ਵਾਸ਼ਿੰਗਟਨ: ਟਾਈਮ ਮੈਗਜ਼ੀਨ ਨੇ ਆਪਣਾ ਇੰਟਰਨੈਸ਼ਨਲ ਕਵਰ ਭਾਰਤ ਦੀਆਂ ਉਨ੍ਹਾਂ ਬੀਬੀਆਂ ਨੂੰ ਸਮਰਪਿਤ ਕੀਤਾ ਹੈ, ਜੋ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਅੰਦੋਲਨ ਪ੍ਰਦਰਸ਼ਨ ਦੀ ਅਗਵਾਈ ਕਰ ਰਹੀਆਂ ਹਨ। ਦਰਅਸਲ ਮੈਗਜ਼ੀਨ ਨੇ 20 ਬੀਬੀਆਂ ਦੇ ਇਕ ਸਮੂਹ ਦੀ ਤਸਵੀਰ ਛਾਪੀ ਹੈ। ਟਾਈਮ ਮੈਗਜ਼ੀਨ ਨੇ ਦੱਸਿਆ ਹੈ ਕਿ ਕਿਵੇਂ ਮਹੀਨਿਆਂ ਤੋਂ ਬੀਬੀਆਂ ਵੀ ਵਿਰੋਧ ਦੇ ਮੋਰਚੇ ’ਤੇ ਡਟੀਆਂ ਹੋਈਆਂ ਹਨ।
ਇਹ ਵੀ ਪੜ੍ਹੋ: ਫਰਾਂਸ ’ਚ ਵੀ ਸ਼ੁਰੂ ਹੋਇਆ ਕਿਸਾਨ ਅੰਦੋਲਨ, ਉਪਜ ਦੀਆਂ ਘੱਟ ਕੀਮਤਾਂ ਖ਼ਿਲਾਫ਼ ਸੜਕਾਂ ’ਤੇ ਉਤਰੇ ਅਨਦਾਤਾ
ਟਾਈਮ ਮੈਗਜ਼ੀਨ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ’ਤੇ ਲਿਖਿਆ, ‘ਟਾਈਮ ਦਾ ਨਵਾਂ ਇੰਟਰਨੈਸ਼ਨਲ ਕਵਰ: ‘ਸਾਨੂੰ ਡਰਾਇਆ-ਧਮਕਾਇਆ ਨਹੀਂ ਜਾ ਸਕਦਾ ਅਤੇ ਮੈਨੂੰ ਖ਼ਰੀਦਿਆ ਨਹੀਂ ਜਾ ਸਕਦਾ।’ ਭਾਰਤ ਦੇ ਕਿਸਾਨ ਅੰਦੋਲਨਾਂ ਦੀ ਅਗਵਾਈ ਕਰਨ ਵਾਲੀਆਂ ਬੀਬੀਆਂ। ਮੈਗਜ਼ੀਨ ਦੇ ਕਵਰ ਪੇਜ਼ ’ਤੇ ਕਿਸਾਨ ਅੰਦੋਲਨ ਵਿਚ ਸ਼ਾਮਲ ਕੁੱਝ ਬੀਬੀਆਂ ਦੀ ਤਸਵੀਰ ਹੈ, ਜਿਨ੍ਹਾਂ ਨਾਲ ਕੁੱਝ ਛੋਟੇ-ਛੋਟੇ ਬੱਚਿਆਂ ਨੂੰ ਵੀ ਦਿਖਾਇਆ ਗਿਆ ਹੈ।
ਇਹ ਵੀ ਪੜ੍ਹੋ: ਇਨਕਮ ਟੈਕਸ ਦੇ ਛਾਪੇ ਮਗਰੋਂ ਤਾਪਸੀ ਪਨੂੰ ਦਾ ਪ੍ਰੇਮੀ ਆਇਆ ਸਾਹਮਣੇ, ਖੇਡ ਮੰਤਰੀ ਨੂੰ ਕਿਹਾ-'ਪਲੀਜ਼ ਕੁਝ ਕਰੋ'
ਇਹ ਵੀ ਪੜ੍ਹੋ: ਚੋਣਾਂ ’ਚ ਹਾਰ ਮਗਰੋਂ ਸ਼ਰਮਸਾਰ ਇਮਰਾਨ ਖਾਨ, ਕਿਹਾ- ਮੇਰੇ 15-16 MP ਵਿਕ ਗਏ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਵਧਾਉਣ ਲਈ ਬਣਾਈ ਨਵੀਂ ਯੋਜਨਾ
NEXT STORY