ਵੈੱਬ ਡੈਸਕ - ਸਾਲ 2026 'ਚ ਹਿੰਦੀ ਕੈਲੰਡਰ ਦਾ ਤੀਜਾ ਮਹੀਨਾ 'ਜੇਠ' (ਜੇਸ਼ਠ) ਬਹੁਤ ਹੀ ਖਾਸ ਅਤੇ ਦੁਰਲੱਭ ਹੋਣ ਜਾ ਰਿਹਾ ਹੈ। ਆਮ ਤੌਰ 'ਤੇ ਕੋਈ ਵੀ ਮਹੀਨਾ 30 ਦਿਨਾਂ ਦਾ ਹੁੰਦਾ ਹੈ, ਪਰ ਇਸ ਵਾਰ ਜੇਠ ਦਾ ਮਹੀਨਾ 30 ਨਹੀਂ ਸਗੋਂ ਪੂਰੇ 59 ਦਿਨਾਂ ਦਾ ਹੋਵੇਗਾ। ਸਰੋਤਾਂ ਅਨੁਸਾਰ ਇਹ ਮਹੀਨਾ 2 ਮਈ ਤੋਂ ਸ਼ੁਰੂ ਹੋ ਕੇ 29 ਜੂਨ ਤੱਕ ਚੱਲੇਗਾ।
ਇਸ ਵਾਰ ਜੇਠ ਦਾ ਮਹੀਨਾ ਲੰਬਾ ਹੋਣ ਦਾ ਮੁੱਖ ਕਾਰਨ ਇਸ 'ਚ 'ਅਧਿਕ ਮਾਸ' ਦਾ ਜੁੜਨਾ ਹੈ, ਜਿਸ ਨੂੰ ਮਲਮਾਸ ਜਾਂ ਪੁਰਸ਼ੋਤਮ ਮਾਸ ਵੀ ਕਿਹਾ ਜਾਂਦਾ ਹੈ। ਹਰ ਤਿੰਨ ਸਾਲ ਬਾਅਦ ਇਕ ਵਾਰ ਅਧਿਕ ਮਾਸ ਆਉਂਦਾ ਹੈ ਅਤੇ ਜਿਸ ਮਹੀਨੇ 'ਚ ਇਹ ਜੁੜਦਾ ਹੈ, ਉਸ ਦੀ ਮਿਆਦ 59 ਜਾਂ 60 ਦਿਨਾਂ ਦੀ ਹੋ ਜਾਂਦੀ ਹੈ। ਇਸ ਸਾਲ ਜੇਸ਼ਠ ਅਧਿਕ ਮਾਸ 17 ਮਈ ਤੋਂ ਸ਼ੁਰੂ ਹੋ ਕੇ 15 ਜੂਨ ਤੱਕ ਰਹੇਗਾ।
ਧਾਰਮਿਕ ਦ੍ਰਿਸ਼ਟੀਕੋਣ ਤੋਂ ਇਸ ਮਹੀਨੇ 'ਚ ਭਗਵਾਨ ਵਿਸ਼ਨੂੰ ਦੇ 'ਤ੍ਰਿਵਿਕਰਮ' (ਵਾਮਨ) ਰੂਪ ਦੀ ਪੂਜਾ ਕੀਤੀ ਜਾਂਦੀ ਹੈ, ਜਿਸ ਬਾਰੇ ਮਾਨਤਾ ਹੈ ਕਿ ਇਸ ਨਾਲ ਦੁਸ਼ਮਣਾਂ 'ਤੇ ਜਿੱਤ ਪ੍ਰਾਪਤ ਹੁੰਦੀ ਹੈ। ਅਧਿਕ ਮਾਸ ਹੋਣ ਕਾਰਨ ਭਗਵਾਨ ਵਿਸ਼ਨੂੰ ਦੇ 'ਪੁਰਸ਼ੋਤਮ' ਰੂਪ ਦੀ ਵਿਸ਼ੇਸ਼ ਬੰਦਗੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਠ ਦੇ ਮਹੀਨੇ 'ਚ ਪਵਨਪੁੱਤਰ ਹਨੂਮਾਨ, ਸ਼ਨੀਦੇਵ, ਮਾਂ ਗੰਗਾ ਅਤੇ ਵਟ (ਬੋਹੜ) ਦੇ ਰੁੱਖ ਦੀ ਪੂਜਾ ਕਰਨ ਅਤੇ ਜਲ ਦਾ ਦਾਨ ਕਰਨ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ।
ਮੁੱਖ ਵਰਤ ਅਤੇ ਤਿਉਹਾਰ
ਇਸ 59 ਦਿਨਾਂ ਦੇ ਲੰਬੇ ਮਹੀਨੇ ਦੌਰਾਨ ਕਈ ਮਹੱਤਵਪੂਰਨ ਤਿਉਹਾਰ ਮਨਾਏ ਜਾਣਗੇ।
ਅਪਰਾ ਇਕਾਦਸ਼ੀ - 13 ਮਈ
ਵਟ ਸਾਵਿਤਰੀ ਵਰਤ ਅਤੇ ਸ਼ਨੀ ਜਯੰਤੀ - 16 ਮਈ
ਗੰਗਾ ਦਸ਼ਹਿਰਾ - 25 ਮਈ
ਨਿਰਜਲਾ ਇਕਾਦਸ਼ੀ - 25 ਜੂਨ
ਵਟ ਪੂਰਨਿਮਾ ਅਤੇ ਕਬੀਰ ਦਾਸ ਜਯੰਤੀ - 29 ਜੂਨ
ਇਸ ਵਾਰ ਜੇਠ ਦੇ ਮਹੀਨੇ 'ਚ ਕੁੱਲ ਅੱਠ 'ਵੱਡੇ ਮੰਗਲਵਾਰ' ਆਉਣਗੇ, ਜੋ ਕਿ ਸ਼ਰਧਾਲੂਆਂ ਲਈ ਬਹੁਤ ਸ਼ੁਭ ਮੰਨੇ ਜਾਂਦੇ ਹਨ।
ਸਾਵਧਾਨ ! ਛੱਤ 'ਤੇ ਰੱਖੀਆਂ ਇਹ ਚੀਜ਼ਾਂ ਕਿਤੇ ਬਣ ਤਾਂ ਨਹੀਂ ਰਹੀਆਂ ਤੁਹਾਡੀ ਕੰਗਾਲੀ ਦਾ ਕਾਰਨ
NEXT STORY