ਨਵੀਂ ਦਿੱਲੀ/ਹਿਊਸਟਨ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ੁੱਕਰਵਾਰ ਨੂੰ ਕੈਂਬਰਿਜ ਐਨਰਜੀ ਰਿਸਰਚ ਐਸੋਸੀਏਟਸ ਵੀਕ (ਸੇਰਾਵੀਕ) ਦੇ ਗਲੋਬਲ ਊਰਜਾ ਅਤੇ ਵਾਤਾਵਰਣ ਲੀਡਰਸ਼ਿਪ ਪੁਰਸਕਾਰ ਨਾਲ ਨਵਾਜਿਆ ਗਿਆ।ਵੀਡੀਓ ਕਾਨਫਰੰਸ ਜ਼ਰੀਏ ਆਯੋਜਿਤ ਇਕ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨੇ ਇਹ ਸਨਮਾਨ ਸਵੀਕਾਰ ਕੀਤਾ ਅਤੇ ਇਸ ਨੂੰ ਦੇਸ਼ ਦੀ ਜਨਤਾ ਨੂੰ ਸਮਰਪਿਤ ਕੀਤਾ।
ਇਹ ਵੀ ਪੜ੍ਹੋ: ਰਮਨਦੀਪ ਕੌਰ ਨੇ ਸਿਰਜਿਆ ਇਤਿਹਾਸ, ਨਿਊਜ਼ੀਲੈਂਡ ਪੁਲਸ 'ਚ ਭਰਤੀ ਹੋਣ ਵਾਲੀ ਪਹਿਲੀ ਪੰਜਾਬਣ ਬਣੀ
ਇਸ ਮੌਕੇ ’ਤੇ ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਕਿਹਾ, ‘ਮੈਂ ਬਹੁਤ ਨਿਮਰਤਾ ਨਾਲ ਸੇਰਾਵੀਕ ਗਲੋਬਲ ਊਰਜਾ ਅਤੇ ਵਾਤਾਵਰਣ ਲੀਡਰਸ਼ਿਪ ਪੁਰਸਕਾਰ ਨੂੰ ਸਵੀਕਾਰ ਕਰਦਾ ਹਾਂ। ਮੈਂ ਇਸ ਪੁਰਸਕਾਰ ਨੂੰ ਆਪਣੇ ਮਹਾਨ ਦੇਸ਼ ਦੀ ਜਨਤਾ ਨੂੰ ਸਮਰਪਿਤ ਕਰਦਾ ਹਾਂ। ਮੈਂ ਇਹ ਪੁਰਸਕਾਰ ਆਪਣੀ ਭੂਮੀ ਦੀ ਮਹਾਨ ਪਰੰਪਰਾ ਨੂੰ ਸਮਰਪਿਤ ਕਰਦਾ ਹਾਂ, ਜਿਸ ਨੇ ਵਾਤਾਵਰਣ ਨੂੰ ਹਮੇਸ਼ਾ ਰਾਹ ਦਿਖਾਈ ਹੈ।’
ਇਹ ਵੀ ਪੜ੍ਹੋ: TIME ਮੈਗਜ਼ੀਨ ਨੇ ਕਵਰ ਪੇਜ਼ ’ਤੇ ਕਿਸਾਨ ਬੀਬੀਆਂ ਨੂੰ ਦਿੱਤੀ ਜਗ੍ਹਾ, ਲਿਖਿਆ-ਸਾਨੂੰ ਖ਼ਰੀਦਿਆ ਨਹੀਂ ਜਾ ਸਕਦਾ
ਸੇਰਾਵੀਕ ਗਲੋਬਲ ਊਰਜਾ ਅਤੇ ਵਾਤਾਵਰਣ ਲੀਡਰਸ਼ਿਪ ਪੁਰਸਕਾਰ ਦੀ ਸ਼ੁਰੂਆਤ 2016 ਵਿਚ ਹੋਈ ਸੀ। ਗਲੋਬਲ ਊਰਜਾ ਅਤੇ ਵਾਤਾਵਰਣ ਦੇ ਖੇਤਰ ਵਿਚ ਵਚਨਬੱਧ ਅਗਵਾਈ ਲਈ ਇਹ ਪੁਰਸਕਾਰ ਪ੍ਰਦਾਨ ਕੀਤਾ ਜਾਂਦਾ ਹੈ। ਡਾਕਟਰ ਡੇਨੀਅਲ ਯੇਰਗਿਲ ਨੇ 1983 ਵਿਚ ਸੇਰਾਵੀਕ ਦੀ ਸਥਾਪਨਾ ਕੀਤੀ ਸੀ। ਇਸ ਦੀ ਸਥਾਪਨਾ ਦੇ ਬਾਅਦ ਹਰੇਕ ਸਾਲ ਮਾਰਚ ਮਹੀਨੇ ਵਿਚ ਹਿਊਸਟਨ ਵਿਚ ਸੇਰਾਵੀਕ ਦਾ ਆਯੋਜਨ ਹੁੰਦਾ ਹੈ। ਇਸ ਦੀ ਗਿਣਤੀ ਵਿਸ਼ਵ ਦੇ ਮੋਹਰੀ ਊਰਾ ਮੰਚਾਂ ਵਿਚ ਹੁੰਦੀ ਹੈ। ਇਸ ਸਾਲ ਇਹ ਆਯੋਜਨ ਡਿਜੀਟਲ ਤਰੀਕੇ ਨਾਲ 1 ਤੋਂ 5 ਮਾਰਚ ਤੱਕ ਹੋਇਆ।
ਇਹ ਵੀ ਪੜ੍ਹੋ: ਫਰਾਂਸ ’ਚ ਵੀ ਸ਼ੁਰੂ ਹੋਇਆ ਕਿਸਾਨ ਅੰਦੋਲਨ, ਉਪਜ ਦੀਆਂ ਘੱਟ ਕੀਮਤਾਂ ਖ਼ਿਲਾਫ਼ ਸੜਕਾਂ ’ਤੇ ਉਤਰੇ ਅਨਦਾਤਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਆਜ਼ਾਦੀ ਦੀ 75ਵੀਂ ਵਰ੍ਹੇਗੰਢ: ਜਸ਼ਨ ਲਈ PM ਦੀ ਪ੍ਰਧਾਨਗੀ 'ਚ ਗਠਿਤ ਹੋਈ ਉੱਚ ਪੱਧਰੀ ਕਮੇਟੀ
NEXT STORY