇ ਦੀ ਲਾਗਤ ਵਜੋਂ 5000 ਰੁਪਏ ਦਾ ਜੁਰਮਾਨਾ ਲਗਾਇਆ ਹੈ। ਮੈਕਡੋਨਲਡਜ਼ ਰਾਹੀਂ ਇਸ ਆਰਡਰ ਦੀ ਡਲਿਵਰੀ ਕੀਤੀ ਗਈ ਸੀ। ਕੰਜਿਊਮਰ ਕੋਰਟ ਨੇ ਕਿਹਾ ਕਿ ਮੁਦਰਾ ਜੁਰਮਾਨਾ ਅਤੇ ਮੁਕੱਦਮੇ ਦੀ ਲਾਗਤ ਜ਼ੋਮੈਟੋ ਅਤੇ ਮੈਕਡਾਨਲਡਜ਼ ਨੂੰ ਸਾਂਝੇ ਤੌਰ ’ਤੇ ਅਦਾ ਕਰਨਾ ਹੈ। ਜ਼ੋਮੈਟੋ ਨੇ ਕਿਹਾ ਕਿ ਉਹ ਵਕੀਲਾਂ ਦੀ ਸਲਾਹ ’ਤੇ ਹੁਕਮ ਖ਼ਿਲਾਫ਼ ਅਪੀਲ ਦਾਇਰ ਕਰਨ ਦੀ ਪ੍ਰਕਿਰਿਆ ’ਚ ਹੈ।
ਇਹ ਵੀ ਪੜ੍ਹੋ - ਗੌਤਮ ਅਡਾਨੀ ਨੂੰ ਪਛਾੜ ਮੁੜ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਮੁਕੇਸ਼ ਅੰਬਾਨੀ, ਜਾਣੋ ਕੁੱਲ ਜਾਇਦਾਦ
ਕੰਪਨੀ ਨੇ ਕਿਹਾ ਕਿ ਮੌਜੂਦਾ ਮਾਮਲਾ ਸ਼ਾਕਾਹਾਰੀ ਖਾਣੇ ਦੀ ਥਾਂ ’ਤੇ ਮਾਸਾਹਾਰੀ ਭੋਜਨ ਦੀ ਕਥਿਤ ਤੌਰ ’ਤੇ ਗਲਤ ਡਲਿਵਰੀ ਨਾਲ ਸਬੰਧਤ ਹੈ। ਜ਼ੋਮੈਟੋ ਮੁਤਾਬਕ ਗਾਹਕ ਅਤੇ ਕੰਪਨੀ ਦਰਮਿਆਨ ਸਬੰਧਾਂ ਨੂੰ ਤੈਅ ਕਰਨ ਵਾਲੀਆਂ ਜੋ ਸੇਵਾ ਸ਼ਰਤਾਂ ਹਨ, ਉਸ ’ਚ ਸਪੱਸ਼ਟ ਹੈ ਕਿ (ਜ਼ੋਮੈਟੋ) ਸਿਰਫ਼ ਖਾਣੇ ਦੇ ਸਾਮਾਨ ਦੀ ਵਿਕਰੀ ਲਈ ਇਕ ਸਹੂਲਤ ਮੁਹੱਈਆ ਕਰਨ ਵਾਲਾ ਮੰਚ ਹੈ। ਸੇਵਾ ਵਿੱਚ ਕਿਸੇ ਵੀ ਕਮੀ, ਆਰਡਰ ਦੀ ਗਲਤ ਡਲਿਵਰੀ ਅਤੇ ਗੁਣਵੱਤਾ ਲਈ ਰੈਸਟੋਰੈਂਟ ਭਾਈਵਾਲ ਜ਼ਿੰਮੇਵਾਰ ਹੈ।
ਇਹ ਵੀ ਪੜ੍ਹੋ - Kailash Yatra: ਹੁਣ ਕੈਲਾਸ਼ ਵਿਊ ਪੁਆਇੰਟ 'ਤੇ ਪਹੁੰਚਣਾ ਹੋਵੇਗਾ ਸੌਖਾ, ਘੱਟ ਖ਼ਰਚ 'ਤੇ ਹੋਣਗੇ ਭੋਲੇ ਬਾਬਾ ਦੇ ਦਰਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਏਅਰ ਇੰਡੀਆ ਐਕਸਪ੍ਰੈਸ ਦੇ ਬੇੜੇ 'ਚ ਸ਼ਾਮਲ ਹੋਣਗੇ 50 ਨਵੇਂ B737 ਮੈਕਸ ਜਹਾਜ਼
NEXT STORY