ਨਵੀਂ ਦਿੱਲੀ : ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਵਿੱਚ ਕਥਿਤ ਬੇਨਿਯਮੀਆਂ ਦੇ ਮਾਮਲੇ ਵਿੱਚ ਸੀਬੀਆਈ ਨੇ ਆਨੰਦ ਸੁਬਰਾਮਨੀਅਮ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਐਨਐਸਈ ਦੀ ਸਾਬਕਾ ਸੀਈਓ ਅਤੇ ਐਮਡੀ ਚਿਤਰਾ ਰਾਮਕ੍ਰਿਸ਼ਨ ਦੇ ਮੁੱਖ ਰਣਨੀਤੀ ਅਧਿਕਾਰੀ (ਸੀਓਓ) ਸਨ। ਮੰਨਿਆ ਜਾਂਦਾ ਹੈ ਕਿ ਚਿਤਰਾ ਨੇ ਹਿਮਾਲਿਆ ਦੇ ਜਿਸ ਯੋਗੀ ਤੋਂ ਸਲਾਹ ਲੈਣ ਦੀ ਗੱਲ ਕੀਤੀ ਸੀ ਉਹ ਸੁਬਰਾਮਨੀਅਮ ਹੀ ਸੀ।
ਸੀਬੀਆਈ ਸੂਤਰਾਂ ਅਨੁਸਾਰ ਸੁਬਰਾਮਨੀਅਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਸੁਬਰਾਮਨੀਅਮ ਤੋਂ ਸੀਬੀਆਈ ਅਧਿਕਾਰੀਆਂ ਨੇ ਚੇਨਈ ਵਿੱਚ ਤਿੰਨ ਦਿਨਾਂ ਤੱਕ ਪੁੱਛਗਿੱਛ ਕੀਤੀ। ਇਸ ਦੌਰਾਨ ਉਸ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਉਸ ਨੂੰ ਐਨਐਸਈ ਦੇ ਗਰੁੱਪ ਆਪਰੇਟਿੰਗ ਅਫਸਰ ਵਜੋਂ ਨਿਯੁਕਤੀ ਕਿਵੇਂ ਮਿਲੀ। ਇਸ ਤੋਂ ਇਲਾਵਾ ਤਤਕਾਲੀ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਚਿਤਰਾ ਰਾਮਕ੍ਰਿਸ਼ਨ ਨਾਲ ਉਸ ਦੇ ਸਬੰਧਾਂ ਬਾਰੇ ਵੀ ਪੁੱਛਗਿੱਛ ਕੀਤੀ ਗਈ ਸੀ।
ਇਹ ਵੀ ਪੜ੍ਹੋ : BharatPe ਦੇ ਫਾਊਂਡਰ ਦੀ ਪਤਨੀ ਬਰਖ਼ਾਸਤ, ਲੱਗੇ ਵੱਡੇ ਇਲਜ਼ਾਮ
ਯੋਗੀ ਹੋਣ ਦਾ ਸ਼ੱਕ
ਇਸ ਤੋਂ ਪਹਿਲਾਂ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦੇ ਸਾਬਕਾ ਚੇਅਰਮੈਨ ਅਸ਼ੋਕ ਚਾਵਲਾ ਨੇ ਸੇਬੀ ਨੂੰ ਪੱਤਰ ਲਿਖਿਆ ਸੀ ਕਿ ਰਹੱਸਮਈ ਹਿਮਾਲੀਅਨ 'ਯੋਗੀ' ਜਿਸ ਨੇ ਕਥਿਤ ਤੌਰ 'ਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦੇ ਸਾਬਕਾ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਚਿੱਤਰਾ ਰਾਮਕ੍ਰਿਸ਼ਨ ਨੂੰ ਮਹੱਤਵਪੂਰਨ ਮਾਮਲਿਆਂ 'ਤੇ ਸਲਾਹ ਦਿੱਤੀ ਸੀ ਅਤੇ ਉਹ ਆਨੰਦ ਸੁਬਰਾਮਨੀਅਮ ਤੋਂ ਇਲਾਵਾ ਹੋਰ ਕੋਈ ਨਹੀਂ ਹੋ ਸਕਦਾ।
ਸੇਬੀ ਦੇ ਇੱਕ ਤਾਜ਼ਾ ਆਦੇਸ਼ ਵਿੱਚ ਇਹ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਅਨੁਸਾਰ 2013 ਵਿੱਚ ਐਨਐਸਈ ਦੇ ਤਤਕਾਲੀ ਸੀਈਓ ਅਤੇ ਐਮਡੀ ਰਾਮਕ੍ਰਿਸ਼ਨ ਨੇ ਆਨੰਦ ਸੁਬਰਾਮਨੀਅਮ ਨੂੰ ਮੁੱਖ ਰਣਨੀਤੀ ਅਧਿਕਾਰੀ ਨਿਯੁਕਤ ਕੀਤਾ ਸੀ, ਜਦੋਂ ਕਿ ਇਸ ਤੋਂ ਪਹਿਲਾਂ ਅਜਿਹਾ ਕੋਈ ਅਹੁਦਾ ਨਹੀਂ ਸੀ। ਸੁਬਰਾਮਨੀਅਮ Balmer Lawrie ਵਿੱਚ ਕੰਮ ਕਰਦੇ ਸਨ ਜਿੱਥੇ ਉਨ੍ਹਾਂ ਦਾ ਸਾਲਾਨਾ ਪੈਕੇਜ 15 ਲੱਖ ਰੁਪਏ ਸੀ ਪਰ ਐਨਐਸਈ ਵਿੱਚ ਉਨ੍ਹਾਂ ਨੂੰ 1.38 ਕਰੋੜ ਰੁਪਏ ਦਾ ਪੈਕੇਜ ਦਿੱਤਾ ਗਿਆ। ਬਾਅਦ ਵਿੱਚ ਉਹ NSE ਵਿੱਚ ਗਰੁੱਪ ਆਪਰੇਟਿੰਗ ਅਫਸਰ ਬਣ ਗਿਆ।
ਇਹ ਵੀ ਪੜ੍ਹੋ : McDonald's 'ਚ ਗਰਭਵਤੀ ਮਾਦਾ ਸੂਰਾਂ ਨੂੰ ਲੈ ਕੇ ਉੱਠੇ ਸਵਾਲ, ਜਾਣੋ ਕੀ ਹੈ ਮਾਮਲਾ
ਪਤੀ-ਪਤਨੀ ਨੇ ਇਕੱਠੇ ਮਿਲੀ ਨਿਯੁਕਤੀ
ਆਨੰਦ ਦੀ ਨਿਯੁਕਤੀ 1 ਅਪ੍ਰੈਲ, 2013 ਨੂੰ ਐਨਐਸਈ ਵਿੱਚ ਹੋਈ ਸੀ ਅਤੇ ਉਸ ਦੀ ਪਤਨੀ ਸੁਨੀਤਾ ਆਨੰਦ ਨੂੰ ਵੀ ਉਸੇ ਦਿਨ 60 ਲੱਖ ਰੁਪਏ ਦੇ ਪੈਕੇਜ ਨਾਲ ਚੇਨਈ ਦੇ ਖੇਤਰੀ ਦਫ਼ਤਰ ਵਿੱਚ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਸੀ। ਕੁਝ ਸਮੇਂ ਬਾਅਦ ਪਤੀ-ਪਤਨੀ ਦੇ ਪੈਕੇਜ ਵਿੱਚ ਵੱਡੀ ਤਬਦੀਲੀ ਆਈ। ਸੁਨੀਤਾ ਆਨੰਦ ਦੀ ਤਨਖਾਹ ਸਿਰਫ ਤਿੰਨ ਸਾਲਾਂ ਵਿੱਚ ਲਗਭਗ ਤਿੰਨ ਗੁਣਾ ਵੱਧ ਕੇ 2016 ਤੱਕ 1.33 ਕਰੋੜ ਰੁਪਏ ਹੋ ਗਈ। 1 ਅਪ੍ਰੈਲ 2013 ਤੋਂ 31 ਮਾਰਚ 2014 ਤੱਕ ਸੁਨੀਤਾ ਦੀ ਤਨਖਾਹ 60 ਲੱਖ ਰੁਪਏ, 1 ਅਪ੍ਰੈਲ 2014 ਤੋਂ 31 ਮਾਰਚ 2015 ਤੱਕ 72 ਲੱਖ ਰੁਪਏ, ਅਪ੍ਰੈਲ 2015 ਤੋਂ ਮਾਰਚ 2016 ਤੱਕ 1.15 ਕਰੋੜ ਰੁਪਏ ਅਤੇ ਅਪ੍ਰੈਲ 2016 ਤੋਂ 1.33 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ : AirIndia ਦੇ ਕਾਮਿਆਂ ਲਈ ਦੋਹਰੀ ਖ਼ੁਸ਼ਖ਼ਬਰੀ , ਤਨਖ਼ਾਹ ਨੂੰ ਲੈ ਕੇ ਕੰਪਨੀ ਨੇ ਕੀਤਾ ਇਹ ਐਲਾਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੈਮੀਕੰਡਕਟਰ ਯੋਜਨਾ ’ਤੇ 8-10 ਮਹੀਨਿਆਂ ’ਚ ਮੁਲਾਂਕਣ ਪੂਰਾ ਕਰਨ, ਸਮਝੌਤਿਆਂ ’ਤੇ ਹਸਤਾਖਰ ਦੀ ਉਮੀਦ: ਵੈਸ਼ਣਵ
NEXT STORY