Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, AUG 31, 2026

    7:31:29 AM

  • pm modi arrives in kyrgyzstan

    ਕਿਰਗਿਸਤਾਨ ਪਹੁੰਚੇ PM ਮੋਦੀ, SCO ਸਿਖਰ ਸੰਮੇਲਨ 'ਚ...

  • punjab kabaddi player

    ਪੰਜਾਬ ਦੇ ਇਕ ਹੋਰ ਕਬੱਡੀ ਖਿਡਾਰੀ ਦੀ ਹੋਈ ਮੌਤ!...

  • uae work

    ਸਿਵਲ ਕਾਰੀਗਰਾਂ ਲਈ ਬਹੁਤ ਘੱਟ ਖ਼ਰਚੇ 'ਚ UAE 'ਚ...

  • big trouble electricity consumers meter boxes are giving out electricity

    ਪੰਜਾਬ 'ਚ ਬਿਜਲੀ ਖ਼ਪਤਕਾਰਾਂ ਲਈ ਵੱਡੀ ਮੁਸੀਬਤ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Chandigarh News
  • Mohali
  • ਸਿਆਸੀ ਸਫ਼ਰ ਦੀ ਸਫ਼ਲ ਪਾਰੀ ਟੇਢੀ ਖੀਰ! ਕਦੇ ਮੋਹਾਲੀ ਵਿਚਲੇ ਆਗੂਆਂ ਦੇ ਦੁਆਰ ਲੱਗਦੇ ਰਹੇ ‘ਜਨਤਾ ਦਰਬਾਰ’

CHANDIGARH News Punjabi(ਚੰਡੀਗੜ੍ਹ)

ਸਿਆਸੀ ਸਫ਼ਰ ਦੀ ਸਫ਼ਲ ਪਾਰੀ ਟੇਢੀ ਖੀਰ! ਕਦੇ ਮੋਹਾਲੀ ਵਿਚਲੇ ਆਗੂਆਂ ਦੇ ਦੁਆਰ ਲੱਗਦੇ ਰਹੇ ‘ਜਨਤਾ ਦਰਬਾਰ’

  • Updated: 30 Jan, 2023 05:00 PM
Mohali
successful innings of political journey
  • Share
    • Facebook
    • Tumblr
    • Linkedin
    • Twitter
  • Comment

ਮੋਹਾਲੀ (ਪਰਦੀਪ) : ਰਾਜਨੀਤੀ ਦਾ ਖੇਤਰ ਭਾਵੇਂ ਕੁਝ ਸਮੇਂ ਲਈ ਬੇਹੱਦ ਪ੍ਰਭਾਵਿਤ ਅਤੇ ਚੰਗਾ ਮਾਨਣ ਲਈ ਹਰ ਨੇਤਾ ਤਿਆਰ-ਬਰ-ਤਿਆਰ ਰਹਿੰਦਾ ਹੈ ਅਤੇ ਸਿਆਸਤ ਦੇ ਖੇਤਰ ਵਿਚ ਉੱਤਰੇ ਵਿਅਕਤੀ ਵਿਸ਼ੇਸ਼ ਦੇ ਪਰਿਵਾਰਕ ਮੈਂਬਰ ਅਤੇ ਦੋਸਤਾਂ ਦੀ ਚੌਕੜੀ ਉਸ ਆਗੂ ਦੀ ਆੜ ’ਚ ਅੱਗੇ ਵਧਣ ਲਈ ਅਕਸਰ ਹੱਥ-ਪੈਰ ਮਾਰਦੀ ਵੇਖੀ ਜਾ ਸਕਦੀ ਹੈ ਪਰ ਇਸ ਖੇਤਰ ਵਿਚ ਲੰਮਾ ਸਮਾਂ ਗੱਡੀ ਲੀਹ ’ਤੇ ਰਹੇ, ਅਜਿਹਾ ਹੋਣਾ ਜ਼ਿਆਦਾਤਰ ਆਗੂਆਂ ਦੇ ਹਿੱਸੇ ਨਹੀਂ ਆਉਂਦਾ।

ਇਹ ਵੀ ਪੜ੍ਹੋ : ਅਧਿਆਪਕਾਂ ਲਈ ਸਿਰਦਰਦੀ ਬਣੀਆਂ ਵਿਭਾਗ ਵੱਲੋਂ ਜਾਰੀ ਹਿਦਾਇਤਾਂ, ਪੱਲਿਓਂ ਖ਼ਰਚਣੇ ਪੈ ਰਹੇ ਪੈਸੇ

ਵਕਤ ਬਹੁਤ ਬਲਵਾਨ ਹੁੰਦਾ ਹੈ, ਇਹ ਹਰ ਕੋਈ ਜਾਣਦਾ ਹੈ। ਮੋਹਾਲੀ ਜ਼ਿਲ੍ਹੇ ਵਿਚ ਵੀ ਕਈ ਵੱਡੇ ਨੇਤਾ ਬੜੀ ਤੇਜ਼ੀ ਨਾਲ ਪੰਜਾਬ ਭਰ ਦੇ ਪਹਿਲੀ ਕਤਾਰ ਦੇ ਨੇਤਾ ਵਜੋਂ ਉਭਰੇ । ਆਪਣੇ ਪਰਿਵਾਰਕ ਮੈਂਬਰਾਂ ਨੂੰ ਆਗੂਆਂ ਵਲੋਂ ਅਗਾਂਹ ਵਧਾਉਣ ਦੀ ਲਾਲਸਾ ਵੀ ਆਮ ਮਨੁੱਖੀ ਸੁਭਾਅ ਵਾਂਗ ਹੀ ਹੈ। ਪੈਰ-ਪੈਰ ’ਤੇ ਸਮਝੌਤਾਵਾਦੀ ਹੋਣਾ ਅਤੇ ਸਮੇਂ ਦੀ ਨਜ਼ਾਕਤ ਨੂੰ ਸਮਝ ਕੇ ਪੈਰ ਅੱਗੇ ਵਧਾਉਣਾ ਜਾਂ ਦੋ ਕਦਮ ਪਿੱਛੇ ਹਟ ਕੇ ਅਗਲਾ ਫ਼ੈਸਲਾ ਕਰਨਾ ਤੇ ਸਬਰ ਸੰਤੋਖ ਦੀ ਭਾਵਨਾ ਨੂੰ ਵੀ ਨਾਲ ਹੀ ਬਰਕਰਾਰ ਰੱਖਣਾ ਅਤੇ ਇਸ ਸਭ ਦੇ ਨਾਲ ਹੀ ਬ੍ਰੇਕਫਾਸਟ ਰਣਨੀਤੀ, ਡਿਨਰ ਡਿਪਲੋਮੇਸੀ ਦੇ ਸਮੇਂ ਤੋਂ ਤੁਰੰਤ ਬਾਅਦ ਫ਼ੈਸਲਾਕੁੰਨ ਫ਼ੈਸਲਾ ਕਰਨਾ ਬਹੁਤ ਵਾਰੀ ਕੰਡਿਆਂ ਦਾ ਤਾਜ ਵੀ ਹੋ ਨਿੱਬੜਦਾ ਹੈ ਪਰ ਇਸ ਤਾਜ ਦੀ ਸਮਾਜਿਕ ਖੁਸ਼ਬੂ ਲੈਣ ਲਈ ਨੇਤਾ ਹਮੇਸ਼ਾ ਤਿਆਰ ਰਹਿੰਦੇ ਹਨ।

ਕੈਪਟਨ ਕੰਵਲਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸਨ ਅਤੇ ਮੋਹਾਲੀ ਜ਼ਿਲ੍ਹੇ ਵਿਚ ਹਲਕਾ ਡੇਰਾਬੱਸੀ ਤੋਂ ਵਿਧਾਇਕ ਰਹੇ, ਜੋ ਪਹਿਲਾਂ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਵਾਲੀ ਪੰਜਾਬ ਸਰਕਾਰ ’ਚ 1988 ਵਿਚ ਮੰਤਰੀ ਰਹੇ ਅਤੇ ਬਾਅਦ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵਿਚ 1997 ਵਿਚ ਵਿੱਤ ਮੰਤਰੀ ਰਹੇ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਲਈ ਤਿਆਰ ਹੋਣ ਲੱਗਾ ਖਾਕਾ, ਨਵੇਂ ਚਿਹਰਿਆਂ 'ਤੇ ਦਾਅ ਖੇਡਣ ਦੇ ਮੂਡ 'ਚ ਸਿਆਸੀ ਧਿਰਾਂ

ਮੋਹਾਲੀ ਜ਼ਿਲ੍ਹੇ ਦੇ ਹਲਕਾ ਖਰੜ ਤੋਂ ਵਿਧਾਇਕ ਰਹੇ ਸੀਨੀਅਰ ਕਾਂਗਰਸੀ ਨੇਤਾ ਹਰਨੇਕ ਸਿੰਘ ਘੜੂੰਆਂ ਕਾਂਗਰਸ ਦੀ ਅਗਵਾਈ ਵਾਲੀ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੀ ਸਰਕਾਰ ਵਿਚ ਮੰਤਰੀ ਰਹੇ। ਧੜੱਲੇਦਾਰ ਨੇਤਾ ਵਜੋਂ ਜਾਣੇ ਜਾਂਦੇ ਕਿਰਨਬੀਰ ਸਿੰਘ ਕੰਗ ਦੇ 1997 ਵਿਚ ਹਲਕਾ ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜਨ ਤੋਂ ਬਾਅਦ ਬਾਦਲ ਪਰਿਵਾਰ ਨਾਲ ਨਜ਼ਦੀਕੀ ਸਬੰਧ ਰਹੇ ਅਤੇ ਉਹ ਸੁਖਬੀਰ ਸਿੰਘ ਬਾਦਲ ਦੀ ਕਿਚਨ ਕੈਬਨਿਟ ਦੇ ਮੈਂਬਰ ਵਜੋਂ ਜਾਣੇ ਜਾਂਦੇ ਸਨ।

ਕਾਂਗਰਸੀ ਨੇਤਾ ਵਜੋਂ ਜਾਣੇ ਜਾਂਦੇ ਅਤੇ ਮੌਜੂਦਾ ਦੌਰ ਵਿਚ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਬੀਬੀ ਲਖਵਿੰਦਰ ਕੌਰ ਗਰਚਾ 2002 ਤੋਂ 2007 ਤਕ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਅਫ਼ਸਰ ਆਨ ਸਪੈਸ਼ਲ ਡਿਊਟੀ (ਓ. ਐੱਸ. ਡੀ.) ਵਜੋਂ ਕਾਰਜਸ਼ੀਲ ਰਹਿੰਦਿਆਂ ਮੰਤਰੀ ਦੇ ਬਰਾਬਰ ਦਾ ਰੁਤਬਾ ਰੱਖਦੇ ਸਨ। ਕਾਂਗਰਸੀ ਨੇਤਾ ਰਹੇ ਬੀਰਦਵਿੰਦਰ ਸਿੰਘ ਖਰੜ ਹਲਕੇ ਤੋਂ 2002 ਵਿਚ ਵਿਧਾਇਕ ਰਹੇ ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 27 ਵਰ੍ਹਿਆਂ ਤਕ ਪ੍ਰਧਾਨ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪਰਿਵਾਰਕ ਮੈਂਬਰ ਵਜੋਂ ਜਾਣੇ ਜਾਂਦੇ ਬਚਿੱਤਰ ਸਿੰਘ ਪਡਿਆਲਾ ਦੀ ਧਰਮ ਪਤਨੀ ਦਲਜੀਤ ਕੌਰ 2002 ਵਿਚ ਵਿਧਾਇਕ ਰਹੇ। ਵਿਧਾਨ ਸਭਾ ਹਲਕਾ ਡੇਰਾਬੱਸੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਐੱਨ. ਕੇ. ਸ਼ਰਮਾ ਵਿਧਾਇਕ ਤੋਂ ਇਲਾਵਾ 2007 ਵਿਚ ਜ਼ਿਲ੍ਹਾ ਯੋਜਨਾ ਬੋਰਡ ਮੋਹਾਲੀ ਦੇ ਚੇਅਰਮੈਨ ਬਣੇ। 2007 ਵਿਚ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਐਨ ਮੌਕੇ ’ਤੇ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜੇ ਅਤੇ ਹਲਕਾ ਇੰਚਾਰਜ ਮੋਹਾਲੀ ਵਜੋਂ ਮੋਹਾਲੀ ਸਥਿਤ ਆਪਣੇ ਗ੍ਰਹਿ ਵਿਖੇ ਜਨਤਾ ਦਰਬਾਰ ਲਾਉਂਦੇ ਵੇਖੇ ਗਏ ਅਤੇ ਬਾਅਦ ਵਿਚ ਉਨ੍ਹਾਂ ਆਪਣੀ ਧੀ ਅਮਨਜੋਤ ਕੌਰ ਰਾਮੂਵਾਲੀਆ ਨੂੰ ਚੇਅਰਪਰਸਨ ਜ਼ਿਲ੍ਹਾ ਯੋਜਨਾ ਬੋਰਡ ਮੋਹਾਲੀ ਬਣਾਇਆ।

ਇਹ ਵੀ ਪੜ੍ਹੋ-  ਹਰਿਆਣਾ ਸਰਕਾਰ ਵੱਲੋਂ ਡੇਰਾ ਮੁਖੀ ਰਾਮ ਰਹੀਮ ਦੀ ਸਜ਼ਾ ਮੁਆਫ਼,ਪੜ੍ਹੋ ਪੂਰਾ ਵੇਰਵਾ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਵਜੋਂ ਕਾਰਜਸ਼ੀਲ ਰਹੇ ਅਤੇ ਫੇਜ਼-2 ਵਿਖੇ ਸਥਿਤ ਉਨ੍ਹਾਂ ਦੇ ਗ੍ਰਹਿ ਵਿਖੇ ਜਨਤਾ ਦਰਬਾਰ ਲੱਗਦਾ ਰਿਹਾ। ਹਲਕਾ ਡੇਰਾਬੱਸੀ ਤੋਂ ਦੀਪਇੰਦਰ ਸਿੰਘ ਢਿੱਲੋਂ ਕਾਂਗਰਸ ਦੇ ਨੇਤਾ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਲੋਕ ਸਭਾ ਚੋਣ ਵੀ ਲੜੀ। ਢਿੱਲੋਂ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ।

ਕੁਲਵੰਤ ਸਿੰਘ ਮੇਅਰ ਤੋਂ ਬਾਅਦ ਬਣੇ ਮੋਹਾਲੀ ਦੇ ਵਿਧਾਇਕ

ਮੌਜੂਦਾ ਦੌਰ ਵਿਚ ਮੋਹਾਲੀ ਤੋਂ ਕੁਲਵੰਤ ਸਿੰਘ, ਖਰੜ ਤੋਂ ਅਨਮੋਲ ਗਗਨ ਮਾਨ ਅਤੇ ਡੇਰਾਬੱਸੀ ਹਲਕੇ ਤੋਂ ਕੁਲਜੀਤ ਸਿੰਘ ਰੰਧਾਵਾ ‘ਆਪ’ ਦੇ ਉਮੀਦਵਾਰ ਵਜੋਂ ਚੋਣ ਜਿੱਤ ਕੇ ਪ੍ਰਮੁੱਖ ਸਿਪਹਸਾਲਾਰ ਬਣੇ ਹੋਏ ਹਨ ਅਤੇ ਅਨਮੋਲ ਗਗਨ ਮਾਨ ਪੰਜਾਬ ਦੀ ਵਜ਼ਾਰਤ ਵਿਚ ਕੈਬਨਿਟ ਮੰਤਰੀ ਵਜੋਂ ਕਾਰਜਸ਼ੀਲ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਇਹ ਤਿੰਨੇ ਵਿਧਾਇਕ ਆਪੋ-ਆਪਣੇ ਹਲਕਿਆਂ ਵਿਚ ਕਿੰਨਾ ਕੰਮ ਕਰਨਗੇ ਅਤੇ ਲੋਕਾਂ ਦੇ ਮਸਲਿਆਂ ਨੂੰ ਸਮਾਂ ਰਹਿੰਦਿਆਂ ਹੱਲ ਕਰਵਾਉਣਗੇ , ਇਸ ’ਤੇ ਹੀ ਤਿੰਨ ਵਿਧਾਇਕਾਂ ਦੀ ਆਗਾਮੀ ਸਿਆਸੀ ਸਫ਼ਰ ਦੀ ਬਿਸਾਤ ਸਫ਼ਲਤਾਪੂਰਵਕ ਵਿਛ ਸਕੇਗੀ।

  • Political Journey
  • Mohali
  • Leaders
  • Janata darbar
  • ਸਿਆਸੀ ਸਫ਼ਰ
  • ਮੋਹਾਲੀ
  • ਆਗੂਆਂ
  • ‘ਜਨਤਾ ਦਰਬਾਰ’

ਅਧਿਆਪਕਾਂ ਲਈ ਸਿਰਦਰਦੀ ਬਣੀਆਂ ਵਿਭਾਗ ਵੱਲੋਂ ਜਾਰੀ ਹਿਦਾਇਤਾਂ, ਪੱਲਿਓਂ ਖ਼ਰਚਣੇ ਪੈ ਰਹੇ ਪੈਸੇ

NEXT STORY

Stories You May Like

    • punjab weather big forecast till september 3
      Weather ਅਪਡੇਟ: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਮੀਂਹ, 3 ਸਤੰਬਰ ਤੱਕ...
    • hungama during a party at hotel meriton  jalandhar
      ਵਿਵਾਦਾਂ 'ਚ ਘਿਰਿਆ ਜਲੰਧਰ ਦਾ ਮਸ਼ਹੂਰ ਹੋਟਲ! ਪਾਰਟੀ ਦੌਰਾਨ ਖ਼ੂਨੀ ਝੜਪ, ਮਹਿਲਾ...
    • major crime incident in jalandhar
      ਜਲੰਧਰ 'ਚ ਵੱਡੀ ਵਾਰਦਾਤ! ਨੂੰਹ-ਪੁੱਤ ਨੇ ਪਿਓ ਦਾ ਕੀਤਾ ਕਤਲ, ਵਜ੍ਹਾ ਕਰੇਗੀ ਹੈਰਾਨ
    • unexpected happened to the girl in jalandhar
      ਕੁੜੀ ਦੀ ਇਕ ਸਾਲ ਤੱਕ ਨੌਜਵਾਨ ਰੋਲ਼ਦਾ ਰਿਹਾ ਪੱਤ! ਭੂਆ ਵੀ ਦਿੰਦੀ ਰਹੀ ਸਾਥ, ਜਦ...
    • special train will run between hazur sahib nanded amritsar from tomorrow
      ਯਾਤਰੀਆਂ ਲਈ Good News! ਹਜ਼ੂਰ ਸਾਹਿਬ ਨਾਂਦੇੜ-ਅੰਮ੍ਰਿਤਸਰ ਵਿਚਕਾਰ ਕੱਲ੍ਹ ਤੋਂ...
    • voting for jalandhar gymkhana club elections underway
      ਜਲੰਧਰ ਜਿਮਖਾਨਾ ਕਲੱਬ ਚੋਣਾਂ ਦੀ ਵੋਟਿੰਗ ਜਾਰੀ, ਦੇਰ ਸ਼ਾਮ ਨੂੰ ਆਉਣਗੇ ਨਤੀਜੇ
    • monsoon will be active again in punjab
      ਪੰਜਾਬ 'ਚ 1 ਤੇ 2 ਸਤੰਬਰ ਨੂੰ ਸਰਹੱਦੀ ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਚੇਤਾਵਨੀ,...
    • husband kills wife in jalandhar
      ਪੰਜਾਬ: ਸਹੁਰਿਆਂ ਤੋਂ ਵਾਪਸ ਜਾ ਰਹੇ ਪਤੀ ਨੇ ਰਸਤੇ 'ਚ ਹੀ ਕਤਲ ਕੀਤੀ ਪਤਨੀ! ਫਿਰ...
    Trending
    Ek Nazar
    gas crisis

    ਬੰਗਲਾਦੇਸ਼ 'ਚ ਗੰਭੀਰ ਗੈਸ ਸੰਕਟ ; ਫੈਕਟਰੀਆਂ, ਰਸੋਈ ਅਤੇ ਬਿਜਲੀ ਘਰ ਪ੍ਰਭਾਵਿਤ

    super dam

    ਭਾਰਤ ਦੀ ਸਰਹੱਦ 'ਤੇ Water Bomb ! ਵੱਡਾ ਖ਼ਤਰਾ ਬਣਿਆ ਗੁਆਂਢੀ ਮੁਲਕ ਦਾ ਇਹ...

    voting for jalandhar gymkhana club elections underway

    ਜਲੰਧਰ ਜਿਮਖਾਨਾ ਕਲੱਬ ਚੋਣਾਂ ਦੀ ਵੋਟਿੰਗ ਜਾਰੀ, ਦੇਰ ਸ਼ਾਮ ਨੂੰ ਆਉਣਗੇ ਨਤੀਜੇ

    sign reading   lake ontario

    ਟਰੰਪ ਨੂੰ ਕਰਾਰਾ ਜਵਾਬ, ਓਨਟਾਰੀਓ ਦੇ ਪ੍ਰੀਮੀਅਰ ਨੇ ਲਗਾਇਆ "ਲੇਕ ਓਨਟਾਰੀਓ" ਲਿਖਿਆ...

    major accident with family returning from dera beas

    ਡੇਰਾ ਬਿਆਸ ਤੋਂ ਪਰਤਦੇ ਪਰਿਵਾਰ ਨਾਲ ਵਾਪਰ ਗਿਆ ਵੱਡਾ ਹਾਦਸਾ! ਕਾਰ ਦੇ ਉੱਡੇ ਪਰਖੱਚੇ

    bollywood veteran actor gives health update

    ਫ਼ਿਲਮ ਹਿੱਟ ਹੁੰਦਿਆਂ ਹੀ ਬਾਲੀਵੁੱਡ ਦੇ ਦਿੱਗਜ ਅਦਾਕਾਰ ਦੀ ਵਿਗੜ ਗਈ ਸਿਹਤ ! ਜਾਣੋ...

    famous actress becomes mother gives birth to son

    ਮਸ਼ਹੂਰ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ, ਦਿੱਤਾ ਪੁੱਤਰ ਨੂੰ ਜਨਮ

    raksha bandhan  bjp leader  police  hospital

    ਭਾਜਪਾ ਆਗੂ ਦਾ ਬੇਰਹਿਮੀ ਨਾਲ ਕਤਲ !  UP 'ਚ ਵੱਡੀ ਵਾਰਦਾਤ

    ankit baliyan case

    '4 ਦਿਨਾਂ 'ਚ ਕਾਤਲ ਨਾ ਫੜੇ ਤਾਂ CM ਦੇ ਘਰ ਅੱਗੇ..!', ਗਾਇਕ ਅੰਕਿਤ ਦੀ ਪਤਨੀ ਨੇ...

    accused arrested in delhi

    ਘਰ 'ਚ ਵੜ ਕੇ ਮਾਡਲ ਦਾ ਕਤਲ ਕਰਨ ਵਾਲੇ ਜਿਮ ਟ੍ਰੇਨਰ ਦਾ ਪੁਲਸ ਨੇ ਕਰ'ਤਾ ਐਨਕਾਊਂਟਰ

    famous director arrested

    ਵਿਆਹ ਤੇ ਫਿਲਮਾਂ ਦਾ ਝਾਂਸਾ ਦੇ ਕੇ ਬਣਾਏ ਸਬੰਧ ! ਸ਼ਿਕਾਇਤ ਮਗਰੋਂ ਮਸ਼ਹੂਰ ਡਾਇਰੈਕਟਰ...

    russia ukraine conflict

    ਰੂਸ ਨੇ ਕੀਵ ਸਮੇਤ ਕਈ ਯੂਕਰੇਨੀ ਸ਼ਹਿਰਾਂ 'ਤੇ ਕੀਤੇ ਮਿਜ਼ਾਈਲ ਅਤੇ ਡਰੋਨ ਹਮਲੇ

    xi jinping held meeting

    ਸ਼ੀ ਜਿਨਪਿੰਗ ਨੇ ਨੇਪਾਲ-ਤਿੱਬਤ ਹੜ੍ਹ ਤੋਂ ਬਾਅਦ ਬੁਲਾਈ ਹੰਗਾਮੀ ਮੀਟਿੰਗ

    bus overturns

    ਵਿਆਹ ਸਮਾਗਮ ਲਈ ਲੋਕਾਂ ਨੂੰ ਲਿਜਾ ਰਹੀ ਬੱਸ ਪਲਟੀ, 2 ਦੀ ਮੌਤ ਤੇ ਕਈ ਜ਼ਖਮੀ

    norway  s king harald v passes away

    ਨਾਰਵੇ ਦੇ ਰਾਜਾ ਹੈਰਾਲਡ ਪੰਜਵੇਂ ਦਾ ਦੇਹਾਂਤ, ਪੁੱਤਰ ਨੇ ਸੰਭਾਲੀ ਗੱਦੀ

    vaccination drive launched

    ਈਬੋਲਾ ਪ੍ਰਕੋਪ ਤੋਂ ਬਚਾਅ ਲਈ ਕਾਂਗੋ 'ਚ ਟੀਕਾਕਰਨ ਮੁਹਿੰਮ ਸ਼ੁਰੂ

    student missing

    ਕਵੇਟਾ: 20 ਸਾਲਾ ਵਿਦਿਆਰਥਣ ਸਫੀਆ ਬਲੋਚ ਲਾਪਤਾ, ਪਰਿਵਾਰ ਦਾ ਬੁਰਾ ਹਾਲ

    mecca pact bangladesh

    ਬੰਗਲਾਦੇਸ਼ ਨੂੰ 'ਮੱਕਾ ਸਮਝੌਤੇ' ਤੋਂ ਦੂਰ ਰਹਿਣ ਦੀ ਸਲਾਹ; ਮਾਹਰਾਂ ਨੇ ਗਿਣਾਏ 5...

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਚੰਡੀਗੜ੍ਹ ਦੀਆਂ ਖਬਰਾਂ
      • monsoon will be active again in punjab
        ਪੰਜਾਬ 'ਚ 1 ਤੇ 2 ਸਤੰਬਰ ਨੂੰ ਸਰਹੱਦੀ ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਚੇਤਾਵਨੀ,...
      • pu student  s deadbody found in hostel room
        PU ਵਿਦਿਆਰਥੀ ਨੂੰ ਹੋਸਟਲ ਦੇ ਕਮਰੇ 'ਚ ਇਸ ਹਾਲ ਵੇਖ ਉੱਡੇ ਸਭ ਦੇ ਹੋਸ਼
      • akali bjp alliance assembly elections
        ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਵੱਡੀ ਖ਼ਬਰ, ਇਸ ਫ਼ਾਰਮੂਲੇ ’ਤੇ ਫਾਈਨਲ ਹੋ ਸਕਦੀ...
      • dr  satish poonia to visit punjab for three days
        ਡਾ. ਸਤੀਸ਼ ਪੂਨੀਆ ਕਰਨਗੇ ਤਿੰਨ ਦਿਨਾਂ ਪੰਜਾਬ ਦੌਰਾ, ਭਾਜਪਾ ਲੀਡਰਸ਼ਿਪ ਨਾਲ ਕਰਨਗੇ...
      • visit to sajjan kumar house by 3 delhi mps is unfortunate
        ਦਿੱਲੀ ਦੇ 3 ਸੰਸਦ ਮੈਂਬਰਾਂ ਵੱਲੋਂ ਸੱਜਣ ਕੁਮਾਰ ਦੇ ਘਰ ਜਾਣਾ ਮੰਦਭਾਗਾ; ਪੰਜਾਬ...
      • bjp stands like a rock with punjab government employees
        ਭਾਜਪਾ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਨਾਲ ਚਟਾਨ ਵਾਂਗ ਖੜ੍ਹੀ: ਢਿੱਲੋਂ
      • punjab employees  government orders  notices issued
        ਪੰਜਾਬ : ਮੁਲਾਜ਼ਮਾਂ ਲਈ ਖ਼ਤਰੇ ਦੀ ਘੰਟੀ, ਅਧਿਕਾਰੀਆਂ ਨੂੰ ਜਾਰੀ ਹੋਏ ਹੁਕਮ
      • suspense over rahul gandhi s punjab visit ends raja warring gives big statement
        ਰਾਹੁਲ ਗਾਂਧੀ ਦੇ ਪੰਜਾਬ ਦੌਰੇ ਨੂੰ ਲੈ ਕੇ ਸਸਪੈਂਸ ਖ਼ਤਮ, ਰਾਜਾ ਵੜਿੰਗ ਨੇ ਦਿੱਤਾ...
      • the impact of monsoon is intensifying again in punjab
        ਪੰਜਾਬ 'ਚ ਮਾਨਸੂਨ ਦਾ ਅਸਰ ਫਿਰ ਤੇਜ਼, ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੀ ਨਵੀਂ...
      • dimple murder case  police files 300 page chargesheet
        ਡਿੰਪਲ ਕਤਲਕਾਂਡ : ਪੁਲਸ ਵਲੋਂ 300 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ, ਖੁੱਲ੍ਹਣਗੇ ਕਈ...
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +