ਨਵੀਂ ਦਿੱਲੀ (ਭਾਸ਼ਾ) - ਖਾਣ-ਪੀਣ ਦੇ ਸਾਮਾਨ ਦੀ ਆਨਲਾਈਨ ਡਿਲਿਵਰੀ ਕਰਨ ਵਾਲੀ ਕੰਪਨੀ ਜ਼ੋਮੈਟੋ ਨੇ ਸ਼ਾਕਾਹਾਰੀ ਉਤਪਾਦਾਂ ਦੀ ਸਪਲਾਈ ਲਈ ਇੱਕ ਵੱਖਰੀ ਸੇਵਾ ਸ਼ੁਰੂ ਕਰਨ ਦੀ ਆਲੋਚਨਾ ਦੇ ਵਿਚਕਾਰ ਬੁੱਧਵਾਰ ਨੂੰ ਕਿਹਾ ਕਿ ਉਸਦੇ ਸਾਰੇ ਕਰਮਚਾਰੀ ਪਹਿਲਾਂ ਦੀ ਤਰ੍ਹਾਂ ਲਾਲ ਰੰਗ ਦੇ ਪੁਸ਼ਾਕਾਂ ਵਿੱਚ ਹੀ ਨਜ਼ਰ ਆਉਣਗੇ।
ਇਹ ਵੀ ਪੜ੍ਹੋ - ਸ਼ਾਕਾਹਾਰੀ ਲੋਕਾਂ ਲਈ ਖ਼ਾਸ ਖ਼ਬਰ : Zomato ਨੇ ਸ਼ੁਰੂ ਕੀਤੀ ਵੱਖਰੀ ਡਿਲੀਵਰੀ, ਇਸ ਰੰਗ ਦੇ ਡੱਬੇ 'ਚ ਆਵੇਗਾ ਭੋਜਨ
Zomato ਦੇ ਮੁੱਖ ਕਾਰਜਕਾਰੀ ਅਧਿਕਾਰੀ ਦੀਪਇੰਦਰ ਗੋਇਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇਕ ਪੋਸਟ 'ਚ ਕਿਹਾ ਕਿ ਸ਼ਾਕਾਹਾਰੀ ਉਤਪਾਦਾਂ ਦੀ ਸਪਲਾਈ ਕਰਨ ਵਾਲੇ ਕਰਮਚਾਰੀਆਂ ਨੂੰ ਹਰੇ ਰੰਗ ਦੀ ਵਰਦੀ ਪਵਾਉਂਣ ਦੇ ਵਿਚਾਰ ਨੂੰ ਛੱਡਿਆ ਜਾ ਰਿਹਾ ਹੈ ਅਤੇ ਹੁਣ ਸਾਰੇ ਸਪਲਾਇਰ ਲਾਲ ਵਰਦੀਆਂ ਵਿੱਚ ਹੀ ਰਹਿਣਗੇ।
ਇਹ ਵੀ ਪੜ੍ਹੋ - ਹੋਲੀ ਵਾਲੇ ਦਿਨ ਲੱਗ ਰਿਹੈ ਸਾਲ ਦਾ ਪਹਿਲਾ 'ਚੰਦਰ ਗ੍ਰਹਿਣ', 100 ਸਾਲਾਂ ਬਾਅਦ ਬਣ ਰਿਹੈ ਅਜਿਹਾ ਸੰਯੋਗ
ਗੋਇਲ ਨੇ ਕਿਹਾ, "ਅਸੀਂ ਸ਼ਾਕਾਹਾਰੀ ਗਾਹਕਾਂ ਲਈ ਇੱਕ ਵੱਖਰਾ ਸਕੁਐਡ ਸ਼ੁਰੂ ਕਰਨਾ ਜਾਰੀ ਰੱਖ ਰਹੇ ਹਾਂ ਪਰ ਅਸੀਂ ਪੁਸ਼ਾਕਾਂ ਦੇ ਰੰਗ ਦੇ ਆਧਾਰ 'ਤੇ ਭੇਦ ਨੂੰ ਦੂਰ ਕਰਨ ਦਾ ਫ਼ੈਸਲਾ ਕੀਤਾ ਹੈ। ਸਾਡੇ ਸਾਧਾਰਨ ਸਕੁਐਡ ਅਤੇ ਸ਼ਾਕਾਹਾਰੀ ਦਸਤੇ ਦੇ ਮੈਂਬਰ ਦੋਵੇਂ ਹੀ ਲਾਲ ਪੁਸ਼ਾਕ ਪਹਿਨੇ ਰਹਿਣਗੇ।" ਦਰਅਸਲ, ਸ਼ਾਕਾਹਾਰੀ ਉਤਪਾਦਾਂ ਦੀ ਸਪਲਾਈ ਲਈ ਇੱਕ ਵੱਖਰੀ ਟੀਮ ਬਣਾਉਣ ਦੇ Zomato ਦੇ ਫ਼ੈਸਲੇ ਦਾ ਸੋਸ਼ਲ ਮੀਡੀਆ 'ਤੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ
ਲੋਕਾਂ ਨੇ ਕਿਹਾ ਕਿ ਸਪਲਾਇਰਾਂ ਨੂੰ ਲਾਲ ਅਤੇ ਹਰੇ ਰੰਗ ਦੇ ਆਧਾਰ 'ਤੇ ਰਿਹਾਇਸ਼ੀ ਸੁਸਾਇਟੀ 'ਚ ਦਾਖਲ ਹੋਣ ਦੇਣ ਨੂੰ ਲੈ ਕੇ ਵਿਵਾਦ ਹੋ ਸਕਦਾ ਹੈ। ਇਸ ਤੋਂ ਬਾਅਦ Zomato ਨੇ ਇਸ ਫ਼ੈਸਲੇ ਨੂੰ ਬਦਲ ਦਿੱਤਾ ਹੈ। ਗੋਇਲ ਨੇ ਕਿਹਾ ਕਿ ਸਾਰੇ ਡਰਾਈਵਰਾਂ ਦੇ ਸਿਰਫ਼ ਲਾਲ ਰੰਗ ਦੇ ਕੱਪੜੇ ਪਾਉਣ ਨਾਲ ਸ਼ਾਕਾਹਾਰੀ ਜਾਂ ਮਾਸਾਹਾਰੀ ਉਤਪਾਦਾਂ ਦੇ ਸਪਲਾਇਰਾਂ ਵਿੱਚ ਕੋਈ ਫ਼ਰਕ ਨਹੀਂ ਹੋਵੇਗਾ। ਹਾਲਾਂਕਿ, ਇਹ ਦੋਵੇਂ ਭਾਗ ਕੰਪਨੀ ਦੇ ਐਪ 'ਤੇ ਵੱਖਰੇ ਤੌਰ 'ਤੇ ਦਿਖਾਈ ਦਿੰਦੇ ਰਹਿਣਗੇ।
ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਾਇਰੈਕਟ ਟੈਕਸ ਕਲੈਕਸ਼ਨ 20 ਫ਼ੀਸਦੀ ਵਧ ਕੇ 18.90 ਲੱਖ ਕਰੋੜ ਰੁਪਏ ਹੋਇਆ
NEXT STORY