ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਤੇ ਕ੍ਰਿਕੇਟਰ ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਵੈਡਿੰਗ ਸੀਜ਼ਨ ਚੱਲ ਰਿਹਾ ਹੈ, ਜਿਸਦੇ ਚੱਲਦੇ ਗੀਤਾ ਬਸਰਾ ਵੀ ਆਪਣੇ ਵਿਆਹ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਅਣਦੇਖੀਆਂ ਤਸਵੀਰਾਂ ਤੇ ਵੀਡੀਓਜ਼ ਦਰਸ਼ਕਾਂ ਨਾਲ ਸ਼ੇਅਰ ਕਰ ਰਹੇ ਹਨ।

ਦੱਸ ਦਈਏ ਕਿ ਹਾਲ ਹੀ ਮਸ਼ਹੂਰ ਗਾਇਕਾ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਵਿਆਹ ਦੇ ਬੰਧਨ 'ਚ ਹੀ 'ਚ ਬੱਝੇ ਹਨ।

ਇਹ ਆਖਿਆ ਜਾ ਸਕਦਾ ਹੈ ਕਿ ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵਿਆਹ ਨੂੰ ਵੇਖ ਗੀਤਾ ਬਸਰਾ ਨੂੰ ਆਪਣੇ ਵਿਆਹ ਦੇ ਦਿਨ ਯਾਦ ਆ ਗਏ, ਜਿਸ ਕਰਕੇ ਉਨ੍ਹਾਂ ਨੇ ਆਪਣੀ ਸੰਗੀਤ ਸੈਰੇਮਨੀ ਤੋਂ ਲੈ ਕੇ ਵਿਆਹ ਤੱਕ ਦੀਆਂ ਕੁਝ ਵੀਡੀਓ ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਇਕ ਵੀਡੀਓ 'ਚ ਉਹ ਹਰਭਜਨ ਨਾਲ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਦੌਰਾਨ ਹਿੰਦੀ ਗੀਤ 'ਸਾਜਨ ਸਾਜਨ ਤੇਰੀ ਦੁਲਹਣ' 'ਤੇ ਲੱਗਾ ਹੋਇਆ ਹੈ।

ਦੱਸ ਦਈਏ ਕਿ ਇਸ ਤੋਂ ਇਲਾਵਾ ਗੀਤ ਬਸਰਾ ਨੇ ਹਲਦੀ, ਮਹਿੰਦੀ, ਚੂੜਾ ਸੈਰੇਮਨੀ ਦੀਆਂ ਤਸਵੀਰਾਂ ਵੀ ਦਰਸ਼ਕਾਂ ਨਾਲ ਸ਼ੇਅਰ ਕੀਤੀਆਂ ਹਨ।

ਹਰਭਜਨ ਸਿੰਘ ਤੇ ਗੀਤਾ ਬਸਰਾ ਦੀ ਲਵ ਸਟੋਰੀ ਕਾਫ਼ੀ ਦਿਲਚਸਪ ਰਹੀ ਹੈ।

ਭੱਜੀ ਨੇ ਗੀਤਾ ਨੂੰ ਸਭ ਤੋਂ ਪਹਿਲਾਂ ਇਕ ਪੋਸਟਰ ਵਿਚ ਦੇਖਿਆ ਸੀ।

ਇਸ ਜੋੜੀ ਦੀ ਪ੍ਰੇਮ ਕਹਾਣੀ 2007 'ਚ ਸ਼ੁਰੂ ਹੋਈ ਸੀ ਪਰ ਦੋਹਾਂ ਨੇ ਆਪਣੀ ਲਵ ਸਟੋਰੀ ਨੂੰ ਸਾਰਿਆਂ ਤੋਂ ਲੁਕਾ ਕੇ ਰੱਖਿਆ ਸੀ।

ਦੋਹਾਂ ਦਾ ਅਫੇਅਰ 8 ਸਾਲ ਚੱਲਿਆ, ਜਿਸ ਤੋਂ ਬਾਅਦ ਉਨ੍ਹਾਂ ਨੇ 2015 'ਚ ਵਿਆਹ ਕਰ ਲਿਆ ਸੀ। ਹੁਣ ਦੋਵੇਂ ਹੈਪਲੀ ਇਕ ਬੇਟੀ ਦੇ ਮਾਪੇ ਨੇ ।






ਆਊਟ ਹੋਣ ਤੋਂ ਬਾਅਦ ਕ੍ਰਿਸ ਮਾਰਿਸ ਨਾਲ ਭਿੜੇ ਹਾਰਦਿਕ, ਅੰਪਾਇਰ ਦੇ ਦਖ਼ਲ ਨਾਲ ਸੁਲਝਿਆ ਮਾਮਲਾ
NEXT STORY