ਹਿਮਾਚਲ ਪ੍ਰਦੇਸ਼/ਨਵੀਂ ਦਿੱਲੀ- ਮੋਦੀ ਸਰਕਾਰ ਅੱਜ ਯਾਨੀ ਸੋਮਵਾਰ ਨੂੰ ਵਿੱਤ ਸਾਲ 2021-22 ਦਾ ਆਮ ਬਜਟ ਪੇਸ਼ ਕਰਨ ਜਾ ਰਹੀ ਹੈ। ਬਜਟ ਪੇਸ਼ ਕਰਨ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰੀ ਅਨੁਰਾਗ ਠਾਕੁਰ ਨੇ ਆਪਣੇ ਘਰ 'ਚ ਪੂਜਾ ਕੀਤੀ। ਬਜਟ ਤੋਂ ਪਹਿਲਾਂ ਅਨੁਰਾਗ ਠਾਕੁਰ ਨੇ ਕਿਹਾ ਕਿ ਆਮ ਬਜਟ ਲੋਕਾਂ ਦੀਆਂ ਉਮੀਦਾਂ ਅਨੁਸਾਰ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਆਤਮਨਿਰਭਰ ਭਾਰਤ ਦੀ ਦਿਸ਼ਾ 'ਚ ਕੰਮ ਕਰ ਰਹੀ ਹੈ ਅਤੇ ਦੇਸ਼ ਦੀ ਅਰਥ ਵਿਵਸਥਾ ਨੂੰ ਅੱਗੇ ਵਧਾ ਰਹੀ ਹੈ।
ਇਹ ਵੀ ਪੜ੍ਹੋ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ 11 ਵਜੇ ਪੇਸ਼ ਕਰਨਗੇ ਵਿੱਤੀ ਸਾਲ 2021-22 ਦਾ ਬਜਟ
ਅਨੁਰਾਗ ਠਾਕੁਰ ਨੇ ਕਿਹਾ,''ਇਹ ਬਜਟ ਲੋਕਾਂ ਦੀਆਂ ਉਮੀਦਾਂ ਦੇ ਅਨੁਰੂਪ ਹੋਵੇਗਾ। 'ਸਭ ਕਾ ਸਾਥ, ਸਭ ਕਾ ਵਿਕਾਸ' ਹੀ ਮੋਦੀ ਸਰਕਾਰ ਦਾ ਏਜੰਡਾ ਹੈ। ਇਸ ਮੰਤਰ 'ਤੇ ਕੰਮ ਕਰ ਰਹੀ ਸਰਕਾਰ ਨੇ ਆਮਤਨਿਰਭਰ ਪੈਕੇਜ ਦਾ ਐਲਾਨ ਕਰ ਕੇ ਨਵੀਂ ਦਿਸ਼ਾ ਦਿੱਤੀ ਹੈ। ਆਤਮਨਿਰਭਰ ਭਾਰਤ ਨਾਲ ਮਹਾਮਾਰੀ ਤੋਂ ਬਚਣ ਅਤੇ ਅਰਥਵਿਵਸਥਾ ਨੂੰ ਹੌਲੀ-ਹੌਲੀ ਪੱਟੜੀ 'ਤੇ ਲਿਆਉਣ ਦਾ ਕੰਮ ਹੋ ਰਿਹਾ ਹੈ।''
ਇਹ ਵੀ ਪੜ੍ਹੋ : ਬਜਟ 2021: ਜਾਣੋ ਕਿਹਡ਼ੇ ਵਿੱਤ ਮੰਤਰੀ ਦੇ ਨਾਮ ਹੈ ਦੇਸ਼ ਦੇ ਸਭ ਤੋਂ ਵੱਧ ਬਜਟ ਪੇਸ਼ ਕਰਨ ਦਾ ਰਿਕਾਰਡ
ਦੱਸਣਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਆਪਣਾ ਤੀਜਾ ਬਜਟ ਪੇਸ਼ ਕਰੇਗੀ। ਵਿੱਤ ਮੰਤਰੀ ਦਾ ਬਜਟ ਭਾਸ਼ਣ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਇਸ ਵਾਰ ਦਾ ਬਜਟ ਕਈ ਮਾਇਨਿਆਂ 'ਚ ਕਾਫ਼ੀ ਅਹਿਮ ਹੈ। ਜਿਸ ਤਰ੍ਹਾਂ ਨਾਲ ਦੇਸ਼ ਨੇ ਇਕ ਸਾਲ ਤੋਂ ਵੱਧ ਸਮੇਂ ਤੱਕ ਕੋਰੋਨਾ ਮਹਾਮਾਰੀ ਦੀ ਮਾਰ ਝੱਲੀ ਹੈ, ਅਜਿਹੇ 'ਚ ਲੋਕਾਂ ਨੂੰ ਇਸ ਬਜਟ ਤੋਂ ਕਾਫ਼ੀ ਉਮੀਦਾਂ ਹਨ। ਵਿੱਤ ਮੰਤਰੀ ਦੇ ਬਜਟ ਅਨੁਸਾਰ ਅਗਲਾ ਵਿੱਤ ਸਾਲ ਨਿਰਭਰ ਕਰੇਗਾ। ਲੋਕਾਂ ਨੂੰ ਉਮੀਦ ਹੈ ਕਿ ਮਹਾਮਾਰੀ ਕਾਰਨ ਜਿਨ੍ਹਾਂ ਉਦਯੋਗਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਸਰਕਾਰ ਰਾਹਤ ਦੇਣ ਦਾ ਕੰਮ ਕਰੇਗੀ।
ਨੋਟ : ਕੀ ਲੋਕਾਂ ਦੀਆਂ ਉਮੀਦਾਂ 'ਤੇ ਖਰ੍ਹਾ ਉਤਰੇਗਾ ਇਹ ਬਜਟ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਲੋਕਤੰਤਰ ਦਾ ਮਜ਼ਾਕ ਬਣਾਏ ਜਾਣ ਤੋਂ ਬਾਅਦ ਕਿਸਾਨ ਅੰਦੋਲਨ ਲਈ ਰਾਜਨੀਤਕ ਸਮਰਥਨ ਲਿਆ : ਰਾਕੇਸ਼ ਟਿਕੈਤ
NEXT STORY