ਨਵੀਂ ਦਿੱਲੀ- ਸਾਲ 2020 ਦੇ ਨੋਬੇਲ ਪੁਰਸਕਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸ ਵਾਰ ਨੋਬੇਲ ਸ਼ਾਂਤੀ ਪੁਰਸਕਾਰ ਵਰਲਡ ਫੂਡ ਪ੍ਰੋਗਰਾਮ ਨੂੰ ਦਿੱਤਾ ਗਿਆ ਹੈ। ਨੋਬੇਲ ਕਮੇਟੀ ਨੇ ਕਿਹਾ ਕਿ ਭੁੱਖ ਨਾਲ ਨਜਿੱਠਣ ਅਤੇ ਸੰਘਰਸ਼ ਵਾਲੇ ਇਲਾਕਿਆਂ 'ਚ ਸ਼ਾਂਤੀ ਦੀ ਸਥਿਤੀ 'ਚ ਸੁਧਾਰ ਦੀ ਕੋਸ਼ਿਸ਼ਾਂ ਲਈ ਵਰਲਡ ਫੂਡ ਪ੍ਰੋਗਰਾਮ (ਡਬਲਿਊ.ਐੱਫ.ਪੀ.) ਨੂੰ ਸ਼ਾਂਤੀ ਪੁਰਕਾਰ ਪ੍ਰਦਾਨ ਕੀਤਾ ਗਿਆ ਹੈ। ਪਿਛਲੇ ਸਾਲ ਨੋਬੇਲ ਸ਼ਾਂਤੀ ਪੁਰਸਕਾਰ ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ ਨੂੰ ਦੇਣ ਦਾ ਐਲਾਨ ਕੀਤਾ ਗਿਆ ਸੀ।
ਨੋਬੇਲ ਸ਼ਾਂਤੀ ਪੁਰਸਕਾਰ ਉਸ ਸ਼ਖਸੀਅਤ ਨੂੰ ਦਿੱਤਾ ਜਾਂਦਾ ਹੈ, ਜਿਸ ਨੇ ਦੁਨੀਆ ਭਰ 'ਚ ਸ਼ਾਂਤੀ ਦੇ ਖੇਤਰ 'ਚ ਕੋਈ ਬੇਹੱਦ ਪ੍ਰਭਾਵਸ਼ਾਲੀ ਕੰਮ ਕੀਤਾ ਹੋਵੇ। ਨੋਬੇਲ ਪੁਰਸਕਾਰ ਦੀ ਦੌੜ 'ਚ ਇਸ ਵਾਰ ਸਭ ਤੋਂ ਅੱਗੇ ਨਾਂ ਚੱਲ ਰਿਹਾ ਹੈ ਗ੍ਰੇਟਾ ਥਨਬਰਗ ਦਾ। ਸ਼ੁੱਕਰਵਾਰ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਦਾ ਐਲਾਨ ਹੋਣ ਤੋਂ ਪਹਿਲਾਂ ਸਟੋਰੀਆਂ 'ਚ ਸਵੀਡਿਸ਼ ਜਲਵਾਯੂ ਵਰਕਰ ਗ੍ਰੇਟਾ ਥਨਬਰਗ ਦੇ ਨਾਂ 'ਤੇ ਚਰਚਾ ਹੈ। ਹਾਲਾਂਕਿ ਮਾਹਰਾਂ ਦਾ ਮੰਨਣਾ ਹੈ ਕਿ ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਜਾਂ ਸਵਤੰਤਰ ਪ੍ਰੈੱਸ ਦੇ ਕਿਸੇ ਪ੍ਰਤੀਨਿਧੀ ਨੂੰ ਸ਼ਾਂਤੀ ਦਾ ਨੋਬੇਲ ਪੁਰਸਕਾਰ ਦਿੱਤਾ ਜਾ ਸਕਦਾ ਹੈ।
ਕੀ ਹੈ ਨੋਬੇਲ ਪੁਰਸਕਾਰ
ਸਵੀਡਿਸ਼ ਖੋਜਕਰਤਾ ਅਲਫਰੇਡ ਨੋਬੇਲ ਦੀ 5ਵੀਂ ਬਰਸੀ ਤੋਂ ਹਰ ਸਾਲ 10 ਦਸੰਬਰ ਨੂੰ ਵੱਖ-ਵੱਖ ਖੇਤਰਾਂ 'ਚ ਵਿਸ਼ੇਸ਼ ਯੋਗਦਾਨਾਂ 'ਤੇ ਨੋਬੇਲ ਪੁਰਸਕਾਰ ਦਿੱਤਾ ਜਾਂਦਾ ਹੈ। ਨੋਬੇਲ ਨੇ ਵਿਸਫੋਟਕ ਡਾਇਨਾਮਾਈਟ ਦੀ ਖੋਜ ਕੀਤੀ ਸੀ। ਆਪਣੀ ਖੋਜ ਦੇ ਯੁੱਧ 'ਚ ਇਸਤੇਮਾਲ ਹੋਣ ਕਾਰਨ ਉਹ ਕਾਫ਼ੀ ਦੁਖੀ ਸਨ। ਇਸ ਦੇ ਪਛਤਾਵੇ ਦੇ ਰੂਪ 'ਚ ਉਨ੍ਹਾਂ ਨੇ ਆਪਣੀ ਵਸੀਅਤ 'ਚ ਨੋਬੇਲ ਪੁਰਸਕਾਰਾਂ ਦੀ ਵਿਵਸਥਾ ਕੀਤੀ ਸੀ। ਉਨ੍ਹਾਂ ਨੇ ਆਪਣੀ ਵਸੀਅਤ 'ਚ ਲਿਖਿਆ ਸੀ ਕਿ ਉਨ੍ਹਾਂ ਦੀ ਜਾਇਦਾਦ ਦਾ ਜ਼ਿਆਦਾਤਰ ਹਿੱਸਾ ਇਕ ਫੰਡ 'ਚ ਰੱਖਿਆ ਜਾਵੇ ਅਤੇ ਉਸ ਦੇ ਸਾਲਾਨਾ ਵਿਆਜ ਨਾਲ ਲੋਕਾਂ ਲਈ ਵਿਸ਼ੇਸ਼ ਯੋਗਦਾਨ ਦੇਣ ਵਾਲਿਆਂ ਨੂੰ ਦਿੱਤਾ ਜਾਵੇ।
ਜਦੋਂ ਗ੍ਰਹਿ ਮੰਤਰੀ ਨੇ 1984 ਦੇ ਦੰਗਿਆਂ ਸਮੇਂ ਰਾਮ ਵਿਲਾਸ ਪਾਸਵਾਨ ਦੀ ਅਰਜ਼ ਨੂੰ ਕੀਤਾ ਸੀ ਨਜ਼ਰ ਅੰਦਾਜ਼
NEXT STORY