ਨਵੀਂ ਦਿੱਲੀ (ਭਾਸ਼ਾ) - ਭਾਰਤ ਵਿਸ਼ਵ ਵਪਾਰ ਸੰਗਠਨ (ਡਬਲਯੂ. ਟੀ. ਓ.) ’ਚ ਖੰਡ ਵਿਵਾਦ ਨੂੰ ਸੁਲਝਾਉਣ ਲਈ ਬ੍ਰਾਜ਼ੀਲ ਨਾਲ ਗੱਲਬਾਤ ਕਰ ਰਿਹਾ ਹੈ। ਸਰਕਾਰੀ ਸੂਤਰਾਂ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵਣਜ ਮੰਤਰਾਲਾ ਇਸ ਲਈ ਸਬੰਧਤ ਵਿਭਾਗਾਂ ਦੇ ਨਾਲ ਤਾਲਮੇਲ ਕਰ ਰਿਹਾ ਹੈ।
ਇਹ ਵੀ ਪੜ੍ਹੋ : ਸੈਟੇਲਾਈਟ ਸਪੈਕਟ੍ਰਮ ਲਈ ਮਸਕ, ਟਾਟਾ, ਮਿੱਤਲ ਅਤੇ ਐਮਾਜ਼ੋਨ ਇਕ ਪਾਸੇ, ਅੰਬਾਨੀ ਦੂਜੇ ਪਾਸੇ
ਉਨ੍ਹਾਂ ਕਿਹਾ ਕਿ ਭਾਰਤ ਜਿਨੇਵਾ ਸਥਿਤ ਡਬਲਯੂ. ਟੀ. ਓ. ’ਚ ਖੰਡ ਵਿਵਾਦ ਦੇ ਹੋਰ ਸ਼ਿਕਾਇਤਕਰਤਾਵਾਂ ਦੇ ਨਾਲ ਵੀ ਗੱਲਬਾਤ ਕਰ ਰਿਹਾ ਹੈ। ਬ੍ਰਾਜ਼ੀਲ, ਆਸਟਰੇਲੀਆ ਅਤੇ ਗਵਾਟੇਮਾਲਾ ਨੇ 2019 ਵਿਚ ਡਬਲਯੂ. ਟੀ. ਓ. ਵਿਚ ਸ਼ਿਕਾਇਤ ਕਰ ਕਿਹਾ ਸੀ ਕਿ ਭਾਰਤ ਦੁਆਰਾ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਖੰਡ ਸਬਸਿਡੀ ਕੌਮਾਂਤਰੀ ਵਪਾਰ ਨਿਯਮਾਂ ਖਿਲਾਫ ਹੈ। ਪੂਰੇ ਘਟਨਾਕ੍ਰਾਮ ਤੋਂ ਜਾਣੂ ਇਕ ਸੂਤਰ ਨੇ ਕਿਹਾ ਕਿ ਵਣਜ ਮੰਤਰਾਲਾ ਸੰਭਾਵਿਕ ਬਦਲਾਂ ਉੱਤੇ ਪੁੱਜਣ ਲਈ ਸਾਰੇ ਸਬੰਧਤ ਮੰਤਰਾਲਿਆਂ ਨਾਲ ਤਾਲਮੇਲ ਕਰ ਰਿਹਾ ਹੈ। ਧਿਆਨਯੋਗ ਹੈ ਕਿ 14 ਦਸੰਬਰ, 2021 ਨੂੰ ਡਬਲਯੂ. ਟੀ. ਓ. ਦੇ ਵਿਵਾਦ ਨਿਪਟਾਨ ਪੈਨਲ ਨੇ ਕਿਹਾ ਸੀ ਕਿ ਖੰਡ ਸੈਕਟਰ ਲਈ ਭਾਰਤ ਦੁਆਰਾ ਦਿੱਤੀ ਜਾਣ ਵਾਲੀ ਸਬਸਿਡੀ ਕੌਮਾਂਤਰੀ ਵਪਾਰ ਮਾਪਦੰਡਾਂ ਦੇ ਨਾਲ ਮੇਲ ਨਹੀਂ ਖਾਂਦੇ ਹਨ। ਭਾਰਤ ਨੇ ਇਸ ਫੈਸਲੇ ਖਿਲਾਫ ਡਬਲਯੂ. ਟੀ. ਓ. ਦੇ ਅਪੀਲੀਏ ਬਾਡੀਜ਼ ’ਚ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਜੁਲਾਈ ਮਹੀਨੇ ਕੁੱਲ 15 ਦਿਨ ਬੰਦ ਰਹਿਣ ਵਾਲੇ ਹਨ ਬੈਂਕ, RBI ਨੇ ਜਾਰੀ ਕੀਤੀ ਛੁੱਟੀਆਂ ਦੀ ਸੂਚੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਆਮਦਨ ਦੀ ਰਿਪੋਰਟ ਪੇਸ਼ ਕਰ 2021-22 ਦੇ ਆਡਿਟ ਨਤੀਜਿਆਂ ਦਾ ਐਲਾਨ ਕਰੇਗਾ Byju’s
NEXT STORY