ਚੰਡੀਗੜ੍ਹ (ਕੁਲਦੀਪ) : ਦੋ ਦਿਨ ਪਹਿਲਾਂ ਲਖਨੌਰ-ਲਾਂਡਰਾਂ ਰੋਡ ’ਤੇ ਬੀ. ਐੱਸ. ਐੱਫ. ਕੈਂਪ ਦੇ ਸਾਹਮਣੇ ਸਥਿਤ ਫਰਨੀਚਰ ਮਾਰਕੀਟ ਦੇ ਅੱਗ ਲੱਗ ਕੇ ਤਬਾਹ ਹੋਣ ਤੋਂ ਬਾਅਦ ਹੁਣ ਗਮਾਡਾ ਨੇ ਵੀ ਇਸ ਮਾਰਕੀਟ ਨੂੰ ਪੱਕੇ ਤੌਰ ’ਤੇ ਬੰਦ ਕਰਨ ਲਈ ਕਮਰ ਕੱਸ ਲਈ ਹੈ। ਭਾਵੇਂ ਹੀ ਇਸ ਮਾਰਕੀਟ ਨੂੰ ਗਮਾਡਾ ਵਲੋਂ ਸਮੇਂ-ਸਮੇਂ ’ਤੇ ਨੋਟਿਸ ਭੇਜੇ ਜਾਂਦੇ ਰਹੇ ਹਨ ਪਰ ਦੁਕਾਨਦਾਰਾਂ ਦਾ ਕਰੋਡ਼ਾਂ ਰੁਪਏ ਦਾ ਸਾਮਾਨ ਦੁਕਾਨਾਂ ਵਿਚ ਪਿਆ ਹੋਣ ਕਾਰਨ ਤੇ ਦੁਕਾਨਦਾਰਾਂ ਦੇ ਵਿਰੋਧ ਕਾਰਨ ਗਮਾਡਾ ਲਈ ਇਸ ਮਾਰਕੀਟ ਨੂੰ ਇਥੋਂ ਹਟਾਉਣਾ ਕਾਫ਼ੀ ਮੁਸ਼ਕਲ ਕੰਮ ਸੀ।
ਗਮਾਡਾ ਦੇ ਅਹਿਮ ਸੂਤਰਾਂ ਦੀ ਮੰਨੀਏ ਤਾਂ ਹੁਣ ਮਾਰਕੀਟ ਸੜ ਕੇ ਸੁਅਾਹ ਹੋਣ ਤੋਂ ਬਾਅਦ ਗਮਾਡਾ ਨਹੀਂ ਚਾਹੁੰਦਾ ਕਿ ਇਥੇ ਫਿਰ ਫਰਨੀਚਰ ਮਾਰਕੀਟ ਆਬਾਦ ਹੋਵੇ। ਗਮਾਡਾ ਦਾ ਕਹਿਣਾ ਹੈ ਕਿ ਇਹ ਜ਼ਮੀਨ ਗਮਾਡਾ ਵਲੋਂ ਐਕਵਾਇਰ ਕੀਤੀ ਹੋਈ ਜ਼ਮੀਨ ਹੈ ਤੇ ਇਥੇ ਫਰਨੀਚਰ ਮਾਰਕੀਟ ਨਾਜਾਇਜ਼ ਤੌਰ ’ਤੇ ਬਣੀ ਹੋਈ ਸੀ। ਗਮਾਡਾ ਨੂੰ ਪਤਾ ਲੱਗਾ ਕਿ ਕੁਝ ਦੁਕਾਨਦਾਰਾਂ ਨੇ ਫਿਰ ਉਥੇ ਆਪਣੀਅਾਂ ਦੁਕਾਨਾਂ ਬਣਾਉਣੀਅਾਂ ਸ਼ੁਰੂ ਕਰ ਦਿੱਤੀਆਂ ਹਨ ਤਾਂ ਬੁੱਧਵਾਰ ਨੂੰ ਛੁੱਟੀ ਵਾਲੇ ਦਿਨ ਵੀ ਗਮਾਡਾ ਦੇ ਇਨਫੋਰਸਮੈਂਟ ਵਿੰਗ ਦੀ ਟੀਮ ਮਾਰਕੀਟ ਵਿਚ ਪਹੁੰਚ ਗਈ।
ਟੀਮ ਨੇ ਨਾਜਾਇਜ਼ ਕਬਜ਼ੇ ਕਰ ਰਹੇ ਦੁਕਾਨਦਾਰਾਂ ਨੂੰ ਰੋਕ ਦਿੱਤਾ ਤੇ ਆਪਣਾ ਸਾਮਾਨ ਬਾਹਰ ਕੱਢਣ ਲਈ ਕਿਹਾ। ਕੈਬਨਿਟ ਮੰਤਰੀ ਸਿੱਧੂ ਲਈ ਵੀ ਫੈਸਲੇ ਦੀ ਘਡ਼ੀ ਉਕਤ ਫਰਨੀਚਰ ਮਾਰਕੀਟ ਨੂੰ ਅੱਗ ਲੱਗਣ ਵਾਲੇ ਦਿਨ ਹਲਕਾ ਮੋਹਾਲੀ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੌਕੇ ’ਤੇ ਪਹੁੰਚ ਕੇ ਦੁਕਾਨਦਾਰਾਂ ਨੂੰ ਇਸ ਦੁੱਖ ਦੀ ਘਡ਼ੀ ਵਿਚ ਉਨ੍ਹਾਂ ਦੇ ਨਾਲ ਖਡ਼੍ਹੇ ਹੋਣ ਦਾ ਭਰੋਸਾ ਦਿੱਤਾ ਸੀ। ਬੁੱਧਵਾਰ ਨੂੰ ਜਦੋਂ ਗਮਾਡਾ ਦੀ ਟੀਮ ਨਾਜਾਇਜ਼ ਕਬਜ਼ੇ ਰੋਕਣ ਪਹੁੰਚ ਗਈ ਤਾਂ ਦੁਕਾਨਦਾਰਾਂ ਨੇ ਮੰਤਰੀ ਸਿੱਧੂ ਨੂੰ ਫੋਨ ’ਤੇ ਜਾਣੂ ਕਰਵਾਇਆ ਤੇ ਗਮਾਡਾ ਦੀ ਕਾਰਵਾਈ ਨੂੰ ਰੋਕਣ ਦੀ ਮੰਗ ਕੀਤੀ।
ਦੁਕਾਨਦਾਰ ਭਾਈ ਹਰਿੰਦਰ ਸਿੰਘ ਚੁੰਨੀਮਾਜਰਾ ਨੇ ਦੱਸਿਆ ਕਿ ਸਿੱਧੂ ਨੇ ਕਿਹਾ ਕਿ ਉਹ ਇਸ ਸਮੇਂ ਮਹਾਰਾਸ਼ਟਰ ਵਿਚ ਹੈ ਤੇ ਉਹ ਕਿਸੇ ਹੋਰ ਵਿਅਕਤੀ ਦੀ ਡਿਊਟੀ ਲਾਉਂਦੇ ਹਨ ਪਰ ਉਸ ਤੋਂ ਬਾਅਦ ਸਿੱਧੂ ਨਾਲ ਕੋਈ ਵਿਅਕਤੀ ਮੌਕੇ ’ਤੇ ਨਹੀਂ ਪਹੁੰਚਿਆ। ਲੋਕ ਇਨਸਾਫ ਪਾਰਟੀ ਤੋਂ ਵੀ ਇਨਸਾਫ ਦੀ ਗੁਹਾਰ ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀਆਂ ਦੁਕਾਨਾਂ ਦੀ ਹੋਈ ਤਬਾਹੀ ਤੋਂ ਬਾਅਦ ਮਾਰਕੀਟ ਨੂੰ ਫਿਰ ਆਬਾਦ ਕਰਨ ਲਈ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਨਾਲ ਵੀ ਫੋਨ ’ਤੇ ਗੱਲਬਾਤ ਕੀਤੀ, ਜਿਨ੍ਹਾਂ ਨੇ ਉਨ੍ਹਾਂ ਨੂੰ ਆਪਣੇ ਦਫਤਰ ਬੁਲਾਇਆ ਹੈ। ਹੁਣ ਉਨ੍ਹਾਂ ਦੇ ਦਫਤਰ ਜਾ ਕੇ ਗੱਲਬਾਤ ਕੀਤੀ ਜਾਵੇਗੀ।
ਗਮਾਡਾ ਤੋਂ ਦੁਕਾਨਦਾਰਾਂ ਨੇ ਮੰਗਿਆ ਕੁਝ ਮਹੀਨਿਆਂ ਦਾ ਸਮਾਂ ਉਥੇ ਹੀ ਦੁਕਾਨਦਾਰਾਂ ਨੇ ਗਮਾਡਾ ਅਧਿਕਾਰੀਆਂ ਤੋਂ ਵਿਅਾਹ ਤੇ ਤਿਉਹਾਰਾਂ ਦੇ ਇਸ ਸੀਜ਼ਨ ਵਿਚ ਉਨ੍ਹਾਂ ਨੂੰ ਇਥੇ ਦੁਕਾਨਾਂ ਬਣਾ ਕੇ ਆਪਣਾ ਸਾਮਾਨ ਵੇਚਣ ਲਈ ਕੁਝ ਮਹੀਨਿਆਂ ਦਾ ਸਮਾਂ ਦੇਣ ਦੀ ਮੰਗ ਵੀ ਕੀਤੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮਾਰਕੀਟ ਨੂੰ ਅੱਗ ਲੱਗਣ ਨਾਲ ਉਨ੍ਹਾਂ ਦਾ ਕਰੋਡ਼ਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ ਜੇਕਰ ਗਮਾਡਾ ਉਨ੍ਹਾਂ ਨੂੰ ਕੁਝ ਮਹੀਨਿਆਂ ਦਾ ਸਮਾਂ ਦੇ ਦਿੰਦਾ ਹੈ ਤਾਂ ਉਹ ਤਿਉਹਾਰਾਂ ਤੇ ਵਿਅਾਹਾਂ ਦੇ ਸੀਜ਼ਨ ਵਿਚ ਆਪਣਾ ਸਾਮਾਨ ਵੇਚ ਕੇ ਕੁਝ ਭਰਪਾਈ ਕਰ ਸਕਣਗੇ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਗਮਾਡਾ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਕੁਝ ਮਹੀਨਿਆਂ ਦਾ ਸਮਾਂ ਮੰਗਣਗੇ।
ਘਰ ’ਚੋਂ ਬੱਚਾ ਚੁੱਕਣ ਅਾਈ ਸੀ ਅੌਰਤ, ਸ਼ੱਕ ਪੈਂਦਿਅਾਂ ਹੀ ਫਰਾਰ
NEXT STORY