ਨਵੀਂ ਦਿੱਲੀ-ਆਨਲਾਈਨ ਆਰਡਰ 'ਤੇ ਡਿਲਿਵਰੀ ਕਰਨ ਵਾਲੀ ਕੰਪਨੀ ਜ਼ੋਮੈਟੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਸੰਕਟ ਕਾਰਣ ਕੰਪਨੀ ਨੇ 13 ਫੀਸਦੀ ਕੰਮ ਕਰਨ ਵਾਲਿਆਂ ਨੂੰ ਨੌਕਰੀ ਤੋਂ ਕੱਢਣ ਦਾ ਫੈਸਲਾ ਕੀਤਾ ਹੈ। ਇਸ ਕੰਪਨੀ 'ਚ ਵੱਖ-ਵੱਖ ਰੋਲਸ 'ਚ ਕਰੀਬ 4 ਹਜ਼ਾਰ ਕਰਮਚਾਰੀ ਕੰਮ ਕਰਦੇ ਹਨ। ਜ਼ੋਮੈਟੋ ਦੇ ਫਾਊਂਡਰ ਦੀਪਿੰਦਰ ਗੋਇਲ ਨੇ ਬਲਾਗ ਪੋਸਟ ਰਾਹੀਂ ਕਿਹਾ ਕਿ ਪਿਛਲੇ ਦੋ ਮਹੀਨਿਆਂ 'ਚ ਕੰਪਨੀ ਦੇ ਵਪਾਰ 'ਚ ਬਹੁਤ ਜ਼ਿਆਦਾ ਬਦਲਾਅ ਆਇਆ ਹੈ। ਕਈ ਬਦਲਾਅ ਅਜਿਹੇ ਵੀ ਹਨ ਜਿਸ ਨਾਲ ਨਵੇਂ ਟ੍ਰੈਂਡ ਦੀ ਸ਼ੁਰੂਆਤ ਹੋਵੇਗੀ।
ਹਾਲਾਤ ਬਦਲਣ ਕਾਰਣ ਕੰਪਨੀ ਲਈ ਇਨੇ ਜ਼ਿਆਦਾ ਕਰਮਚਾਰੀਆਂ ਨੂੰ ਜਾਰੀ ਰੱਖਣਾ ਚੁਣੌਤੀਪੂਰਣ ਹੋ ਗਿਆ ਹੈ। ਜਿਨ੍ਹਾਂ ਲੋਕਾਂ ਨੂੰ ਕੰਪਨੀ ਨੇ ਨੌਕਰੀ ਤੋਂ ਕੱਢ ਦਾ ਫੈਸਲਾ ਕੀਤਾ ਹੈ, ਉਨ੍ਹਾਂ ਨੂੰ ਡੀਲਰਸ਼ਿਪ ਵੱਲੋਂ ਅਗਲੇ 24 ਘੰਟਿਆਂ 'ਚ ਜ਼ੂਮ ਕਾਲ 'ਤੇ ਇਸ ਦੀ ਜਾਣਕਾਰੀ ਦਿੱਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਸੀ.ਓ.ਓ. ਅਤੇ ਕੋ-ਫਾਊਂਡਰ ਗੌਰਵ ਗੁਪਤਾ, ਫੂਡ ਡਿਲਿਵਰੀ ਸੀ.ਈ.ਓ. ਮੋਹਿਤ ਗੁਪਤਾ ਜ਼ੂਮ ਕਾਲ ਰਾਹੀਂ ਉਨ੍ਹਾਂ ਕਰਮਚਾਰੀਆਂ ਨਾਲ ਗੱਲ ਕਰਨਗੇ, ਜਿਨ੍ਹਾਂ ਨੂੰ ਕੱਢਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਨੂੰ ਕੰਪਨੀ ਵੱਲੋਂ ਨੌਕਰੀ ਲੱਭਣ 'ਚ ਮਦਦ ਦੀ ਪੇਸ਼ਕਸ਼ ਕੀਤੀ ਜਾਵੇਗੀ। ਦੀਪਿੰਦਰ ਗੋਇਲ ਨੇ ਕਿਹਾ ਕਿ ਜਿਨ੍ਹਾਂ ਕਰਮਚਾਰੀਆਂ ਲਈ ਫਿਲਹਾਲ ਜ਼ੋਮੈਟੋ 'ਚ ਕੰਮ ਨਹੀਂ ਹੈ, ਉਨ੍ਹਾਂ ਨੂੰ ਅਗਲੇ 6 ਮਹੀਨਿਆਂ ਤਕ 50 ਫੀਸਦੀ ਤਨਖਾਹ ਮਿਲਦੀ ਰਹੇਗੀ।
ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 4.235 ਅਰਬ ਡਾਲਰ ਵਧ ਕੇ 485.31 ਅਰਬ ਡਾਲਰ 'ਤੇ ਪੁੱਜਾ
NEXT STORY