ਨਵੀਂ ਦਿੱਲੀ : ਵਿੱਤੀ ਸਾਲ 2021-22 ਦਾ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਇਹ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਤੀਜਾ ਬਜਟ ਹੋਵੇਗਾ। ਨਿਰਮਲਾ ਸੀਤਾਰਮਨ ਆਪਣਾ ਤੀਜਾ ਬਜਟ ਵਿੱਤ ਮੰਤਰੀ ਵਜੋਂ ਪੇਸ਼ ਕਰਨ ਜਾ ਰਹੀ ਹੈ। ਇਸ ਵਾਰ ਦਾ ਬਜਟ ਕੋਰੋਨਾ ਮਹਾਂਮਾਰੀ ਅਤੇ ਇਸ ਤੋਂ ਬਾਅਦ ਦੇ ਆਰਥਿਕ ਸੰਕਟ ਕਾਰਨ ਬਹੁਤ ਮਹੱਤਵਪੂਰਨ ਹੋ ਗਿਆ ਹੈ। ਬਜਟ ਵਿਚ ਅਗਲੇ ਵਿੱਤੀ ਵਰ੍ਹੇ ਸਰਕਾਰ ਵਲੋਂ ਕੀਤੇ ਜਾਣ ਵਾਲੇ ਖਰਚਿਆਂ ਦੇ ਨਾਲ-ਨਾਲ ਆਰਥਿਕਤਾ ਨੂੰ ਮਜ਼ਬੂਤ ਕਰਨ ਦੀਆਂ ਘੋਸ਼ਣਾਵਾਂ ਅਤੇ ਹੋਰ ਵਿਵਸਥਾਵਾਂ ਵੀ ਕੀਤੀਆਂ ਜਾਣਗੀਆਂ। ਸੀਤਾਰਮਨ ਤੀਜੀ ਵਾਰ ਬਜਟ ਪੇਸ਼ ਕਰਨਗੇ ਪਰ ਕੀ ਤੁਹਾਨੂੰ ਪਤਾ ਹੈ ਕਿ ਦੇਸ਼ ਦੇ ਸਭ ਤੋਂ ਜ਼ਿਆਦਾ ਬਜਟ ਪੇਸ਼ ਕਰਨ ਦਾ ਰਿਕਾਰਡ ਕਿਸ ਵਿੱਤ ਮੰਤਰੀ ਕੋਲ ਹੈ? ਆਓ ਜਾਣਦੇ ਹਾਂ ਇਸ ਬਾਰੇ।
ਭਾਰਤ ਵਿਚ ਸਭ ਤੋਂ ਵਧ ਵਾਰ ਬਜਟ ਪੇਸ਼ ਕੀਤੇ ਜਾਣ ਦਾ ਰਿਕਾਰਡ ਵਿੱਤ ਮੰਤਰੀ ਮੋਰਾਰਜੀ ਦੇਸਾਈ ਦੇ ਨਾਂ ਤੇ ਦਰਜ ਹੈ। ਦੇਸਾਈ ਨੇ 10 ਵਾਰ ਦੇਸ਼ ਦਾ ਬਜਟ ਪੇਸ਼ ਕੀਤਾ। ਇਸ ਵਿਚੋਂ 8 ਸਾਲਾਨਾ ਆਮ ਬਜਟ ਅਤੇ ਦੋ ਅੰਤਰਿਮ ਬਜਟ ਸਨ। ਵਿੱਤ ਮੰਤਰੀ ਵਜੋਂ ਆਪਣੇ ਪਹਿਲੇ ਕਾਰਜਕਾਲ ਵਿਚ ਦੇਸਾਈ ਨੇ 1959-60 ਤੋਂ 1963-64 ਅਤੇ ਇਕ 1962-63 ਦੇ ਪੰਜ ਸਲਾਨਾ ਆਮ ਬਜਟ ਦਾ ਅੰਤਰਿਮ ਬਜਟ ਪੇਸ਼ ਕੀਤਾ। ਵਿੱਤ ਮੰਤਰੀ ਵਜੋਂ ਆਪਣੀ ਦੂਜੀ ਪਾਰੀ ਵਿਚ ਦੇਸਾਈ ਨੇ 1967-68 ਤੋਂ 1969-70 ਦਾ ਸਾਲਾਨਾ ਆਮ ਬਜਟ ਅਤੇ ਇੱਕ ਅੰਤਰਿਮ ਬਜਟ 1967-68 ਪੇਸ਼ ਕੀਤਾ।
ਇਹ ਵੀ ਪਡ਼੍ਹੋ : ਸਧਾਰਣ ਭਾਸ਼ਾ 'ਚ ਸਮਝੋ ਬਜਟ , ਜਾਣੋ ਇਸ ਨਾਲ ਸਬੰਧਤ ਹੋਰ ਮਹੱਤਵਪੂਰਨ ਜਾਣਕਾਰੀ
ਬਦਲ ਦਿੱਤੀ ਦੇਸ਼ ਦੀ ਤਸਵੀਰ
29 ਫਰਵਰੀ 1968 ਨੂੰ, ਮੋਰਾਰਜੀ ਦੇਸਾਈ ਨੇ ਵਿੱਤ ਮੰਤਰੀ ਵਜੋਂ ਆਪਣੀ ਦੂਜੀ ਪਾਰੀ ਵਿਚ ਇੱਕ ਅਜਿਹਾ ਬਜਟ ਪੇਸ਼ ਕੀਤਾ ਜਿਸਨੇ ਦੇਸ਼ ਦੀ ਤਸਵੀਰ ਬਦਲ ਦਿੱਤੀ। ਇਸ ਬਜਟ ਵਿਚ ਉਸਨੇ ਇੰਡਸਟਰੀ ਲਈ ਸਭ ਤੋਂ ਅਹਿਮ ਫੈਸਲਾ ਮੈਨੁਫੈਕਚਰਿੰਗ ਯੁਨਿਟ ਭਾਵ ਫੈਕਟਰੀ ਗੇਟ ਐਕਸਾਈਜ਼ ਡਿਪਾਰਟਮੈਂਟ ਵਲੋਂ ਅਸੈਸਮੈਂਟ ਕਰਵਾਉਣ ਅਤੇ ਡਾਕ ਟਿਕਟ ਦੀ ਲਾਜ਼ਮਤਾ ਨੂੰ ਖਤਮ ਕਰਨ ਦਾ ਲਿਆ।
ਬਜਟ ਵਿਚ, ਉਸਨੇ ਐਲਾਨ ਕੀਤਾ ਕਿ ਨਿਰਮਾਤਾਵਾਂ ਲਈ ਇੱਕ ਸਵੈ-ਮੁਲਾਂਕਣ ਪ੍ਰਣਾਲੀ ਤਿਆਰ ਕੀਤੀ ਗਈ ਹੈ। ਐਕਸਾਈਜ਼ ਡਿਊਟੀ ਲਈ ਸਵੈ-ਮੁਲਾਂਕਣ ਦੀ ਉਹੀ ਪ੍ਰਣਾਲੀ ਮੌਜੂਦਾ ਸਮੇਂ ਵੀ ਜਾਰੀ ਹੈ। ਦੇਸਾਈ ਦੀ ਇਸ ਘੋਸ਼ਣਾ ਨੇ ਨਿਰਮਾਤਾਵਾਂ ਨੂੰ ਉਤਸ਼ਾਹਤ ਕੀਤਾ, ਜੋ ਬਾਅਦ ਵਿਚ ਭਾਰਤ ਦੇ ਵਿਕਾਸ ਲਈ ਇੱਕ ਚੰਗਾ ਕਦਮ ਸਾਬਤ ਹੋਇਆ।
ਇਹ ਵੀ ਪਡ਼੍ਹੋ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ 11 ਵਜੇ ਪੇਸ਼ ਕਰਨਗੇ ਵਿੱਤੀ ਸਾਲ 2021-22 ਦਾ ਬਜਟ
ਜਨਮਦਿਨ 'ਤੇ ਦੋ ਵਾਰ ਬਜਟ ਪੇਸ਼ ਕੀਤਾ
ਖਾਸ ਗੱਲ ਇਹ ਹੈ ਕਿ ਮੋਰਾਰਜੀ ਦੇਸਾਈ ਦਾ ਜਨਮਦਿਨ 29 ਫਰਵਰੀ ਨੂੰ ਆਉਂਦਾ ਹੈ, ਯਾਨੀ ਉਸ ਦਾ ਜਨਮਦਿਨ ਚਾਰ ਸਾਲਾਂ ਵਿਚ ਇਕ ਵਾਰ ਆਉਂਦਾ ਹੈ। 1964 ਅਤੇ 1968 ਵਿਚ ਉਸਨੇ ਆਪਣੇ ਜਨਮਦਿਨ ਦੇ ਦਿਨ ਦੇਸ਼ ਦਾ ਬਜਟ ਪੇਸ਼ ਕੀਤਾ। ਇਹ ਇਕ ਰਿਕਾਰਡ ਵੀ ਹੈ। ਦੇਸਾਈ ਨੇ ਵਿੱਤ ਮੰਤਰੀ ਵਜੋਂ 6 ਵਾਰ ਬਜਟ ਪੇਸ਼ ਕੀਤਾ, ਜਦੋਂ ਕਿ 4 ਵਾਰ ਉਪ ਪ੍ਰਧਾਨ ਮੰਤਰੀ ਹੁੰਦਿਆਂ ਆਮ ਬਜਟ ਪੇਸ਼ ਕੀਤਾ ਗਿਆ।
ਇਹ ਵੀ ਪਡ਼੍ਹੋ : ਖ਼ੁਸ਼ਖ਼ਬਰੀ! ਰਾਸ਼ਨ ਕਾਰਡ ਧਾਰਕਾਂ ਨੂੰ ਮਾਰਚ ਤੋਂ ਘਰ ਬੈਠੇ ਮਿਲੇਗਾ ਰਾਸ਼ਨ, ਜਾਣੋ ਕਿਵੇਂ
ਕਿਹੜੇ ਵਿੱਤ ਮੰਤਰੀ ਨੇ ਕਿੰਨੇ ਬਜਟ ਪੇਸ਼ ਕੀਤੇ
ਮੋਰਾਰਜੀ ਦੇਸਾਈ -10
ਪੀ ਚਿਦਾਂਬਰਮ -09
ਪ੍ਰਣਬ ਮੁਖਰਜੀ -08
ਯਸ਼ਵੰਤ ਸਿਨਹਾ -07
ਮਨਮੋਹਨ ਸਿੰਘ -06
ਅਰੁਣ ਜੇਤਲੀ -05
ਵਾਈ ਬੀ ਚੁਵਾਨ -07
ਸੀ ਡੀ ਦੇਸ਼ਮੁਖ -07
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸ਼ਾਮਲ ਕਰੋ।
ਕੈਟ ਨੇ ਦੇਸ਼ ਦੇ ਈ-ਕਾਮਰਸ ਖੇਤਰ ’ਚ US IBC ਦੀ ਦਖਲਅੰਦਾਜ਼ੀ ’ਤੇ ਪ੍ਰਗਟਾਇਆ ਇਤਰਾਜ਼
NEXT STORY