ਨਵੀਂ ਦਿੱਲੀ- ਆਪਣਾ ਘਰ ਹਰ ਕਿਸੇ ਦਾ ਸੁਫ਼ਨਾ ਹੁੰਦਾ ਹੈ। ਜਿਸ 'ਚ ਪਰਿਵਾਰ ਦੇ ਨਾਲ ਹੱਸਦੇ ਖੇਡਦੇ ਰਿਹਾ ਜਾ ਸਕੇ। ਵਾਸਤੂ ਸ਼ਾਸਤਰ ਨੂੰ ਧਿਆਨ 'ਚ ਰੱਖ ਕੇ ਘਰ ਦਾ ਨਿਰਮਾਣ ਕਰਨ ਨਾਲ ਉਸ ਦੇ ਹਰੇਕ ਕੋਨੇ 'ਚ ਸਕਾਰਾਤਮਕ ਐਨਰਜੀ ਦਾ ਵਾਸ ਹੁੰਦਾ ਹੈ। ਵਾਸਤੂ ਨਾਲ ਜੁੜੇ ਕੁਝ ਆਸਾਨ ਜਿਹੇ ਟਿਪਸ ਦਿੱਤੇ ਗਏ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਆਪਣੇ ਘਰ ਨੂੰ ਸ਼ਾਂਤੀਪੂਰਨ ਅਤੇ ਇਕ ਖੁਸ਼ਹਾਲ ਥਾਂ 'ਚ ਬਦਲ ਸਕਦੇ ਹੋ। ਆਓ ਜਾਣਦੇ ਹਾਂ ਨਵੇਂ ਘਰ ਲਈ ਕੁਝ ਵਾਸਤੂ ਟਿਪਸ...
-ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਦੀ ਦੱਖਣ ਪੱਛਮ ਦਿਸ਼ਾ 'ਚ ਬੱਚਿਆਂ ਦਾ ਕਮਰਾ ਬਣਾਉਣਾ ਚਾਹੀਦਾ ਹੈ। ਬੱਚਿਆਂ ਨੂੰ ਹਮੇਸ਼ਾ ਦੱਖਣ ਜਾਂ ਪੂਰਬ ਦਿਸ਼ਾ ਵੱਲ ਸਿਰ ਰੱਖ ਕੇ ਸੌਣਾ ਚਾਹੀਦਾ। ਅਜਿਹਾ ਕਰਨ ਨਾਲ ਮਨ ਹਮੇਸ਼ਾ ਸ਼ਾਂਤ ਰਹਿੰਦਾ ਹੈ।
-ਵਾਸਤੂ ਸ਼ਾਸਤਰ ਦੇ ਅਨੁਸਾਰ ਘਰ 'ਚ ਇਕ ਮੈਡੀਟੇਸ਼ਨ ਰੂਮ ਹੋਣਾ ਚਾਹੀਦਾ ਹੈ ਜਿਸ 'ਚ ਬੈਠ ਕੇ ਵਿਅਕਤੀ ਆਤਮ ਨਿਰੀਖਣ ਕਰਕੇ ਉੱਚ ਸ਼ਕਤੀ ਨਾਲ ਜੁੜਣ ਦੀ ਕੋਸ਼ਿਸ਼ ਕਰ ਸਕੇ। ਘਰ ਦਾ ਉੱਤਰ-ਪੂਰਬ ਕੋਨਾ ਮੈਡੀਟੇਸ਼ਨ ਰੂਮ ਲਈ ਸਭ ਤੋਂ ਸਹੀ ਰਹੇਗਾ। ਧਿਆਨ ਕਰਦੇ ਸਮੇਂ ਆਪਣਾ ਚਿਹਰਾ ਪੂਰਬ ਦਿਸ਼ਾ ਦੇ ਵੱਲ ਰੱਖੋ।
-ਨਵੇਂ ਘਰ 'ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਹਵਨ ਕਰਨਾ ਚਾਹੀਦਾ ਹੈ। ਜਿਸ ਦੇ ਨਾਲ ਹੀ ਭਗਵਾਨ ਗਣੇਸ਼ ਦੀ ਪੂਜਾ ਕਰਨੀ ਚਾਹੀਦੀ। ਨੈਗੇਟਿਵ ਐਨਰਜੀ ਨੂੰ ਘਰ ਤੋਂ ਦੂਰ ਰੱਖਣ ਲਈ ਪੂਰੇ ਘਰ 'ਚ ਗੰਗਾਜਲ ਦਾ ਛਿੜਕਾਅ ਕਰਨਾ ਚਾਹੀਦਾ ਹੈ।
-ਘਰ 'ਚ ਭੁੱਲ ਕੇ ਵੀ ਰੌਂਦੇ ਹੋਏ ਬੱਚੇ, ਡੁੱਬਦੇ ਸੂਰਜ, ਬੈੱਡਰੂਮ 'ਚ ਸਮੁੰਦਰ ਅਤੇ ਬਾਰਿਸ਼ ਦੀ ਤਸਵੀਰ ਨਹੀਂ ਲਗਾਉਣੀ ਚਾਹੀਦੀ। ਇਹ ਸਭ ਚਿੱਤਰ ਮਾਨਸਿਕ ਤਣਾਅ ਅਤੇ ਵਿੱਤ ਹਾਨੀ ਦਾ ਕਾਰਨ ਬਣ ਸਕਦੇ ਹਨ।
-ਵਾਸਤੂ ਸ਼ਾਸਤਰ ਦੇ ਅਨੁਸਾਰ ਰਸੋਈ ਨੂੰ ਸਫੈਦ ਰੰਗ ਨਾਲ ਪੇਂਟ ਕਰਨਾ ਚਾਹੀਦਾ ਹੈ। ਸਫੈਦ ਰੰਗ ਆਸ਼ਾ ਅਤੇ ਪਵਿੱਤਰਤਾ ਨੂੰ ਦਰਸਾਉਂਦਾ ਹੈ। ਇਹ ਰੰਗ ਘਰ ਦੇ ਅੰਦਰ ਸਕਾਰਾਤਮਕਾ ਨੂੰ ਪ੍ਰੋਤਸਾਹਿਤ ਕਰਦਾ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਸ਼ਨੀ ਦੋਸ਼' ਤੋਂ ਛੁਟਕਾਰਾ ਪਾਉਣ ਲਈ ਇੰਝ ਕਰੋ ਸ਼ਨੀਦੇਵ ਦੀ ਪੂਜਾ, ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
NEXT STORY