ਨਵੀਂ ਦਿੱਲੀ- ਵਾਸਤੂ ਸ਼ਾਸਤਰ 'ਚ ਖੁਸ਼ਹਾਲੀ ਅਤੇ ਤਰੱਕੀ ਲਈ ਕਈ ਨਿਯਮ ਬਣਾਏ ਗਏ ਹਨ। ਵਾਸਤੂ 'ਚ ਹਰ ਦਿਸ਼ਾ ਦਾ ਆਪਣਾ ਇਕ ਵੱਖਰਾ ਮਹੱਤਵ ਮੰਨਿਆ ਗਿਆ ਹੈ। ਵਾਸਤੂ 'ਚ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਅਤੇ ਮੂਰਤੀਆਂ ਲਗਾਉਣ ਲਈ ਵੀ ਦਿਸ਼ਾ ਅਤੇ ਨਿਯਮ ਦੱਸੇ ਗਏ ਹਨ। ਜੇਕਰ ਇਨ੍ਹਾਂ ਨਿਯਮਾਂ ਨੂੰ ਧਿਆਨ 'ਚ ਰੱਖਦੇ ਹੋਏ ਤਸਵੀਰਾਂ ਅਤੇ ਮੂਰਤੀਆਂ ਲਗਾਈਆਂ ਜਾਣ ਤਾਂ ਘਰ 'ਚ ਸੁੱਖ-ਸਮਰਿਧੀ ਅਤੇ ਖੁਸ਼ਹਾਲੀ ਲਿਆਂਦੀ ਜਾ ਸਕਦੀ ਹੈ। ਵਾਸਤੂ 'ਚ ਭਗਵਾਨ ਹਨੂੰਮਾਨ ਦੀ ਪ੍ਰਤਿਮਾ ਲਗਾਉਣ ਦੇ ਮਹੱਤਵ ਅਤੇ ਨਿਯਮ ਦੱਸੇ ਗਏ ਹਨ। ਜੇਕਰ ਵਾਸਤੂ ਨੂੰ ਧਿਆਨ 'ਚ ਰੱਖਦੇ ਹੋਏ ਭਗਵਾਨ ਹਨੂੰਮਾਨ ਦੀ ਤਸਵੀਰ ਲਗਾਈ ਜਾਵੇ ਤਾਂ ਨਾ-ਪੱਖੀ ਊਰਜਾ ਨੂੰ ਦੂਰ ਕਰਕੇ ਕਈ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ ਅਤੇ ਆਪਣੇ ਘਰ ਪਰਿਵਾਰ 'ਚ ਖੁਸ਼ਹਾਲੀ ਅਤੇ ਤਰੱਕੀ ਆਉਂਦੀ ਹੈ। ਤਾਂ ਆਓ ਜਾਣਦੇ ਹਾਂ ਕਿ ਭਗਵਾਨ ਹਨੂੰਮਾਨ ਦੀ ਕਿਹੜੀ ਮੂਰਤੀ ਜਾਂ ਤਸਵੀਰ ਕਿਸ ਦਿਸ਼ਾ 'ਚ ਲਗਾਉਣੀ ਚਾਹੀਦੀ ਹੈ।
ਮੁੱਖ ਦੁਆਰ 'ਤੇ ਲਗਾਓ ਅਜਿਹੀ ਮੂਰਤੀ
ਵਾਸਤੂ ਸ਼ਾਸਤਰ 'ਚ ਪੰਚਮੁਖੀ ਹਨੂੰਮਾਨ ਜੀ ਦੀ ਤਸਵੀਰ ਲਗਾਉਣ ਦਾ ਬਹੁਤ ਮਹੱਤਵ ਮੰਨਿਆ ਜਾਂਦਾ ਹੈ। ਵਾਸਤੂ ਦੇ ਅਨੁਸਾਰ ਘਰ ਦੇ ਮੁੱਖ ਦੁਆਰ 'ਤੇ ਪੰਚਮੁਖੀ ਹਨੂੰਮਾਨ ਦੀ ਮੂਰਤੀ ਜਾਂ ਚਿੱਤਰ ਲਗਾਉਣਾ ਚਾਹੀਦਾ ਹੈ। ਇਸ ਨਾਲ ਤੁਹਾਡੇ ਘਰ 'ਚ ਕਿਸੇ ਤਰ੍ਹਾਂ ਦੀ ਨਾ-ਪੱਖੀ ਊਰਜਾ ਜਾਂ ਬੁਰੀ ਸ਼ਕਤੀ ਦਾਖਲ ਨਹੀਂ ਕਰਦੀ ਹੈ। ਮਾਨਯਤਾ ਹੈ ਕਿ ਜਿਸ ਘਰ 'ਚ ਪੰਚਮੁਖੀ ਹਨੂੰਮਾਨ ਵਿਰਾਜਮਾਨ ਹੋਣ ਉਥੇ ਦੇ ਲੋਕਾਂ ਦੀ ਤਰੱਕੀ 'ਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਆਉਂਦੀ ਹੈ ਅਤੇ ਧੰਨ, ਸੰਪਤੀ 'ਚ ਵਾਧਾ ਹੁੰਦਾ ਹੈ।
ਦੱਖਣ ਦਿਸ਼ਾ 'ਚ ਲਗਾਓ ਹਨੂੰਮਾਨ ਦੀ ਜੀ ਅਜਿਹੀ ਤਸਵੀਰ
ਵਾਸਤੂ ਦੇ ਮੁਤਾਬਕ ਘਰ ਦੀ ਦੱਖਣ ਦਿਸ਼ਾ 'ਚ ਬੈਠੀ ਹੋਈ ਮੁਦਰਾ 'ਚ ਹਨੂੰਮਾਨ ਜੀ ਦੀ ਲਾਲ ਰੰਗ ਦੀ ਤਸਵੀਰ ਅਤੇ ਮੂਰਤੀ ਲਗਾਉਣੀ ਚਾਹੁੰਦੀ ਹੈ। ਇਸ ਨਾਲ ਦੱਖਣ ਦਿਸ਼ਾ ਤੋਂ ਆਉਣ ਵਾਲੀ ਨਾ-ਪੱਖੀ ਊਰਜਾ ਦੂਰ ਹੁੰਦੀ ਹੈ ਅਤੇ ਤੁਹਾਡੇ ਘਰ 'ਚ ਹਾਂ-ਪੱਖੀ ਊਰਜਾ ਦਾ ਸੰਚਾਰ ਹੁੰਦਾ ਹੈ। ਇਸ ਨਾਲ ਤੁਹਾਡੇ ਘਰ 'ਚ ਖੁਸ਼ਹਾਲੀ ਅਤੇ ਸ਼ਾਂਤੀ ਬਣੀ ਰਹਿੰਦੀ ਹੈ।
ਪਰਿਵਾਰ 'ਚ ਪ੍ਰੇਮ ਅਤੇ ਧਾਰਮਿਕ ਭਾਵਨਾ ਲਈ
ਵਾਸਤੂ ਦੇ ਮੁਤਾਬਕ ਘਰ ਦੇ ਲਿਵਿੰਗ ਰੂਮ 'ਚ ਪ੍ਰਭੂ ਸ਼੍ਰੀਰਾਮ ਦੇ ਪੈਰਾਂ 'ਚ ਬੈਠੇ ਹਨੂੰਮਾਨ ਜੀ ਦੀ ਤਸਵੀਰ ਜਾਂ ਫਿਰ ਸ਼੍ਰੀਰਾਮ ਦੀ ਭਗਤੀ ਜਾਂ ਕੀਰਤਨ ਕਰਦੇ ਹੋਏ ਹਨੂੰਮਾਨ ਜੀ ਦੀ ਤਸਵੀਰ ਲਗਾਉਣੀ ਚਾਹੀਦੀ ਹੈ। ਇਸ ਨਾਲ ਪਰਿਵਾਰ ਦੇ ਮੈਂਬਰਾਂ ਦੇ ਵਿਚਾਲੇ ਸਨਮਾਨ ਅਤੇ ਆਪਸੀ ਪ੍ਰੇਮ ਦੀ ਭਾਵਨਾ ਵੱਧਦੀ ਹੈ। ਇਸ ਤੋਂ ਇਲਾਵਾ ਧਾਰਮਿਕ ਭਾਵਨਾ ਵੀ ਪੈਦਾ ਹੁੰਦੀ ਹੈ ਜਿਸ ਨਾਲ ਤੁਹਾਡੇ ਘਰ ਦਾ ਵਾਤਾਵਰਣ ਹਾਂ-ਪੱਖੀ ਰਹਿੰਦਾ ਹੈ।
ਸ਼੍ਰੀ ਗਣੇਸ਼ ਜੀ ਦੀ ਪੂਜਾ ਕਰਦੇ ਸਮੇਂ ਕਰੋ ਇਨ੍ਹਾਂ ਮੰਤਰਾਂ ਦਾ ਜਾਪ, ਘਰ 'ਚ ਆਵੇਗੀ ਖੁਸ਼ਹਾਲੀ
NEXT STORY