ਚੰਡੀਗੜ੍ਹ (ਗਰਗ, ਬੰਗਡ਼) - ਸਮਰਾਲਾ ਪੁਲਸ ਵਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਹੈਰੋਇਨ ਸਮੇਤ ਇਕ ਨਾਈਜੀਰੀਅਨ ਨੂੰ ਕਾਬੂ ਕੀਤੇ ਜਾਣ ਦਾ ਪਤਾ ਲੱਗਿਆ ਹੈ। ਪੁਲਸ ਜ਼ਿਲਾ ਮੁਖੀ ਧਰੁਵ ਦਹੀਆ ਨੇ ਦੱਸਿਆ ਕਿ ਪੁਲਸ ਪਾਰਟੀ ਵਲੋਂ ਚੌਕੀ ਬਰਧਾਲਾ ਦੇ ਸਾਹਮਣੇ ਨਾਕਾਬੰਦੀ ਕਰਕੇ ਸ਼ੱਕੀ ਵਹੀਕਲਾਂ ਤੇ ਪੁਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਇਕ ਮੋਨਾ ਵਿਅਕਤੀ ਰੰਗ ਕਾਲਾ ਜੋ ਖੰਨਾ ਸਾਈਡ ਵਲੋਂ ਆ ਰਹੀ ਬੱਸ ’ਚੋਂ ਉਤਰਕੇ ਬੱਸ ਸਟੈਂਡ ਬਰਧਾਲਾ ਤੋਂ ਸਮਰਾਲਾ ਸਾਈਡ ਵੱਲ ਨੂੰ ਤੁਰਿਆ ਆ ਰਿਹਾ ਸੀ ਤਾਂ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਤੁਰੰਤ ਪਿੱਛੇ ਨੂੰ ਮੁਡ਼ਨ ਲੱਗਾ ਤਾਂ ਪੁਲ੍ਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਰੋਕ ਕੇ ਨਾਮ-ਪਤਾ ਪੁੱਛਿਆ, ਜਿਸਨੇ ਆਪਣਾ ਨਾਮ ਜੋਹਨ ਅੋਕੀਚੂ ਪੁੱਤਰ ਅੋਕੀਚੂ ਵਾਸੀ ਇਹਾਲਾ ਅੰਨਬਰਾ ਨਾਈਜੀਰੀਆ ਹਾਲ ਵਾਸੀ ਚੰਦਨ ਵਿਹਾਰ ਥਾਣਾ ਚੰਦਨ ਵਿਹਾਰ ਦਿੱਲੀ ਦੱਸਿਆ। ਮੌਕੇ ’ਤੇ ਤਲਾਸ਼ੀ ਦੌਰਾਨ ਉਸਦੇ ਮੋਢਿਆ ’ਤੇ ਪਾਏ ਕਾਲ਼ੇ ਰੰਗ ਦੇ ਪਿੱਠੂ ਬੈਗ ’ਚੋਂ ਮੋਮੀ ਲਿਫਾਫੇ ਵਿਚ ਲਪੇਟੀ 900 ਗ੍ਰਾਮ ਹੈਰੋਇਨ ਬਰਾਮਦ ਹੋਈ। ਉਕਤ ਦੋਸ਼ੀ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਕੋਰਟ ਕੰਪਲੈਕਸ ਵਿਚ ਵਕੀਲਾਂ ਦੀ ਪਾਰਕਿੰਗ ਦਾ ਨਿਗਮ ਦੇ ਮੇਅਰ ਵਲੋਂ ਉਦਘਾਟਨ
NEXT STORY