ਚੰਡੀਗੜ੍ਹ (ਕੁਲਦੀਪ)-ਸੈਕਟਰ-76 ਸਥਿਤ ਜੁਡੀਸ਼ੀਅਲ ਕੋਰਟ ਕੰਪਲੈਕਸ ਵਿਚ ਵਕੀਲਾਂ ਲਈ ਪਾਰਕਿੰਗ ਦਾ ਉਦਘਾਟਨ ਨਗਰ ਨਿਗਮ ਮੋਹਾਲੀ ਦੇ ਮੇਅਰ ਕੁਲਵੰਤ ਸਿੰਘ ਵਲੋਂ ਕੀਤਾ ਗਿਆ। ਇਸ ਮੌਕੇ ਜ਼ਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਹਰਦੀਪ ਦੀਵਾਨਾ ਦੀ ਪ੍ਰਧਾਨਗੀ ਵਿਚ ਬਾਰ ਰੂਮ ਵਿਚ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਮੇਅਰ ਕੁਲਵੰਤ ਸਿੰਘ ਦਾ ਫੁੱਲਾਂ ਦੇ ਬੁੱਕੇ ਨਾਲ ਸਵਾਗਤ ਕੀਤਾ। ਉਨ੍ਹਾਂ ਐਸੋਸੀਏਸ਼ਨ ਨੂੰ ਵਿੱਤੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ। ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਹਰਦੀਪ ਦੀਵਾਨਾ ਨੇ ਕਿਹਾ ਕਿ ਮੋਹਾਲੀ ਅਦਾਲਤ ਵਿਚ ਕੰਮਕਾਜ ਕਰਨ ਵਾਲੇ ਵਕੀਲਾਂ ਲਈ ਕਾਫ਼ੀ ਦੇਰ ਤੋਂ ਪਾਰਕਿੰਗ ਦੀ ਸਮੱਸਿਆ ਚੱਲ ਰਹੀ ਸੀ, ਜੋ ਕਿ ਹੁਣ ਪਾਰਕਿੰਗ ਸ਼ੁਰੂ ਹੋਣ ਨਾਲ ਹੱਲ ਹੋ ਗਈ ਹੈ। ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਲਲਿਤ ਸੂਦ, ਦਮਨਜੀਤ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ਢਿੱਲੋਂ, ਪਰਮਜੀਤ ਸਿੰਘ ਹੈਪੀ, ਆਰ. ਏ. ਸੁਮਨ, ਐੱਚ. ਐੱਸ. ਪੰਨੂ, ਕਰਨੈਲ ਸਿੰਘ ਬੈਦਵਾਣ, ਅਜੀਤ ਸਿੰਘ ਲਾਇਲਪੁਰੀ, ਮੈਡਮ ਰਵਿੰਦਰ ਕੌਰ, ਅਮਨਦੀਪ ਕੌਰ ਸੋਹੀ ਆਦਿ ਵੀ ਹਾਜ਼ਰ ਸਨ।
ਸਿਹਤ ਵਿਭਾਗ ਦੀ ਟੀਮ ਨੇ ਲਏ ਮਠਿਆਈਆਂ ਦੇ ਸੈਂਪਲ
NEXT STORY