ਸਪੋਰਟਸ ਡੈਸਕ : ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦੇ ਸਟਾਰ ਖਿਡਾਰੀ ਯਸ਼ ਦਿਆਲ ਦੀਆਂ ਮੁਸ਼ਕਲਾਂ ਹੁਣ ਵਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਜਬਰ-ਜ਼ਿਨਾਹ ਦੇ ਮਾਮਲੇ ਵਿੱਚ, ਗਾਜ਼ੀਆਬਾਦ ਪੁਲਸ ਨੇ ਯਸ਼ ਦਿਆਲ ਦੇ ਖ਼ਿਲਾਫ਼ ਅਦਾਲਤ ਵਿੱਚ 14 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ਪੁਲਸ ਨੇ ਸਬੂਤ ਵਜੋਂ ਹੋਟਲ ਦੀ ਸੀ.ਸੀ.ਟੀ.ਵੀ. ਫੁਟੇਜ ਅਤੇ ਰਿਕਾਰਡ ਨੂੰ ਵੀ ਦਾਖ਼ਲ ਕੀਤਾ ਹੈ। ਪੁਲਸ ਜਾਂਚ ਨੇ ਜਬਰ-ਜ਼ਿਨਾਹ ਦੇ ਦੋਸ਼ਾਂ ਦੀ ਪੁਸ਼ਟੀ ਕੀਤੀ ਹੈ।
ਕੀ ਹੈ ਪੂਰਾ ਮਾਮਲਾ?
ਦਰਅਸਲ, 21 ਜੂਨ ਨੂੰ ਇੰਦਰਾਪੁਰਮ ਦੀ ਰਹਿਣ ਵਾਲੀ ਇੱਕ ਮੁਟਿਆਰ ਨੇ ਮੁੱਖ ਮੰਤਰੀ ਪੋਰਟਲ ਉੱਤੇ ਯਸ਼ ਦਿਆਲ ਖ਼ਿਲਾਫ਼ ਜਬਰ-ਜ਼ਿਨਾਹ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਸੀ।
• 24 ਜੂਨ ਨੂੰ ਇੰਦਰਾਪੁਰਮ ਥਾਣਾ ਪੁਲਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕੀਤਾ।
• 27 ਜੂਨ ਨੂੰ ਮੁਟਿਆਰ ਦਾ ਬਿਆਨ ਦਰਜ ਕੀਤਾ ਗਿਆ ਅਤੇ ਪੁਲਸ ਨੇ ਜਾਂਚ ਸ਼ੁਰੂ ਕੀਤੀ।
• ਜਾਂਚ ਦੌਰਾਨ ਪਤਾ ਲੱਗਾ ਕਿ ਪੀੜਤ ਮੁਟਿਆਰ ਨਾਲ ਵਾਰਦਾਤ ਇੰਦਰਾਪੁਰਮ ਵਿੱਚ ਨਹੀਂ, ਸਗੋਂ ਲਿੰਕ ਰੋਡ ਥਾਣਾ ਖੇਤਰ ਦੇ ਇੱਕ ਹੋਟਲ ਵਿੱਚ ਹੋਈ ਸੀ। ਇਸ ਤੋਂ ਬਾਅਦ ਅੱਗੇ ਦੀ ਜਾਂਚ ਲਿੰਕ ਰੋਡ ਥਾਣਾ ਖੇਤਰ ਦੀ ਪੁਲਸ ਨੇ ਕੀਤੀ।
• ਲਿੰਕ ਰੋਡ ਪੁਲਸ ਨੇ 28 ਜੂਨ ਨੂੰ ਯਸ਼ ਦਿਆਲ ਨੂੰ ਇੱਕ ਨੋਟਿਸ ਭੇਜਿਆ ਸੀ ਅਤੇ ਕ੍ਰਿਕਟਰ ਨੂੰ 3 ਦਿਨਾਂ ਦੇ ਅੰਦਰ ਬਿਆਨ ਦਰਜ ਕਰਵਾਉਣ ਲਈ ਕਿਹਾ ਸੀ।
• ਯਸ਼ ਦਿਆਲ ਪਹਿਲੀ ਵਾਰ ਬਿਆਨ ਦਰਜ ਕਰਵਾਉਣ ਨਹੀਂ ਪਹੁੰਚੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦੂਜਾ ਨੋਟਿਸ ਭੇਜਿਆ ਗਿਆ। ਫਿਰ ਉਹ ਡੀ.ਸੀ.ਪੀ. ਟਰਾਂਸ ਹਿੰਡਨ ਦੇ ਦਫ਼ਤਰ ਆਪਣਾ ਬਿਆਨ ਦਰਜ ਕਰਵਾਉਣ ਲਈ ਪਹੁੰਚੇ ਸਨ।
IPL 2025 ਵਿੱਚ ਯਸ਼ ਦਿਆਲ ਦਾ ਪ੍ਰਦਰਸ਼ਨ ਅਤੇ ਭਵਿੱਖ
IPL 2025 ਦੇ ਮੈਗਾ ਆਕਸ਼ਨ ਤੋਂ ਪਹਿਲਾਂ, ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਯਸ਼ ਦਿਆਲ ਨੂੰ 5 ਕਰੋੜ ਰੁਪਏ ਵਿੱਚ ਰਿਟੇਨ ਕੀਤਾ ਸੀ। ਆਈ.ਪੀ.ਐੱਲ. 2025 ਵਿੱਚ ਦਿਆਲ ਦਾ ਪ੍ਰਦਰਸ਼ਨ ਚੰਗਾ ਰਿਹਾ ਸੀ, ਇਸ ਟੂਰਨਾਮੈਂਟ ਵਿੱਚ ਉਨ੍ਹਾਂ ਨੇ ਗੇਂਦਬਾਜ਼ੀ ਕਰਦੇ ਹੋਏ 13 ਵਿਕਟਾਂ ਚਟਕਾਈਆਂ ਸਨ। ਜੇਕਰ ਅਦਾਲਤ ਯਸ਼ ਦਿਆਲ ਦੇ ਖ਼ਿਲਾਫ਼ ਫ਼ੈਸਲਾ ਸੁਣਾਉਂਦੀ ਹੈ ਅਤੇ ਉਨ੍ਹਾਂ ਨੂੰ ਜੇਲ੍ਹ ਹੁੰਦੀ ਹੈ, ਤਾਂ ਆਰ.ਸੀ.ਬੀ. ਇਸ ਖਿਡਾਰੀ ਨੂੰ ਆਈ.ਪੀ.ਐੱਲ. 2026 ਤੋਂ ਪਹਿਲਾਂ ਰਿਲੀਜ਼ ਵੀ ਕਰ ਸਕਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਸ਼ਵ ਪੈਰਾ ਸੋਨ ਤਮਗਾ ਜੇਤੂ ਸਿਮਰਨ ਦਾ ਗਾਈਡ ਉਮਰ ਸੈਫੀ ਡੋਪਿੰਗ ’ਚ ਅਸਫਲ, ਖੋਹਿਆ ਜਾ ਸਕਦੈ ਤਮਗਾ
NEXT STORY