ਚੰਡੀਗੜ੍ਹ (ਨਿਆਮੀਆਂ)-ਰਮੇਸ਼ ਕੁਮਾਰ ਠਾਕੁਰ ਨੇ ਦੇਸ਼ ਭਗਤ ਗਲੋਬਲ ਸਕੂਲ ਦੇ ਨਵੇਂ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ ਲਿਆ ਹੈ। ਕੁਮਾਰ ਪਟਿਆਲਾ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦਾ ਸਿੱਖਿਆ ਦੇ ਖੇਤਰ ਵਿਚ 30 ਸਾਲ ਦਾ ਤਜਰਬਾ ਹੈ। ਦੇਸ਼ ਭਗਤ ਗਲੋਬਲ ਸਕੂਲ ਵਿਚ ਆਉਣ ਤੋਂ ਪਹਿਲਾਂ ਉਹ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਪਾਤਡ਼ਾਂ ਵਿਚ ਪ੍ਰਿੰਸੀਪਲ ਸਨ। ਦੇਸ਼ ਭਗਤ ਗਲੋਬਲ ਸਕੂਲ ਦੇ ਚੇਅਰਮੈਨ ਡਾ. ਜ਼ੋਰਾ ਸਿੰਘ ਅਤੇ ਵਾਈਸ ਚੇਅਰਪਰਸਨ ਡਾ. ਤੇਜਿੰਦਰ ਕੌਰ ਨੇ ਮਿਸ. ਰਮੇਸ਼ ਕੁਮਾਰ ਠਾਕੁਰ ਨੂੰ ਸਕੂਲ ਤੇ ਨਵੇਂ ਪ੍ਰਿੰਸੀਪਲ ਬਣਨ ’ਤੇ ਸ਼ੁਭਕਾਮਨਾਵਾਂ ਦਿੱਤੀਆਂ। ਮਿਸ ਕੁਮਾਰ ਨੇ ਸਕੂਲ ਬਾਰੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਦੇਸ਼ ਭਗਤ ਗਲੋਬਲ ਸਕੂਲ ਵਿਚ ਸਾਰੀਆਂ ਆਧੁਨਿਕ ਸਹੂਲਤਾਂ ਮੌਜੂਦ ਹਨ, ਜੋ ਕਿ ਵਿਦਿਆਰਥੀਆਂ ਦੇ ਬੌîਧਿਕ ਤੇ ਸਿੱਖਿਅਕ ਵਿਕਾਸ ਲਈ ਲੋਡ਼ਵੰਦ ਹਨ, ਅਸੀਂ ਸਭ ਮਿਲ ਕੇ ਸਕੂਲ ਨੂੰ ਨਵੀਆਂ ਸਿਖਰਾਂ ’ਤੇ ਪਹੁੰਚਾਉਣ ਲਈ ਵਚਨਬੱਧ ਹੋ ਕੇ ਕੰਮ ਕਰਾਂਗੇ।
ਬਾਜ਼ਾਰਾਂ ’ਚ ਪਟਾਕੇ ਵੇਚਣ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ : ਮਨਫੂਲ ਸਿੰਘ
NEXT STORY