ਐਂਟਰਟੇਨਮੈਂਟ ਡੈਸਕ– ਦਿੱਲੀ ’ਚ ਕਰਵਾਏ ਗਏ ਦੋ ਦਿਨਾਂ ਜੀ-20 ਸਿਖਰ ਸੰਮੇਲਨ ਦਾ ਸਮਾਪਨ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸਮਾਪਤੀ ਭਾਸ਼ਣ ’ਚ ਕਿਹਾ ਕਿ ਭਾਰਤ ਦੀ ਜੀ-20 ਦੀ ਪ੍ਰਧਾਨਗੀ ਅਧਿਕਾਰਤ ਰੂਪ ਨਾਲ 30 ਨਵੰਬਰ ਤਕ ਜਾਰੀ ਰਹੇਗੀ।
ਜੀ-20 ਸਿਖਰ ਸੰਮੇਲਨ ਦੀ ਸਮਾਪਤੀ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ਸਾਂਝਾ ਕਰਦਿਆਂ ਬਾਲੀਵੁੱਡ ਦੇ ਕਿੰਗ ਯਾਨੀ ਸ਼ਾਹਰੁਖ ਖ਼ਾਨ ਨੇ ਪ੍ਰਤੀਕਿਰਿਆ ਦਿੱਤੀ ਹੈ।
ਸ਼ਾਹਰੁਖ ਖ਼ਾਨ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ, ‘‘ਭਾਰਤ ਦੀ ਜੀ-20 ਪ੍ਰਧਾਨਗੀ ਦੀ ਸਫਲਤਾ ਤੇ ਦੁਨੀਆ ਦੇ ਲੋਕਾਂ ਦੇ ਬਿਹਤਰ ਭਵਿੱਖ ਲਈ ਦੇਸ਼ਾਂ ਵਿਚਾਲੇ ਏਕਤਾ ਨੂੰ ਵਧਾਉਣ ਲਈ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ।’’
ਇਹ ਖ਼ਬਰ ਵੀ ਪੜ੍ਹੋ : 19 ਸਾਲ ਛੋਟੀ ਅਦਾਕਾਰਾ ਬਣੀ ਸ਼ਾਹਰੁਖ ਖ਼ਾਨ ਦੀ ਮਾਂ, ਕਿਹਾ– ‘ਮੈਂ ਵੀ ਰੋਈ...’
ਸ਼ਾਹਰੁਖ ਖ਼ਾਨ ਨੇ ਅੱਗੇ ਲਿਖਿਆ, ‘‘ਇਸ ਨੇ ਹਰ ਭਾਰਤੀ ਦੇ ਦਿਲ ’ਚ ਮਾਣ-ਸਨਮਾਨ ਦੀ ਭਾਵਨਾ ਪੈਦਾ ਕੀਤੀ ਹੈ। ਸਰ, ਤੁਹਾਡੀ ਅਗਵਾਈ ’ਚ ਅਸੀਂ ਵੱਖਵਾਦ ’ਚ ਨਹੀਂ, ਸਗੋਂ ਏਕਤਾ ’ਚ ਖੁਸ਼ਹਾਲ ਹੋਵਾਂਗੇ। ਇਕ ਧਰਤੀ, ਇਕ ਪਰਿਵਾਰ, ਇਕ ਭਵਿੱਖ।’’
ਦੱਸ ਦੇਈਏ ਕਿ ਸ਼ਾਹਰੁਖ ਖ਼ਾਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਜਵਾਨ’ ਕਾਰਨ ਸੁਰਖ਼ੀਆਂ ’ਚ ਹਨ। ‘ਜਵਾਨ’ ਫ਼ਿਲਮ ਆਏ ਦਿਨ ਕਮਾਈ ਦੇ ਰਿਕਾਰਡ ਬਣਾ ਰਹੀ ਹੈ। ਇਸ ਫ਼ਿਲਮ ਨੇ 3 ਦਿਨਾਂ ’ਚ 384.69 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
G20 ਸੰਮੇਲਨ ਦੌਰਾਨ ਭਾਰਤ ਨੇ ਚੁੱਕਿਆ ਸਵਾਲ- ਇੰਟਰਨੈੱਟ ਡੋਮੇਨ ਅੰਗਰੇਜ਼ੀ 'ਚ ਕਿਉਂ?
NEXT STORY