ਮੁੰਬਈ (ਬਿਊਰੋ)– ਦਿੱਲੀ ’ਚ ਐੱਮ. ਸੀ. ਡੀ. ਚੋਣਾਂ ਦੀ ਤਾਰੀਖ਼ ਦਾ ਐਲਾਨ ਹੋ ਚੁੱਕਾ ਹੈ। ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਐੱਮ. ਸੀ. ਡੀ. ਦੀ ਸੱਤਾ ’ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਨੂੰ ਘੇਰਨ ’ਚ ਲੱਗੀ ਹੈ। ਹਮਲਾਵਰ ਰਣਨੀਤੀ ਨਾਲ ਐੱਮ. ਸੀ. ਡੀ. ਚੋਣਾਂ ਦੀਆਂ ਤਿਆਰੀਆਂ ’ਚ ਲੱਗੀ ਆਮ ਆਦਮੀ ਪਾਰਟੀ ਨੂੰ ਮਹਾਠੱਗ ਸੁਕੇਸ਼ ਚੰਦਰਸ਼ੇਖਰ ਵਲੋਂ ਇਕ ਤੋਂ ਬਾਅਦ ਇਕ ਚਿੱਠੀ ਨੇ ਮੁਸ਼ਕਿਲਾਂ ’ਚ ਪਾ ਦਿੱਤਾ ਹੈ।
ਮਹਾਠੱਗ ਸੁਕੇਸ਼ ਚੰਦਰਸ਼ੇਖਰ ਦੀ ਇਕ ਹੋਰ ਚਿੱਠੀ ਸਾਹਮਣੇ ਆਈ ਹੈ। ਆਪਣੀ ਚਿੱਠੀ ’ਚ ਸੁਕੇਸ਼ ਚੰਦਰਸ਼ੇਖਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸਤੇਂਦਰ ਜੈਨ ਨੂੰ ਲੈ ਕੇ ਕਈ ਦਾਅਵੇ ਕੀਤੇ ਹਨ ਤੇ ਨਾਲ ਹੀ ਸਾਲ 2017 ’ਚ ਡਿਨਰ ਪਾਰਟੀ ਦਾ ਜ਼ਿਕਰ ਕਰਦਿਆਂ ਫੰਡ ਨੂੰ ਲੈ ਕੇ ਵੀ ਕਾਫੀ ਕੁਝ ਲਿਖਿਆ ਹੈ। ਸੁਕੇਸ਼ ਨੇ ਚਿੱਠੀ ’ਚ ਦੋਸ਼ ਲਗਾਇਆ ਹੈ ਕਿ ਕੇਜਰੀਵਾਲ ਤੇ ਸਤੇਂਦਰ ਜੈਨ ਖ਼ਿਲਾਫ਼ ਲਿਖੀ ਗਈ ਪਹਿਲੀ ਚਿੱਠੀ ਤੋਂ ਬਾਅਦ ਉਸ ਨੂੰ ਤਿਹਾੜ ਜੇਲ ਦੇ ਸਾਬਕਾ ਡੀ. ਜੀ. ਤੇ ਪ੍ਰਸ਼ਾਸਨ ਧਮਕੀਆਂ ਦੇ ਰਿਹਾ ਹੈ।
ਸੁਕੇਸ਼ ਚੰਦਰਸ਼ੇਖਰ ਨੇ ਲਿਖਿਆ ਕਿ ਉਹ ਕੇਜਰੀਵਾਲ ਤੇ ਉਨ੍ਹਾਂ ਦੇ ਮੰਤਰੀ ਸਤੇਂਦਰ ਜੈਨ ਦੇ ਪ੍ਰਸ਼ਾਸਨ ਤੋਂ ਡਰਨ ਵਾਲਾ ਨਹੀਂ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਜੋ ਜਾਣਕਾਰੀ ਦਿੱਤੀ ਗਈ ਹੈ, ਉਹ ਪੂਰੀ ਤਰ੍ਹਾਂ ਨਾਲ ਸੱਚ ਹੈ। ਉਸ ਦੀ ਜਾਂਚ ਕਰਵਾ ਲਈ ਜਾਵੇ। ਮੰਡੋਲੀ ਜੇਲ ’ਚ ਬੰਦ ਸੁਕੇਸ਼ ਨੇ ਦਿੱਲੀ ਦੇ ਉਪ ਰਾਜਪਾਲ ਨੂੰ ਚਿੱਠੀ ਲਿਖ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਘੇਰੇ ’ਚ ਲੈ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ : ਜਾਣੋ ਦਰਸ਼ਕਾਂ ਨੂੰ ਕਿਵੇਂ ਦੀ ਲੱਗੀ ਐਮੀ-ਤਾਨੀਆ ਦੀ ਫ਼ਿਲਮ ‘ਓਏ ਮੱਖਣਾ’ (ਵੀਡੀਓ)
ਸੁਕੇਸ਼ ਚਿੱਠੀ ’ਚ ਕੇਜਰੀਵਾਲ ਨੂੰ ਸਿੱਧੇ ਸਵਾਲ ਕੀਤੇ ਹਨ। ਆਪਣੀ ਚਿੱਠੀ ’ਚ ਸੁਕੇਸ਼ ਨੇ ਦਿੱਲੀ ਦੇ ਸੀ. ਐੱਮ. ਕੇਜਰੀਵਾਲ ਨੂੰ ਸੰਬੋਧਿਤ ਕਰਦਿਆਂ ਸਵਾਲੀਆ ਲਹਿਜ਼ੇ ’ਚ ਕਿਹਾ ਕਿ ਜੇਕਰ ਉਹ ਦੇਸ਼ ਦਾ ਸਭ ਤੋਂ ਵੱਡਾ ਠੱਗ ਹੈ ਤਾਂ ਉਨ੍ਹਾਂ ਨੇ ਉਸ ਵਰਗੇ ਠੱਗ ਨੂੰ ਰਾਜ ਸਭਾ ਸੀਟ ਦਾ ਆਫਰ ਦੇ ਕੇ 50 ਕਰੋੜ ਰੁਪਏ ਕਿਉਂ ਲਏ? ਸੁਕੇਸ਼ ਨੇ ਅੱਗੇ ਇਹ ਵੀ ਕਿਹਾ ਕਿ ਕੇਜਰੀਵਾਲ ਨੇ ਉਸ ਨੂੰ ਹੋਰ ਕਾਰੋਬਾਰੀਆਂ ਨੂੰ ਪਾਰਟੀ ਨਾਲ ਜੋੜ ਕੇ 500 ਕਰੋੜ ਰੁਪਏ ਇਕੱਠੇ ਕਰਨ ਲਈ ਕਿਹਾ ਸੀ। ਇਸ ਦੇ ਬਦਲੇ ਉਸ ਨੂੰ ਪਾਰਟੀ ’ਚ ਕਰਨਾਟਕ ’ਚ ਵੱਡਾ ਅਹੁਦਾ ਵੀ ਆਫਰ ਕੀਤਾ ਜਾ ਰਿਹਾ ਸੀ।
ਸੁਕੇਸ਼ ਚੰਦਰਸ਼ੇਖਰ ਨੇ ਹੈਦਰਾਬਾਦ ਦੇ ਹੋਟਲ ਹਯਾਤ ’ਚ ਡਿਨਰ ਪਾਰਟੀ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਸਾਲ 2016 ’ਚ ਉਹ ਕਿਉਂ ਉਸ ਦੀ ਡਿਨਰ ਪਾਰਟੀ ’ਚ ਸ਼ਰੀਕ ਹੋਏ ਸਨ, ਜਦੋਂ ਉਸ ਨੇ ਉਨ੍ਹਾਂ ਨੂੰ 50 ਕਰੋੜ ਰੁਪਏ ਵੀ ਦਿੱਤੇ ਸਨ। ਸੁਕੇਸ਼ ਨੇ ਅੱਗੇ ਕਿਹਾ ਕਿ ਉਸ ਪਾਰਟੀ ’ਚ ਸਤੇਂਦਰ ਜੈਨ ਵੀ ਤੁਹਾਡੇ ਨਾਲ ਸਨ। ਇਹ ਪੈਸਾ ਮੈਂ ਤੁਹਾਨੂੰ ਕੈਲਾਸ਼ ਗਹਿਲੋਤ ਦੇ ਅਸੋਲਾ ਫਾਰਮ ’ਤੇ ਦਿੱਤਾ ਸੀ। ਸੁਕੇਸ਼ ਨੇ ਕਿਹਾ ਕਿ ਕੇਜਰੀਵਾਲ ਨੇ 2017 ’ਚ ਸਤੇਂਦਰ ਜੈਨ ਦੇ ਕਾਲੇ ਰੰਗ ਦੇ ਆਈਫੋਨ ਤੋਂ ਉਸ ਨਾਲ ਗੱਲਬਾਤ ਕੀਤੀ ਸੀ। ਉਸ ਸਮੇਂ ਉਹ ਤਿਹਾੜ ਜੇਲ ’ਚ ਬੰਦ ਸੀ। ਮਹਾਠੱਗ ਨੇ ਦਾਅਵਾ ਕੀਤਾ ਕਿ ਇਹ ਨੰਬਰ ਸਤੇਂਦਰ ਜੈਨ ਨੇ ਏ. ਕੇ. 2 ਨਾਂ ਤੋਂ ਸੇਵ ਕੀਤਾ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਲੋਕ ਸਭਾ ਦੀ ਇਕ ਸੀਟ, ਵਿਧਾਨ ਸਭਾ ਦੀਆਂ 5 ਸੀਟਾਂ 'ਤੇ 5 ਦਸੰਬਰ ਨੂੰ ਹੋਵੇਗੀ ਜ਼ਿਮਨੀ ਚੋਣ
NEXT STORY