Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, SEP 13, 2026

    6:30:46 PM

  • viral threatening poster from tehreek e taliban hindustan

    ਪੰਜਾਬ: ASI 'ਤੇ ਹਮਲੇ ਦੀ 'ਤਹਿਰੀਕ-ਏ-ਤਾਲਿਬਾਨ...

  • top congress leaders to appear on the same stage amidst infighting

    ਪੰਜਾਬ 'ਚ ਬਦਲਿਆ ਸਿਆਸੀ ਮਾਹੌਲ! ਕਾਟੋ-ਕਲੇਸ਼ ਵਿਚਾਲੇ...

  • heavy rain warning for 8 districts of punjab today

    ਪੰਜਾਬ ਦੇ 8 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ...

  • the 1980s trend on social media everyone past era ai generated images

    ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ 1980 ਦੇ ਦਹਾਕੇ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Chandigarh News
  • Chandigarh
  • ਪੰਜਾਬ ਦੇ ਉਦਯੋਗਾਂ 'ਤੇ 14 ਘੰਟਿਆਂ ਦੇ POWER CUT ਕਾਰਨ ਆਰਥਿਕ ਸੰਕਟ: ਤਰੁਣ ਚੁੱਘ

CHANDIGARH News Punjabi(ਚੰਡੀਗੜ੍ਹ)

ਪੰਜਾਬ ਦੇ ਉਦਯੋਗਾਂ 'ਤੇ 14 ਘੰਟਿਆਂ ਦੇ POWER CUT ਕਾਰਨ ਆਰਥਿਕ ਸੰਕਟ: ਤਰੁਣ ਚੁੱਘ

  • Edited By Anmol Tagra,
  • Updated: 13 Sep, 2026 06:00 PM
Chandigarh
tarun chugh statement
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ: ਭਾਜਪਾ ਦੇ ਰਾਸ਼ਟਰੀ ਮੁੱਖ ਦਫ਼ਤਰ ਇੰਚਾਰਜ ਅਤੇ ਸੰਸਦ ਮੈਂਬਰ ਤਰੁਣ ਚੁੱਘ ਨੇ ਪੰਜਾਬ ਵਿਚ ਗਹਿਰਾਉਂਦੇ ਬਿਜਲੀ ਸੰਕਟ ਨੂੰ ਲੈ ਕੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਦੇਣ ਦੇ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਅੱਜ ਉਹ ਸਾਰੇ ਵਾਅਦੇ ਬੇਨਕਾਬ ਹੋ ਚੁੱਕੇ ਹਨ। ਪੰਜਾਬ ਦੇ ਉਦਯੋਗਾਂ ਨੂੰ 14 ਘੰਟੇ ਤੱਕ ਦੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਘਰੇਲੂ ਖਪਤਕਾਰ ਪਰੇਸ਼ਾਨ ਹਨ ਅਤੇ ਕਿਸਾਨ ਵੀ ਪ੍ਰਭਾਵਿਤ ਹੋ ਰਹੇ ਹਨ। ਇਸ ਦੇ ਬਾਵਜੂਦ ਪੰਜਾਬ ਸਰਕਾਰ ਆਪਣੀ ਨਾਕਾਮੀ ਦੀ ਜ਼ਿੰਮੇਵਾਰੀ ਲੈਣ ਦੀ ਬਜਾਏ ਇਕ ਵਾਰ ਫਿਰ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾਉਣ ਵਿਚ ਲੱਗੀ ਹੋਈ ਹੈ।

ਚੁੱਘ ਨੇ ਕਿਹਾ ਕਿ ‘Power Promise’ ਕਰਨ ਵਾਲੀ ਸਰਕਾਰ ਅੱਜ ‘Power Cut’ ਵਾਲੀ ਸਰਕਾਰ ਬਣ ਚੁੱਕੀ ਹੈ। 24 ਘੰਟੇ ਬਿਜਲੀ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਜਦੋਂ ਬਿਜਲੀ ਦੀ ਮੰਗ ਵਧਣ ਬਾਰੇ ਪਹਿਲਾਂ ਤੋਂ ਪਤਾ ਸੀ ਤਾਂ ਲੋੜੀਂਦੇ ਪ੍ਰਬੰਧ ਕਿਉਂ ਨਹੀਂ ਕੀਤੇ ਗਏ। ਝੋਨੇ ਦਾ ਸੀਜ਼ਨ, ਸਿੰਚਾਈ ਦੀ ਲੋੜ, ਗਰਮੀ ਅਤੇ ਘਰੇਲੂ ਤੇ ਉਦਯੋਗਿਕ ਬਿਜਲੀ ਦੀ ਵਧਦੀ ਖਪਤ ਕੋਈ ਅਚਾਨਕ ਪੈਦਾ ਹੋਈ ਸਥਿਤੀ ਨਹੀਂ ਸੀ। ਇਸ ਦੇ ਬਾਵਜੂਦ ਮਾਨ ਸਰਕਾਰ ਨੇ ਬਿਜਲੀ ਉਤਪਾਦਨ, ਕੋਲੇ ਅਤੇ ਬਿਜਲੀ ਦੀ ਖਰੀਦ ਲਈ ਸਮੇਂ ਸਿਰ ਲੋੜੀਂਦੀ ਤਿਆਰੀ ਨਹੀਂ ਕੀਤੀ।

ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਸੰਕਟ ਨੂੰ ਕੋਲੇ ਦੀ ਘਾਟ ਨਾਲ ਜੋੜ ਕੇ ਕੇਂਦਰ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਤੱਥਾਂ ਦੇ ਸਾਹਮਣੇ ਨਹੀਂ ਟਿਕਦੀ। ਕੇਂਦਰੀ ਕੋਲਾ ਮੰਤਰਾਲੇ ਵੱਲੋਂ 6 ਸਤੰਬਰ 2026 ਨੂੰ ਜਾਰੀ ਕੀਤੇ ਅਧਿਕਾਰਤ ਅੰਕੜਿਆਂ ਅਨੁਸਾਰ 4 ਸਤੰਬਰ ਤੱਕ ਪੰਜਾਬ ਦੇ ਤਿੰਨ ਸਰਕਾਰੀ ਥਰਮਲ ਪਾਵਰ ਪਲਾਂਟਾਂ ਵਿਚ ਕੋਲੇ ਦਾ ਸਟਾਕ ਨਿਰਧਾਰਤ ਮਿਆਰੀ ਲੋੜ ਦਾ ਲਗਭਗ 117 ਫ਼ੀਸਦੀ ਸੀ। ਇਸ ਦੇ ਬਾਵਜੂਦ ਅਗਸਤ 2026 ਦੌਰਾਨ ਇਨ੍ਹਾਂ ਤਿੰਨਾਂ ਪਲਾਂਟਾਂ ਨੇ ਆਪਣੀ ਬਿਜਲੀ ਉਤਪਾਦਨ ਸਮਰੱਥਾ ਦਾ ਸਿਰਫ਼ 42 ਫ਼ੀਸਦੀ ਹੀ ਇਸਤੇਮਾਲ ਕੀਤਾ। ਇਸ ਦਾ ਸਿੱਧਾ ਮਤਲਬ ਹੈ ਕਿ ਕੋਲਾ ਉਪਲਬਧ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਦੇ ਆਪਣੇ ਪਲਾਂਟ ਆਪਣੀ ਉਪਲਬਧ ਸਮਰੱਥਾ ਅਨੁਸਾਰ ਬਿਜਲੀ ਪੈਦਾ ਨਹੀਂ ਕਰ ਸਕੇ। ਇਸ ਲਈ ਪੂਰੇ ਬਿਜਲੀ ਸੰਕਟ ਦਾ ਦੋਸ਼ ਕੇਂਦਰ ਉੱਤੇ ਮੜ੍ਹਨਾ ਪੰਜਾਬ ਸਰਕਾਰ ਦੀ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦੀ ਕੋਸ਼ਿਸ਼ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਤਿੰਨ ਸਰਕਾਰੀ ਥਰਮਲ ਪਾਵਰ ਪਲਾਂਟ — ਗੁਰੂ ਹਰਗੋਬਿੰਦ ਥਰਮਲ ਪਾਵਰ ਸਟੇਸ਼ਨ, ਲਹਿਰਾ ਮੁਹੱਬਤ; ਗੋਇੰਦਵਾਲ ਸਾਹਿਬ ਥਰਮਲ ਪਾਵਰ ਪਲਾਂਟ ਅਤੇ ਰੋਪੜ ਥਰਮਲ ਪਾਵਰ ਸਟੇਸ਼ਨ — ਦੀ ਕੁੱਲ ਸਮਰੱਥਾ 2,300 MW ਹੈ। ਇਸ ਦੇ ਬਾਵਜੂਦ ਅਗਸਤ ਵਿਚ ਇਨ੍ਹਾਂ ਪਲਾਂਟਾਂ ਨੇ ਆਪਣੀ ਸਮਰੱਥਾ ਦਾ ਸਿਰਫ਼ 42 ਫ਼ੀਸਦੀ ਹੀ ਇਸਤੇਮਾਲ ਕੀਤਾ। ਇਸ ਦੇ ਉਲਟ ਪੰਜਾਬ ਸਥਿਤ ਨਿੱਜੀ ਬਿਜਲੀ ਉਤਪਾਦਕ ਨਾਭਾ ਪਾਵਰ ਲਿਮਟਿਡ ਨੇ ਇਸੇ ਸਮੇਂ ਦੌਰਾਨ ਲਗਭਗ 93 ਫ਼ੀਸਦੀ ਸਮਰੱਥਾ ਉੱਤੇ ਕੰਮ ਕੀਤਾ। ਜਦੋਂ ਇੱਕੋ ਸੂਬੇ ਵਿਚ ਨਿੱਜੀ ਪਾਵਰ ਪਲਾਂਟ ਲਗਭਗ 93 ਫ਼ੀਸਦੀ ਸਮਰੱਥਾ ਉੱਤੇ ਕੰਮ ਕਰ ਸਕਦਾ ਹੈ ਅਤੇ ਪੰਜਾਬ ਸਰਕਾਰ ਦੇ ਆਪਣੇ ਪਲਾਂਟ ਸਿਰਫ਼ 42 ਫ਼ੀਸਦੀ ਸਮਰੱਥਾ ਵਰਤ ਰਹੇ ਹਨ, ਤਾਂ ਸਰਕਾਰ ਨੂੰ ਆਪਣੇ ਪਲਾਂਟਾਂ ਦੇ ਪ੍ਰਬੰਧਨ ਅਤੇ ਬਿਜਲੀ ਉਤਪਾਦਨ ਦੀ ਕਾਰਗੁਜ਼ਾਰੀ ਬਾਰੇ ਜਵਾਬ ਦੇਣਾ ਪਵੇਗਾ।

ਚੁੱਘ ਨੇ ਕਿਹਾ ਕਿ ਕੋਲੇ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਨੇ ਪੰਜਾਬ ਨੂੰ ਪੂਰਾ ਸਹਿਯੋਗ ਦਿੱਤਾ ਹੈ। ਕੇਂਦਰ ਸਰਕਾਰ ਨੇ PSPCL ਦੀ ਕੈਪਟਿਵ ਪਛਵਾਰਾ ਸੈਂਟਰਲ ਕੋਲ ਮਾਈਨ ਤੋਂ ਪੰਜਾਬ ਦੇ ਬਿਜਲੀ ਪਲਾਂਟਾਂ ਤੱਕ ਕੋਲਾ ਪਹੁੰਚਾਉਣ ਦੀ ਵਿਵਸਥਾ ਨੂੰ ਸਮਰੱਥ ਬਣਾਇਆ ਹੈ। ਨਾਭਾ ਪਾਵਰ ਲਿਮਟਿਡ ਅਤੇ ਤਲਵੰਡੀ ਸਾਬੋ ਪਾਵਰ ਲਿਮਟਿਡ ਵਰਗੇ ਪੰਜਾਬ ਆਧਾਰਿਤ IPPs ਨੂੰ ਨਿਰਧਾਰਤ ਸ਼ਰਤਾਂ ਅਧੀਨ ਇਸ ਕੈਪਟਿਵ ਮਾਈਨ ਦੇ ਉਤਪਾਦਨ ਦਾ 50 ਫ਼ੀਸਦੀ ਤੱਕ ਕੋਲਾ ਵਰਤਣ ਦੀ ਇਜਾਜ਼ਤ ਵੀ ਦਿੱਤੀ ਗਈ ਹੈ। ਫਿਰ ਸਰਕਾਰ ਦੱਸੇ ਕਿ ਉਪਲਬਧ ਸਰੋਤਾਂ ਅਤੇ ਵਿਵਸਥਾਵਾਂ ਦੀ ਪੂਰੀ ਵਰਤੋਂ ਕਿਉਂ ਨਹੀਂ ਕੀਤੀ ਗਈ।

ਤਰੁਣ ਚੁੱਘ ਨੇ ਕਿਹਾ ਕਿ ਕੋਲ ਇੰਡੀਆ ਦੀਆਂ ਸਹਾਇਕ ਕੰਪਨੀਆਂ ਵੱਲੋਂ ਵੀ ਪੰਜਾਬ ਦੇ IPPs ਨੂੰ ਕੋਲੇ ਦੀ ਪੇਸ਼ਕਸ਼ ਕੀਤੀ ਗਈ, ਪਰ ਪੇਸ਼ ਕੀਤੇ ਗਏ ਕੋਲੇ ਦੀ ਪੂਰੀ ਬੁਕਿੰਗ ਅਤੇ ਲਿਫਟਿੰਗ ਨਹੀਂ ਹੋਈ। CCL ਨੇ 30 ਮਾਰਚ 2026 ਨੂੰ ਨਾਭਾ ਪਾਵਰ ਅਤੇ ਤਲਵੰਡੀ ਸਾਬੋ ਪਾਵਰ ਨੂੰ 5 ਲੱਖ ਟਨ ਕੋਲੇ ਦੀ ਪੇਸ਼ਕਸ਼ ਕੀਤੀ ਸੀ, ਪਰ ਹੁਣ ਤੱਕ ਲਗਭਗ 4.1 ਲੱਖ ਟਨ ਹੀ ਬੁੱਕ ਹੋਇਆ ਅਤੇ ਕਰੀਬ 3.1 ਲੱਖ ਟਨ ਹੀ ਚੁੱਕਿਆ ਗਿਆ। ਇਸੇ ਤਰ੍ਹਾਂ BCCL ਨੇ ਨਾਭਾ ਪਾਵਰ ਨੂੰ 3.5 ਲੱਖ ਟਨ ਕੋਲੇ ਦੀ ਪੇਸ਼ਕਸ਼ ਕੀਤੀ, ਜਿਸ ਵਿੱਚੋਂ ਸਿਰਫ਼ ਲਗਭਗ 1.3 ਲੱਖ ਟਨ ਬੁੱਕ ਅਤੇ 0.98 ਲੱਖ ਟਨ ਹੀ ਚੁੱਕਿਆ ਗਿਆ। ਇਹ ਅੰਕੜੇ ਪੰਜਾਬ ਸਰਕਾਰ ਵੱਲੋਂ ਪੂਰੇ ਸੰਕਟ ਦਾ ਦੋਸ਼ ਕੇਂਦਰ ਦੇ ਸਿਰ ਮੜ੍ਹਨ ਦੀ ਕੋਸ਼ਿਸ਼ ਨੂੰ ਬੇਨਕਾਬ ਕਰਦੇ ਹਨ।

ਚੁੱਘ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਨੇ ਕੋਲੇ ਦੀ ਉਪਲਬਧਤਾ ਲਈ ਸਹਿਯੋਗ ਦਿੱਤਾ ਹੈ, ਜੇ ਪੰਜਾਬ ਦੇ ਸਰਕਾਰੀ ਥਰਮਲ ਪਲਾਂਟਾਂ ਵਿੱਚ 117 ਫ਼ੀਸਦੀ ਕੋਲਾ ਸਟਾਕ ਮੌਜੂਦ ਹੈ ਅਤੇ ਜੇ ਪੰਜਾਬ ਦਾ ਇੱਕ ਨਿੱਜੀ ਪਾਵਰ ਪਲਾਂਟ ਲਗਭਗ 93 ਫ਼ੀਸਦੀ ਸਮਰੱਥਾ ਉੱਤੇ ਚੱਲ ਰਿਹਾ ਹੈ, ਤਾਂ ਭਗਵੰਤ ਮਾਨ ਨੂੰ ਸਿੱਧਾ ਜਵਾਬ ਦੇਣਾ ਚਾਹੀਦਾ ਹੈ ਕਿ ਪੰਜਾਬ ਦੇ ਆਪਣੇ ਸਰਕਾਰੀ ਪਾਵਰ ਪਲਾਂਟ ਸਿਰਫ਼ 42 ਫ਼ੀਸਦੀ ਸਮਰੱਥਾ ਉੱਤੇ ਹੀ ਕਿਉਂ ਚੱਲ ਰਹੇ ਹਨ? ਤਕਨੀਕੀ ਖਰਾਬੀਆਂ ਕਾਰਨ ਉਤਪਾਦਨ ਯੂਨਿਟ ਕਿਉਂ ਬੰਦ ਹਨ? ਸਮੇਂ ਸਿਰ ਰੱਖ-ਰਖਾਅ ਕਿਉਂ ਨਹੀਂ ਕੀਤਾ ਗਿਆ? ਬਿਜਲੀ ਦੀ ਵਧਦੀ ਮੰਗ ਦੇ ਬਾਵਜੂਦ ਪਹਿਲਾਂ ਤੋਂ ਤਿਆਰੀ ਕਿਉਂ ਨਹੀਂ ਕੀਤੀ ਗਈ? ਅਤੇ ਸੰਕਟ ਗਹਿਰਾਉਣ ਤੋਂ ਪਹਿਲਾਂ ਉਪਲਬਧ ਸਰੋਤਾਂ ਦੀ ਪੂਰੀ ਵਰਤੋਂ ਕਿਉਂ ਨਹੀਂ ਕੀਤੀ ਗਈ?

ਚੁੱਘ ਨੇ ਕਿਹਾ ਕਿ ਸਰਕਾਰ ਨੂੰ ਸਮਝਣਾ ਹੋਵੇਗਾ ਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਸਰਕਾਰ ਚਲਾਉਣ ਦਾ ਫਤਵਾ ਦਿੱਤਾ ਹੈ, ਬਹਾਨੇ ਬਣਾਉਣ ਦਾ ਲਾਇਸੈਂਸ ਨਹੀਂ। ਕੇਂਦਰ ਨੂੰ ਦੋਸ਼ ਦੇਣ ਨਾਲ ਨਾ ਉਦਯੋਗਾਂ ਦੀਆਂ ਮਸ਼ੀਨਾਂ ਚੱਲਣਗੀਆਂ, ਨਾ ਕਿਸਾਨਾਂ ਦੇ ਟਿਊਬਵੈੱਲ ਅਤੇ ਨਾ ਹੀ ਲੋਕਾਂ ਦੇ ਘਰਾਂ ਵਿਚ ਬਿਜਲੀ ਪਹੁੰਚੇਗੀ। ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਹਰ ਉਪਲਬਧ ਸਰੋਤ ਤੋਂ ਬਿਜਲੀ ਦੀ ਵਿਵਸਥਾ ਕਰੇ, ਬੰਦ ਪਏ ਉਤਪਾਦਨ ਯੂਨਿਟਾਂ ਨੂੰ ਤੁਰੰਤ ਚਾਲੂ ਕਰੇ, ਕੋਲੇ ਦੀ ਸਮੇਂ ਸਿਰ ਲਿਫਟਿੰਗ ਯਕੀਨੀ ਬਣਾਏ ਅਤੇ ਵਧਦੀ ਬਿਜਲੀ ਮੰਗ ਨੂੰ ਪੂਰਾ ਕਰਨ ਲਈ ਤੁਰੰਤ ਅਤੇ ਲੰਬੇ ਸਮੇਂ ਦੀ ਯੋਜਨਾ ਲਾਗੂ ਕਰੇ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਪੰਜਾਬ ਦੀਆਂ ਊਰਜਾ ਲੋੜਾਂ ਨੂੰ ਪੂਰਾ ਕਰਨ ਲਈ ਲਗਾਤਾਰ ਸਹਿਯੋਗ ਦਿੱਤਾ ਹੈ। ਜੇ ਪੰਜਾਬ ਸਰਕਾਰ ਨੂੰ ਕੇਂਦਰ ਤੋਂ ਮਿਲਣ ਵਾਲੀ ਬਿਜਲੀ ਵਿਚ ਕਿਸੇ ਘਾਟ ਸਬੰਧੀ ਕੋਈ ਅਸਲ ਸਮੱਸਿਆ ਹੈ ਤਾਂ ਉਸ ਨੂੰ ਪੂਰੇ ਤੱਥਾਂ ਅਤੇ ਅੰਕੜਿਆਂ ਨਾਲ ਕੇਂਦਰ ਸਾਹਮਣੇ ਰੱਖਣਾ ਚਾਹੀਦਾ ਹੈ ਅਤੇ ਹੱਲ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਪਰ ਆਪਣੀ ਬਿਜਲੀ ਉਤਪਾਦਨ, ਪਲਾਂਟ ਸਮਰੱਥਾ ਦੀ ਵਰਤੋਂ, ਕੋਲੇ ਦੇ ਪ੍ਰਬੰਧ ਅਤੇ ਬਿਜਲੀ ਖਰੀਦ ਦੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਕੇਂਦਰ ਨੂੰ ਬਲੀ ਦਾ ਬੱਕਰਾ ਬਣਾਉਣ ਦੀ ਕੋਸ਼ਿਸ਼ ਕਬੂਲ ਨਹੀਂ ਕੀਤੀ ਜਾ ਸਕਦੀ।

ਤਰੁਣ ਚੁੱਘ ਨੇ ਕਿਹਾ ਕਿ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਾ ਪਵੇਗਾ ਕਿ 24 ਘੰਟੇ ਬਿਜਲੀ ਦੇਣ ਦੇ ਉਨ੍ਹਾਂ ਦੇ ਚੋਣ ਵਾਅਦੇ ਦਾ ਕੀ ਹੋਇਆ। ਲੋਕਾਂ ਨੂੰ ‘ਮੁਫ਼ਤ ਅਤੇ 24 ਘੰਟੇ ਬਿਜਲੀ’ ਦਾ ਵਾਅਦਾ ਕੀਤਾ ਗਿਆ ਸੀ, ਪਰ ਅੱਜ ਹਕੀਕਤ ‘Power Cuts, Power Crisis ਅਤੇ Government Excuses’ ਬਣ ਚੁੱਕੀ ਹੈ।

ਚੁੱਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਤੁਰੰਤ ਬਿਜਲੀ ਸੰਕਟ ਬਾਰੇ ਵ੍ਹਾਈਟ ਪੇਪਰ ਜਾਰੀ ਕਰੇ ਅਤੇ ਸੂਬੇ ਦੀ ਕੁੱਲ ਉਪਲਬਧ ਬਿਜਲੀ ਉਤਪਾਦਨ ਸਮਰੱਥਾ, ਸਰਕਾਰੀ ਥਰਮਲ ਪਲਾਂਟਾਂ ਦਾ ਉਤਪਾਦਨ, ਕੋਲੇ ਦਾ ਸਟਾਕ, ਕੋਲ ਇੰਡੀਆ ਵੱਲੋਂ ਕੀਤੀ ਕੋਲੇ ਦੀ ਪੇਸ਼ਕਸ਼ ਅਤੇ ਉਸ ਦੀ ਲਿਫਟਿੰਗ, ਨਿੱਜੀ ਥਰਮਲ ਪਲਾਂਟਾਂ ਦੀ ਸਥਿਤੀ, ਬਿਜਲੀ ਖਰੀਦ ਅਤੇ ਕੇਂਦਰ ਤੋਂ ਮਿਲ ਰਹੀ ਬਿਜਲੀ ਦਾ ਪੂਰਾ ਵੇਰਵਾ ਜਨਤਕ ਕਰੇ।

  • Punjab
  • Punjab Politics
  • Tarun Chugh
  • Power Cut
  • Power Supply

ਪੰਜਾਬ ਦੇ 8 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਚੇਤਾਵਨੀ, ਮੌਸਮ ਵਿਭਾਗ ਵੱਲੋਂ ਵੱਡੀ ਭਵਿੱਖਬਾਣੀ

NEXT STORY

Stories You May Like

  • electricity will be off tomorrow long power cut
    ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut
  • fear of long power cuts in punjab
    ਪੰਜਾਬ 'ਚ ਲੰਬੇ ਬਿਜਲੀ ਕੱਟਾਂ ਦਾ ਖ਼ਦਸ਼ਾ! ਕੋਲੇ ਦੀ ਕਮੀ ਵਿਚਾਲੇ ਬਿਜਲੀ ਸੰਕਟ ਗੰਭੀਰ ਹੋਣ ਦੇ ਆਸਾਰ
  • 8hour power cut despite 117 coal reserves anil sarin
    117% ਕੋਲਾ ਭੰਡਾਰ ਦੇ ਬਾਵਜੂਦ 8 ਘੰਟਿਆਂ ਦੇ ਬਿਜਲੀ ਕੱਟ:  ਅਨਿਲ ਸਰੀਨ
  • electricity cut power cut pspcl
    ਪੰਜਾਬ 'ਚ ਬਿਜਲੀ ਕੱਟਾਂ ਨੂੰ ਲੈ ਕੇ ਅਹਿਮ ਖ਼ਬਰ, ਪੀਐੱਸਪੀਸੀਐੱਲ ਨੇ ਲਿਆ ਵੱਡਾ ਫ਼ੈਸਲਾ
  • tarun chugh  punjab  government  aam aadmi party
    ਪੰਜਾਬ 'ਚ ਜ਼ਿੰਦਾ ਰਹਿਣ ਲਈ ਹਰ ਵਿਅਕਤੀ ਨੂੰ ਦੇਣਾ ਪੈਂਦਾ ਹੈ 'ਪੈਰੇਲਲ ਗੁੰਡਾ ਟੈਕਸ' : ਤਰੁਣ ਚੁੱਘ
  • pardeep singla met tarun chugh
    ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਨੂੰ ਲੈ ਕੇ ਤਰੁਣ ਚੁੱਘ ਨੂੰ ਮਿਲੇ ਪ੍ਰਦੀਪ ਸਿੰਗਲਾ
  • 14 caches of arms  ammunition recovered in chhattisgarh
    ਛੱਤੀਸਗੜ੍ਹ ’ਚ ਹਥਿਆਰ, ਗੋਲਾਬਾਰੂਦ ਦੇ 14 ਜ਼ਖ਼ੀਰੇ ਬਰਾਮਦ
  • power crisis in bangladesh
    ਬੰਗਲਾਦੇਸ਼ 'ਚ ਗੰਭੀਰ ਬਿਜਲੀ ਸੰਕਟ, ਭਾਰਤ ਤੋਂ ਮਦਦ ਦੀ ਆਸ
  • top congress leaders to appear on the same stage amidst infighting
    ਪੰਜਾਬ 'ਚ ਬਦਲਿਆ ਸਿਆਸੀ ਮਾਹੌਲ! ਕਾਟੋ-ਕਲੇਸ਼ ਵਿਚਾਲੇ ਇਕੋ ਮੰਚ 'ਤੇ ਨਜ਼ਰ ਆਉਣਗੇ...
  • heavy rain warning for 8 districts of punjab today
    ਪੰਜਾਬ ਦੇ 8 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਚੇਤਾਵਨੀ, ਮੌਸਮ ਵਿਭਾਗ ਵੱਲੋਂ ਵੱਡੀ...
  • the 1980s trend on social media everyone past era ai generated images
    ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ 1980 ਦੇ ਦਹਾਕੇ ਦਾ ਟ੍ਰੈਂਡ! AI ਤਸਵੀਰਾਂ ’ਚ...
  • horrific accident on jalandhar pathankot natonal highway
    ਜਲੰਧਰ-ਪਠਾਨਕੋਟ NH 'ਤੇ ਭਿਆਨਕ ਹਾਦਸਾ! ਮਾਤਾ ਵੈਸ਼ਨੋ ਦੇਵੀ ਤੋਂ ਪਰਤ ਰਹੇ ਦੋ...
  • deadbody found at dussehra ground in basti danishmanda
    ਬਸਤੀ ਦਾਨਿਸ਼ਮੰਦਾ ਸਥਿਤ ਦੁਸਹਿਰਾ ਗਰਾਊਂਡ 'ਚੋਂ ਮਿਲੀ ਨੌਜਵਾਨ ਦੀ ਲਾਸ਼
  • mp charanjit channi major statement
    ਭਾਜਪਾ 'ਚ ਜਾਣ ਦੀਆਂ ਚੱਲ ਰਹੀਆਂ ਚਰਚਾਵਾਂ 'ਤੇ MP ਚਰਨਜੀਤ ਚੰਨੀ ਦਾ ਵੱਡਾ ਬਿਆਨ
  • municipal commissioner surinder singh inspect sanitation
    ਸਫ਼ਾਈ ਵਿਵਸਥਾ ਦੀ ਜਾਂਚ ਕਰਨ ਖੁਦ ਸੜਕਾਂ ’ਤੇ ਉਤਰੇ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ
  • attempt to steal i20 car in jp nagar  incident captured on cctv camera
    JP ਨਗਰ 'ਚ ਆਈ-20 ਕਾਰ ਲਿਜਾਣ ਦਾ ਕੀਤਾ ਯਤਨ, CCTV ਕੈਮਰੇ 'ਚ ਕੈਦ ਹੋਈ ਘਟਨਾ
Trending
Ek Nazar
passenger ferry capsized

ਇੰਡੋਨੇਸ਼ੀਆਈ ਯਾਤਰੀ ਕਿਸ਼ਤੀ ਡੁੱਬੀ,  ਲਗਭਗ 130 ਲਾਪਤਾ ਲੋਕਾਂ ਦੀ ਭਾਲ ਜਾਰੀ

court rejects indian origin ceo  s bid

ਸਿੰਗਾਪੁਰ ਕੋਰਟ ਨੇ ਭਾਰਤੀ ਮੂਲ ਦੇ CEO ਦੀ ਅਰਜ਼ੀ ਕੀਤੀ ਖ਼ਾਰਜ !  ਸਾਬਕਾ...

rescue team in nepal

ਨੇਪਾਲ 'ਚ ਬਚਾਅ ਮੁਹਿੰਮ 'ਚ ਤੇਜ਼ੀ ; ਬਚਾਅ ਟੀਮਾਂ ਨੇ ਸੁਰੰਗ 'ਚੋਂ  ਸਾਫ਼...

satellite investigation

ਅਮਰੀਕੀ ਫ਼ੌਜੀਆਂ 'ਤੇ ਈਰਾਨੀ ਹਮਲੇ 'ਚ ਚੀਨ ਦਾ ਲਿੰਕ! ਸੈਟੇਲਾਈਟ ਜਾਂਚ ਸ਼ੁਰੂ

gold silver price

ਸੋਨਾ 3000 ਤੇ ਚਾਂਦੀ 6500 ਰੁਪਏ ਤੱਕ ਹੋਈ ਸਸਤੀ, ਜਾਣੋ 10 ਗ੍ਰਾਮ Gold ਦਾ ਭਾਅ

us help nepal

ਨੇਪਾਲ ਹੜ੍ਹ ਪੀੜਤਾਂ ਦੀ ਸ਼ਨਾਖਤ ਲਈ ਅਮਰੀਕਾ ਦੇਵੇਗਾ ਵਾਧੂ 10 ਲੱਖ ਡਾਲਰ, ਕੁੱਲ...

harman brar breaks silence on relationship with parmish verma

'ਮੈਂ ਕਿਸੇ ਦਾ ਘਰ ਨਹੀਂ ਤੋੜਿਆ...'; ਪਰਮੀਸ਼ ਵਰਮਾ ਨਾਲ ਰਿਸ਼ਤੇ 'ਤੇ ਹਰਮਨ ਬਰਾੜ...

father of famous punjabi female singer passes away

ਮਸ਼ਹੂਰ ਪੰਜਾਬੀ ਗਾਇਕਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਹੋਇਆ ਦਿਹਾਂਤ

rapid gunfire at the home of the former sarpanch s brother

ਗੁਰਦਾਸਪੁਰ: ਦੇਰ ਰਾਤ ਸਾਬਕਾ ਸਰਪੰਚ ਦੇ ਭਰਾ ਦੇ ਘਰ 'ਤੇ ਤਾੜ-ਤਾੜ ਫਾਇਰਿੰਗ

punjabi social media influencer manjit kaur

ਇੰਫਲੂਐਂਸਰ ਮਨਜੀਤ ਕੌਰ ਦੀ ਆਖਰੀ ਵੀਡੀਓ ਆਈ ਸਾਹਮਣੇ, ਦੱਸਿਆ ਪੂਰਾ ਸੱਚ

punjabi singer jass manak trolled after showering currency notes on his fiancée

'ਉਹ ਤੁਹਾਡੀ ਪਤਨੀ ਹੈ, ਬਾਰ ਡਾਂਸਰ ਨਹੀਂ...'; ਪੰਜਾਬੀ ਗਾਇਕ ਜੱਸ ਮਾਣਕ ਨੇ ਆਪਣੀ...

woman married eight months ago ends her life

ਅੱਠ ਮਹੀਨੇ ਪਹਿਲਾਂ ਵਿਆਹੀ ਕੁੜੀ ਨੇ ਜੀਵਨਲੀਲਾ ਕੀਤੀ ਸਮਾਪਤ, ਪੇਕੇ ਪਰਿਵਾਰ ਨੇ...

world famous singer became a mother at the age of 40 without being married

40 ਸਾਲ ਦੀ ਉਮਰ 'ਚ ਬਿਨਾਂ ਵਿਆਹ ਦੇ ਮਾਂ ਬਣੀ ਦੁਨੀਆ ਦੀ ਮਸ਼ਹੂਰ ਗਾਇਕਾ

houthi rebels seized island

ਹੂਤੀ ਬਾਗੀਆਂ ਨੇ ਯਮਨ ਦੇ ਬਾਬ ਅਲ-ਮੰਡੇਬ 'ਚ ਇੱਕ ਟਾਪੂ 'ਤੇ ਕੀਤਾ ਕਬਜ਼ਾ

online fraud

ਬੰਗਲਾਦੇਸ਼: ਔਨਲਾਈਨ ਧੋਖਾਧੜੀ ਦੇ ਦੋਸ਼ 'ਚ 63 ਵਿਦੇਸ਼ੀ ਹਿਰਾਸਤ 'ਚ

flood in nepal

ਨੇਪਾਲ ਹੜ੍ਹ 'ਚ ਮ੍ਰਿਤਕਾਂ ਦੀ ਗਿਣਤੀ 1,385 ਹੋਈ

famous youtuber armaan malik

6ਵੇਂ ਬੱਚੇ ਦਾ ਪਿਤਾ ਬਣੇਗਾ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ! ਕ੍ਰਿਤਿਕਾ ਤੇ ਪਾਇਲ...

heavy rain and hailstorm

ਜ਼ਿਲ੍ਹਾ ਲਾਤੀਨਾ 'ਚ ਤੇਜ਼ ਮੀਂਹ, ਝੱਖੜ ਹਨੇਰੀ ਤੇ ਹਲਕੀ ਗੜੇਮਾਰੀ, ਗੱਡੀਆਂ 'ਤੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਚੰਡੀਗੜ੍ਹ ਦੀਆਂ ਖਬਰਾਂ
    • seva sankalp abhiyan to launch in punjab on september 17
      ਪੰਜਾਬ 'ਚ 17 ਸਤੰਬਰ ਤੋਂ ਸ਼ੁਰੂ ਹੋਵੇਗਾ ‘ਸੇਵਾ ਸੰਕਲਪ ਅਭਿਆਨ’, ਢਿੱਲੋਂ ਨੇ 13...
    • sukhjinder randhawa wrote a letter union finance minister nirmala sitaraman
      ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਵਿੱਤ ਮੰਤਰੀ ਨੂੰ ਲਿਖੀ ਚਿੱਠੀ! ਚੁੱਕਿਆ ਅਹਿਮ...
    • holiday in punjab on tuesday too
      ਪੰਜਾਬ 'ਚ ਮੰਗਲਵਾਰ ਨੂੰ ਵੀ ਛੁੱਟੀ !
    • new appointments in punjab congress
      ਪੰਜਾਬ ਕਾਂਗਰਸ 'ਚ ਨਵੀਆਂ ਨਿਯੁਕਤੀਆਂ, ਕਿਸ ਆਗੂ ਨੂੰ ਕਿਹੜੇ ਜ਼ਿਲ੍ਹੇ ਦੀ ਕਮਾਨ...
    • death case
      ਸੜਕ ਹਾਦਸੇ ’ਚ ਨੌਜਵਾਨ ਦੀ ਮੌਤ
    • arrested case
      ਸੈਕਟਰ-49 ’ਚ ਗੋਲੀ ਚਲਾਉਣ ਵਾਲੇ ਦੋ ਹਮਲਾਵਰ ਗ੍ਰਿਫ਼ਤਾਰ
    • punjabi social media influencer manjit kaur
      ਇੰਫਲੂਐਂਸਰ ਮਨਜੀਤ ਕੌਰ ਦੀ ਆਖਰੀ ਵੀਡੀਓ ਆਈ ਸਾਹਮਣੇ, ਦੱਸਿਆ ਪੂਰਾ ਸੱਚ
    • it will rain for the next 3 days
      ਅਗਲੇ 3 ਦਿਨ ਪਵੇਗਾ ਮੀਂਹ! ਚੰਡੀਗੜ੍ਹ ਦੇ ਮੌਸਮ ਨੂੰ ਲੈ ਕੇ ਆਈ ਤਾਜ਼ਾ ਅਪਡੇਟ
    • major promotions in punjab police
      ਪੰਜਾਬ ਪੁਲਸ 'ਚ ਵੱਡੇ ਪੱਧਰ 'ਤੇ ਤਰੱਕੀਆਂ, 70 ਇੰਸਪੈਕਟਰਾਂ ਨੂੰ ਬਣਾਇਆ ਗਿਆ ਡੀ....
    • sukhbir badal rally
      ਸੁਖਬੀਰ ਬਾਦਲ ਦੀ ਖਰੜ 'ਚ ਵੱਡੀ ਰੈਲੀ, ਪੰਜਾਬੀਆਂ ਲਈ ਕੀਤੇ ਅਹਿਮ ਐਲਾਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +