ਨਵੀਂ ਦਿੱਲੀ - ਜੁਲਾਈ ਦਾ ਮਹੀਨਾ ਸ਼ੁਰੂ ਹੋਣ 'ਚ ਬੱਸ ਕੁਝ ਦਿਨ ਹੀ ਬਾਕੀ ਰਹਿ ਗਏ ਹਨ। ਜੁਲਾਈ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਜੇਕਰ ਤੁਸੀਂ ਵੀ ਜੁਲਾਈ ਮਹੀਨੇ 'ਚ ਕੋਈ ਖਾਸ ਕੰਮ ਕਰਵਾਉਣਾ ਦੀ ਯੋਜਨਾ ਬਣਾ ਰਹੇ ਹੋ ਤਾਂ ਬੈਂਕ ਜਾਣ ਤੋਂ ਪਹਿਲਾਂ ਛੁੱਟੀਆਂ ਦੀ ਸੂਚੀ ਬਾਰੇ ਜ਼ਰੂਰ ਜਾਣ ਲਓ। ਤਾਂ ਜੋ ਗਰਮੀ ਦੇ ਮੌਸਮ ਵਿਚ ਤੁਹਾਨੂੰ ਪਰੇਸ਼ਾਨ ਨਾ ਹੋਣਾ ਪਵੇ।
ਜੁਲਾਈ 2023 ਵਿੱਚ ਐਤਵਾਰ ਦੀਆਂ ਛੁੱਟੀਆਂ ਤੋਂ ਇਲਾਵਾ ਦੂਜੇ ਅਤੇ ਚੌਥੇ ਸ਼ਨੀਵਾਰ ਦੀਆਂ ਛੁੱਟੀਆਂ ਹੋਣਗੀਆਂ। ਜੁਲਾਈ ਮਹੀਨੇ 'ਚ ਬੈਂਕ 15 ਦਿਨ ਬੰਦ ਰਹਿਣਗੇ। ਜ਼ਿਕਰਯੋਗ ਹੈ ਕਿ ਸਾਰੇ ਸੂਬਿਆਂ ਵਿੱਚ ਸਾਰੇ ਬੈਂਕ 15 ਦਿਨਾਂ ਲਈ ਬੰਦ ਨਹੀਂ ਰਹਿਣ ਵਾਲੇ ਹਨ। ਵੱਖ-ਵੱਖ ਸੂਬਿਆਂ ਦੀਆਂ ਛੁੱਟੀਆਂ ਉਨ੍ਹਾਂ ਦੇ ਸਥਾਨਕ ਤਿਉਹਾਰਾਂ ਦੇ ਮੱਦੇਨਜ਼ਰ ਨਿਰਧਾਰਤ ਕੀਤੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ : ਅਮਰੀਕਾ ਵਿਚ ਅਡਾਨੀ ਦੇ ਵੱਡੇ ਸ਼ੇਅਰਹੋਲਡਰਸ ਤੋਂ ਪੁੱਛਗਿੱਛ, ਖ਼ਬਰ ਆਉਂਦੇ ਹੀ 52000 ਕਰੋੜ ਸੁਆਹ
ਜੁਲਾਈ 2023 ਛੁੱਟੀਆਂ ਦੀ ਸੂਚੀ
2 ਜੁਲਾਈ 2023: ਐਤਵਾਰ ਦੀ ਛੁੱਟੀ
5 ਜੁਲਾਈ 2023: ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਨਮ ਦਿਹਾੜੇ ਕਾਰਨ ਜੰਮੂ-ਕਸ਼ਮੀਰ ਵਿਚ ਬੈਂਕ ਬੰਦ
6 ਜੁਲਾਈ 2023: MHIP ਦਿਵਸ ਦੇ ਕਾਰਨ (ਮਿਜ਼ੋਰਮ) ਵਿਚ ਬੈਂਕ ਬੰਦ ਰਹਿਣਗੇ
8 ਜੁਲਾਈ 2023: ਦੂਜੇ ਸ਼ਨੀਵਾਰ ਦੀ ਛੁੱਟੀ
9 ਜੁਲਾਈ 2023: ਐਤਵਾਰ ਦੀ ਛੁੱਟੀ
11 ਜੁਲਾਈ 2023: ਕੇਰ ਪੂਜਾ ਦੇ ਕਾਰਨ (ਤ੍ਰਿਪੁਰਾ) ਵਿਚ ਬੈਂਕ ਛੁੱਟੀ
13 ਜੁਲਾਈ 2023: ਭਾਨੂ ਜਯੰਤੀ ਛੁੱਟੀ (ਸਿੱਕਮ)
16 ਜੁਲਾਈ 2023: ਐਤਵਾਰ
17 ਜੁਲਾਈ 2023: ਮੇਘਾਲਿਆ ਵਿੱਚ ਸਿੰਗ ਡੇ ਕਾਰਨ ਬੈਂਕ ਛੁੱਟੀ
21 ਜੁਲਾਈ 2023 : ਤਸ਼ੇ ਜੀ ਕਾਰਨ ਗੰਗਟੋਕ ਵਿਚ ਬੈਂਕਾਂ ਦੀ ਹੋਵੇਗੀ ਛੁੱਟੀ
22 ਜੁਲਾਈ 2023: ਮਹੀਨੇ ਦਾ ਚੌਥਾ ਸ਼ਨੀਵਾਰ
23 ਜੁਲਾਈ 2023: ਐਤਵਾਰ
29 ਜੁਲਾਈ 2023: ਮੁਹੱਰਮ ਦੀ ਛੁੱਟੀ
30 ਜੁਲਾਈ 2023: ਐਤਵਾਰ ਦੀ ਛੁੱਟੀ
31 ਜੁਲਾਈ 2023: ਸ਼ਹੀਦੀ ਦਿਹਾੜਾ ਸ਼ਹੀਦ ਉਧਮ ਸਿੰਘ ਜੀ(ਹਰਿਆਣਾ ਅਤੇ ਪੰਜਾਬ ਵਿੱਚ ਛੁੱਟੀ)
ਇਹ ਵੀ ਪੜ੍ਹੋ : ਮਸਕ ਅਤੇ ਅੰਬਾਨੀ ਦਰਮਿਆਨ ਛਿੜੇਗੀ ‘ਜੰਗ’! ਭਾਰਤ ਆਉਣ ਲਈ ਬੇਤਾਬ ਸਟਾਰਲਿੰਕ ਇੰਟਰਨੈੱਟ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਕਿਹਾ ਹੈ ਕਿ ਜੁਲਾਈ ਮਹੀਨੇ ਵਿੱਚ 15 ਦਿਨ ਛੁੱਟੀਆਂ ਹੋਣਗੀਆਂ, ਇਸ ਲਈ ਆਪਣੇ ਜ਼ਰੂਰੀ ਕੰਮ ਜਲਦੀ ਪੂਰੇ ਕਰੋ। 31 ਜੁਲਾਈ ਨੂੰ ਹਰਿਆਣਾ ਅਤੇ ਪੰਜਾਬ ਸ਼ਹੀਦੀ ਦਿਵਸ ਦੇ ਵਿਸ਼ੇਸ਼ ਮੌਕੇ 'ਤੇ ਛੁੱਟੀ ਰਹੇਗੀ। 17 ਜੁਲਾਈ ਨੂੰ ਯੂ ਤਿਰੋਤ ਸਿੰਗ ਦਿਵਸ 'ਤੇ ਮੇਘਾਲਿਆ 'ਚ ਛੁੱਟੀ ਹੋਵੇਗੀ। ਜੇਕਰ ਤੁਹਾਡੇ ਕੋਲ ਜੁਲਾਈ ਦੇ ਮਹੀਨੇ ਵਿੱਚ ਕੋਈ ਜ਼ਰੂਰੀ ਕੰਮ ਹੈ, ਤਾਂ ਤੁਹਾਨੂੰ ਉਸ ਨੂੰ ਜੂਨ ਦੇ ਮਹੀਨੇ ਵਿੱਚ ਹੀ ਪੂਰਾ ਕਰ ਲੈਣਾ ਚਾਹੀਦਾ ਹੈ। ਇਸਦੇ ਲਈ, ਤੁਹਾਨੂੰ ਆਰਬੀਆਈ ਦੁਆਰਾ ਜਾਰੀ ਛੁੱਟੀਆਂ ਦੀ ਸੂਚੀ ਦੇਖਣੀ ਚਾਹੀਦੀ ਹੈ, ਫਿਰ ਆਪਣੇ ਬੈਂਕ ਵਿੱਚ ਜਾਓ ਅਤੇ ਬੈਂਕ ਨਾਲ ਸਬੰਧਤ ਜ਼ਰੂਰੀ ਕੰਮ ਪੂਰੇ ਕਰੋ।
ਆਨਲਾਈਨ ਬੈਂਕਿੰਗ ਜ਼ਰੀਏ ਹੋ ਸਕਣਗੇ
ਬੈਂਕਾਂ ਦੇ ਬੰਦ ਹੋਣ ਤੋਂ ਬਾਅਦ ਵੀ ਗਾਹਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਛੁੱਟੀ ਵਾਲੇ ਦਿਨ ਵੀ ਲੋਕ ਆਪਣੇ ਸਾਰੇ ਕੰਮ ਆਨਲਾਈਨ ਬੈਂਕਿੰਗ ਦੀ ਮਦਦ ਨਾਲ ਕਰ ਸਕਦੇ ਹਨ। ਇਸ ਲਈ ਤੁਸੀਂ ਛੁੱਟੀ ਵਾਲੇ ਦਿਨ ਵੀ ਘਰ ਬੈਠੇ ਹੀ ਬੈਂਕਿੰਗ ਦੇ ਕਈ ਕੰਮ ਕਰ ਸਕਦੇ ਹੋ।
ਇਹ ਵੀ ਪੜ੍ਹੋ : PM ਮੋਦੀ ਲਈ ਵ੍ਹਾਈਟ ਹਾਊਸ 'ਚ ਖ਼ਾਸ ਡਿਨਰ... ਸੁੰਦਰ ਪਿਚਾਈ-ਟਿਮ ਕੁੱਕ ਤੋਂ ਲੈ ਕੇ ਮੁਕੇਸ਼ ਅੰਬਾਨੀ ਹੋਏ ਸ਼ਾਮਿਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
RBI ਗਵਰਨਰ ਨੇ 2000 ਰੁਪਏ ਦੇ ਨੋਟ 'ਤੇ ਦਿੱਤੀ ਅਹਿਮ ਅਪਡੇਟ, ਹੁਣ ਤੱਕ ਬੈਂਕਾਂ 'ਚ ਆਏ ਇੰਨੇ ਨੋਟ
NEXT STORY