ਮੋਹਾਲੀ (ਪਰਦੀਪ) : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਅਸਲਾ ਲਾਇਸੈਂਸ ਧਾਰਕਾਂ ਨੂੰ ਨੋਟਿਸ ਜਾਰੀ ਕਰ ਕੇ ਸੂਚਿਤ ਕੀਤਾ ਗਿਆ ਸੀ ਕਿ ਆਰਮਜ਼ ਐਕਟ-1959 ਅਮੈਂਡਮੈਂਟ ਐਕਟ-2019 ਦੇ ਸੈਕਸ਼ਨ 3(2) ਵਿਚ ਕੀਤੀ ਗਈ ਸੋਧ ਅਨੁਸਾਰ ਅਸਲਾ ਲਾਇਸੈਂਸ ਧਾਰਕ ਨੂੰ ਸਿਰਫ਼ ਦੋ ਹਥਿਆਰ ਰੱਖਣ ਦੀ ਇਜਾਜ਼ਤ ਹੈ ਅਤੇ ਜਿਸ ਲਾਇਸੈਂਸ ਹੋਲਡਰ ਨੇ ਆਪਣੇ ਲਾਇਸੈਂਸ ’ਤੇ 3 ਹਥਿਆਰ ਦਰਜ ਕਰਵਾਏ ਹਨ, ਉਹ ਤੀਸਰਾ ਹਥਿਆਰ ਡਲੀਟ/ਕੈਂਸਲ ਕਰਵਾਏ।
ਇਹ ਵੀ ਪੜ੍ਹੋ : ਪੰਜਾਬ 'ਚ ਹੜ੍ਹ ਦਾ ਕਹਿਰ, 8 ਕਿੱਲਿਆਂ ਦੇ ਮਾਲਕ ਨੂੰ ਸਸਕਾਰ ਲਈ ਨਹੀਂ ਜੁੜੀ 2 ਗਜ਼ ਜ਼ਮੀਨ
ਹੁਣ ਪੰਜਾਬ ਸਰਕਾਰ ਵਲੋਂ ਆਰਮਜ਼ ਐਕਟ-1959 ਦੇ ਅਮੈਂਡਮੈਂਟ ਐਕਟ-2019 ਦੇ ਸੈਕਸ਼ਨ 3(2) ਵਿਚ ਕੀਤੀ ਗਈ ਸੋਧ ਅਨੁਸਾਰ ਮੁੜ ਹਦਾਇਤ ਕੀਤੀ ਗਈ ਹੈ ਕਿ ਜਿਹੜੇ ਲਾਇਸੈਂਸ ਧਾਰਕਾਂ ਨੇ ਅਜੇ ਵੀ 2 ਤੋਂ ਵੱਧ ਹਥਿਆਰ ਦਰਜ ਲਾਇਸੈਂਸਾਂ ਤੋਂ ਸਰੰਡਰ ਨਹੀਂ ਕਰਵਾਏ, ਉਹ ਤੁਰੰਤ ਸਰੰਡਰ ਕਰਵਾਏ ਜਾਣ। ਜ਼ਿਲ੍ਹਾ ਮੋਹਾਲੀ ਵਿਖੇ ਅਜੇ ਵੀ 23 ਲਾਇਸੈਂਸ ਧਾਰਕ ਅਜਿਹੇ ਹਨ, ਜਿਨ੍ਹਾਂ ਨੇ ਆਪਣੇ ਲਾਇਸੈਂਸ ਤੋਂ ਤੀਸਰਾ ਹਥਿਆਰ ਡਲੀਟ/ਥਾਣੇ ਵਿਚ ਜਮ੍ਹਾਂ ਨਹੀਂ ਕਰਾਇਆ। ਅਜਿਹੇ ਲਾਇਸੈਂਸ ਧਾਰਕ ਇਕ ਹਫ਼ਤੇ ਦੇ ਅੰਦਰ-ਅੰਦਰ ਆਪਣਾ ਹਥਿਆਰ ਡਲੀਟ ਕਰਾਉਣ। ਇਨ੍ਹਾਂ ਹੁਕਮਾਂ ਦੀ ਅਣਦੇਖੀ ਜਾਂ ਉਲੰਘਣਾ ਕਰਨ ਵਾਲੇ ਅਸਲਾ ਲਾਇਸੈਂਸ ਧਾਰਕ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਕਿਸਾਨਾਂ ਦੀ ਭਲਾਈ ਲਈ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ, ਵਧਣਗੇ ਆਮਦਨ ਦੇ ਸਰੋਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਕੁਦਰਤੀ ਆਫ਼ਤ ਦੌਰਾਨ CM ਮਾਨ ਦਾ ਵਿਰੋਧੀਆਂ ਨੂੰ ਕਰਾਰਾ ਜਵਾਬ,ਆਖੀ ਵੱਡੀ ਗੱਲ
NEXT STORY