ਨਵੀਂ ਦਿੱਲੀ- ਦਿੱਗਜ ਫੂਡ ਡਿਲਿਵਰੀ ਕੰਪਨੀ ਜ਼ੋਮੈਟੋ ਆਈ. ਪੀ. ਓ. ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਦਾ ਆਈ. ਪੀ. ਓ. ਇਸ ਸਾਲ ਆ ਸਕਦਾ ਹੈ। ਜ਼ੋਮੈਟੋ ਨੇ ਇਸ ਦਿਸ਼ਾ ਵਿਚ ਵੱਡਾ ਕਦਮ ਚੁੱਕਿਆ ਹੈ। ਉਸ ਨੇ ਖ਼ੁਦ ਨੂੰ ਪ੍ਰਾਈਵੇਟ ਕੰਪਨੀ ਤੋਂ ਪਬਲਿਕ ਲਿਮਟਿਡ ਕੰਪਨੀ ਵਿਚ ਬਦਲ ਦਿੱਤਾ ਹੈ, ਜਿਸ ਨਾਲ ਉਸ ਦਾ ਸਟਾਕ ਮਾਰਕੀਟ ਵਿਚ ਦਸਤਕ ਦੇਣ ਦਾ ਰਸਤਾ ਸਾਫ਼ ਹੋ ਗਿਆ ਹੈ। ਵਿਸ਼ਲੇਸ਼ਕਾਂ ਨੂੰ ਉਮੀਦ ਹੈ ਕਿ ਕਾਰੋਬਾਰ ਚੰਗਾ ਹੋਣ ਕਾਰਨ ਜ਼ੋਮੈਟੋ ਦਾ ਆਈ. ਪੀ. ਓ. ਨਿਵੇਸ਼ਕਾਂ ਨੂੰ ਬਹੁਤ ਉਤਸ਼ਾਹਤ ਕਰੇਗਾ।
ਜ਼ੋਮੈਟੋ 75 ਕਰੋੜ ਡਾਲਰ ਤੋਂ 100 ਕਰੋੜ ਡਾਲਰ ਦਾ ਆਈ. ਪੀ. ਓ. ਪੇਸ਼ ਕਰ ਸਕਦੀ ਹੈ। ਜਾਣਕਾਰੀ ਮੁਤਾਬਕ, ਕੰਪਨੀ ਡਰਾਫਟ ਤਿਆਰ ਕਰ ਰਹੀ ਹੈ ਅਤੇ ਇਸ ਨੂੰ ਇਸੇ ਮਹੀਨੇ ਸੇਬੀ ਕੋਲ ਜਮ੍ਹਾ ਕਰਾ ਸਕਦੀ ਹੈ।
ਇਹ ਵੀ ਪੜ੍ਹੋ- SBI ਖ਼ਰੀਦ ਸਕਦੈ ਸਿਟੀਬੈਂਕ ਦਾ ਕਾਰਡ ਬਿਜ਼ਨੈੱਸ, ਨਿਵੇਸ਼ਕਾਂ ਦੀ ਹੋਈ ਚਾਂਦੀ!
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਦਲਾਲ ਸਟ੍ਰੀਟ ਦੀ ਸਥਿਤੀ ਬਿਹਤਰ ਹੋਣ 'ਤੇ ਜ਼ੋਮੈਟੋ ਆਈ. ਪੀ. ਓ. ਪੇਸ਼ ਕਰੇਗੀ ਕਿਉਂਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਬਾਜ਼ਾਰ ਨੂੰ ਡਰਾ ਦਿੱਤਾ ਹੈ, ਜਿਸ ਵਜ੍ਹਾ ਨਾਲ ਫੰਡ ਜੁਟਾਉਣ ਦੀਆਂ ਯੋਜਨਾਵਾਂ ਹਾਸ਼ੀਏ 'ਤੇ ਚਲੀਆਂ ਗਈਆਂ ਹਨ। ਕਿਹਾ ਜਾ ਰਿਹਾ ਹੈ ਕਿ ਜ਼ੋਮੈਟੋ ਵੱਲੋਂ ਕੋਟਕ ਮਹਿੰਦਰਾ ਬੈਂਕ, ਮਾਰਗਨ ਸਟੇਨਲੈ, ਸਿਟੀ ਬੈਂਕ, ਕ੍ਰੈਡਿਟ ਸੁਇਸ ਅਤੇ ਬੈਂਕ ਆਫ਼ ਅਮਰੀਕਾ ਨੂੰ ਆਈ. ਪੀ. ਓ. ਦੇ ਪ੍ਰਬੰਧਨ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਹੈ। ਉੱਥੇ ਹੀ, ਈ-ਕਾਮਰਸ ਬਿਊਟੀ ਰਿਟੇਲਰ ਨਾਇਕਾ ਅਤੇ ਆਨਲਾਈਨ ਬੀਮਾ ਕੰਪਨੀ ਪਾਲਿਸੀ ਬਾਜ਼ਾਰ ਵੀ ਆਈ. ਪੀ. ਓ. ਪੇਸ਼ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਤੋਂ ਪਹਿਲਾਂ ਹਾਲ ਹੀ ਵਿਚ ਨਜ਼ਾਰਾ ਟੈਕਨਾਲੋਜੀਜ਼ ਅਤੇ ਈਜ਼ ਮਾਈ ਟ੍ਰਿਪ ਵਰਗੇ ਸਟਾਰਟਅਪ ਦੀ ਲਿਸਟਿੰਗ ਬਾਜ਼ਾਰ ਵਿਚ ਹੋਈ ਸੀ।
ਇਹ ਵੀ ਪੜ੍ਹੋ- ਸਪਾਈਸ ਜੈੱਟ ਵੱਲੋਂ ਵੱਡੀ ਰਾਹਤ, ਟਿਕਟ ਰੱਦ ਕਰਾਉਣ ਦੀ ਨਹੀਂ ਪਵੇਗੀ ਲੋੜ
►ਜ਼ੋਮੈਟੋ ਦੀ ਆਈ. ਪੀ. ਓ. ਦੀ ਤਿਆਰੀ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਕੱਪੜੇ ਦੀ ਮੰਗ ਨੂੰ ਪ੍ਰਭਾਵਿਤ ਕਰ ਸਕਦੀ ਹੈ ਕੋਰੋਨਾ ਦੀ ਦੂਜੀ ਲਹਿਰ
NEXT STORY