ਨਵੀਂ ਦਿੱਲੀ - ਹਿੰਦੂ ਧਰਮ 'ਚ ਜੇਠ (ਜਯੇਸ਼ਠ) ਦੇ ਮਹੀਨੇ 'ਚ ਆਉਣ ਵਾਲੇ ਮੰਗਲਵਾਰਾਂ ਦਾ ਬਹੁਤ ਮਹੱਤਵ ਹੈ, ਜਿਨ੍ਹਾਂ ਨੂੰ 'ਬੜਾ ਮੰਗਲ' ਜਾਂ 'ਬੁਢਵਾ ਮੰਗਲ' ਵਜੋਂ ਜਾਣਿਆ ਜਾਂਦਾ ਹੈ। ਅੱਜ, 26 ਮਈ 2026 ਨੂੰ ਇਸ ਮਹੀਨੇ ਦਾ ਚੌਥਾ ਬੜਾ ਮੰਗਲ ਮਨਾਇਆ ਜਾ ਰਿਹਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਇਸ ਦਿਨ ਭਗਵਾਨ ਹਨੂਮਾਨ ਆਪਣੇ ਭਗਤਾਂ 'ਤੇ ਵਿਸ਼ੇਸ਼ ਕਿਰਪਾ ਕਰਦੇ ਹਨ ਅਤੇ ਸੱਚੇ ਮਨ ਨਾਲ ਕੀਤੀ ਪੂਜਾ ਨਾਲ ਜੀਵਨ ਦੇ ਵੱਡੇ ਤੋਂ ਵੱਡੇ ਸੰਕਟ ਦੂਰ ਹੋ ਜਾਂਦੇ ਹਨ।
ਕਿਉਂ ਖਾਸ ਹੈ ਬੜਾ ਮੰਗਲ?
ਪੌਰਾਣਿਕ ਮਾਨਤਾਵਾਂ ਅਨੁਸਾਰ, ਜੇਠ ਮਹੀਨੇ ਦੇ ਮੰਗਲਵਾਰ ਹਨੂਮਾਨ ਜੀ ਨੂੰ ਬਹੁਤ ਪਿਆਰੇ ਹਨ। ਇਸ ਦਿਨ ਪੂਜਾ ਕਰਨ ਨਾਲ ਸ਼ਨੀ, ਰਾਹੁ-ਕੇਤੂ ਅਤੇ ਮੰਗਲ ਦੋਸ਼ ਦੇ ਅਸ਼ੁਭ ਪ੍ਰਭਾਵ ਘੱਟ ਹੁੰਦੇ ਹਨ। ਇਸ ਦੇ ਨਾਲ ਹੀ ਜੀਵਨ 'ਚ ਚੱਲ ਰਹੀਆਂ ਆਰਥਿਕ ਪਰੇਸ਼ਾਨੀਆਂ, ਡਰ ਅਤੇ ਰੁਕਾਵਟਾਂ ਵੀ ਖ਼ਤਮ ਹੋਣ ਲੱਗਦੀਆਂ ਹਨ।
ਸ਼ਾਮ ਦੀ ਪੂਜਾ ਦਾ ਵਿਸ਼ੇਸ਼ ਮਹੱਤਵ
ਜੇਕਰ ਤੁਸੀਂ ਕਿਸੇ ਕਾਰਨ ਸਵੇਰੇ ਪੂਜਾ ਨਹੀਂ ਕਰ ਸਕੇ, ਤਾਂ ਸ਼ਾਮ ਦੀ ਪੂਜਾ ਵੀ ਬਰਾਬਰ ਫਲਦਾਇਕ ਮੰਨੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਸੂਰਜ ਡੁੱਬਣ ਤੋਂ ਬਾਅਦ ਹਨੂਮਾਨ ਜੀ ਦੀ ਅਰਾਧਨਾ ਕਰਨ ਨਾਲ ਘਰ 'ਚੋਂ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਅਤੇ ਸੁਖ-ਸ਼ਾਂਤੀ ਦਾ ਵਾਸ ਹੁੰਦਾ ਹੈ।
ਕਿਸਮਤ ਚਮਕਾਉਣ ਲਈ ਸ਼ਾਮ ਨੂੰ ਕਰੋ ਇਹ ਖਾਸ ਉਪਾਅ :-
ਸਰੋਤਾਂ ਅਨੁਸਾਰ, ਅੱਜ ਸ਼ਾਮ ਨੂੰ ਹੇਠ ਲਿਖੇ ਉਪਾਅ ਕਰਕੇ ਤੁਸੀਂ ਬਜਰੰਗਬਲੀ ਨੂੰ ਪ੍ਰਸੰਨ ਕਰ ਸਕਦੇ ਹੋ :-
ਸਰ੍ਹੋਂ ਦੇ ਤੇਲ ਦਾ ਦੀਵਾ
- ਸ਼ਾਮ ਨੂੰ ਹਨੂਮਾਨ ਜੀ ਦੇ ਸਾਹਮਣੇ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਓ ਅਤੇ ਉਸ 'ਚ ਇਕ ਲੌਂਗ ਜ਼ਰੂਰ ਪਾਓ। ਇਸ ਨਾਲ ਜੀਵਨ ਦੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ।
ਪਾਠ
- ਅੱਜ ਸ਼ਾਮ ਸ਼ਰਧਾ ਨਾਲ ਹਨੂਮਾਨ ਚਾਲੀਸਾ ਅਤੇ ਸੁੰਦਰਕਾਂਡ ਦਾ ਪਾਠ ਕਰੋ। ਇਹ ਡਰ ਅਤੇ ਤਣਾਅ ਤੋਂ ਮੁਕਤੀ ਦਿਵਾਉਂਦਾ ਹੈ।
ਸਿੰਦੂਰ ਅਤੇ ਚਮੇਲੀ ਦਾ ਤੇਲ
- ਹਨੂਮਾਨ ਜੀ ਨੂੰ ਚਮੇਲੀ ਦਾ ਤੇਲ ਅਤੇ ਸਿੰਦੂਰ ਚੜ੍ਹਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ, ਇਸ ਨਾਲ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
ਦਾਨ-ਪੁੰਨ
- ਬਾਂਦਰਾਂ ਨੂੰ ਗੁੜ-ਚਣੇ, ਕੇਲੇ ਜਾਂ ਮਿੱਠੀਆਂ ਚੀਜ਼ਾਂ ਖੁਆਉਣਾ ਸ਼ੁਭ ਹੈ। ਇਸ ਤੋਂ ਇਲਾਵਾ ਗਰੀਬਾਂ ਅਤੇ ਲੋੜਵੰਦਾਂ ਨੂੰ ਭੋਜਨ ਕਰਵਾਉਣ ਨਾਲ ਪੁੰਨ ਫਲ ਦੀ ਪ੍ਰਾਪਤੀ ਹੁੰਦੀ ਹੈ।
ਵਇਹ ਜਾਣਕਾਰੀ ਧਾਰਮਿਕ ਮਾਨਤਾਵਾਂ ਅਤੇ ਆਮ ਜਾਣਕਾਰੀ 'ਤੇ ਅਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
ਨੌਤਪਾ ਦਾ ਕਹਿਰ : ਇਨ੍ਹਾਂ ਗ਼ਲਤੀਆਂ ਕਾਰਨ ਸੜ ਸਕਦੀ ਹੈ ਘਰ ਦੀ ਬਰਕਤ, ਭੁੱਲ ਕੇ ਵੀ ਨਾ ਕਰੋ ਇਹ ਕੰਮ
NEXT STORY